ਭਾਰਤ ਵਿੱਚ ਅਬਾਦੀ ਦੀ ਸਮੱਸਿਆ
Bharat vich Aabadi di Samasiya
ਰੂਪ-ਰੇਖਾ- ਭੂਮਿਕਾ, ਸੰਸਾਰ ਭਰ ਦੀ ਸਮੱਸਿਆ, ਬੱਚਿਆਂ ਦੀ ਪੈਦਾਇਸ਼ ਤੇ ਅਬਾਦੀ ਦੇ ਵਾਧੇ ਦੇ ਕਾਰਨ, ਚੀਨ ਵਰਗੇ ਸਖ਼ਤ ਕਾਨੂੰਨ, ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ, ਅਬਾਦੀ ਘਟਾਉਣ ਦੇ ਸਾਧਨ, ਪਿੰਡਾਂ ਵਿੱਚ ਪਰਿਵਾਰ ਨਿਯੋਜਨ ਕੈਂਪ, ਸਾਰ-ਅੰਸ਼
ਭੂਮਿਕਾ- ਭਾਰਤ ਵਿੱਚ ਅਬਾਦੀ ਦਿਨ-ਬਦਿਨ ਵੱਧਦੀ ਜਾ ਰਹੀ ਹੈ। ਇਹ ਇੱਕ ਭਾਰੀ ਸਮੱਸਿਆ ਬਣਦੀ ਜਾ ਰਹੀ ਹੈ। ਸਰਕਾਰ ਇਸ ਨੂੰ ਰੋਕਣ ਲਈ ਨਿਰੰਤਰ ਕੋਸ਼ਸ਼ ਕਰ ਰਹੀ ਹੈ ਪਰ ਫਿਰ ਵੀ ਇਹ ਅਬਾਦੀ ਘੁਣ ਵਾਂਗ ਦੇਸ਼ ਨੂੰ ਖਾ ਰਹੀ ਹੈ।
ਸੰਸਾਰ ਭਰ ਦੀ ਸਮੱਸਿਆ ਇਹ ਸਮੱਸਿਆ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਇਹ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਹ ਸਮੱਸਿਆ ਭਾਰਤ, ਪਾਕਿਸਤਾਨ ਤੇ ਚੀਨ ਵਿੱਚ ਗੰਭੀਰ ਰੂਪ ਧਾਰਨ ਕਰ ਰਹੀ ਹੈ।
ਬੱਚਿਆਂ ਦੀ ਪੈਦਾਇਸ਼ ਤੇ ਰੋਕ- ਪੁਰਾਤਨ ਜਮਾਨੇ ਵਿੱਚ ਬੱਚਿਆਂ ਨੂੰ ਰੱਬ ਦੀ ਦੇਣ ਸਮਝਿਆ ਜਾਂਦਾ ਸੀ। ਉਸ ਸਮੇਂ ਜ਼ਿਆਦਾ ਬੱਚੇ ਖਾਸ ਕਰਕੇ ਜ਼ਿਆਦਾ ਪੁੱਤਰ ਹੋਣ ਨੂੰ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ । ਉਸ ਸਮੇਂ ਲੋੜਾਂ ਅੱਜ ਦੇ ਮੁਕਾਬਲੇ ਬਹੁਤ ਘੱਟ ਸਨ ਅੱਜ ਦੇ ਯੁੱਗ ਵਿੱਚ ਜੀਵਨ ਦੀਆਂ ਲੋੜਾਂ ਵੱਧ ਗਈਆਂ ਹਨ ਤੇ ਜੀਵਨ-ਪੱਧਰ ਵੀ ਉੱਚਾ ਹੋ ਗਿਆ ਹੈ। ਇਸ ਮਾਮੇਂ ਬੱਚਿਆਂ ਦੀ ਪੈਦਾਇਸ਼ ਘਟਾਉਣ ਦੀ ਸਖ਼ਤ ਲੋੜ ਹੈ। ਹਰ ਇੱਕ ਜੋੜੇ ਨੂੰ ਘੱਟ ਤੋਂ ਘੱਟ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਉਹ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰ ਸਕਣ।
