Punjabi Essay on “Badhti Aabadi”, “ਵਧਦੀ ਅਬਾਦੀ : ਇਕ ਵਿਕਰਾਲ ਸਮੱਸਿਆ”, Punjabi Essay for Class 10, Class 12 ,B.A Students and Competitive Examinations.

ਵਧਦੀ ਅਬਾਦੀ : ਇਕ ਵਿਕਰਾਲ ਸਮੱਸਿਆ

Badhti Aabadi

ਭੂਮਿਕਾ : ਉਂਝ ਭਾਰਤ ਵਿਚ ਹੋਰ ਵੀ ਬੜੀਆਂ ਸਮੱਸਿਆਵਾਂ ਅਤੇ ਬੁਰਾਈਆਂ ਹਨ ਪਰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ‘ਦਿਨੋ-ਦਿਨ ਵਧ ਰਹੀ ਅਬਾਦੀ ਹੈ। ਜਦੋਂ ਕਿਸੇ ਦੇਸ਼ ਦੀ ਅਬਾਦੀ ਬਹੁਤ ਤੇਜ਼ੀ ਨਾਲ ਵਧਦੀ ਹੈ ਤਾਂ ਉਸ ਨੂੰ ‘ਜਨ-ਸੰਖਿਆ ਵਿਸਫੋਟ ਕਿਹਾ ਜਾਂਦਾ ਹੈ। ਅਬਾਦੀ ਵਧਣ ਦੇ ਕਈ ਕਾਰਨ ਹਨ ਤੇ ਕਈ ਸਮੱਸਿਆਵਾਂ।

ਮਾਲਥਸ ਦਾ ਸਿਧਾਂਤ : ਮਾਲਥਸ ਇਕ ਪ੍ਰਸਿੱਧ ਅਰਥ-ਵਿਗਿਆਨੀ ਹੈ। ਉਸ ਨੇ ਅਬਾਦੀ ਦੇ ਵਾਧੇ ਸਬੰਧੀ ਸਿਧਾਂਤ ਨੂੰ ਜਮੈਟਰੀਕਲ ਰੇਸ਼ੇ। ਅਨਸਾਰ ਪੇਸ਼ ਕੀਤਾ ਹੈ। ਉਸ ਦਾ ਵਿਚਾਰ ਹੈ ਕਿ ਕਿਸੇ ਦੇਸ ਦੀ ਵਿਕਾਸ ਪ੍ਰਕਿਰਿਆ ਦੇ ਅਰੰਭ ਵਿਚ ਜਨ-ਸੰਖਿਆ ਵਿਚ ਜਨਮ ਦਰ ਅਤੇ ਮਰਨ ਦਰ ਦੋਵੇਂ ਹੀ ਵੱਧ ਹੁੰਦੇ ਹਨ। ਇਸ ਦਾ ਕਾਰਨ ਹੈ. ਲੋਕਾਂ ਵਿਚ ਅਨਪੜ੍ਹਤਾ ਤੇ ਇਲਾਜ ਦੇ ਸਾਧਨਾਂ ਵਿਚ ਘਾਟ ਦਾ ਹੋਣਾ। ਸਮੇਂ ਦੇ ਬਦਲਣ ਨਾਲ ਡਾਕਟਰੀ ਖੇਤਰਾਂ ਵਿਚ ਤਰੱਕੀ ਨਾਲ ਮਰਨ-ਦਰ ‘ਤੇ ਕਾਬੂ ਪਾ ਲਿਆ ਜਾਂਦਾ ਹੈ ਤੇ ਜਨਮ-ਦਰ ਉਸੇ ਹੀ ਰਫ਼ਤਾਰ ਵਿਚ ਰਹਿੰਦੀ ਹੈ। ਇਹੀ ਜਨ-ਸੰਖਿਆ ਵਿਸਫੋਟ ਦੀ ਸਥਿਤੀ ਹੈ। ਦੇਸ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਜਨਮ-ਦਰ ਅਤੇ ਮਰਨ-ਦਰ ਦੋਵੇਂ ਹੀ ਘਟ ਜਾਣ।

