ਬਾਲ-ਮਜ਼ਦੂਰੀ
Bal Majduri
ਪੰਜ ਤੋਂ ਪੰਦਰਾਂ ਸਾਲ ਤੋਂ ਘੱਟ ਉਮਰ ਦਾ ਬੱਚਾ ਬਾਲ-ਮਜ਼ਦੂਰ : ਬਾਲ ਮਜ਼ਦੂਰ ਪੰਜ ਤੋਂ ਪੰਦਰਾਂ ਸਾਲ ਦੇ ਬੱਚਿਆਂ ਨੂੰ ਕਿਹਾ ਜਾਂਦਾ ਹੈ। ਭਾਰਤ ਵਿਚ ਦੁਨੀਆਂ ਨਾਲੋਂ ਸਭ ਤੋਂ ਜ਼ਿਆਦਾ ਬਾਲ-ਮਜ਼ਦੂਰ ਹਨ। ਕਿਰਤ ਮੰਤਰਾਲਾ ਇਨ੍ਹਾਂ ਦੀ ਸੰਖਿਆ 2 ਕਰੋੜ ਤੋਂ ਵੱਧ ਦਸਦਾ ਹੈ।
ਰੋਟੀ, ਕੱਪੜਾ ਅਤੇ ਰਹਿਣ ਲਈ ਮਕਾਨ ਨਾ ਹੋਣ ਕਾਰਨ ਖ਼ਤਰਨਾਕ ਸਮੱਸਿਆ : ਬਾਲ-ਮਜ਼ਦੂਰ ਰੱਜਵੀਂ ਰੋਟੀ, ਪਾਉਣ ਲਈ ਕੱਪੜੇ, ਮੁਢਲੀ ਸਿੱਖਿਆ, ਰਹਿਣ ਲਈ ਮਕਾਨ ਅਤੇ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਇਹ ਬਹੁਤ ਹੀ ਖ਼ਤਰਨਾਕ ਸਮੱਸਿਆ ਬਣ ਗਈ ਹੈ। ਵਧ ਰਹੀਆਂ ਕੀਮਤਾਂ ਅਤੇ ਆਬਾਦੀ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀਆਂ ਹਨ।
ਬਾਲ ਮਜ਼ਦੂਰਾਂ ਦੇ ਦੋ ਵਰਗ : ਬਾਲ-ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਦੇ ਪੱਖੋਂ ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡ ਸਕਦੇ ਹਾਂ। ਪਹਿਲੇ ਵਰਗ ਵਿਚ ਬਜ਼ੁਰਗਾਂ ਦੇ ਕੰਮ ਵਿਚ ਸਹਾਇਕ ਬਾਲ-ਮਜ਼ਦੂਰ ਕਹੇ ਜਾ ਸਕਦੇ ਹਨ। ਇਹ ਪਸ਼ੂ ਚਾਰਦੇ, ਮੁਰਗੀ, ਮੱਛੀ ਅਤੇ ਸੁਰ ਆਦਿ ਪਾਲਣ ਵਿਚ ਸਹਿਯੋਗ ਦਿੰਦੇ ਹਨ। ਤਰਖਾਣ ਅਤੇ ਲੁਹਾਰ ਵੀ ਆਪਣੇ ਪਿਤਾ ਕੋਲ ਬੈਠੇ-ਬੈਠੇ ਕੰਮ ਸਿਖ ਕੇ ਉਹੀ ਕੰਮ ਕਰਨ ਲਗ ਪੈਂਦੇ ਹਨ। ਦੁਸਰੇ ਵਰਗ ਵਿਚ ਪਰਿਵਾਰ ਤੋਂ ਬਾਹਰ ਕਾਰਖਾਨਿਆਂ ਅਤੇ ਫਰਮਾਂ ਆਦਿ ਵਿਚ ਕੰਮ ਕਰਨ ਵਾਲੇ, ਘਰਾਂ ਵਿਚ ਸਫਾਈ ਤੇ ਰਸੋਈ ਦਾ ਕੰਮ ਵੀ ਕਰਨ ਵਾਲੇ ਬਾਲ-ਮਜ਼ਦੂਰ ਆਉਂਦੇ ਹਨ।
