ਆਜ਼ਾਦੀ ਪ੍ਰਾਪਤੀ ਵਿਚ ਪੰਜਾਬੀਆਂ ਦਾ ਯੋਗਦਾਨ
Ajadi Prapti vich Punjabiya da Yogdan
ਪੰਜਾਬ ਭਾਰਤ ਦੀ ਖੜਗ ਭੁਜਾ : ਪੰਜਾਬ ਨੂੰ ਭਾਰਤ ਦੀ ਖੜਗ ਭਜਾ ਕਿਹਾ ਜਾਂਦਾ ਹੈ। ਪੰਜਾਬ ਨੂੰ ਭਾਰਤ ਦਾ ਅੰਨ ਦਾਤਾ ਕਿਹਾ ਜਾਂਦਾ ਹੈ। ਪੰਜਾਬ ਦੀ ਧਰਤੀ ਅਤੇ ਪੰਜਾਬ ਦਾ ਰਹਿਣ-ਸਹਿਣ ਸੰਸਾਰ ਵਿਚ ਨਿਵੇਕਲਾ ਅਤੇ ਅਦਭੁੱਤ ਹੈ। ਇੱਥੇ ਹੀ ਵੇਦ ਰਚੇ ਗਏ ਅਤੇ ਗੀਤਾ ਦਾ ਸੰਦੇਸ਼ ਗੰਜਿਆ। ਇੱਥੇ ਹੀਂ ਸੰਸਾਰ ਦਾ ਸਭ ਤੋਂ ਵੱਡਾ ਯੁੱਧ ਮਹਾਭਾਰਤ ਲੜਿਆਗਿਆ। ਇੱਥੇ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਅਵਤਾਰ ਹੋਇਆ। ਇਹ ਧਰਤੀ ਬੜੇ ਭਾਗਾਂ ਵਾਲੀ ਹੈ। ਇਸ ਧਰਤੀ ਉੱਪਰ ਹੀ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਪਰਮ ਪਵਿੱਤਰ ਚਰਨ ‘ ਧਰੇ । ਇਸ ਪਵਿੱਤਰ ਧਰਤੀ ਤੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਭਗਤ ਸਿੰਘ ਅਤੇ ਉਧਮ ਸਿੰਘ ਵਰਗੇ ਮਹਾਨ ਯੋਧੇ ਹੋਏ ਹਨ। ਕਿਸੇ ਵੀ ਤਰ੍ਹਾਂ ਇਸ ਧਰਤੀ ਦੀ ਉਸਤਤ ਨਹੀਂ ਗਾਈ ਜਾ ਸਕਦੀ। ਪੰਜਾਬ ਦੀ ਮਹਾਨਤਾ ਤੋਂ ਪ੍ਰਭਾਵਿਤ ਹੋ ਕੇ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਸ਼੍ਰੀ ਰਾਜ ਗੋਪਾਲ ਅਚਾਰੀਆ ਨੇ ਕਿਹਾ ਸੀ, “ਕਾਸ਼ ! ਮੈਂ ਪੰਜਾਬ ਵਿਚ ਜੰਮਦਾ ਤੇ ਪੰਜਾਬੀ ਹੁੰਦਾ।
ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਹਿੱਸਾ : ਉਂਝ ਤਾਂ ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਸਾਰੇ ਭਾਰਤ ਵਾਸੀਆਂ ਨੇ ਕਿਸੇ ਨਾ ਕਿਸੇ ਰੂਪ ਵਿਚ ਯੋਗਦਾਨ ਪਾਇਆ ਹੈ ਪਰਮਾਤਾ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਿਚ ਜਿਹੜਾ ਹਿੱਸਾ ਪੰਜਾਬੀਆਂ ਨੇ ,ਇਆ ਉਹ ਨਾ ਤਾਂ ਭੁੱਲਣ ਵਾਲਾ ਹੈ ਅਤੇ ਨਾ ਹੀ ਉਸਨੂੰ ਭੁਲਾਇਆ ਜਾਣਾ ਚਾਹੀਦਾ ਹੈ। ਪੰਜਾਬ ਭਾਰਤ ਦੇ ਉੱਤਰ-ਪੱਛਮ ਵੱਲ ਸਥਿਤ ਹੋਣ ਕਰਕੇ ਹਰ ਬਾਹਰਲੇ ਧਾਵੇ ਦਾ ਮੁਕਾਬਲਾ ਕਰਦਾ ਰਿਹਾ ਹੈ। ਪੰਜਾਬੀਆਂ ਬਾਰੇ ਇਕ ਬੜੀ ਸਿੱਧ ਕਹਾਵਤ ਹੈ “ਪੰਜਾਬ ਦੇ ਜਾਮਿਆਂ ਨੂੰ ਨਿੱਤ ਮੁਹਿੰਮਾਂ’ ਅਰਥਾਤ ਪੰਜਾਬੀ ਹਰ ਬਾਹਰਲੇ ਹਮਲੇ ਦਾ ਸ਼ਿਕਾਰ ਹੁੰਦੇ ਰਹੇ ਹਨ। ਕੁਝ ਪੰਜਾਬ ਦਾ ਹਵਾ ਪਾਣੀ ਵੀ ਅਜਿਹਾ ਕਿ ਇੱਥੇ ਦੇ ਲੋਕ ਸਿਰੜੀ, ਮਿਹਨਤੀ ਅਤੇ ਦੇਸ਼ ਭਗਤ ਹੁੰਦੇ ਹਨ। ਇਹਨਾਂ ਪੰਜਾਬੀਆਂ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿੰਨਾ ਸੁੰਦਰ ਲਿਖਿਆ ਹੈ-
ਇਹ ਬੇ-ਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਡਰਦੇ,
ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ।
ਆਜ਼ਾਦੀ ਦੀ ਲਹਿਰ ਦਾ ਮੁੱਢ : ਆਜ਼ਾਦੀ ਦੇ ਅੰਦੋਲਨ ਦਾ ਮੁੱਢ ਬੰਨਿਆ ਇਕ ਧਾਰਮਿਕ ਅਤੇ ਸਮਾਜ ਸੁਧਾਰਕ ਬਾਬਾ ਰਾਮ ਸਿੰਘ ਜੀ ਨੇ। ਉਹਨਾਂ ਨੇ ਉਨੀਵੀਂ ਸਦੀ ਦੇ ਆਖਰੀ 2 ਦਹਾਕਿਆਂ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਦੀ ਪ੍ਰੇਰਣਾ ਨਾਲ ਹਜ਼ਾਰਾਂ ਬੱਚੇ, ਗੱਭਰੂ ਅਤੇ ਬੁੱਢੇ ਬਾਹਰ ਨਿਕਲ ਤੁਰੇ। ਅੰਗਰੇਜ਼ਾਂ ਦੇ ਜ਼ੁਲਮਾਂ ਨੇ ਚਰਮ ਨੂੰ ਛੋਹਿਆ ਹੋਇਆ ਸੀ, ਜਦੋਂ ਇਹਨਾਂ ਮਾਸੂਮਾਂ ਅਤੇ ਬੇਦੋਸ਼ਿਆਂ ਨੂੰ ਤੋਪਾਂ ਨਾਲ ਉਡਾਇਆ ਗਿਆ।
ਕਿਸਾਨ ਨੂੰ ਜਾਗਣ ਦਾ ਨਾਅਰਾ : ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਕਿਸਾਨ ਨੂੰ ਜਾਣ ਲਈ ਨਾਅਰਾ ਲਾਇਆ ਗਿਆ। “ਪੱਗੜੀ ਸੰਭਾਲ ਜੱਟਾ’’ ਦਾ ਨਾਅਰਾ ਥਾਂਥਾਂ ਗੁੰਜਿਆ। ਲਾਲਾ ਲਾਜਪਤ ਰਾਏ, ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸਾਦ ਦੀ ਲਲਕਾਰ ਨੇ ਪੰਜਾਬੀਆਂ ਅੰਦਰ ਹੌਸਲਾ ਅਤੇ ਬਹਾਦਰੀ ਦੀ ਅੱਗ ਗੇਂਦ ਦਿੱਤੀ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਗਦਰ ਲਹਿਰ ਨਾਲ ਜੁੜਨੇ ਸ਼ੁਰੂ ਹੋ ਗਏ । ਲਾਲਾ ਹਰਦਿਆਲ ਤੇ ਸੋਹਣ ਸਿੰਘ ਭਕਨਾ ਦੀਆਂ ਕੁਰਬਾਨੀਆਂ ਬੇਮਿਸਾਲ ਸਨ। ਪੰਜਾਬੀਆਂ ਨੇ ਜਿੰਨਾ ਖੂਨ ਭਾਰਤ ਦੀ ਆਜ਼ਾਦੀ ਲਈ ਡੋਲਿਆ ਹੈ, ਓਨਾ ਕਿਸੇ ਹੋਰ ਕੌਮ ਨੇ ਨਹੀਂ ਡੋਲਿਆ।