ਭਾਰਤ ਵਿਚ ਅਬਾਦੀ ਵਧਣ ਦੇ ਕਾਰਨ : ਭਾਰਤ ਵਿਚ ਅਬਾਦੀ ਵਧਣ ਦੇ ਕੁਝ ਕਾਰਨ ਹੇਠ ਲਿਖੇ ਅਨੁਸਾਰ ਹਨ:

  

ਲੋਕਾਂ ਦਾ ਪੁਰਾਤਨ-ਮੁਖੀ ਹੋਣਾ : ਭਾਰਤ ਵਿਚ ਇਹ ਵਿਚਾਰ ਪ੍ਰਚਲਤ ਹੈ ਕਿ ਬੱਚੇ ਰੱਬ ਦੀ ਦਾਤ ਹਨ ਤੇ ਰੱਬੀ ਮਿਹਰ ਸਦਕਾ ਹੀ ਇਨ੍ਹਾਂ ਦੀ ਪੈਦਾਇਸ਼ ਹੁੰਦੀ ਹੈ। ਇਸ ਲਈ ਉਹ ਬੱਚਿਆਂ ਦੀ ਪਰਵਰਿਸ਼ ਤੋਂ ਬੇਫਿਕਰ ਹੁੰਦੇ ਹਨ ਤੇ ਉਨਾਂ ਨੂੰ ਰੱਬ ਆਸਰੇ ਹੀ ਰਹਿਣ ਦਿੰਦੇ ਹਨ।

ਪੁੱਤਰ ਦੀ ਲਾਲਸਾ : ਭਾਰਤ ਵਿਚ ਹਰ ਕੋਈ ਪੁੱਤਰ ਦੀ ਇੱਛਾ ਰੱਖਦਾ ਹੈ। ਪੁਰਾਣੇ ਜ਼ਮਾਨੇ ਵਿਚ ਤਾਂ ਬਹੁਤੇ ਭਰਾਵਾਂ ਵਾਲੀ ਜਾਂ ਸੱਤ ਪੁੱਤਰਾਂ ਵਾਲੀ ਨੂੰ ਮਾਣ ਨਾਲ ਵੇਖਿਆ ਜਾਂਦਾ ਸੀ। ਬਜ਼ੁਰਗ ਵੀ ਆਪਣੀਆਂ ਨੂੰਹਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਪੁੱਤਰਾਂ ਦਾ ਹੀ ਵਰ ਦਿੰਦੇ ਸਨ।

ਦੂਜਾ ਕਾਰਨ ਇਹ ਸਮਝਿਆ ਜਾਂਦਾ ਸੀ ਕਿ “ਪੁਤੀ ਗੰਢ ਪਵੇ ਸੰਸਾਰ ਭਾਵ ਪੁੱਤਰ ਹੋਣ ਨਾਲ ਘਰ ਦੀ ਵੰਸ਼ ਵਿਚ ਵਾਧਾ ਹੋਵੇਗਾ। ਬਾਤੀ ਪ੍ਰਧਾਨ ਹੋਣ ਕਰਕੇ ਪੁੱਤਰਾਂ ਵੱਲੋਂ ਖੇਤੀ ਦੇ ਕੰਮਾਂ ਵਿਚ ਹੱਥ ਵਟਾਉਣ ਤੋਂ ਹੈ ਕਿਉਂਕਿ ਮਾਪੇ ਬੱਚਿਆਂ ਨੂੰ ਆਪਣੀ ਆਮਦਨ। ਆ ਕਰਨ ਦਾ ਇਕ ਸਾਧਨ ਸਮਝਦੇ ਸਨ । ਲੋਕ ਜੋੜੀਆਂ ਰਲਾਉਣ ਦੀ ਸੋਚ (ਪੁੱਤਰਾਂ ਦੀ ਜੋੜੀ) ਅਨੁਸਾਰ ਵੀ ਪੂਤਰ 83 ਤੋਂ ਵਾਰ ਵੱਡਾ ਕਰ ਲੈਂਦੇ ਸਨ।

