Punjabi Essay on “Baisakhi ka Ankhon dekha mela”, “ਵਿਸਾਖੀ ਦਾ ਅੱਖੀਂ ਡਿੱਠਾ ਮੇਲਾ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

Baisakhi ka Ankhon dekha mela

 

ਜਾਣ-ਪਛਾਣ : ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਭਾਰਤ ਵਿਚ ਜਗ੍ਹਾਜਗਾ ਲੱਗਦਾ ਹੈ। ਇਹ ਤਿਉਹਾਰ ਹਾੜੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ।

ਮੇਲਾ ਦੇਖਣ ਜਾਣਾ : ਸਾਡੇ ਪਿੰਡ ਤੋਂ ਦੋ ਮੀਲ ਦੀ ਦੂਰੀ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ।ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਵੇਖਣ ਲਈ ਗਿਆ। ਰਸਤੇ ਵਿਚ ਮੈਂ ਵੇਖਿਆ ਕਿ ਬਹੁਤ ਸਾਰੇ ਬੱਚੇ, ਬੁੱਢੇ ਅਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਸਨ। ਸਾਰਿਆਂ ਦੇ ਨਵੇਂ ਕੱਪੜੇ ਪਾਏ ਹੋਏ ਸਨ। ਰਸਤੇ ਵਿਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਕਟਾਈ ਦਾ ਸ਼ਗਨ ਕਰਦਿਆਂ ਵੀ ਦੇਖਿਆ। ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦੇ ਰਹੀਆਂ ਸਨ, ਜਿਵੇਂ ਖੇਤਾਂ ਵਿਚ ਸੋਨਾ ਵਿਛਿਆ ਹੋਇਆ ਹੋਵੇ।

ਇਤਿਹਾਸਕ ਪਿਛੋਕੜ : ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ਼ ਦਾ ਇਕ ਪੁਰਾਤਨ ਤਿਉਹਾਰ ਹੈ। ਇਸ ਨੂੰ ਹਾੜੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸੰਬੰਧ ਮਹਾਨ ਇਤਿਹਾਸਿਕ ਘਟਨਾਵਾਂ ਨਾਲ ਜੁੜ ਚੁੱਕਾ ਹੈ। ਇਸ ਪਵਿੱਤਰ ਦਿਨ ’ਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

ਬਾਅਦ ਵਿਚ ਇਸ ਦਿਨ ਨਾਲ ਸਾਡੇ ਦੇਸ਼ ਦੇ ਆਜ਼ਾਦੀ ਦੇ ਇਤਿਹਾਸ ਦੀ ਇਕ ਖੂਨੀ ਘਟਨਾ ਸੰਬੰਧਿਤ ਹੋ ਗਈ। 13 ਅਪੈਲ ਸੰਨ 1919 ਨੂੰ ਵਿਸਾਖੀ ਵਾਲੇ ਦਿਨ ਜ਼ਾਬਰ ਅੰਗਰੇਜ਼ ਜਨਰਲ ਡਾਇਰ ਨੇ ਜਲਿਆ ਵਾਲੇ ਬਾਗ, ਅੰਮ੍ਰਿਤਸਰ ਵਿਚ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਸੀ।

ਮੇਲੇ ਦੇ ਦ੍ਰਿਸ਼ : ਇਹ ਗੱਲਾਂ ਕਰਦਿਆਂ ਅਸੀਂ ਮੇਲੇ ਵਿਚ ਪੁੱਜ ਗਏ। ਮੇਲੇ ਵਿਚੋਂ ਵਾਜੇ * ਵੱਜਣ, ਢੋਲ ਖੜਕਣ, ਪੰੜਿਆਂ ਦੇ ਚੀਕਣ ਤੇ ਕੁਝ ਲਾਉਡ-ਸਪੀਕਰਾਂ ਦੀ ਤੇਜ਼ ਆਵਾਜ਼ ਸੁਣਾਈ ਦੇ ਰਹੀ ਸੀ। ਇੱਥੇ ਕਾਫੀ ਭੀੜ ਅਤੇ ਰੌਲਾ ਪੈ ਰਿਹਾ ਸੀ। ਇੱਧਰ-ਉੱਧਰ ਮਠਿਆਈਆਂ, ਖਿਡਾਉਣਿਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਜਲੇਬੀਆਂ ਦੀ ਇਕ ਦੁਕਾਨ ‘ਤੇ ਬੈਠ ਕੇ ਗਰਮ-ਗਰਮ ਜਲੇਬੀਆਂ ਖਾਧੀਆਂ।