ਅਬਾਦੀ ਦੇ ਵਾਧੇ ਦੇ ਕਾਰਨ ਭਾਰਤ ਵਿੱਚ ਅਬਾਦੀ ਦੇ ਵਾਧੇ ਦਾ ਮੁੱਖ ਕਾਰਨ ਗਰੀਬੀ ਤੇ ਅਨਪੜ੍ਹਤਾ ਹੈ। ਯੂ. ਪੀ., ਬਿਹਾਰ ਵਾਲੇ ਪਾਸੇ ਅਜੇ ਵੀ ਬੱਚਿਆਂ ਨੂੰ ਰੱਬ ਦੀ ਦਾਤ ਸਮਝਿਆ ਜਾਂਦਾ ਹੈ। ਉਹ ਸੋਚਦੇ ਹਨ ਕਿ ਰੱਬ ਨੇ ਉਹਨਾਂ ਦੀ ਕਿਸਮਤ ਵਿੱਚ ਜਿੰਨੇ ਬੱਚੇ ਲਿਖੇ ਹਨ ਉਹ ਜ਼ਰੂਰ ਪੈਦਾ ਹੋਣਗੇ। ਵਿਗਿਆਨ ਦੇ ਵਰਤਮਾਨ ਯੁੱਗ ਨੇ ਤਕਰੀਬਨ ਹਰ ਬਿਮਾਰੀ ਦੇ ਇਲਾਜ ਲੱਭ ਲਏ ਹਨ। ਕਈ ਭਿਆਨਕ ਬਿਮਾਰੀਆਂ ਨੂੰ ਉਹਨਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਤੇ ਰੋਕਥਾਮ ਲਗਾ ਲਈ ਜਾਂਦੀ ਹੈ। ਇਹਨਾਂ ਸਾਰੇ ਸਾਧਨਾਂ ਨਾਲ ਮੌਤ ਦੀ ਦਰ ਕਾਫ਼ੀ ਹੱਦ ਤੱਕ ਘੱਟ ਗਈ ਹੈ। ਪੁਰਾਣੇ ਸਮੇਂ ਵਿੱਚ ਅਬਾਦੀ ਦੇ ਵਧਣ ਦੀ ਰਫ਼ਤਾਰ ਤੇਜ਼ ਨਹੀਂ ਸੀ। ਬਿਮਾਰੀਆਂ ਕਰਕੇ 6 ਬੱਚਿਆਂ ਵਿੱਚੋਂ ਤਿੰਨ ਬਚਪਨ ਵਿੱਚ ਹੀ ਮਰ ਜਾਂਦੇ ਸਨ, ਪਰੰਤੂ ਹੁਣ ਡਾਕਟਰੀ ਸਹੂਲਤਾਂ ਕਰਕੇ ਮੌਤ ਦੀ ਦਰ ਘੱਟ ਗਈ ਹੈ ਤੇ ਜਨਮ ਦੀ ਦਰ ਵੱਧ ਗਈ ਹੈ। ਪੁਰਾਣੇ ਸਮੇਂ ਵਿੱਚ ਜਨਮ ਤੇ ਮੌਤ ਦੀ ਦਰ ਵਿੱਚ ਸੰਤੁਲਨ ਬਣਿਆ ਰਹਿੰਦਾ ਸੀ। ਉਸ ਸਮੇਂ ਛੂਤ ਦੀਆਂ ਬਿਮਾਰੀਆਂ ਨਾਲ ਪਿੰਡਾਂ ਦੇ ਪਿੰਡ ਖ਼ਤਮ ਹੋ ਜਾਂਦੇ ਸਨ।
ਚੀਨ ਵਰਗੇ ਸਖ਼ਤ ਕਾਨੂੰਨ- ਚੀਨ ਵਰਗੇ ਵਿਕਸਿਤ ਦੇਸ਼ ਵਿੱਚ ਅਬਾਦੀ ਸਭ ਤੋਂ ਜ਼ਿਆਦਾ ਹੈ। ਅਬਾਦੀ ਵਿੱਚ ਇਹ ਸੰਸਾਰ ਦਾ ਨੰਬਰ 1 ਦੇਸ਼ ਹੈ। ਚੀਨ ਵਿੱਚ ਵੱਧਦੀ ਅਬਾਦੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ। ਉੱਥੇ ਕਿਸੇ ਵੀ ਜੋੜੇ ਨੂੰ ਇੱਕ ਬੱਚੇ ਤੋਂ ਵੱਧ ਪੈਦਾ ਕਰਨ ਦੀ ਆਗਿਆ ਨਹੀਂ ਹੈ ਜਿਹੜਾ ਇਹ ਹੁਕਮ ਨਹੀਂ ਮੰਨਦਾ ਉਸ ਨੂੰ ਦੰਡ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਹੁਕਮ ਨਾ ਮੰਨਣ ਵਾਲੇ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਉਸ ਦੀ ਤਰੱਕੀ ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਜੇ ਭਾਰਤ ਵਿੱਚ ਵੀ ਇਸ ਤਰਾਂ ਦੇ। ਕਾਨੂੰਨ ਬਣਾਏ ਜਾਣ ਤਾਂ ਅਬਾਦੀ ਤੇ ਠੱਲ ਪਾਈ ਜਾ ਸਕਦੀ ਹੈ।
ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ- ਭਾਰਤ ਦੇਸ਼ ਅਜੇ ਵਿਕਸਿਤ ਹੋ ਰਿਹਾ ਹੈ। ਜੇ ਅਬਾਦੀ ਇਸ ਤਰ੍ਹਾਂ ਹੀ ਵੱਧਦੀ ਗਈ ਤਾਂ ਦੇਸ਼ ਦੀ ਆਰਥਿਕ ਹਾਲਤ ਖ਼ਰਾਬ ਹੁੰਦਿਆਂ ਜ਼ਿਆਦਾ ਸਮਾਂ ਨਹੀਂ ਲੱਗੇਗਾ। ਦੇਸ਼ ਨੂੰ ਜਲਦੀ ਹੀ ਗਰੀਬੀ, ਅੰਨ ਦੀ ਥੁੜ, ਮਹਿੰਗਾਈ, ਬੇਰੁਜ਼ਗਾਰੀ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਬਾਦੀ ਘਟਾਉਣ ਦੇ ਸਾਧਨ- 1947 ਵਿੱਚ ਭਾਰਤ ਦੀ ਅਬਾਦੀ ਕੇਵਲ 34 ਕਰੋੜ ਸੀ। 1991 ਵਿੱਚ 84 ਕਰੋੜ ਹੋ ਗਈ ਸੀ। 2001 ਵਿੱਚ ਇਹ ਵੱਧ ਕੇ ਇੱਕ ਅਰਬ ਤਿੰਨ ਕਰੋੜ ਹੋ ਗਈ। 2011 ਦੀ ਜਨ ਗਣਨਾ ਦੇ ਅਨੁਸਾਰ ਭਾਰਤ ਵਿੱਚ ਮਰਦਾਂ ਦੀ ਗਿਣਤੀ 6237 ਕਰੋੜ ਹੈ ਤੇ ਔਰਤਾਂ ਦੀ ਗਿਣਤੀ · 586.5 ਕਰੋੜ ਹੈ। ਇੱਥੇ ਇੱਕ ਮਿੰਟ ਵਿੱਚ 51 ਬੱਚਿਆਂ ਦਾ ਜਨਮ ਹੋ ਜਾਂਦਾ ਹੈ। ਇਸ ਸਮੱਸਿਆ ਦੇ ਹਲ ਲਈ ਜ਼ਰੂਰੀ ਹੈ ਕਿ ਪਰਿਵਾਰ ਨਿਯੋਜਨ ਤੇ ਪੂਰੀ ਤਰ੍ਹਾਂ ਜ਼ੋਰ ਦਿੱਤਾ ਜਾਵੇ। ਗਰਭ ਰੋਕਣ ਦੇ ਸਾਧਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਸਾਧਨਾਂ ਨਾਲ ਕਾਫ਼ੀ ਹੱਦ ਤੱਕ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। ਪਿੰਡਾਂ ਵਿੱਚ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਾਉਣੀ ਚਾਹੀਦੀ ਹੈ ਕਿ ਉਹ ਛੋਟੀ ਉਮਰੇ ਬੱਚਿਆਂ ਦਾ ਵਿਆਹ ਨਾ ਕਰਨ। ਲੜਕੀਆਂ ਨੂੰ ਪੂਰਨ ਤੌਰ ਤੇ ਸਿੱਖਿਅਤ ਕਰਨਾ ਚਾਹੀਦਾ ਹੈ। ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਬਾਹਰ ਕੱਢਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਪਰਿਵਾਰ ਨਿਯੋਜਨ ਦੇ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣੇ ਚਾਹੀਦੇ ਹਨ ਤੇ ਜੋ ਇਸ ਦੀ ਉਲੰਘਣਾ ਕਰਦੇ ਹਨ ਉਹਨਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਲੋਕਾਂ ਨੂੰ ਪੂਰੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਉਹ ਛੋਟੇ ਪਰਿਵਾਰ ਦੀ ਮਹਾਨਤਾ ਨੂੰ ਸਮਝਣ ਤੇ ਬੱਚਿਆਂ ਨੂੰ ਰੱਬ ਦੀ ਦਾਤ ਨਾ ਸਮਝਣ। ਉਹਨਾਂ ਨੂੰ ਭਰਪੂਰ ਗਿਆਨ ਹੋਣਾ ਚਾਹੀਦਾ ਹੈ। ਕਿ ਜ਼ਿਆਦਾ ਬੱਚੇ ਪੈਦਾ ਕਰਨ ਵਿੱਚ ਸ਼ਾਨ ਨਹੀਂ, ਬੇਸਮਝੀ ਹੈ।