ਸਮੱਸਿਆਵਾਂ: ਤੇਜ਼ੀ ਨਾਲ ਵਧ ਰਹੀ ਅਬਾਦੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਤੇ ਬੁਰਾਈਆਂ ਨੂੰ ਜਨਮ ਦਿੱਤਾ ਹੈ :

ਅੰਨ-ਸੰਕਟ : ਸਭ ਤੋਂ ਵੱਧ ਅਨਾਜ ਦੀ ਕਮੀ ਪਹਿਲਾਂ ਪ੍ਰਭਾਵਤ ਹੋਈ ਹੈ । ਅੰਨ ਪੈਦਾ ਕਰਨ ਵਾਲੀ ਧਰਤੀ ਤਾਂ ਓਨੀ ਹੀ ਹੁੰਦੀ ਹੈ Aਲਾਂ ਲਈ ਰਿਹਾਇਸ਼ੀ ਮਕਾਨ ਬਣਨ, ਉਦਯੋਗ ਲੱਗਣ ਤੇ ਹੋਰ ਨਵੀਆਂ ਮਸ਼ੀਨਰੀਆਂ ਨਾਲ ਅੰਨ ਉਪਜਾਉਣ ਵਾਲਾ ਦੀ ਜਾ ਰਹੀ ਹੈ ਤਾਂ ਹੀ ਅੰਨ-ਸੰਕਟ ਪੈਦਾ ਹੋ ਰਿਹਾ ਹੈ।

ਅਨਪੜਤਾ : ਅਬਾਦੀ ਵਧਣ ਨਾਲ ਆਮਦਨ ਘਟ ਰਹੀ ਹੈ, ਆਮਦਨ ਦੇ ਸਾਧਨ ਵੀ ਘਟ ਰਹੇ ਹਨ। ਆਰਥਕ ਤੰਗੀ ਕਾਰਨ ਮਾਪ mਣੇ ਸਾਰੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਇਹੋ ਕਾਰਨ ਹੈ ਅਨਪੜ੍ਹਤਾ ਵਿਚ ਵਾਧੇ ਦਾ।

ਬੇਰੁਜਗਾਰੀ: ਅਬਾਦੀ ਦੇ ਹਿਸਾਬ ਨਾਲ ਰੁਜ਼ਗਾਰ ਦੇ ਮੌਕੇ ਤੇ ਸਾਧਨ ਘੱਟ ਹਨ। ਹਰ ਵਿਅਕਤੀ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਇਸ ਲਈ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਬੇਰੁਜ਼ਗਾਰੀ ਹੋਰ ਕਈ ਬੁਰਾਈਆਂ ਨੂੰ ਜਨਮ ਦੇ ਰਹੀ ਹੈ-ਜਿਵੇਂ ਚੋਰੀ, ਡਾਕੇ, ਕਤਲ, ਭ੍ਰਿਸ਼ਟਾਚਾਰ ਆਦਿ।

ਇਜ ਸਾਂਝੇ ਪਰਿਵਾਰਾਂ ਤੋਂ ਛੋਟੇ ਪਰਿਵਾਰ, ਸਾਧਨਾਂ ਦੀ ਘਾਟ, ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣਾ, ਸ਼ਹਿਰਾਂ ਵਿਚ ਰਹਿਣ-ਸਹਿਣ, ਪ੍ਰਦੂਸ਼ਣ, ਪਾਣੀ ਦੀ ਸਮੱਸਿਆ ਤੇ ਕਈ ਸਮਾਜਕ ਤੇ ਆਰਥਕ ਕੁਰੀਤੀਆਂ ਵਧ ਰਹੀਆਂ ਹਨ।

