ਪ੍ਰੋ. ਮੋਹਨ ਸਿੰਘ
Professor Mohan Singh
ਜਾਣ-ਪਛਾਣ : ਪੰਜਾਬੀ ਕਵਿਤਾ ਦੀ ਗੱਲ ਕਰਦਿਆਂ ਸਾਡੀਆਂ ਅੱਖਾਂ ਸਾਹਮਣੇ ਜਿਹੜੀ ਮਹਾਨ ਸ਼ਖਸੀਅਤ ਉਭਰ ਕੇ ਆਉਂਦੀ ਹੈ, ਉਸਦਾ ਨਾਂ ਪ੍ਰੋ. ਮੋਹਨ ਸਿੰਘ ਹੈ। ਪੋ. ਮੋਹਨ ਸਿੰਘ ਇਕ ਐਸਾ ਕਵੀ ਹੋਇਆ ਹੈ ਜਿਸ ਅੰਦਰ ਕਵਿਤਾ ਹੜ ਬਣ ਕੇ ਆਉਂਦੀ ਹੈ। ਉਸ ਦੀ ਕਵਿਤਾ ਵਿਚ ਭਾਵਾਂ ਦਾ ਉਬਾਲ ਵੱਗਦੇ ਪਾਣੀ ਵਾਂਗ ਹੈ। ਉਸਦੀ ਕਵਿਤਾ ਵਿਚ ਭਾਵ ਜਾਂ ਵਿਚਾਰਕ ਦਬਾਅ ਨਹੀਂ ਹੈ। ਇਸੇ ਕਰਕੇ ਉਸਨੂੰ ਕਵੀ ਦੇ ਰੂਪ ਵਿਚ ਸਦਾ ਹੀ ਸਨਮਾਨਿਆ ਅਤੇ ਪਿਆਰਿਆ ਜਾਂਦਾ ਹੈ। ਪ੍ਰੋ. ਮੋਹਨ ਸਿੰਘ ਨੇ ਕਵਿਤਾ ਦੇ ਕਈ ਪੜਾਅ ਤੈਅ ਕੀਤੇ ਹਨ। ਅਸਲ ਵਿਚ ਉਸ ਉੱਪਰ ਸਮੇਂ, ਬਦਲਾਅ ਅਤੇ ਘਟਨਾਵਾਂ ਦਾ ਬੜਾ ਅਸਰ ਹੋਇਆ ਹੈ। ਜੇਕਰ ਪ੍ਰੋ. ਸਾਹਿਬ ਦੀ ਸਾਰੀ ਕਾਵਿ ਰਚਨਾ ਵੇਖੀਏ ਤਾਂ ਇਹ ਗੱਲ ਇਕਦਮ ਨਿੱਖਰ ਕੇ ਸਾਹਮਣੇ ਆਉਂਦੀ ਹੈ। ਇਕ ਹੋਰ ਵਿਸ਼ੇਸ਼ ਗੱਲ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵਿਚ ਹੈ, ਉਸ ਦਾ ਸ਼ਬਦਾਂ ਅਤੇ ਭਾਵਾਂ ਉੱਪਰ ਪੂਰਾ ਅਧਿਕਾਰ ਹੈ। ਅਸਲ ਵਿਚ ਪ੍ਰੋ. ਮੋਹਨ ਸਿੰਘ ਇਕ ਜੰਮਾਦਰੁ ਕਵੀ ਸੀ। ਇਸ ਲਈ ਉਸ ਦੀ ਹਰ ਕਾਵਿ ਰਚਨਾ ਆਪਣੇ ਆਪ ਵਿਚ ਪੂਰਨ ਅਤੇ ਸਾਰ ਭਰਪੂਰ ਹੈ।
