ਵਿਗਿਆਪਨ
Advertisement
ਜਾਣ-ਪਛਾਣ : ਵਰਤਮਾਨ ਯੁੱਗ ਮੁਕਾਬਲੇ ਦਾ ਯੁੱਗ ਹੈ । ਪਦਾਰਥਕ ਵਸਤਾਂ ਦੀ ਭਰਮਾਰ ਲਗਾਤਾਰ ਵਧਦੀ ਜਾ ਰਹੀ ਹੈ। ਨਵੇਂ ਪਦਾਰਥ ਤੇ ਨਵੀਆਂ ਵਸਤਾਂ ਤਾਂ ਧੜਾ-ਧੜ ਬਜ਼ਾਰ ਵਿਚ ਆ ਰਹੀਆਂ ਹਨ। ਨਿੱਤ ਵਰਤੋਂ ਦੀਆਂ ਚੀਜ਼ਾਂ ਤੋਂ ਲੈ ਕੇ ਜ਼ਮੀਨ-ਜਾਇਦਾਦ ਤੱਕ ਕਈ ਵਪਾਰਕ ਕੰਪਨੀਆਂ ਬਜ਼ਾਰ ਵਿਚ ਸਰਗਰਮ ਹਨ। ਹਰ ਵਪਾਰਕ ਕੰਪਨੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਦੀਆਂ ਵਸਤਾਂ ਦੀ ਵਿਕਰੀ ਵਧ ਤੋਂ ਵਧ ਹੀ ਨਹੀਂ ਬਲਕਿ ਸਭ ਤੋਂ ਵੱਧ ਹੋਵੇ। ਇਸ ਉਦੇਸ਼ ਦੀ ਪੂਰਤੀ ਲਈ ਉਹ ਅਤਿ ਮਨ-ਲੁਭਾਉ ਵਿਗਿਆਪਨਾਂ ਦਾ ਸਹਾਰਾ ਲੈਂਦੀਆਂ ਹਨ।
ਵਿਗਿਆਪਨ : ਵਿਗਿਆਪਨ ਤੋਂ ਭਾਵ ਹੈ ਵਸਤਾਂ ਦੀ ਮਸ਼ਹੂਰੀ। ਕਿਸੇ ਇਕ ਚੀਜ਼ ਨੂੰ ਕਈ-ਕਈ ਕੰਪਨੀਆਂ ਵੱਖ-ਵੱਖ ਨਾਵਾਂ ਹੇਠ ਬਣਾ ਰਹੀਆਂ ਤੇ ਵੇਚ ਰਹੀਆਂ ਹਨ।ਵਪਾਰਕ ਕੰਪਨੀਆਂ ਆਪਣੀਆਂ ਵਸਤਾਂ ਦੀ ਵਿਕਰੀ ਲਈ ਵਿਗਿਆਪਨਾਂ ਰਾਹੀਂ ਮਸ਼ਹੂਰੀ ਕਰਵਾਉਂਦੀਆਂ ਹਨ। ਅਜਿਹੇ ਵਿਗਿਆਪਨਾਂ ਵਿਚ ਮੀਡੀਆ ਦੀ ਭੂਮਿਕਾ ਅਹਿਮ ਹੈ। ਮੀਡੀਆ ਵਿਚ ਅਖ਼ਬਾਰਾਂ, ਮੈਗਜ਼ੀਨ ਅਤੇ ਟੀ.ਵੀ. ਦੇ ਮਾਧਿਅਮ ਰਾਹੀਂ । ਵੱਧ ਤੋਂ ਵੱਧ ਵਿਗਿਆਪਨ ਦਿੱਤੇ ਜਾਂਦੇ ਹਨ।
ਅਖ਼ਬਾਰਾਂ ਵਿਚਲੇ ਵਿਗਿਆਪਨ : ਅਖ਼ਬਾਰਾਂ ਵਿਚਲੇ ਵਿਗਿਆਪਨ ਇਸ਼ਤਿਹਾਰਾਂ ਦੇ ਨਾਂ ਨਾਲ ਜਾਣੇ ਜਾਂਦੇ ਹਨ, ਜਿਨਾਂ ਵਿਚ । ਨੌਕਰੀ, ਰਿਸ਼ਤੇ, ਮਸ਼ੀਨਰੀ, ਜ਼ਮੀਨ-ਜਾਇਦਾਦ, ਇਲਾਜ, ਜੋਤਸ਼ , ਬੀਜ, ਦਵਾਈਆਂ, ਕਿਰਾਏ ਲਈ ਸਥਾਨ, ਵਿਦੇਸ਼ ਸਬੰਧੀ ਸੂਚਨਾ, ਬੇਦਖਲੀ ਨੋਟਿਸ, ਨਾਂ ਦੀ ਬਦਲੀ ਆਦਿ ਵਿਗਿਆਪਨ ਦਿੱਤੇ ਜਾਂਦੇ ਹਨ। ਅਜਿਹੇ ਵਿਗਿਆਪਨਾਂ ਵਿਚ ਸਮਾਂ, ਸਥਾਨ ਤੇ ਸੰਪਰਕ ਨੰਬਰ ਜਾਂ ਐਡਰੈੱਸ ਆਦਿ ਦਿੱਤਾ ਹੁੰਦਾ ਹੈ। ਲੋੜਵੰਦ ਵਿਅਕਤੀ ਆਪ ਹੀ ਉਨਾਂ ਨਾਲ ਸੰਪਰਕ ਕਰ ਸਕਦਾ ਹੈ। ਇਨਾਂ ਵਿਚ ਸਰਕਾਰੀ ਅਤੇ ਨਿੱਜੀ ਵਿਗਿਆਪਨ ਵੀ ਸ਼ਾਮਲ ਹੁੰਦੇ ਹਨ।
ਟੀ.ਵੀ. ਵਿਚਲੇ ਵਿਗਿਆਪਨ : ਵੱਖ-ਵੱਖ ਟੀ.ਵੀ. ਚੈਨਲਾਂ ‘ਤੇ ਅਨੇਕਾਂ ਪ੍ਰੋਗਰਾਮ ਪ੍ਰਸਾਰਤ ਹੁੰਦੇ ਹਨ, ਜਿਨ੍ਹਾਂ ਵਿਚ ਅਨੇਕਾਂ ਹੀ ਵਿਗਿਆਪਨ ਆਉਂਦੇ ਹਨ, ਜੋ ਵੱਖ-ਵੱਖ ਵਸਤਾਂ ਦੀ ਮਸ਼ਹੂਰੀ ਲਈ ਹੁੰਦੇ ਹਨ। ਕੰਪਨੀਆਂ ਪ੍ਰਗਰਾਮ ਸਪਾਂਸਰ ਕਰਕੇ ਆਪਣੀ ਮਸ਼ਹੂਰੀ । ਕਰਦੀਆਂ ਹਨ । ਇੰਜ ਦਰਸ਼ਕਾਂ ਨੂੰ ਮਨੋਰੰਜਕ ਪ੍ਰੋਗਰਾਮਾਂ ਦੇ ਨਾਲ-ਨਾਲ ਵਸਤਾਂ ਦੀ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ।
ਵਿਗਿਆਪਨ : ਇਕ ਕਲਾ ਵਜੋਂ : ਕਿਸੇ ਵਸਤੂ ਦੀ ਮਸ਼ਹੂਰੀ ਲਈ ਵਿਗਿਆਪਨ ਦੇਣੇ ਕੋਈ ਸਹਿਜ-ਸਰਲ ਕੰਮ ਨਹੀਂ ਹੈ ਬਲਕਿ ਇਹ ਤਾਂ ਇਕ ਕਲਾ ਹੈ। ਉਹ ਵੀ ਅਜਿਹੀ ਕਲਾ ਜਿਸ ਨਾਲ ਹਰ ਕੋਈ ਆਕਰਸ਼ਤ ਤੋਂ ਪ੍ਰਭਾਵਤ ਹੋਵੇ। ਕਿਉਂਕਿ ਵਿਗਿਆਪਨ ਦਾ ਮਕਸਦ ਹੁੰਦਾ । ਹੈ ਉਸ ਚੀਜ਼ ਦੀ ਵੱਧ ਤੋਂ ਵੱਧ ਵਿਕਰੀ ਹੋਵੇ। ਵਿਕਰੀ ਵਧਾਉਣ ਲਈ ਦਰਸ਼ਕਾਂ ਨੂੰ ਪ੍ਰਭਾਵਤ ਤੇ ਆਕਰਸ਼ਤ ਕਰਨ ਲਈ ਹੇਠ ਲਿਖੇ ਤਰੀਕੇ ਅਪਣਾਏ ਜਾਂਦੇ ਹਨ:
- ਹੱਦੋਂ ਵੱਧ ਤਾਰੀਫ਼ਾਂ: ਕਿਸੇ ਚੀਜ਼ ਦੀ ਮਸ਼ਹੂਰੀ ਕਰਨੀ ਹੋਵੇ ਤਾਂ ਉਸ ਵਿਚਲੇ ਗੁਣਾਂ ਦੀ ਵਧ-ਚੜ੍ਹ ਕੇ ਸ਼ਲਾਘਾ ਕਰਨੀ ਉਸ ਦੀਆਂ ਸਿਫਤਾਂ ਦੇ ਪੁਲ ਬਣੇ, ਬਜ਼ਾਰ ਵਿਚ ਉਪਲਬਧ ਉਸ ਦੇ ਬਰਾਬਰ ਦੀ ਹਰ ਚੀਜ਼ ਨਾਲੋਂ ਉਸ ਚੀਜ਼ ਨੂੰ ਸਭ ਤੋਂ ਉੱਤਮ, ਵਧੀਆ ਤੇ ਸਸਤਾ ਕਹਿਣਾ ਤਾਂ ਜੋ ਦਰਸ਼ਕ ਆਕਰਸ਼ਤ ਹੋ ਸਕਣ।
- ਸਵੈ-ਸੰਸਾ: ਆਪਣੀ ਵਸਤੂ ਨੂੰ ਗੁਣਾਂ ਦੀ ਗੁਥਲੀ ਸਿੱਧ ਕਰਨ ਲਈ ਕੰਪਨੀਆਂ ਸਿਰਫ਼ ਉਸ ਵਿਚਲੇ ਗੁਣ ਹੀ ਨਹੀਂ ਦੱਸਦੀਆਂ ਬਲਕਿ ਉਸ ਦੇ ਬਰਾਬਰ ਉਪਲਬਧ ਵਸਤਾਂ ਨੂੰ ਵੀ ਨਿੰਦ ਕੇ ਰੱਖ ਦਿੰਦੀਆਂ ਹਨ। ਭਾਵੇਂ ਉਹ ਕਿਸੇ ਖ਼ਾਸ ਵਸਤ ਦਾ ਵਿਸ਼ੇਸ਼ ਨਾਂ ਨਹੀਂ ਲੈਂਦੀਆਂ ਪਰ ਇਹ ਜ਼ਰੂਰ ਕਹਿਣਗੀਆਂ ਕਿ ਬਾਕੀ ਵਸਤਾਂ ਨਾਲ ਅਜਿਹੇ ਨੁਕਸਾਨ ਹੁੰਦੇ ਹਨ ਜੋ ਇਸ ਵਿਚ ਨਹੀਂ ਹਨ।
- ਪ੍ਰਭਾਵਸ਼ਾਲੀ ਐਕਟਿੰਗ ਤੇ ਸ਼ਬਦਾਵਲੀ: ਦਰਸ਼ਕਾਂ ਨੂੰ ਪ੍ਰਭਾਵਤ ਕਰਨ ਲਈ ਵਿਗਿਆਪਨ ਪੇਸ਼ ਕਰਨ ਵਾਲੇ ਪਾਤਰਾਂ ਦੀ ਐਕਟਿੰਗ ਤੇ ਸ਼ਬਦਾਵਲੀ ਏਨੀ ਪ੍ਰਭਾਵਸ਼ਾਲੀ ਹੁੰਦੀ ਹੈ ਕਿ ਦਰਸ਼ਕ ਸਹਿਜੇ ਹੀ ਉਸ ਚੀਜ਼ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਜਿਵੇਂ ਅੱਜ-ਕੱਲ । ਜੋਤਸ਼ੀਆਂ ਤੇ ਪੰਡਤਾਂ ਦਾ ਬਹੁਤ ਬੋਲਬਾਲਾ ਹੋ ਗਿਆ ਹੈ। ਹਰ ਘਰ ਵਿਚ ਜਾਂ ਹਰ ਇਨਸਾਨ ਕਿਸੇ ਨਾ ਕਿਸੇ ਤਰ੍ਹਾਂ ਦੁਖੀ ਜ਼ਰੂਰ ਹੁੰਦਾ ਹੈ, ਇਸ ਲਈ ਉਹ ਇਨਾਂ ਜੋਤਸ਼ੀਆਂ ਦੀਆਂ ਚਮਤਕਾਰੀ ਵਸਤਾਂ ਤੋਂ ਸਹਿਜੇ ਹੀ ਪ੍ਰਭਾਵਤ ਤੇ ਆਕਰਸ਼ਤ ਹੋ ਜਾਂਦਾ ਹੈ।
- ਨਾਮਵਰ ਹਸਤੀਆਂ ਦੀ ਸ਼ਮੂਲੀਅਤ: ਬਹੁਤ ਸਾਰੀਆਂ ਕੰਪਨੀਆਂ ਅਜਿਹੀਆਂ ਹਨ ਜਿਹੜੀਆਂ ਆਪਣੀਆਂ ਵਸਤਾਂ ਵੇਚਣ ਲਈ ਨਾਮਵਰ (ਸਿਧ ਹਸਤੀਆਂ ਜਿਵੇਂ ਫਿਲਮੀ ਅਦਾਕਾਰ, ਕ੍ਰਿਕਟਰ ਆਦਿ ਤੋਂ ਬਿਨਾਂ ਆਈ.ਪੀ.ਐੱਸ. ਅਫ਼ਸਰ ਨੂੰ ਵੀ ਵਿਗਿਆਪਨਾਂ ਦਾ। ਸ਼ਿੰਗਾਰ ਬਣਾ ਰਹੀਆਂ ਹਨ । ਕਾਰਨ ਇਕੋ ਹੈ-ਦਰਸ਼ਕਾਂ ਨੂੰ ਪ੍ਰਭਾਵਤ ਕਰਨਾ। ਸ਼ਾਇਦ ਕੰਪਨੀਆਂ ਇਹ ਸੋਚਦੀਆਂ ਹੋਣ ਕਿ ਦਰਸ਼ਕ ਬਚਗੇ। ਕਿ ਜੋ ਏਨੀਆਂ ਪ੍ਰਸਿੱਧ ਹਸਤੀਆਂ ਇਹ ਚੀਜ਼ਾਂ ਵਰਤ ਰਹੀਆਂ ਹਨ ਤਾਂ ਅਸੀਂ ਵੀ ਕਿਉਂ ਨਾ ਵਰਤੀਏ।
