Punjabi Essay on “Arogta”, “ਅਰੋਗਤਾ”, Punjabi Essay for Class 10, Class 12 ,B.A Students and Competitive Examinations.

ਅਰੋਗਤਾ

Arogta

ਪੰਜਾਬੀ ਅਖਾਣ ਦੇ ਅਨੁਸਾਰ ‘ਜਾਨ ਹੈ ਤਾਂ ਜਹਾਨ ਹੈ। ਜੇ ਮਨੁੱਖ ਦੀ ਸਿਹਤ ਠੀਕ ਨਹੀਂ ਤਾਂ ਉਸ ਲਈ ਸਾਰੀ ਦੁਨੀਆਂ ਦੇ ਸੁੱਖ ਬੇਕਾਰ ਹਨ। ਅਰੋਗਤਾ ਇੱਕ ਬਹੁਮੱਲਾ ਧਨ ਹੈ। ਰੋਗੀ ਮਨੁੱਖ ਦਾ ਜੀਵਨ ਸਧਾਰਨ ਚਾਲ ਨਹੀਂ ਚਲ ਸਕਦਾ। ਰੋਗੀ ਹੋਣ ਦੀ ਹਾਲਤ ਵਿੱਚ ਉਹ ਸਰੀਰਕ ਤੇ ਮਾਨਸਿਕ ਦੋਨੋਂ ਤਰ੍ਹਾਂ ਨਾਲ ਪ੍ਰੇਸ਼ਾਨ ਹੁੰਦਾ ਹੈ । ਉਹ ਆਪਣੀਆਂ ਨਿੱਜੀ, ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਨਹੀਂ ਰਹਿੰਦਾ। ਇਸ ਲਈ ਹੀ ਸਿਆਣੇ ਕਹਿੰਦੇ ਹਨ,ਅਰੋਗਤਾ ਇੱਕ ਬਹੁਮੁੱਲਾ ਧਨ ਹੈ। ਅਰੋਗਤਾ ਦੀ ਮਨੁੱਖ ਨੂੰ ਜੀਵਨ ਦੇ ਹਰ ਪੜਾਅ ਤੇ ਲੋੜ ਹੁੰਦੀ ਹੈ। ਅਰੋਗ ਰਹਿਣ ਲਈ ਮਨੁੱਖ ਨੂੰ ਸੰਤੁਲਿਤ ਖੁਰਾਕ ਖਾਣੀ ਚਾਹੀਦੀ ਹੈ। ਨਸ਼ਿਆਂ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ। ਖੁਰਾਕ ਨੂੰ ਹਜ਼ਮ ਕਰਨ ਲਈ ਨਿਯਮਿਤ ਰੂਪ ਵਿੱਚ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਸੈਰ ਕਰਨ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ। ਮਨ  ਪਸੰਨ ਰਹਿੰਦਾ ਹੈ। ਕੰਮ ਕਰਨ ਦੀ ਸ਼ਕਤੀ ਵੱਧਦੀ ਹੈ। ਮਨੁੱਖ ਨੂੰ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਮਨ-ਪ੍ਰਚਾਵਾ ਵੀ ਕਰਦੀਆਂ ਹਨ। ਜਦੋਂ ਵੀ ਕੋਈ ਬਿਮਾਰੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਆਪਣੇ ਘਰ ਤੇ ਆਲੇ-ਦੁਆਲੇ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਘਰ ਵੀ ਖੁੱਲਾ ਤੇ ਹਵਾਦਾਰ ਹੋਣਾ ਚਾਹੀਦਾ ਹੈ। ਕਮਰਿਆਂ ਨੂੰ ਇਸ ਤਰ੍ਹਾਂ ਬਣਾਉਣਾ ਚਾਹੀਦਾ ਹੈ ਕਿ ਤਾਜ਼ੀ ਹਵਾ ਅੰਦਰ ਆ ਸਕੇ ਤੇ ਗੰਦੀ ਹਵਾ ਬਾਹਰ ਜਾ ਸਕੇ। ਮੱਛਰਾਂ ਤੋਂ ਬਚਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਬਜ਼ਾਰ ਤੋਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਾਂ ਖਾਣ ਤੋਂ ਪਹਿਲਾਂ ਦੇਖੋ ਕਿ ਉਹ ਚੀਜ਼ਾਂ ਨੰਗੀਆਂ ਤਾਂ ਨਹੀਂ ਰੱਖੀਆਂ ਗਈਆਂ। ਰੋਗਾਣੂਆਂ ਨੂੰ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਆਪਣੇ ਮਨ ਨੂੰ ਅਰੋਗ ਰੱਖਣ ਲਈ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਬਚਣਾ ਚਾਹੀਦਾ ਹੈ। ਆਪਣੇ ਮਨ-ਪ੍ਰਚਾਵੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਸਾਰੀਆਂ ਗੱਲਾਂ ਤੇ ਅਮਲ ਕਰਕੇ ਮਨੁੱਖ ਸਰੀਰਕ ਤੇ ਮਾਨਸਿਕ ਤੌਰ ਤੇ ਅਰੋਗ ਰਹਿ ਸਕਦਾ ਹੈ ਤੇ ਜ਼ਿੰਦਗੀ ਦਾ ਅਨੰਦ ਪ੍ਰਾਪਤ ਕਰ । ਸਕਦਾ ਹੈ।

2 Comments

  1. Kulwinder Kaur July 2, 2020
  2. Gurjot Singh August 27, 2020

Leave a Reply