ਹਰ ਕੰਮ ਜੁਗਤੀ ਨਾਲ ਹੋ ਸਕਦਾ ਹੈ
Har Kam Jugati Nal Ho Sakda Hai
ਇੱਕ ਬੋਹੜ ਦੇ ਰੁੱਖ ਉੱਤੇ ਕਾਵਾਂ ਦਾ ਇੱਕ ਜੋੜਾ ਰਹਿੰਦਾ ਸੀ। ਉਸ ਬੋਹੜ ਦੇ ਖੇਲ ਵਿਚ ਇੱਕ ਫਨੀਅਰ ਸੱਪ ਵੀ ਟਿਕਿਆ ਹੋਇਆ ਸੀ। ਜਦ ਕਾਂ ਦੇ ਬੱਚੇ ਹੁੰਦੇ, ਸੱਪ ਹੜੱਪ ਕਰ ਜਾਂਦਾ ਕਾਵਾਂ ਦਾ ਜੋੜਾ ਬਹੁਤ ਦੁਖੀ ਸੀ।
ਬੋਹੜ ਦੇ ਨਾਲ ਇੱਕ ਹੋਰ ਬ੍ਰਿਛ ਸੀ ਜਿਸ ਉੱਤੇ ਗਿੱਦੜ ਰਹਿੰਦਾ ਸੀ | ਕਾਂ ਨੇ ਆਪਣੇ ਗੁਆਂਢੀ ਗਿੱਦੜ ਅੱਗ ਆਪਣਾ ਰੋਣਾ ਰੋਂਦਿਆਂ ਕਿਹਾ-‘ਸੱਪ ਖੋਲ ਵਿਚੋਂ ਨਿਕਲ ਕੇ ਬੱਚੇ ਖਾ ਜਾਂਦਾ ਹੈ। ਉਸ ਸਾਡਾ ਜਿਉਣਾ ਹਰਾਮ ਕੀਤਾ ਹੋਇਆ ਹੈ। ਰਾਵਾ। ਕਈ ਜੁਗਤ ਦੱਸ ਜਿਸ ਨਾਲ ਸਾਡੀ ਦੁਸ਼ਟ ਸੱਪ ਤੋਂ ਖਲਾਸੀ ਹੋ ਜਾਵੇ।
ਗਿੱਦੜ ਬੜਾ ਸਿਆਣਾ ਤੇ ਹੰਢਿਆ-ਵਰਤਿਆ ਸੀ। ਉਸ ਹੌਸਲਾ ਦਿੰਦਿਆਂ ਕਾਂ ਨੂੰ ਕਿਹਾ-“ਘਬਰਾਉਣ ਦੀ ਕੋਈ ਲੋੜ ਨਹੀਂ। ਸਾਹਮਣੇ ਦਰਿਆ ਦੇ ਕਿਨਾਰੇ ਰਾਜਕੁਮਾਰੀ ਆਪਣੀ ਸਹੇਲੀਆਂ ਨਾਲ ਨਹਾਉਣ ਆਇਆ ਕਰਦੀ ਹੈ। ਜਦ ਉਹ ਨਹਾ ਰਹੀਆਂ ਹੋਣ, ਤੁਸੀਂ ਰਾਜਕੁਮਾਰੀ ਦਾ ਹਾਰ ਚੁੱਕ ਕੇ ਖੇਲ ਵਿਚ ਸੁੱਟ ਦਿਓ। ਰਾਜੇ ਦੇ ਸਿਪਾਹੀ ਹਾਹ ਦੀ ਖਾਤਰ ਇਸ ਦੁਸ਼ਟ ਸੱਪ ਦਾ ਖਾਤਮਾ ਕਰ ਦੇਣਗੇ। ਅਗਲੇ ਦਿਨ ਜਦ ਰਾਜਕੁਮਾਰੀ ਆਪਣੀਆਂ ਸਹੇਲੀਆਂ ਨਾਲ ਨਦੀ ਕਿਨਾਰ ਨਹਾ ਰਹੀ ਸੀ, ਕਾਉਣੀ ਨੇ ਉਸ ਦਾ ਸੋਨੇ ਦਾ ਹਾਰ ਚੁੱਕ ਕੇ ਖੇਲ ਵਿਚ ਸੁੱਟ ਦਿੱਤਾ। ਰਾਜਕੁਮਾਰੀ ਦੀਆਂ ਸਹੇਲੀਆਂ ਨੇ ਵਖ ਲਿਆ। ਉਨ੍ਹਾਂ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ।
ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਕਿਵੇਂ ਸੋਨੇ ਦਾ ਹਾਰ ਖੋਲ ਵਿਚੋਂ ਕੱਢ ਲਿਆਓ। ਸਿਪਾਹੀ ਸਟ, ਹਾੜੇ ਲੈ ਕੇ ਬਹੁੜ ਕੋਲ ਇਕਦਮ ਪੁੱਜ ਗਏ। ਉਨ੍ਹਾਂ ਬੋਹੜ ਉੱਪਰ ਚੜ੍ਹ ਕੇ ਖੋਲ ਵਿਚ ਦੇਖਿਆ। ਹਾਰ ਤਾ ਪਿਆ ਹੋਇਆ ਸੀ ਪਰ ਨਾਲ ਹੀ ਇੱਕ ਫਨੀਅਰ ਸੱਪ ਵੀ ਕੁੰਡਲ ਮਾਰ ਕੇ ਬੈਠਾ ਹੋਇਆ ਸੀ। ਉਨ੍ਹਾਂ ਬਹੜ ਦਾ ਖਲ ਕਟਵਾ ਕੇ ਸੱਪ ਨੂੰ ਸੋਟਿਆਂ ਨਾਲ ਮਾਰ ਦਿੱਤਾ ਅਤੇ ਸੋਨੇ ਦਾ ਹਾਰ ਰਾਜੇ ਨੂੰ ਦੇ ਦਿੱਤਾ।