ਜਨਮ ਅਤੇ ਜੀਵਨ : ਪ੍ਰੋ. ਮੋਹਨ ਸਿੰਘ ਦਾ ਜਨਮ 20 ਅਕਤੂਬਰ, ਸੰਨ 1905 ਨੂੰ ਮਰਦਾਨ ਵਿਖੇ ਹੋਇਆ। ਉਸ ਦੇ ਪਿਤਾ ਡਾ. ਜੋਧ ਸਿੰਘ ਆਪਣੇ ਇਲਾਕੇ ਦੇ ਇਕ ਮਸ਼ਹੂਰ ਵਿਅਕਤੀ ਸਨ। ਬਹੁਰੰਗੀ ਅਤੇ ਜੀਵਨ ਜਿਉਣ ਵਾਲਾ ਪ੍ਰੋ. ਮੋਹਨ ਸਿੰਘ ਆਪਣੇ ਸਾਰੇ ਜੀਵਨ ਵਿਚ ਕਦੇ ਵੀ ਚੈਨ ਨਾਲ ਨਹੀਂ ਬੈਠਿਆ। ਕਿੰਨੀ ਵਾਰ ਉਸਨੇ ਅਧਿਆਪਕ ਦੀ ਨੌਕਰੀ ਕੀਤੀ ਅਤੇ ਕਿੰਨੀ ਵਾਰ ਉਸਨੇ ਆਪ ਪਸਤਕਾਂ ਛਾਪੀਆਂ। ਉਸਨੇ ਪੰਜ ਦਰਿਆ ਨਾਂ ਦਾ ਮਾਸਕ ਪੱਤਰ ਵੀ ਕੱਢਿਆ। ਪਰ ਕੁਝ ਕਾਰਨਾਂ ਕਰਕੇ ਉਸਨੂੰ ਬੰਦ ਕਰਨਾ ਪਿਆ। ਫਿਰ ਪੋ. ਮੋਹਨ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪ੍ਰੋਫੈਸਰ ਐਮੀਰੇਟਸ ਲੱਗ ਗਿਆ। ਇੱਥੇ 3 ਮਈ, ਸੰਨ 1978 ਨੂੰ ਉਸਦਾ ਦੇਹਾਂਤ ਹੋਇਆ। ਸਵਰਗ ਸਿਧਾਰਣ ਵੇਲੇ ਪ੍ਰੋ. ਮੋਹਨ ਸਿੰਘ ਦੀ ਉਮਰ 73 ਸਾਲ ਦੀ ਸੀ।
ਬਚਪਨ ਵਿਚ ਹੀ ਲੇਖਕ : ਪੋ. ਮੋਹਨ ਸਿੰਘ ਨੂੰ ਬਚਪਨ ਤੋਂ ਹੀ ਰਚਨਾ ਕਰਨ ਦਾ ਸ਼ੌਕ ਸੀ। ਬਚਪਨ ਵਿਚ ਲਿਖੀਆਂ ਕਵਿਤਾਵਾਂ ਵੇਲੇ ਦੇ ਹਾਲਾਤ ਅਤੇ ਘਟਨਾਵਾਂ ਤੋਂ ਪ੍ਰਭਾਵਿਤ ਮਨ ਉਸ ਵਿਚ ਇਕ ਖਾਸ ਪਰਿਵਰਤਨ ਉਸ ਵੇਲੇ ਆਇਆ ਜਦ ਉਸਦੀ ਪਹਿਲੀ ਪਤਨੀ “ਦੇਹਾਤ ਹੋਇਆ। ਇਸ ਵੇਲੇ ਉਹ ਭਰ ਜਆਨ ਸੀ, ਪਤਨੀ ਦੀ ਮੌਤ ਨਾਲ ਉਸ ਅੰਦਰ ਵੈਰਾਗ ਪੈਦਾ ਹੋ ਗਿਆ ਸੀ। ਇਸੇ ਸਮੇਂ ਉਸ ਉੱਪਰ ਅੰਗਰੇਜ਼ੀ ਸਾਹਿਤ ਦੇ ਰੋਮਾਂਸ ਪੱਖ ਦਾ ਅਸਰ ਪੈਣਾ ਸ਼ੁਰੂ ਹੋਇਆ। ਨਾਲ ਹੀ ਉਸ ਨੇ ਫਰਾਇਡ ਤੋਂ ਪ੍ਰਭਾਵ ਹਿਣ ਕੀਤਾ ਅਤੇ · ਰੋਮਾਂਟਿਕ ਕਵਿਤਾ ਲਿਖੀ। ਦੇਸ਼ ਵਿਚ ਸੁਤੰਤਰਤਾ ਦੀ ਲਹਿਰਾਂ ਦਾ ਅਤੇ ਨਾਲ ਹੀ ਰੁਸ ਵਿਚ ਕਾਂਤੀ ਸਦਕਾ ਹੋਏ ਬਦਲਾਅ ਦਾ ਉਸ ਉੱਪਰ ਅਸਰ ਪਿਆ। ਹੁਣ ਉਹ ਪਿਆਰ ਦੇ ਗਿਲੇ ਸ਼ਿਕਵੇ ਦੀ ਥਾਂ ਲੋਕਾਂ ਦੇ ਦੁੱਖ ਦਰਦ ਅਤੇ ਸਮਾਜਿਕ ਨਾ ਬਰਾਬਰੀ ਬਾਰੇ ਲਿਖਣ ਲੱਗ ਪਿਆ। ਪ੍ਰੋ. ਮੋਹਨ ਸਿੰਘ ਦੀ ਇਕ ਚੰਗੀ ਗੱਲ ਇਹ ਰਹੀ ਹੈ ਕਿ ਪੰਜਾਬੀ ਸਾਹਿਤ ਵਿਚ ਉੱਚੀ ਥਾਂ ਰੱਖਣ ਵਾਲੇ ਕਈ ਸਾਹਿਤਕਾਰ ਉਸ ਦੀ ਲਿਖਣ ਸ਼ੈਲੀ ਅਤੇ ਉਸ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਪੰਜਾਬੀ ਵਿਚ ਲਿਖਣ ਲੱਗ ਪਏ ਸਨ।
ਸੁੱਚਜਾ ਸਾਹਿਤ : ਪੋ. ਮੋਹਨ ਸਿੰਘ ਨੇ ਜਿੰਨਾ ਵੀ ਸਾਹਿਤ ਰਚਿਆ ਉਹ ਸਾਰਾ ਹੀ ਸੁਚੱਜਾ ਅਤੇ ਗੰਭੀਰ ਹੈ। ਉਸ ਦੀ ਕਵਿਤਾ ਦਾ ਕੋਈ ਵੀ ਅੰਸ਼ ਹਲਕਾ, ਬੇਕਾਰ ਜਾਂ ਬੋਝਲ ਨਹੀਂ ਹੈ। ਉਸਨੇ ਕਵਿਤਾ ਦੇ ਕਈ ਪੜਾਅ ਲੰਘੇ ਹਨ, ਪਰ ਕਿਸੇ ਵੀ ਵੇਲੇ ਉਸ ਦੀ ਕਵਿਤਾ ਬੇਕਾਰ ਜਾਂ ਸਾਰਹੀਣ ਸਾਬਤ ਨਹੀਂ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪੰਜ ਸੌਵੀਂ ਜੈਅੰਤੀ ਦੇ ਸਮੇਂ ਉਸਦਾ ਲਿਖਿਆ ਇਕੋ ਇਕ ਮਹਾਂਕਾਵਿ ‘ਨਨਕਾਇਣ ਆਪਣੀ ਮਿਸਾਲ ਆਪ ਹੈ। ਉਸਦੇ ਸਾਹਿਤ ਵਿਚ ਸਾਵੇ ਪੱਤਰ, ਅੱਧਵਾਟੇ, ਕੱਚ ਸੱਚ, ਵੱਡਾ ਵੇਲਾ, ਜੰਦਰੇ, ਜੈਮੀਰ ਆਦਿ ਪ੍ਰਸਿੱਧ ਕਾਵਿ-ਸੰਗ੍ਰਹਿ ਹਨ। ਵੱਡਾ ਵੇਲਾ ਉੱਪਰ ਤਾਂ ਸਾਹਿਤ ਅਕਾਦਮੀ ਨੇ ਉਸਨੂੰ 5 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਸਨਮਾਨਿਆ ਸੀ। ਜੈਮੀਰ ਉੱਪਰ ਉਸਨੂੰ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ ਸੀ। ਪੰਜਾਬ ਸਰਕਾਰ ਨੇ ਵੀ ਉਸਦੀਆਂ ਸਾਹਿਤਕ ਰਚਨਾਵਾਂ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ ਪ੍ਰਦਾਨ ਕੀਤਾ ਸੀ।
ਉਰਦੂ, ਫਾਰਸੀ, ਅੰਗਰੇਜ਼ੀ ਦਾ ਚੰਗਾ ਜਾਣਕਾਰ : ਪ੍ਰੋ. ਮੋਹਨ ਸਿੰਘ ਉਰਦੂ, ਫਾਰਸੀ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦਾ ਚੰਗਾ ਜਾਣਕਾਰ ਸੀ। ਪਰ ਉਸਨੂੰ ਉਰਦੂ ਫਾਰਸੀ ਨਾਲ ਲਗਾਅ ਬਹੁਤ ਜ਼ਿਆਦਾ ਸੀ। ਇਸੇ ਲਈ ਉਸ ਦੀ ਸਾਰੀ ਕਵਿਤਾ ਵਿਚ ਇਹ ਭਾਅ ਹਰ ਥਾਂ ਕਿਸੇ ਨਾ ਕਿਸੇ ਰੂਪ ਵਿਚ ਵਿਖਾਈ ਜ਼ਰੂਰ ਦਿੰਦਾ ਹੈ। ਰੂਪਕ ਪੱਖ ਤੋਂ ਉਸਨੇ ਬੋਲੀ ਵਿਚ ਫਾਰਸੀ ਦੇ ਬਹੁਤ ਸਾਰੇ ਸ਼ਬਦ ਅਤੇ ਬਿੰਬ ਵਰਤੇ ਹਨ। ਮੋਹਨ ਸਿੰਘ ਦੀ ਕਵਿਤਾ ਵਿਚ ਤੇਜ਼ ਯੁੱਧ ਉਸਦੀ ਅਗਾਂਹਵਧੂ ਵਿਚਾਰਧਾਰਾ ਵੇਲੇ ਆਉਂਦਾ ਹੈ। ਇਹ ਵੇਲਾ ਉਹ ਹੈ, ਜਦੋਂ ਦੂਜਾ ਸੰਸਾਰ ਯੁੱਧ ਤਾਂ ਖਤਮ ਹੋ ਗਿਆ ਸੀ, ਪਰ ਸ਼ੀਤ ਜੰਗ ਆਪਣੇ ਪੂਰੇ ਜੋਬਨ ‘ਤੇ ਸੀ। ਸਾਰੀ ਦੁਨੀਆਂ ਜਿਵੇਂ ਦੋ ਖਿੱਤਿਆਂ ਵਿਚ ਵੰਡੀ ਹੋਈ ਸੀ। ਇਸ ਵੇਲੇ ਉਸ ਦੀ ਕਵਿਤਾ ਵਿਚ ਵਿਚਾਰਕਤਾ ਆ ਜਾਂਦੀ ਹੈ।
