ਅੱਧੀ ਛੁੱਟੀ ਦਾ ਸਮਾਂ
Addi Chutti da Sama
ਪੰਜ ਪੀਰੀਅਡਾਂ ਲਈ ਸਾਨੂੰ ਲਗਾਤਾਰ ਪੜ੍ਹਨਾ ਪੈਂਦਾ ਹੈ । ਸਵੇਰ ਘਰ ਤੋਂ ਕੁਝ ਖਾ ਪੀ ਕੇ . ਆਈਦਾ ਹੈ ਪਰ ਪੜ੍ਹਦੇ-ਪਦ ਪੇਟ ਵਿੱਚ ਚੂਹੇ ਦੌੜਨ ਲੱਗ ਜਾਂਦੇ ਹਨ । ਅੱਧੀ ਛੁੱਟੀ ਦੀ ਘੰਟੀ ਵੱਜਣ ਵਾਲੀ ਹੀ ਹੁੰਦੀ ਹੈ
ਕਿ ਸਾਡੇ ਕੰਨ ਖੜੇ ਹੋ ਜਾਂਦੇ ਹਨ । ਜਦੋਂ ਘੰਟੀ ਵੱਜਦੀ ਹੈ ਤਾਂ ਅਸੀਂ ਸਾਰੇ ਟੱਪ ਉਠਦੇ ਹਾਂ ਕਦੀ ਕਦੀ ਕੰਟੀਨ ਵਲ ਭੱਜ ਜਾਈਦਾ ਹੈ ਤੇ ਕਦੀ ਆਪਣੇ ਕਮਰੇ ਵਿੱਚ ਬੈਠ ਕੇ । ਹੀ ਖਾਣਾ ਖਾ ਲਈਦਾ ਹੈ । ਲਾਅਨ
ਵਿੱਚ ਬੈਠ ਕੇ ਖਾਣ ਦਾ ਸੁਆਦ ਸਰਦੀਆਂ ਵਿੱਚ ਆਉਂਦਾ ਹੈ। ਜਲਦੀ ਜਲਦੀ ਖਾਣਾ ਖਾ ਕੇ ਅਸੀਂ ਖੇਡਣ ਲੱਗ ਪੈਂਦੇ ਹਾਂ ਕੋਈ ਅਧਿਆਪਕ ਨੇੜੇ ਨਹੀਂ ਹੁੰਦਾ ਤੇ ਜੋ ਮਜ਼ਾ ਅਜ਼ਾਦ ਹੋ ਕੇ ਖੇਡਣ ਵਿਚ ਆਉਂਦਾ ਹੈ, ਉਸ
ਦਾ ਕਹਿਣਾ ਹੀ ਕੀ ਅਜੇ ਅਸੀਂ ਖੇਡ ਹੀ ਰਹੇ ਹੁੰਦੇ ਹਾਂ ਕਿ ਅੱਧੀ ਛੁੱਟੀ ਦਾ ਸਮਾਂ ਬੀਤ ਜਾਂਦਾ ਹੈ ਤੇ ਅਸੀਂ ਦੁਬਾਰਾ ਤਾਜ਼ੇ ਹੋ ਪੜ੍ਹਨ ਲਈ ਆਪਣੇ ਕਮਰਿਆਂ ਵਲ ਨੂੰ ਤੁਰ ਪੈਂਦੇ ਹਾਂ ।