ਜਾਦਗਰ ਦੀਆਂ ਖੇਡਾਂ : ਮੇਲੇ ਵਿਚ ਬੱਚੇ ਅਤੇ ਔਰਤਾਂ ਝੂਟੇ ਝੂਟ ਰਹੇ ਸਨ। ਮੈਂ ਵੀ , hੜੇ ਵਿਚ ਬੂਟੇ ਲਏ ਅਤੇ ਫਿਰ ਜਾਦੂਗਰ ਦੇ ਖੇਡ ਦੇਖੋ। ਜਾਦੂਗਰ ਨੇ ਤਾਸ਼ ਦੇ ਕਈ ਖੇਡ

ਆਏ। ਉਸ ਨੇ ਕੁਝ ਕਾਗਜ਼ਾਂ ਨੂੰ ਮੂੰਹ ਵਿਚ ਪਾ ਕੇ ਆਪਣੇ ਮੂੰਹ ਵਿਚੋਂ ਰੁਮਾਲ ਬਣਾ ਕੇ ਕੱਢ ਦਿੱਤਾ। ਫਿਰ ਉਸ ਨੇ ਹਵਾ ਵਿਚੋਂ ਬਹੁਤ ਸਾਰੇ ਪੈਸੇ ਫੜ ਕੇ ਇਕ ਡੱਬਾ ਭਰ ਦਿੱਤਾ।

ਭੰਗੜਾ ਅਤੇ ਮੈਚ : ਅਸੀਂ ਕਈ ਥਾਵਾਂ ਤੇ ਜੱਟਾਂ ਨੂੰ ਸ਼ਰਾਬਾਂ ਪੀਂਦੇ, ਭੰਗੜਾ ਪਾਉਂਦੇ, ਸਤਕਾਂ ਮਾਰਦੇ ਅਤੇ ਬੋਲੀਆਂ ਪਾਉਂਦੇ ਹੋਏ ਦੇਖਿਆ। ਜਿਉਂ-ਜਿਉਂ ਦਿਨ ਗੁਜ਼ਰ ਰਿਹਾ ਸੀ. ਮੇਲੇ ਵਿਚ ਭੀੜ ਵੱਧਦੀ ਜਾ ਰਹੀ ਸੀ। ਇਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਹੁੰਦਾ ਦੇਖਿਆ। ਇਕ ਪਾਸੇ ਦੰਗਲ ਹੋ ਰਿਹਾ ਸੀ ਅਤੇ ਇਕ ਪਾਸੇ ਕੱਬਡੀ ਦਾ ਮੈਚ ਖੇਡਿਆ ਜਾ ਰਿਹਾ ਸੀ। ਮੇਲੇ ਦਾ ਇੰਤਜ਼ਾਮ ਪੁਲਿਸ ਕਰ ਰਹੀ ਸੀ।

ਲੜਾਈ ਅਤੇ ਭਗਦੜ : ਇੰਨੇ ਨੂੰ ਸੂਰਜ ਡੁੱਬਣ ਲੱਗਾ। ਇਕ ਪਾਸੇ ਬੜੀ ਖੁੱਪ ਪੈ ਰਹੀ ਸੀ। ਸਾਨੂੰ ਉੱਥੇ ਪਤਾ ਲੱਗਾ ਕਿ ਜੱਟਾਂ ਦੇ ਦੋ ਗਰੁੱਪਾਂ ਵਿਚ ਲੜਾਈ ਹੋ ਗਈ ਹੈ। ਇਕ ਬੰਦੇ ਦਾ ਡਾਂਗ ਨਾਲ ਸਿਰ ਪਾੜ ਦਿੱਤਾ ਗਿਆ ਸੀ। ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਮੇਲੇ ਵਿਚੋਂ ਨਿਕਲਣ ਦੀ ਗੱਲ ਕੀਤੀ। ਛੇਤੀ-ਛੇਤੀ ਘਰਦਿਆਂ ਲਈ ਕੁਝ ਮਠਿਆਈ ਖਰੀਦ ਕੇ ਅਸੀਂ ਪਿੰਡ ਦਾ ਰਸਤਾ ਫੜ ਲਿਆ। ਬੜੇ ਹਨੇਰੇ ਅਸੀਂ ਘਰ ਪਹੁੰਚੇ।

Leave a Reply