ਹੱਡ-ਭੰਨਵੀਂ ਮਿਹਨਤ ਕਰਦੇ ਹਨ : ਬਾਲ-ਮਜ਼ਦੂਰਾਂ ਤੋਂ ਜਿੱਥੇ ਵੀ ਉਹ ਕੰਮ ਕਰਦੇ ਹਨ ਭਾਵੇਂ ਖੇਤਾਂ ਵਿਚ , ਕਾਰਖਾਨਿਆਂ ਵਿਚ ਜਾਂ ਘਰਾਂ ਵਿਚ ਉੱਥੇ ਇਨ੍ਹਾਂ ਕੋਲੋਂ ਵੱਧ ਤੋਂ ਵੱਧ ਕੰਮ ਲਿਆ ਜਾਂਦਾ ਹੈ ਅਤੇ ਨਾਂ-ਮਾਤਰ ਦੀ ਹੀ ਮਜ਼ਦੂਰੀ ਦਿਤੀ ਜਾਂਦੀ ਹੈ। ਸਰਕਾਰ ਵੱਲੋਂ ਭਾਵੇਂ ਬਾਲ-ਮਜ਼ਦੁਰੀ ਤੇ ਪਾਬੰਦੀ ਹੈ, ਪਰ ਫਿਰ ਵੀ ਕਾਰਖਾਨਿਆਂ ਵਿਚ ਚੋਰੀ-ਛੁਪੇ ਸਨਅਤਕਾਰ ਇਨ੍ਹਾਂ ਨੂੰ ਕੰਮਾਂ ‘ਤੇ ਲਗਾ ਲੈਂਦੇ ਹਨ।
ਭਾਰਤੀ ਸੰਵਿਧਾਨ ਵਿਚ ਬਾਲ-ਮਜ਼ਦੂਰੀ ਸੰਬੰਧੀ ਨਿਰਦੇਸ਼ : ਬਾਲ-ਮਜ਼ਦੂਰੀ ਸੰਬੰਧੀ ਧਾਰਾ 24 ਵਿਚ ਦਿੱਤੇ ਨਿਰਦੋਸ਼ ਅਨੁਸਾਰ 14 ਤੋਂ ਘਟ ਉਮਰ ਦੇ ਬੱਚਿਆਂ ਨੂੰ ਕਿਸੇ ਖਾਨ, ਕਾਰਖਾਨੇ ਜਾਂ ਕਿਸੇ ਹੋਰ ਸਨਅਤ ਵਿਚ ਕੰਮ ਤੇ ਨਾ ਲਾਇਆ ਜਾਵੇ। ਧਾਰਾ 39 ਵਿਚ ਬੱਚਿਆਂ ਦੇ ਸ਼ੋਸ਼ਣ ਦੀ ਮਨਾਹੀ ਕੀਤੀ ਗਈ ਹੈ ਅਤੇ ਧਾਰਾ 45 ਵਿਚ ਜ਼ਰੂਰੀ ਸਿੱਖਿਆ ਦਾ ਮੁਫ਼ਤ ਪ੍ਰਬੰਧ ਕਰਨ ਤੇ ਵੀ ਜ਼ੋਰ ਦਿਤਾ ਗਿਆ ਹੈ।
ਕੁਝ ਦੇਸ਼ਾਂ ਵਿਚ ਬਾਲ-ਮਜ਼ਦੂਰੀ ਦੀ ਸੰਖਿਆ 90 ਪ੍ਰਤੀਸ਼ਤ : ਮਹਾਂਰਾਸ਼ਟਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸਮੇਤ ਤਕਰੀਬਨ 11 ਦੇਸ਼ਾਂ ਵਿਚ ਬਾਲਮਜ਼ਦੂਰਾਂ ਦੀ ਸੰਖਿਆ ਕੁਲ ਸੰਖਿਆ ਦਾ 90 ਪ੍ਰਤੀਸ਼ਤ ਹੈ। ਇਥੇ ਬਾਲ-ਮਜ਼ਦੂਰ ਖੇਤੀ ਦੇ ਛੋਟੇ-ਮੋਟੇ ਕੰਮਾਂ ਜਾਂ ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਆਦਿ ਕੰਮਾਂ ਵਿਚ ਜਾਨ-ਮਾਰ ਰਹੇ ਹਨ। ਬਾਕੀ ਪ੍ਰਾਂਤਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਬਾਲ-ਮਜ਼ਦੂਰੀ ਦਾ ਨਾਮੋ-ਨਿਸ਼ਾਨ ਨਹੀਂ ਹੈ। ਪਰ ਅਸਲ ਵਿਚ ਲਿਖਤੀ ਰਿਕਾਰਡ ਨਾ ਹੋਣ ਕਰਕੇ ਅਸਲੀਅਤ ਬਾਰੇ ਠੋਸ ਕੁਝ ਨਹੀਂ ਕਿਹਾ ਜਾ ਸਕਦਾ।
ਗਰੀਬੀ ਨਾਲ ਜੁੜੀ ਸਮੱਸਿਆ : ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਨਾ ਕਰ ਸਕਣ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਵਿਚ ਪੜਾਉਣ ਨਾਲੋਂ ਕੁਝ-ਨਾਕੁਝ ਕਮਾ ਕੇ ਘਰ ਰੋਟੀ-ਪਾਣੀ ਦਾ ਖਰਚਾ ਚਲਾਉਣ ਵਿਚ ਸਹਾਈ ਹੋਣ ਕਰਕੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਬਾਲ-ਮਜ਼ਦੂਰੀ ਵੱਲ ਧੱਕ ਦਿੰਦੇ ਹਨ। ਇਨ੍ਹਾਂ ਦੇ ਪਿਤਾ ਤੋਂ ਇਲਾਵਾ ਇਨ੍ਹਾਂ ਦੀ ਮਾਂ ਵੀ ਕੰਮ ਕਰਦੀ ਹੈ। ਦੁਖਦਾਈ ਗੱਲ ਇਹ ਹੈ ਕਿ ਪਿਤਾ ਆਪਣੀ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦੀ ਪੜਾਈ ਅਤੇ ਰੋਟੀ ਲਈ ਪੈਸੇ ਨਹੀਂ ਕਮਾ ਸਕਦਾ।
ਬਾਲ-ਕਲਿਆਣ ਲਈ ਲੋਕ ਰਾਇ ਪੈਦਾ ਕਰਨਾ : ਪਹਿਲੀ ਵਾਰੀ ਬਾਲ-ਕਲਿਆਣ ਲਈ ਲੋਕ ਰਾਏ ਪੈਦਾ ਕਰਨ ਵਾਸਤੇ ਅਕਤੂਬਰ ਸੰਨ 1953 ਵਿਚ ਬਾਲ-ਦਿਵਸ ਨੂੰ ਕੌਮਾਂਤਰੀ ਪੱਧਰ ਤੇ ਮਨਾਇਆ ਗਿਆ। ਭਾਰਤ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ ਨੂੰ ਇਹ ਦਿਨ ਮਨਾਇਆ ਜਾਣ ਲੱਗ ਪਿਆ। ਇਸ ਦਿਨ ਭਾਵੇਂ ਦੇਸ਼ ਵਿਚ ਬਹੁਤ ਸਾਰੇ ਬਾਲ-ਕਲਿਆਣ ਲਈ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਬਾਲਮਜ਼ਦੂਰੀ ਨੂੰ ਖਤਮ ਕਰਨ ਵਾਸਤੇ ਕਾਫੀ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਦੇ ਕਰਨ ਯੋਗ ਹੈ। ਸੰਵਿਧਾਨਿਕ ਅਧਿਕਾਰਾਂ ਬਾਰੇ ਦਸਿਆ ਜਾਂਦਾ ਹੈ। ਪਰ ਅਮਲੀ ਤੌਰ ‘ਤੇ ਅਜੇ ਬਹੁਤ ਕੁਝ
ਸਰਕਾਰ ਵੱਲੋਂ ਉਪਰਾਲੇ : ਕੇਂਦਰੀ ਸਰਕਾਰ ਨੇ ਇਸ ਸਮੱਸਿਆ ਨੂੰ ਹਲ ਕਰਨ ਲਈ ਕਿਸ਼ੋਰ ਰਿਮਾਂਡ ਹੋਮ, ਦੁਪਹਿਰ ਦੇ ਮੁਫ਼ਤ ਭੋਜਨ ਨੂੰ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਵਜ਼ੀਫੇ ਦੇਣੇ ਸ਼ੁਰੂ ਕੀਤੇ।
ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿਚ ਭ੍ਰਿਸ਼ਟਾਚਾਰ : ਬਾਲ-ਕਲਿਆਣ ਦੇ ਕੰਮਾਂ ਲਈ ਜਿਹੜੀ ਧਨ-ਰਾਸ਼ੀ ਰਖੀ ਜਾਂਦੀ ਹੈ ਉਸ ਦਾ ਵੱਡਾ ਹਿੱਸਾ ਸੰਬੰਧਿਤ ਅਧਿਕਾਰੀ ਅਤੇ ਮੁਲਾਜ਼ਮ ਹੜਪ ਜਾਂਦੇ ਹਨ। ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਗੈਰ-ਸਰਕਾਰੀ ਜਥੇਬੰਦੀਆਂ ਪੱਛਮੀ ਦੇਸ਼ਾਂ ਤੋਂ ਬਾਲ-ਕਲਿਆਣ ਦੇ ਨਾਂ ਤੇ ਦਾਨ ਵਜੋਂ ਅਰਬਾਂ ਰੁਪਏ ਬਟੋਰ ਰਹੀਆਂ ਹਨ। ਇਹ ਜਥੇਬੰਦੀਆਂ ਪ੍ਰਚਾਰ ਵਿਚ ਵੀ ਬਾਲ-ਕਲਿਆਣ ਲਈ ਬਹਤ ਦਾਅਵੇ ਕਰਦੀਆਂ ਹਨ, ਅਸਲ ਵਿਚ ਇਹ ਆਪਣਾ ਉਲੂ ਹੀ ਸਿੱਧਾ ਕਰਦੀਆਂ ਹਨ। ਇਸੇ ਕਰਕੇ ਉਹ ਨੇਪਰੇ ਨਹੀਂ ਚੜ੍ਹਦੇ। ਸਰਕਾਰ ਵੱਲੋਂ ਜੋ ਬਾਲ-ਕਲਿਆਣ ਲਈ ਉਪਰਾਲੇ ਕੀਤੇ ਜਾਂਦੇ ਹਨ, ਭ੍ਰਿਸ਼ਟਾਚਾਰ ਕਾਰਨ ਬਾਲ-ਮਜ਼ਦੂਰੀ ਸੰਬੰਧੀ ਕਾਨੂੰਨ ਫਾਈਲਾਂ ਤਕ ਹੀ : ਬਾਲ-ਮਜ਼ਦੂਰੀ ਦੇ ਖਾਤਮੇ ਵਾਸਤੇ ਦੇਸ਼ ਵਿਚ ਹਰ ਪ੍ਰਾਂਤ ਵਿਚ ਬਣੇ ਕਾਨੂੰਨਾਂ ਨੂੰ ਈਮਾਨਦਾਰੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਅਤੇ ਇਹ ਕਾਨੂੰਨ ਕਿਤਾਬਾਂ ਅਤੇ ਫਾਈਲਾਂ ਦਾ ਸ਼ਿੰਗਾਰ ਬਣੇ ਹੋਏ ਹਨ।
ਸਰਕਾਰ ਵੱਲੋਂ ਹੁਣ ਹੋਰ ਜ਼ਿਆਦਾ ਸਖ਼ਤੀ : ਬਾਲ-ਮਜ਼ਦੂਰ ਕਿਰਤ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਸਜ਼ਾ ਹੋਰ ਵਧਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਤਾਂ ਇਕ ਫੈਸਲੇ ਵਿਚ ਇਹ ਹੁਕਮ ਦਿਤਾ ਹੈ ਕਿ ਜਿਹੜੇ ਸਨਅਤਕਾਰ ਸਨਅਤਾਂ ਵਿਚ ਨੌਕਰ ਰੱਖਣਗੇ, ਉਨ੍ਹਾਂ ਨੂੰ ਫੜੇ ਜਾਣ ‘ਤੇ ਇਨ੍ਹਾਂ ਬਾਲ-ਮਜ਼ਦੂਰਾਂ ਦੇ ਮੁੜ-ਵਸੇਬੇ ਦਾ ਪੂਰਾ ਖਰਚ ਦੇਣਾ ਪਵੇਗਾ।
ਰਾਸ਼ਟਰੀ ਸਾਖਰਤਾ ਮਿਸ਼ਨ ਇਸ ਸਮੱਸਿਆ ਵਿਚ ਸਹਾਈ : ਰਾਸ਼ਟਰੀ ਸਾਖਰਤਾ ਮਿਸ਼ਨ ਦੇ ਯਤਨਾਂ ਨਾਲ ਕਈ ਦੇਸ਼ਾਂ ਵਿਚ ਸਾਖਰਤਾ ਦਾ ਪ੍ਰਤੀਸ਼ਤ ਕੁਝ ਵਧਿਆ ਹੈ।ਇਸ ਨਾਲ ਹੁਣ ਨਵੇਂ ਸਾਖਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਵਿਚ ਕਾਫੀ ਦਿਲਚਸਪੀ ਲੈ ਰਹੇ ਹਨ। ਇਸੇ ਕਰਕੇ ਹੁਣ ਮੁਢਲੀ ਸਿਖਿਆ ਲੈ ਰਹੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਵਧ ਰਹੀ ਹੈ।