ਸਰਕਾਰ ਦੁਆਰਾ ਹਰ ਵਿਅਕਤੀ ਲਈ ਰੁਜ਼ਗਾਰ ਮੁਹੱਈਆ ਨਾ ਕਰਵਾਏ ਜਾਣਾ, ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ, ਸਰਕਾਰ ਕੇਵਲ ਆਪਣੇ ਹਿਤਾਂ ਲਈ ਸੋਚਦੀ ਹੈ ਨਾ ਕਿ ਨਾਗਰਿਕਾਂ ਦੇ ਹਿਤਾਂ ਲਈ, ਇਸ ਲਈ ਕਈ ਸਮਾਜਕ ਬੁਰਾਈਆਂ ਪੈਦਾ ਹੋਣੀਆਂ ਨਿਸਚਿਤ ਹਨ।

ਸੁਝਾਅ : ਭਾਰਤ ਨੂੰ ਵਧਦੀ ਅਬਾਦੀ ਦੇ ਜਿੰਨ ਤੋਂ ਬਚਾਉਣ ਲਈ ਅਬਾਦੀ ‘ਤੇ ਰੋਕ ਲਾਉਣੀ ਅਤਿ-ਜ਼ਰੂਰੀ ਹੋ ਗਈ ਹੈ। ਛੋਟਾ ਪਰਿਵਾਰ, ਮਾਨਸਕ ਸੋਚ ਭਾਵ ਪਰੰਪਰਾਵਾਦੀ ਸੋਚ ਵਿਚ ਬਦਲਾਅ, ਹੱਥੀਂ ਕਿਰਤ ਕਰਨ ਤੇ ਜ਼ੋਰ, ਕਿਸਮਤ ਨਾਲੋਂ ਮਿਹਨਤ ਤੇ ਵਿਸ਼ਵਾਸ ਕਰਨਾ, ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਵਿਚ ਜਾਗ੍ਰਿਤੀ ਦੀ ਲੋੜ, ਕਿਉਂਕਿ ਬਹੁਤੀਆਂ ਸਮੱਸਿਆਵਾਂ ਇਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਅਬਾਦੀ ਦਾ ਵਾਧਾ, ਅਨਪੜ੍ਹਤਾ, ਬੇਰੁਜ਼ਗਾਰੀ ਕਾਰਨ ਸਰਕਾਰੀ ਸਹੂਲਤਾਂ ਵੀ ਵਧੇਰੇ ਪ੍ਰਾਪਤ ਕਰਦੇ ਹਨ। ਪਰਵਾਸੀ ਮਜ਼ਦੂਰਾਂ ਦੀ ਆਮਦ ਤੇ ਬੰਦਸ਼ਾਂ ਆਦਿ ਨਾਲ ਕੁਝ ਹੱਦ ਤੱਕ ਅਬਾਦੀ ਦੇ ਵਾਧੇ ‘ਤੇ ਰੋਕ ਲੱਗ ਸਕਦੀ ਹੈ ਪਰ ਫਿਰ ਵੀ ਇਹ ਇਕ ਗੰਭੀਰ ਸਮੱਸਿਆ ਹੈ। ਡਾਕਟਰ ਭਾਬਾ ਦੇ ਇਹ ਸ਼ਬਦ ਕਿ “ਅਬਾਦੀ ਦੀ ਰੋਕ ਭਾਵੇਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਪਰ ਬਹੁਤੀਆਂ ਸਮੱਸਿਆਵਾਂ ਅਬਾਦੀ ਦੀ ਰੋਕ ਤੋਂ ਬਿਨਾਂ ਹੱਲ ਨਹੀਂ ਕੀਤੀਆਂ ਜਾ ਸਕਣਗੀਆਂ।

One Response

  1. Niyati August 13, 2020

Leave a Reply