ਬਹੁਰੂਪੀਆ ਓੜਕ ਮਾਰਿਆ ਜਾਂਦਾ ਹੈ
Behrupiya Udak Mariya Janda Hai
ਕਿਸੇ ਜੰਗਲ ਵਿਚ ਇੱਕ ਗਿੱਦੜ ਰਹਿੰਦਾ ਸੀ। ਉਹ ਭੁੱਖ ਦਾ ਸਤਾਇਆ ਸ਼ਹਿਰ ਚਲਾ ਗਿਆ। ਸ਼ਹਿਰੀ ਕੁੱਤੇ ਇਸ ਦੇ ਪਿੱਛੇ ਲੱਗ ਗਏ। ਇਹ ਜਾਨ ਬਚਾਉਂਦਾ ਘਰਾਂ ਵੱਲ ਦੌੜਿਆ ਤੇ ਇੱਕ ਲਲਾਰੀ ਦੇ ਘਰ ਵਿਚ ਲੁੱਕਣ ਲੱਗਾ। ਲਲਾਰੀ ਨੇ ਕੱਪੜੇ ਰੰਗਣ ਲਈ ਨੀਲਾ ਰੰਗ ਇੱਕ ਕੜਾਹੇ ਵਿਚ ਕਾਹੜਿਆ ਹੋਇਆ ਸੀ। ਇਹ ਉਸ ਵਿਚ ਡਿੱਗ ਕੇ ਨੀਲਾ ਹੋ ਗਿਆ । ਕੁੱਤੇ ਇਸ ਦਾ ਨੀਲਾ ਰੰਗ ਵੇਖ ਕੇ ਡਰ ਗਏ । ਉਹ ਆਪੋ-ਆਪਣਿਆਂ ਟਿਕਾਣਿਆਂ ਵਿਚ ਚਲੇ ਗਏ । ਗਿੱਦੜ ਕੁੱਤਿਆਂ ਤੋਂ ਡਰਦਾ ਮੁੜ ਜੰਗਲ ਵਿਚ ਚਲਾ ਗਿਆ।
ਜੰਗਲ ਵਿਚ ਇਸ ਦੇ ਨੀਲੇ ਰੰਗ ਨੂੰ ਵੇਖ ਕੇ ਸ਼ੋਰ-ਬਘਿਆੜ, ਚੀਤੇ ਅਤੇ ਭੇੜੀਏ ਠਠੰਬਰ ਗਏ । ਗਿੱਦੜ ਨੇ ਉਨ੍ਹਾਂ ਨੂੰ ਆਖਿਆ, “ਭਰਾਵੇ ! ਡਰੋ ਮੱਤ! ਮਾ ਹੁਰਾਂ ਮੈਨੂੰ ਆਪਣੇ ਹੱਥਾਂ ਨਾਲ ਬਣਾ ਕੇ ਤੁਹਾਡੀ ਰੱਖਿਆ ਲਈ ਭੇਜਿਆ ਹੈ। ਅਸੀਂ ਸਭ ਮਿਲਜੁਲ ਕੇ ਅਮਨ-ਸ਼ਾਂਤੀ ਨਾਲ ਰਵਾਂਗੇ।” ਸਾਰੇ ਜਾਨਵਰ ਉਸ ਦੀ ਗੱਲ ਨੂੰ ਸੱਚ ਮੰਨ ਗਏ । ਉਨਾ ਉਸ ਨੂੰ ਆਖਿਆ, “ਹੁਕਮ ਕਰੋ ! ਕੀ ਸੇਵਾ ਕਰੀਏ ? ਗਿੱਦੜ ਨੇ ਕਿਹਾ ਕਿ ਇੱਕ ਤਾਂ ਬੁਜ਼ਦਿਲ ਗਿੱਦੜਾ ਨੂੰ ਜੰਗਲ ਵਿਚੋਂ ਕੱਢ ਦਿਓ; ਦੁਜੇ, ਜਾਨਵਰ ਮਾਰ ਕੇ ਮੇਰੇ ਕੋਲ ਲਿਆਓ, ਅਸੀਂ ਰਲ ਕੇ ਇੱਕ ਪਰਿਵਾਰ ਦੇ ਜੀਆਂ ਵਾਂਗ ਖਾਵਾਂਗ।
ਮਾਰ ਸ਼ੇਰ ਬਘਿਆੜ ਆਦਿ ਜਾਨਵਰਾਂ ਨੂੰ ਮਾਰ ਕੇ ਉਸ ਕੋਲ ਲਿਆਉਂਦੇ ਤੇ ਇਕੱਠੇ ਬੈਠ ਕੇ ਖਾਂਦੇ।
ਕੁਝ ਚਿਰ ਬਾਅਦ ਗਿੱਦੜਾਂ ਨੇ ਆਪਸ ਵਿਚ ਏਕਾ ਕਰ ਕੇ ਜੰਗਲ ਵਿਚ ਧਾਵਾ ਬੋਲ ਦਿੱਤਾ। ਉਨਾਂ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਆਪਣੇ ਅਸਲੀ ਪਰਿਵਾਰ ਦੀਆਂ ਚੀਕਾਂ ਸੁਣ ਕੇ ਨੀਲੇ ਰੰਗ ਗਿੱਦੜ ਨੇ ਵੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਰਾਂ, ਬਘਿਆੜਾਂ ਨੇ ਉਸ ਦੀਆਂ ਚੀਕਾਂ ਸੁਣ ਕੇ ਇੱਕ-ਦੂਜੇ ਨੂੰ ਕਿਹਾ, “ਇਹ ਤਾਂ ਗਿੱਦੜ ਹੈ. ਇਸ ਦੁਸ਼ਟ ਨੇ ਸਾਨੂੰ ਧੋਖਾ ਦੇ ਕੇ ਸਾਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ। ਅਸੀਂ ਖਾਹ-ਮਖਾਹ ਇਸ ਦੀ ਚਾਕਰੀ ਕਰਦੇ ਰਹੇ ਹਾਂ ਉਹ ਬਹੁਤ ਸ਼ਰਮਿੰਦੇ ਹੋਏ । ਉਨ੍ਹਾਂ ਨੇ ਇਸ ਦੇ ਟੁਕੜੇ-ਟੁਕੜੇ ਕਰ ਦਿੱਤੇ।
ਸੋ ਜਿਹੜਾ ਬਹੁਰੂਪੀਆ ਬਣ ਕੇ ਹੋਰਨਾਂ ਨੂੰ ਚਾਰਦਾ ਹੈ, ਓਹ ਓੜਕ ਮਾਰਿਆ ਜਾਂਦਾ ਹੈ।