ਅਨੁਸ਼ਾਸਨ
Anushashan
ਅਨੁਸ਼ਾਸਨ ਦਾ ਅਰਥ ਹੈ- ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ। ਅਨੁਸ਼ਾਸਨ ਦਾ ਮਨੁੱਖ ਦੀ ਜਿੰਦਗੀ ਵਿੱਚ ਖਾਸ ਮਹੱਤਵ ਹੁੰਦਾ ਹੈ। ਇਹ ਹਰ ਸਮਾਜ ਦੀ ਨੀਂਹ ਹੁੰਦੀ ਹੈ। ਜੇ ਸਰਕਾਰ ਕੋਈ ਕਾਨੂੰਨ ਨਾ ਬਣਾਵੇ ਜਾਂ ਦੋਸ਼ੀਆਂ ਨੂੰ ਸਜ਼ਾ ਨਾ ਦੇਵੇ ਤਾਂ ਜ਼ੋਰਦਾਰ ਵਿਅਕਤੀ ਕਮਜ਼ੋਰ ਨੂੰ ਸਾਹ ਹੀ ਨਾ ਲੈਣ ਦੇਣ। ਅਨੁਸ਼ਾਸਨ ਤੋਂ ਬਿਨਾਂ ਤਾਂ, “ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ ਵਾਲੀ ਗੱਲ ਹੋ ਜਾਵੇਗੀ। ਜੇ ਨਿਯਮ ਤੇ ਕਾਨੂੰਨ ਨਾ ਹੋਣ ਤਾਂ ਸਾਰੇ ਪਾਸੇ ਖ਼ਲਬਲੀ ਮੱਚ ਜਾਵੇਗੀ ਤੇ ਆਮ ਆਦਮੀ ਲਈ ਜੀਉਣਾ ਹੀ ਔਖਾ ਹੋ ਜਾਵੇਗਾ। ਅਨੁਸ਼ਾਸਨ ਮਨੁੱਖੀ ਜੀਵਨ ਦੀ ਰੀੜ੍ਹ ਦੀ ਹੱਡੀ ਦੇ ਬਰਾਬਰ ਹੁੰਦਾ ਹੈ। ਇਸ ਤੋਂ ਬਿਨਾਂ ਜ਼ਿੰਦਗੀ ਨੀਰਸ ਹੁੰਦੀ ਹੈ। ਜੇ ਗੱਡੀਆਂ ਜਾਂ ਹਵਾਈ ਜਹਾਜ਼ ਸਮੇਂ ਸਿਰ ਨਾ ਚੱਲਣ ਤਾਂ ਕੀ ਹੋਵੇਗਾ ? ਅਨੁਸ਼ਾਸ਼ਨ ਤੋਂ ਬਿਨਾਂ ਆਲੇ-ਦੁਆਲੇ ਦੀ ਕਿਸੇ ਵੀ ਚੀਜ਼ ਦੀ ਹੋਂਦ ਸੰਭਵ ਨਹੀਂ ਹੈ। ਸਾਰੀ ਕੁਦਰਤ ਭਾਵ ਸੂਰਜ, ਚੰਦਰਮਾ, ਤਾਰੇ, ਧਰਤੀ ਇੱਕ ਅਨੁਸ਼ਾਸਨ ਵਿੱਚ ਬੱਝੇ ਹੋਏ ਹਨ। ਸੂਰਜ ਨਿਯਮ ਪੂਰਵਕ ਸਵੇਰੇ ਨਿਕਲਦਾ ਹੈ ਤੇ। ਚੰਦਰਮਾ ਤੇ ਤਾਰੇ ਰਾਤ ਨੂੰ ਦਿਖਾਈ ਦਿੰਦੇ ਹਨ। ਜੇ ਕੁਦਰਤ ਵੀ ਅਸੂਲਾਂ ਅਨੁਸਾਰ ਕੰਮ ਨਾ ਕਰੇ ਤਾਂ ਧਰਤੀ ਤੋਂ ਜੀਵਨ ਖ਼ਤਮ ਹੋ ਜਾਵੇਗਾ। ਇਸ ਲਈ ਅਨੁਸ਼ਾਸਨ ਦੀ ਪਾਲਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਦੇ ਨੌਜੁਆਨ ਖਾਸ ਕਰ । ਕੇ ਵਿਦਿਆਰਥੀ ਅਨੁਸ਼ਾਸਨ ਨੂੰ ਆਪਣੀ ਅਜ਼ਾਦੀ ਦੀ ਰੁਕਾਵਟ ਸਮਝਦੇ ਹਨ। ਉਹ ਅਧਿਆਪਕਾਂ ਤੇ ਮਾਂ-ਬਾਪ ਨੂੰ ਆਪਣੇ ਦੁਸ਼ਮਣ ਸਮਝਣ ਲੱਗ ਪੈਂਦੇ ਹਨ। ਸਾਨੂੰ ਸਭ ਨੂੰ ਹਰ ਰੂਪ ਵਿੱਚ ਵਿਦਿਆਰਥੀ, ਕਰਮਚਾਰੀ, ਖਿਡਾਰੀ ਤੇ ਨਾਗਰਿਕ) ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਖਿਡਾਰੀ ਤੇ ਨੇਤਾ ਵੀ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੇ ਹਨ ਜੇ ਉਹ ਅਨੁਸ਼ਾਸਨ ਦੀ ਪਾਲਣਾ ਕਰਨ। ਅਨੁਸ਼ਾਸਨ ਦੀ ਜ਼ਰੂਰਤ ਇੱਕ-ਇਕੱਲੇ ਵਿਅਕਤੀ ਨੂੰ ਜਿੰਨੀ ਆਪਣੇ ਲਈ ਹੁੰਦੀ ਹੈ ਤੇ ਉਨੀ ਹੀ ਸੰਗਠਨ ਨੂੰ ਵੀ ਹੁੰਦੀ ਹੈ। ਅਨੁਸ਼ਾਸਨ ਦੀ ਪਾਲਣਾ ਕਰਨ ਵਾਲੀ ਕੌਮ ਹਮੇਸ਼ਾ ਉੱਨਤੀ ਕਰਦੀ ਹੈ, ਪਰ ਅਨੁਸ਼ਾਸਨਹੀਣ ਕੌਮ ਗਿਰਾਵਟ ਤੇ ਗੁਲਾਮੀ ਦਾ ਸ਼ਿਕਾਰ ਬਣਦੀ ਹੈ। ਇਸ ਲਈ ਹਰ ਵਿਅਕਤੀ ਦਾ ਫਰਜ਼ ਹੈ ਕਿ ਉਹ ਅਨੁਸ਼ਾਸਨ ਵਿੱਚ ਗਹ ਕੇ ਹਰ ਕੰਮ ਕਰੇ। ਇਹ ਇੱਕ ਬਹੁਮੁੱਲਾ ਖਜ਼ਾਨਾ ਹੈ, ਜਿਸ ਦੀ ਸੰਭਾਲ ਕਰ ਕੇ ਅਸੀਂ ਸੁੱਖ, ਅਰਾਮ, ਖੁਸ਼ਹਾਲੀ ਤੇ ਸਨਮਾਨ ਪ੍ਰਾਪਤ ਕਰਦੇ ਹਾਂ।
thank you so much.it help me alot in my punjabi holiday homework.and it inspire me.i am studying in class 8 in sanawar an institute for children.it is situated in malout road;bathinda.