ਆਜ਼ਾਦੀ ਲਈ ਵੱਖੋ-ਵੱਖ ਲਹਿਰਾਂ : ਬੱਬਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬਜ਼ਬਜ ਦੀ ਘਟਨਾ, ਕਾਮਾਗਾਟਾਮਾਰੁ ਉੱਪਰ ਵਰਸਾਈਆਂ ਅੰਗਰੇਜ਼ਾਂ ਦੀਆਂ ਗੋਲੀਆਂ ਨੇ ਵੀ ਇਹਨਾਂ ਜਾਂਬਾਜ਼ ਵੀਰਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਅੰਗਰੇਜ਼ ਸਰਕਾਰ ਜ਼ੁਲਮ ਢਾਉਂਦੀ ਰਹੀ ਅਤੇ ਪੰਜਾਬੀ ਉਸ ਦੀ ਅੱਗ ਨੂੰ ਆਪਣੇ ਲਹੂ ਨਾਲ ਬੁਝਾਉਂਦੇ ਰਹੇ। ਕਰਤਾਰ ਸਿੰਘ ਸਰਾਭਾ ਅਤੇ ਪੰਡਤ ਕਾਂਸ਼ੀ ਰਾਮ ਦੀ ਮਹਾਨ ਕੁਰਬਾਨੀ ਨੂੰ ਕੌਣ ਭੁਲਾ ਸਕਦਾ ਹੈ ? ਭਗਤ ਸਿੰਘ, ਵਿਅੰਕਟੇਸ਼ਵਰ ਦੱਤ , ਰਾਜਗੁਰੂ, ਸੁਖਦੇਵ, ਊਧਮ ਸਿੰਘ, ਮਦਨ ਲਾਲ ਢੀਗਰਾ, ਰਹਿਮਤ ਅਲੀ, ਬਲਵੰਤ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ-ਕਿੰਨੇ ਬੇਸ਼ਕੀਮਤੀ ਹੀਰੇ, ਜਵਾਹਰਾਤ ਦੇਸ਼ ਦੇ ਕੰਮ ਆ ਗਏ।
ਜਲਿਆਂ ਵਾਲੇ ਬਾਗ ਦੇ ਸਾਕੇ ਨੇ ਅੰਗਰੇਜ਼ਾਂ ਦੀਆਂ ਕਰਤੂਤਾਂ ਅਤੇ ਜ਼ਹਿਨੀਅਤ ਦੀ ਲਾਸ਼ ਵਿਚ ਆਖਰੀ ਕਿੱਲ ਗੱਡ ਦਿੱਤਾ। ਡਾਇਰ ਦੀਆਂ ਗੋਲੀਆਂ, ਮਾਰਸ਼ਲ ਲਾਅ ਤੇ ਸਤੀਆ ਵੀ ਪੰਜਾਬੀਆਂ ਨੂੰ ਆਪਣੇ ਇਰਾਦੇ ਤੋਂ ਨਾ ਡੇਗ ਸਕੀਆਂ। ਭਾਰਤ ਦੀ ਸੁਤੰਤਰਤਾ। ਲਈ ਪੰਜਾਬੀਆਂ ਨੇ ਨਿਧੜਕ ਹੋ ਕੇ ਆਪਣਾ ਲਹੂ ਡੋਲਿਆ।
ਕਈ ਕਿਸਾਨ ਮਜ਼ਦੂਰ ਵੀ ਅੱਗੇ ਆਏ : ਭਾਰਤ ਮਾਤਾ ਦੀਆਂ ਬੇੜੀਆਂ ਕੱਟਣ ਲਈ ਸਿਰਫ਼ ਬੇਮਿਸਾਲ ਸ਼ਹੀਦ ਹੀ ਅੱਗੇ ਨਹੀਂ ਆਏ ਸਗੋਂ ਕਵੀ ਅਤੇ ਕਿਸਾਨ, ਮਜ਼ਦਰ ਅਤੇ ਨੇਤਾ, ਲੇਖਕ ਅਤੇ ਸ਼ਾਇਰ ਵੀ ਵਹੀਰਾਂ ਘੱਤ ਕੇ ਆਜ਼ਾਦੀ ਦੀ ਰਾਹ ਤੇ ਤੁਰ ਪਏ ਸਨ। ਆਪਣੀਆਂ ਜੋਸ਼ ਭਰੀਆਂ ਕਵਿਤਾਵਾਂ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਨਾਲ ਭਰੀਆਂ ਕਹਾਣੀਆਂ ਨੇ ਵੀ ਆਜ਼ਾਦੀ ਦੀ ਅੱਗ ਵਿਚ ਚੰਗੀ ਆਹੂਤੀ ਪਾਈ ਸੀ। ਪੰਜਾਬੀਆਂ ਦੀ ਕੁਰਬਾਨੀ ਕੋਈ ਭੁੱਲਣ ਵਾਲੀ ਨਹੀਂ ਹੈ। ਇਹਨਾਂ ਦੀ ਬੇਮਿਸਾਲ ਬਹਾਦਰੀ ਸਾਡੀ ਕੁੰਜੀ ਹੈ। ਇਹ ਲੋਕ ਸਦਾ ਦਿਲਾਂ ਦੇ ਅਰਮਾਨਾਂ ਵਿਚ ਤਾਰਿਆਂ ਵਾਂਗ ਚਮਕਦੇ ਰਹਿਣਗੇ। ਇਨ੍ਹਾਂ ਦਾ ਬਲੀਦਾਨ ਸਾਰੇ ਭਾਰਤੀਆਂ ਲਈ ਜਿਵੇਂ ਪ੍ਰਕਾਸ਼ ਸਤੰਭ ਹੈ।
ਜਦੋਂ ਕਦੇ ਵੀ ਦੇਸ਼ ਖੁਸ਼ਹਾਲ ਹੋਵੇ, ਯਾਦ ਰੱਖਣੀ ਇਨ੍ਹਾਂ ਪਰਵਾਨਿਆਂ ਦੀ। ਕਰਨੀ ਯਾਤਰਾ ਇਨ੍ਹਾਂ ਦੀਆਂ ਝੁੱਗੀਆਂ ਦੀ, ਮੜੀ ਪੂਜਣੀ ਇਹਨਾਂ ਮਸਤਾਨਿਆਂ ਦੀ।