21ਵੀਂ ਸਦੀ ਵਿਚ ਮਨੁੱਖੀ ਜੀਵਨ
Ikkisvi Sadi vich Manikhi Jeevan
ਜਾਣ-ਪਛਾਣ : 21ਵੀਂ ਸਦੀ ਵਿਚ ਮਨੁੱਖੀ ਜੀਵਨ ਬਿਲਕੁਲ ਬਦਲ ਜਾਏਗਾ। ਮਨੁੱਖ ਦੇ ਰਹਿਣ ਸਹਿਣ ਦੇ ਤਰੀਕਿਆਂ ਵਿਚ ਬੜਾ ਭਾਰੀ ਬਦਲਾਅ ਆ ਜਾਏਗਾ। ਵਿਕਸਤ ਦੇਸ਼ਾਂ ਵਿਚ ਮਨੁੱਖਾਂ ਵਲੋਂ ਕੀਤੇ ਜਾਣ ਵਾਲੇ ਸਭ ਕੰਮ ਮਸ਼ੀਨਾਂ ਕਰਨਗੀਆਂ। ਰਸੋਈ ਦਾ ਕੰਮ ਮਸ਼ੀਨਾਂ ਨਾਲ ਬਿਲਕੁਲ ਆਸਾਨ ਹੋ ਜਾਏਗਾ। ਬਿਜਲੀ ਨਾਲ ਕੰਮ ਕਰਨ ਵਾਲੇ ਅਜਿਹੇ ਚੱਲੇ ਵਰਤੇ ਜਾਣਗੇ, ਜਿਹੜੇ ਮਿੰਟਾਂ ਵਿਚ ਲੋੜੀਂਦਾ ਖਾਣਾ ਤਿਆਰ ਕਰ ਦੇਣਗੇ। ਰਸੋਈ ਅਤੇ ਘਰ ਦੀ ਸਫ਼ਾਈ ਕਰਨ ਲਈ ਝਾੜ ਵਰਤਣ ਦੀ ਲੋੜ ਨਹੀਂ ਰਹੇਗੀ। ਅਜਿਹੀਆਂ ਮਸ਼ੀਨ ਵਰਤੀਆਂ ਜਾਣਗੀਆਂ, ਜਿਹੜੀਆਂ ਹਵਾ ਦੇ ਤੇਜ਼ ਨਿਕਾਸ ਰਾਹੀਂ ਹਰ ਕਿਸਮ ਦੀ ਸਫਾਈ ਆਪਣੇ ਆਪ ਕਰ ਦੇਣਗੀਆਂ। ਬਰਤਨ ਜਾਂ ਪਲੇਟਾਂ ਆਦਿ ਸਾਫ ਕਰਨ ਦੀ ਕੋਈ ਲੋੜ ਨਹੀਂ ਰਹੇਗੀ, ਕਿਉਂ ਜੁ ਪਲਾਸਟਿਕ ਦੇ ਪਾਊਡਰ ਤੋਂ ਬਣੀਆਂ ਹੋਈਆਂ ਅਜਿਹੀਆਂ ਸਸਤੀਆਂ ਪਲੇਟਾਂ ਤਿਆਰ ਹੋ ਜਾਣਗੀਆਂ, ਜਿਨ੍ਹਾਂ ਨੂੰ ਕਿਸੇ ਖਾਣ ਵੇਲੇ ਵਰਤਣ ਤੋਂ ਪਿੱਛੋਂ ਸੁੱਟ ਦਿੱਤਾ ਜਾਏਗਾ। ਘਰ ਦੀ ਸਵਾਣੀ ਨੂੰ ਕੱਪੜੇ ਧੋਣ ਲਈ ਕੋਈ ਤਕਲੀਫ ਨਹੀਂ ਉਠਾਣੀ ਪਏਗੀ. ਕਿਓਂ ਜੋ ਕੱਪੜੇ ਸਾਫ ਕਰਨ ਵਾਲੀ ਬਿਜਲੀ ਦੀ ਮਸ਼ੀਨ ਵਿਚ ਮੈਲੇ ਕਪੜੇ ਪਾ ਦੇਣ ਨਾਲ ਆਪੇ ਧੋਤੇ ਜਾਣਗੇ। ਕੱਪੜਿਆਂ ਨੂੰ ਪੈਸ਼ ਕਰਨ ਦੀ ਬਿਲਕੁਲ ਲੋੜ ਨਹੀਂ ਰਹੇਗੀ, ਕਿਉਂ ਜੁ ਅਜਿਹੇ ਕੱਪੜੇ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦੀ ਪ੍ਰੈਸ ਕਦੀ ਖਰਾਬ ਹੀ ਨਹੀਂ ਹੋਵੇਗੀ। ਸਵੇਰੇ ਉੱਠ ਕੇ ਕਿਸੇ ਨੂੰ ਸਵੇਰ ਦੀ ਚਾਹ ਬਣਾਉਣ ਦੀ ਲੋੜ ਹੀ ਨਹੀਂ ਰਹੇਗੀ, ਕਿਉਂ ਜੁ ਚਾਹ ਬਣਾਉਣ ਵਾਲੀਆਂ ਅਜਿਹੀਆਂ ਕੇਤਲੀਆਂ ਤਿਆਰ ਹੋ ਜਾਣਗੀਆਂ, ਜਿਨ੍ਹਾਂ ਵਿਚ ਰਾਤ ਨੂੰ ਲੋੜੀਂਦੀਆਂ ਚੀਜ਼ਾਂ ਪਾ ਦੇਣ ਨਾਲ, ਸਵੇਰੇ ਆਪੇ ਹੀ ਸਮੇਂ ਸਿਰ ਚਾਹ ਬਣ ਜਾਏਗੀ। ਇਸ ਦੇ ਨਾਲ ਹੀ ਉਹ ਕੇਤਲੀਆਂ ਅਲਾਰਮ ਵਜਾ ਕੇ ਘਰ ਦੇ ਸੁੱਤੇ ਹੋਏ ਬੰਦਿਆਂ ਨੂੰ ਚਾਹ ਪੀਣ ਲਈ ਜਗਾ ਦੇਣਗੀਆਂ।
ਇਸ ਤਰ੍ਹਾਂ ਕਰਨ ਨਾਲ ਘਰ ਦੀਆਂ ਔਰਤਾਂ ਕੋਲ ਕਾਫੀ ਵਿਹਲਾ ਸਮਾਂ ਬੱਚ ਜਾਏਗਾ, ਜਿਸ ਨੂੰ ਉਹ ਸੈਰ ਸਪਾਟਿਆਂ ਜਾਂ ਦਿਲ-ਪਰਚਾਵੇ ਦੇ ਹੋਰ ਸਾਧਨਾਂ ਲਈ ਵਰਤ ਸਕਣਗੀਆਂ। ਉਹ ਆਪਣਾ ਵਿਹਲਾ ਸਮਾਂ ਕਈ ਹੋਰ ਲਾਭਦਾਇਕ ਕੰਮਾਂ ਲਈ ਵੀ ਵਰਤ ਸਕਣਗੀਆਂ।
ਮਕਾਨ ਬਣਾਉਣ ਦੇ ਤਰੀਕੇ : 21ਵੀਂ ਸਦੀ ਵਿਚ ਮਕਾਨ ਬਣਾਉਣ ਦੇ ਤਰੀਕਿਆਂ ਜਾਂ ਉਸਾਰੀ ਦੇ ਤਰੀਕਿਆਂ ਵਿਚ ਵੀ ਭਾਰੀ ਤਬਦੀਲੀਆਂ ਆ ਜਾਣਗੀਆਂ।