- ਛੋਟੇ-ਛੋਟੇ ਬੱਚਿਆਂ ਅਤੇ ਕਾਰਟੂਨਾਂ ਰਾਹੀਂ: ਵਪਾਰਕ ਕੰਪਨੀਆਂ ਆਪਣੇ ਵਿਗਿਆਪਨਾਂ ਨੂੰ ਅਤਿ-ਪ੍ਰਭਾਵਸ਼ਾਲੀ ਬਣਾਉਣ ਲਈ । ਛੋਟੇ-ਛੋਟੇ ਬੱਚਿਆਂ, ਕਾਰਟੂਨਾਂ ਅਤੇ ਪੰਛੀਆਂ ਆਦਿ ਨੂੰ ਵੀ ਸ਼ਾਮਲ ਕਰਦੀਆਂ ਹਨ।
- ਔਰਤ ਦੀ ਪੇਸ਼ਕਾਰੀ : ਵਿਗਿਆਪਨ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ, ਉਸ ਵਿਚ ਔਰਤ ਦੀ ਹਾਜ਼ਰੀ ਹੋਣੀ ਬੇਹੱਦ ਜ਼ਰੂਰੀ ਮੰਨੀ ਜਾਂਦੀ ਹੈ। ਸ਼ਾਇਦ ਇਸ ਪਿੱਛੇ ਵਪਾਰਕ ਕੰਪਨੀਆਂ ਦੀ ਇਹ ਸੋਚ ਕੰਮ ਕਰਦੀ ਹੈ ਔਰਤ ਦੀ ਸੁੰਦਰਤਾ, ਮਨਭਾਉਂਦੀਆਂ ਅਦਾਵਾਂ ਆਦਿ ਨਾਲ ਚੀਜ਼ ਦੀ ਵਿਕਰੀ ਵਿਚ ਰਿਕਾਰਡ-ਤੋੜ ਵਾਧਾ ਹੋ ਸਕਦਾ ਹੈ। ਇਸ ਲਈ ਔਰਤ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ ਚੁਣਿਆ ਜਾਂਦਾ ਹੈ ਭਾਵੇਂ ਕਿਸੇ ਵਸਤ ਦਾ ਸਬੰਧ ਔਰਤ ਨਾਲ ਹੋਵੇ ਭਾਵੇਂ ਨਾ ਤੇ ਜੇਕਰ ਔਰਤਾਂ ਫ਼ਿਲਮ ਨਗਰੀ ਤੋਂ ਹੋਣ ਤਾਂ ਕੀ ਕਹਿਣੇ-ਫਿਰ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੀ ਹੁੰਦੀ ਹੈ।
- ਇਕ ਵਸਤੂ ਨਾਲ ਦੂਜੀ ਮੁਫ਼ਤ ਵਾਲੀ ਸਹੁਲਤ: ਅੱਜ-ਕੱਲ ਬਹੁਤ ਸਾਰੀਆਂ ਕੰਪਨੀਆਂ ਆਪਣੀਆਂ ਵਸਤਾਂ ਦੀ ਵਿਕਰੀ ਵਧਾਉਣ ਲਈ ਕਿਸੇ ਇਕ ਵਸਤ ਦੀ ਖ਼ਰੀਦ ਤੇ ਕੋਈ ਛੋਟੀ-ਮੋਟੀ ਵਸਤੂ ਮੁਫ਼ਤ ਦੇਣ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ ਜਾਂ ਕਿਸੇ ਚੀਜ਼ ਤੇ ਕੁਪਨ ਵੀ ਮਿਲਦੇ ਹਨ।