ਪਿੰਡਾਂ ਵਿੱਚ ਪਰਿਵਾਰ ਨਿਯੋਜਨ ਕੈਂਪ ਸਰਕਾਰ ਵੱਲੋਂ ਜਿਹੜੇ ਪਰਿਵਾਰ ਨਿਯੋਜਨ ਕੈਂਪ ਲਗਾਏ ਜਾਂਦੇ ਹਨ ਉਹ ਸ਼ਹਿਰਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਕਰਮਚਾਰੀ ਵੀ ਪਿੰਡਾਂ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਨ। ਸ਼ਹਿਰੀ ਲੋਕਾਂ ਨੂੰ ਤਾਂ ਕਾਫੀ ਹੱਦ ਤੱਕ ਛੋਟੇ ਪਰਿਵਾਰ ਦੇ ਲੋਕਾਂ ਬਾਰੇ ਗਿਆਨ ਹੋਣਾ ਸ਼ੁਰੂ ਹ ॥ ਹੈ, ਪਰ ਪਿੰਡਾਂ ਵਿੱਚ ਤੇ ਪਛੜੇ ਇਲਾਕਿਆਂ ਵਿੱਚ ਅਜੇ ਵੀ ਲੋਕ ਇਸ ਤੋਂ ਅਨਜਾਣ ਹਨ। ਸਾਡੇ ਦੇਸ਼ ਦੇ 75% ਲੋਕ ਹਿੱਤਾਂ ਵਿੱਚ ਵਸਦੇ ਹਨ। ਉਹਨਾਂ ਨੂੰ ਗਰਭ-ਰੋਕੂ ਸਹੂਲਤਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੀ ਨਹੀਂ ਹੈ। ਭਾਰਤ ਵਿੱਚ 70% ਲੋਕ ਅਜੇ ਵੀ ਇਹ ਮੰਨਦੇ ਹਨ ਕਿ ਮੁੰਡੇ ਦਾ ਜਨਮ ਬਹੁਤ ਜ਼ਰੂਰੀ ਹੈ।ਉਹ ਮੁੰਡਾ ਪੈਦਾ ਕਰਨ ਦੀ ਇੱਛਾ ਲੈ ਕੇ ਆਪਣਾ ਪਰਿਵਾਰ ਵਧਾਉਂਦੇ ਰਹਿੰਦੇ ਹਨ। ਪਿੰਡਾਂ ਵਿੱਚ ਪਰਿਵਾਰ ਨਿਯੋਜਨ ਦੀ ਜਾਣਕਾਰੀ ਦੇ ਕੇ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ।
ਸਾਰ-ਅੰਸ਼- ਇਹ ਇੱਕ ਅਟੱਲ ਸੱਚਾਈ ਹੈ ਕਿ ਜੇ ਅਸੀਂ ਭਾਰਤ ਦਾ ਵਿਕਾਸ ਕਰਨਾ ਹੈ ਤਾਂ ਇਸ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਖੇਤੀਬਾੜੀ ਜਾਂ ਉਦਯੋਗ ਦੇ ਵਿਕਾਸ ਭਾਵੇਂ ਕਿੰਨੇ ਵੀ ਹੋ ਜਾਣ ਪਰ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਮਿਲਦਾ ਤਾਂ ਇਹ ਵਿਕਾਸ ਅਰਥਹੀਣ ਹਨ। ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਅਬਾਦੀ ਦੀ ਰੋਕ ਲਈ ਪਰਿਵਾਰ ਨਿਯੋਜਨ ਨੂੰ ਅਸਰ ਭਰੇ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਹੀ ਦੇਸ਼ ਦੀ ਅਬਾਦੀ ਨੂੰ ਸੀਮਤ ਹੱਦ ਅੰਦਰ ਰੱਖਣ ਵਿੱਚ ਸਫ਼ਲਤਾ ਪ੍ਰਾਪਤ ਹੋ ਸਕਦੀ ਹੈ।
Nice essay and very helpful