ਇਸ ਉਪਰੰਤ ਪ੍ਰੋ. ਮੋਹਨ ਸਿੰਘ ਉੱਪਰ ਗੰਭੀਰਤਾ, ਜਾਗਰੂਕਤਾ ਅਤੇ ਗਹਿਰਾਈ ਦੇ ਭਾਵ ਤਾਰੀ ਹੋ ਜਾਂਦੇ ਹਨ। ਉਸਦੀ ਕਵਿਤਾ ਵਿਚ ਇਕ ਗਹਿਰਾ ਠਹਿਰਾਅ ਆਇਆ ਜਾਪਦਾ ਹੈ। ਡੂੰਘੇ ਸਮੁੰਦਰਾਂ ਦੇ ਪਾਣੀ ਜਿਵੇਂ ਛੱਲ-ਛੱਲ ਨਹੀਂ ਕਰਦੇ, ਸੰਗੋ ਗੰਭੀਰ ਆਵਾਜ਼ ਦਿੰਦੇ ਹਨ, ਠੀਕ ਇਸੇ ਪ੍ਰਕਾਰ ਮੋਹਨ ਸਿੰਘ ਦੇ ਵਿਚਾਰਾਂ ਵਿਚ ਅਤੇ ਉਸ ਦੀ ਸੋਚ ਵਿਚ ਵੀ ਗੰਭੀਰਤਾ ਪ੍ਰਗਟ ਹੁੰਦੀ ਹੈ।
ਇੱਥੇ ਆ ਕੇ ਸਾਡਾ ਕਵੀ ਗੰਭੀਰ ਹੋ ਜਾਂਦਾ ਹੈ।ਉਸਦੀ ਗੰਭੀਰਤਾ ਦੀ ਇਕ ਸ਼ਾਨਦਾਰ ਮਿਸਾਲ ਨਨਕਾਇਣ ਮਹਾਂਕਾਵਿ ਹੈ। ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਨਨਕਾਇਣ ਜਿਸ ਰੂਪ ਵਿਚ ਸਾਹਮਣੇ ਆਇਆ ਹੈ, ਉਸਨੂੰ ਸ਼ਾਇਦ ਮੋਹਨ ਸਿੰਘ ਤੋਂ ਇਲਾਵਾ ਹੋਰ ਕੋਈ ਕਵੀ ਲਿਖ ਵੀ ਨਾ ਸਕਦਾ। ਇਸ ਮਹਾਂਕਾਵਿ ਵਿਚ ਅਨੋਖੇ ਅਤੇ ਅਦਭੁੱਤ ਬਿੰਬ ਵਰਤੇ ਹਨ। ਸੱਜਰੇ ਰੂਪਕਾਂ ਅਤੇ ਨਵੀਂ ਉਪਮਾਵਾਂ ਦੀ ਤਾਂ ਜਿਵੇਂ ਝੜੀ ਹੀ ਲਾ ਦਿੱਤੀ ਹੈ।
ਬਹੁਪੱਖੀ ਅਤੇ ਬਹੁਆਯਾਮੀ ਕਵੀ: ਪ੍ਰੋ. ਮੋਹਨ ਸਿੰਘ ਇਕ ਬਹੁਪੱਖੀ ਅਤੇ ਬਹੁਆਯਾਮੀ ਕਵੀ ਸੀ। ਉਸਨੇ ਪੰਜਾਬੀ ਮਾਂ ਦੀ ਝੋਲੀ ਵਿਚ ਅਨੇਕ ਰੰਥ ਰੂਪੀ ਰਤਨ ਪਾਏ ਹਨ। ਉਸਦੀ ਕਾਵਿ ਯਾਤਰਾ 50 ਸਾਲ ਤੋਂ ਉੱਪਰ ਦੀ ਹੈ। ਮੋਹਨ ਸਿੰਘ ਤੋਂ ਪਹਿਲਾਂ ਅਤੇ ਮੋਹਨ ਸਿੰਘ ਤੋਂ ਬਾਅਦ ਵੀ ਅਨੇਕਾਂ ਕਵੀ ਹੋਏ, ਅਤੇ ਹੁੰਦੇ ਰਹਿਣਗੇ, ਪਰ ਉਹ ਪੰਜਾਬੀ ਸਾਹਿਤ ਦੇ ਆਕਾਸ਼ ਉੱਪਰ ਧਰੂ ਤਾਰੇ ਵਾਂਗ ਚਮਕਦਾ ਰਹੇਗਾ, ਕਵੀ ਅਤੇ ਸਾਹਿਤਕਾਰ ਉਸ ਤੋਂ ਪ੍ਰੇਰਣਾ ਲੈਂਦੇ ਰਹਿਣਗੇ।