- ਖ਼ਤਰਨਾਕ ਸਟੇਟਾਂ ਰਾਹੀਂ: ਕੰਪਨੀ ਵਾਲੇ ਖਤਰਨਾਕ ਸਟੰਟਾਂ ਦੀ ਪੇਸ਼ਕਾਰੀ ਕਰਕੇ ਉਸ ਦੇ ਗੁਣਾਂ ਵਿਚ ਵਾਧਾ ਕਰਨਾ ਚਾਹੁੰਦੇ ਹਨ। ਜਿਵੇਂ ਕੋਲਡ ਡਰਿੰਕਸ ਜਾਂ ਬਾਈਕ ਆਦਿ ਦੇ ਵਿਗਿਆਪਨਾਂ ਵਿਚ ਅਜਿਹੇ ਸਵੈਟ ਅਕਸਰ ਮਿਲ ਜਾਂਦੇ ਹਨ।
ਵਿਗਿਆਪਨ : ਜਾਣਕਾਰੀ ਦੇ ਸਾਧਨ ਵਜੋਂ: ਵਿਗਿਆਪਨ ਸਿਰਫ਼ ਵਸਤਾਂ ਦੀ ਵਿਕਰੀ, ਮਹੁਰੀ ਆਦਿ ਲਈ ਹੀ ਨਹੀਂ ਕੀਤੇ ਜਾਂਦੇ ਬਲਕਿ ਆਮ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਵੀ ਕਰਦੇ ਹਨ। ਲੋਕਾਂ ਨੂੰ ਚੀਜ਼ਾਂ ਦੀ ਪਰਖ, ਗੁਣ, ਕੰਪਨੀਆਂ ਬਾਰੇ ਜਾਣਕਾਰੀ ਤਾਂ ਮਿਲਦੀ ਹੀ ਹੈ ਨਾਲ-ਨਾਲ ਉਹ ਆਪਣੇ ਹੱਕਾਂ ਤੇ ਫਰਜਾਂ ਪ੍ਰਤੀ ਵੀ ਸਚੇਤ ਹੁੰਦੇ ਹਨ, ਜਿਵੇਂ ਬੈਂਕਾਂ ਬਾਰੇ ਜਾਣਕਾਰੀ, ਜਾਗੇ ਗਾਹਕ ਜਾਰੀ, ਰੱਸ ਕੰਪਨੀਆਂ, ਪੋਲੀਓ ਬਾਰੇ ਜਾਣਕਾਰੀ, ਮੈਡੀਕਲ ਖੇਤਰ ਨਾਲ ਸਬੰਧਤ ਕੋਈ ਵੀ ਜਾਣਕਾਰੀ ਵਿਗਿਆਪਨਾਂ ਦੇ ਜ਼ਰੀਏ ਤੋਂ ਆਮ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਤੇ ਲੋਕਾਂ ਵਿਚ ਜਾਗ੍ਰਿਤੀ ਤੇ ਚੇਤਨਾ ਲਿਆਂਦੀ ਜਾ ਸਕਦੀ ਹੈ।
ਵਿਗਿਆਪਨ ਕਲਾ ਵਿਚਲੀਆਂ ਤਰੁਟੀਆਂ: ਭਾਵੇਂ ਵਿਗਿਆਪਨ ਇਕ ਮਨ-ਭਾਉ ਕਲਾ ਹੈ, ਪਰ ਕਈ ਵਾਰ ਕੁਝ ਵਿਗਿਆਪਨਾਂ ਵਿਚ ਕੁਝ ਘਾਟਾਂ ਵੀ ਪਾਈਆਂ ਜਾਂਦੀਆਂ ਹਨ: ਜਿਵੇਂ ਔਰਤ ਨੂੰ ਵੀ ਇਕ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਔਰਤ ਪ੍ਰਤੀ ਮਾੜੀ ਸੋਚ। ਦਾ ਹੀ ਨਤੀਜਾ ਹੈ। ਖਤਰਨਾਕ ਸਟੰਟ ਬਚਿਆਂ ਲਈ ਨੁਕਸਾਨਦਾਇਕ ਹੁੰਦੇ ਹਨ । ਬੱਚੇ ਜ਼ਿੰਦੀ ਹੋ ਜਾਂਦੇ ਹਨ। ਉਹ ਵਿਗਿਆਪਨ ਵਿਚਲੀਆਂ ਚੀਜਾਂ ਖਰੀਦਣ ਦੀ ਜ਼ਿਦ ਕਰਦੇ ਹਨ।
ਸਿੱਟਾ : ਸਮੁੱਚੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਵਿਗਿਆਪਨ ਇਕ ਕਲਾ ਹੈ। ਕਿਸੇ ਵਸਤੂ ਦੀ ਮਸ਼ਹੂਰੀ ਲਈ, ਉਸ ਦੀ ਵੱਧ ਤੋਂ ਵੱਧ ਵਿਕਰੀ ਲਈ, ਦਰਸ਼ਕਾਂ ਤੇ ਆਮ ਜਨਤਾ ਦੀ ਜਾਣਕਾਰੀ ਲਈ ਇਸ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ | ਇਨ੍ਹਾਂ ਵਿਗਿਆਪਨਾਂ ਰਾਹੀਂ ਹੀ ਸਮੇਂ-ਸਮੇਂ ਬਜ਼ਾਰ ਵਿਚ ਆ ਰਹੀਆਂ ਨਵੀਆਂ-ਨਵੀਆਂ ਵਸਤਾਂ ਬਾਰੇ ਜਾਣਕਾਰੀ ਮਿਲਦੀ ਹੈ। ਬਜਾਰ ਜਾਣ ਤੋਂ ਪਹਿਲਾਂ ਹੀ ਜਨਤਾ ਨੂੰ ਉਸ ਚੀਜ਼ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਭਾਵੇਂ ਇਹ ਠੀਕ ਹੈ ਕਿ ਕਿਸੇ ਵਸਤੂ ਦੀ ਵੱਧ ਤੋਂ ਵੱਧ ਵਿਕਰੀ ਲਈ ਉਸ ਦੀ ਜ਼ਿਆਦਾ ਪ੍ਰਸੰਸਾ ਕੀਤੀ ਜਾਂਦੀ ਹੈ ਤੇ ਵਾਰ ਵਾਰ ਉਹ ਹੀ ਵਿਗਿਆਪਨ ਆਉਂਦਾ ਹੈ ਪਰ ਫਿਰ ਵੀ ਗਾਹਕ ਸਮਝਦਾਰ ਹੈ, ਉਹ ਸਿਰਫ ਉਸੇ ਹੀ ਵਸਤੂ ਦੀ ਚੋਣ । ਕਰੇਗਾ ਜੋ ਉਸ ਨੂੰ ਉਸ ਦੀ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਲਾਭ ਦੇ ਸਕੇ ਨਾ ਕਿ ਵਿਗਿਆਪਨ ਤੋਂ ਪ੍ਰਭਾਵਿਤ ਹੋ ਕੇ ਉਹ ਖਰੀਦੇਗਾ। ਉਂਝ ਅੱਜ ਦੀ ਜਨਤਾ ਪੂਰੀ ਤਰਾਂ ਸੁਚੇਤ ਹੈ ਉਹ ਵਿਗਿਆਪਨਾਂ ਵਿਚਲੇ ਕੈਮਰੇ ਦੇ ਟਰਿਕਾਂ ਨੂੰ ਸਮਝਦੇ ਹੋਏ , ਇਨ੍ਹਾਂ ਤੋਂ ਪ੍ਰਭਾਵਿਤ ਤਾਂ ਜ਼ਰੂਰ । ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਕੇਵਲ ਉਸੇ ਚੀਜ਼ ਨੂੰ ਹੀ ਪਹਿਲ ਦੇਵੇ।