ਕਿਸੇ ਮਿਸਤਰੀ ਵਲੋਂ ਇਕ-ਇਕ ਇੱਟ ਚਿਣ ਕੇ ਅਤੇ ਫਿਰ ਉਸ ਉਪਰ ਸੀਮਿੰਟ ਦਾ ਪਲਸਤਰ ਕਰ ਕੇ ਲੰਬੇ ਸਮੇਂ ਪਿੱਛੋਂ ਮਕਾਨ ਨਹੀਂ ਉਸਾਰੇ ਜਾਣਗੇ। ਇਸ ਮੰਤਵ ਲਈ ਮਕਾਨ ਦੇ ਬਣੇ ਬਣਾਏ ਵੱਡੇਵੱਡੇ ਟੁੱਕੜੇ ਮਸ਼ੀਨਾਂ ਰਾਹੀਂ ਝਟਪਟ ਇਕ ਥਾਂ ਫਿੱਟ ਕਰ ਦਿੱਤੇ ਜਾਣਗੇ। ਇਸ ਤੋਂ ਉਪਰੰਤ, ਇੱਟਾਂ ਅਤੇ ਸੀਮਿੰਟ ਦੇ ਮਕਾਨਾਂ ਦੀ ਥਾਂ ਪਲਾਸਟਿਕ ਦੇ ਬਣੇ ਹੋਏ ਮਕਾਨ ਪ੍ਰਚੱਲਿਤ ਹੋ ਜਾਣਗੇ। ਪਲਾਸਟਿਕ ਦੇ ਵੱਡੇ-ਵੱਡੇ ਟੁੱਕੜਿਆਂ ਨੂੰ ਮਸ਼ੀਨਾਂ ਦੀ ਸਹਾਇਤਾ ਰਾਹੀਂ ਤੁਰੰਤ ਇਕ ਮਕਾਨ ਦੇ ਰੂਪ ਵਿਚ ਖੜਾ ਕਰ ਦਿੱਤਾ ਜਾਏਗਾ। ਪਲਾਸਟਿਕ ਤੋਂ ਉਪਰੰਤ ਸ਼ੀਸ਼ੇ ਦੇ ਚੂਰੇ ਅਤੇ ਅਲਮੀਨੀਅਮ ਨੂੰ ਵੀ ਮਕਾਨ ਉਸਾਰੀ ਦੇ ਕੰਮ ਲਈ ਵਰਤਿਆ ਜਾਏਗਾ। ਆਬਾਦੀ ਦੇ ਵੱਧਣ ਨਾਲ ਮਕਾਨਾਂ ਦੀ ਬਹੁਤ ਲੋੜ ਹੋ ਜਾਣ ਅਤੇ ਜ਼ਮੀਨ ਦੀ ਅਣਹੋਂਦ ਕਾਰਨ ਬਹੁ-ਮੰਜ਼ਲੇ ਮਕਾਨ ਬੜੇ ਪ੍ਰਚੱਲਿਤ ਹੋ ਜਾਣਗੇ। ਕਈ ਮਕਾਨਾਂ ਦੀਆਂ ਵੀਹ ਤੋਂ ਵੀ ਵੱਧ ਮੰਜ਼ਲਾਂ ਹੋਣਗੀਆਂ। ਉਨ੍ਹਾਂ ਉੱਤੇ ਚੜਣ ਜਾਂ ਉਤਰਨ ਲਈ ਲਿਫਟ ਦਾ ਇਸਤੇਮਾਲ ਕੀਤਾ ਜਾਏਗਾ।
ਡਾਕਟਰੀ ਸਹਾਇਤਾ ਅਤੇ ਦਵਾਈਆਂ : 21ਵੀਂ ਸਦੀ ਵਿਚ ਡਾਕਟਰੀ ਸਹਾਇਤਾ ਅਤੇ ਦਵਾਈਆਂ ਦੀ ਵਰਤੋਂ ਵਿਚ ਵੀ ਬੜਾ ਵਿਕਾਸ ਹੋ ਜਾਏਗਾ। ਕਈ ਭਿਆਨਕ ਬੀਮਾਰੀਆਂ ਦਾ ਸਦਾ ਲਈ ਖਾਤਮਾ ਕਰ ਦਿੱਤਾ ਜਾਏਗਾ। ਉਦਾਹਰਨ ਵਜੋਂ ਦਿਲ ਦੀਆਂ * ਬੀਮਾਰੀਆਂ ਉੱਤੇ ਪੂਰਾ ਕਾਬੂ ਪਾ ਲਿਆ ਜਾਏਗਾ। ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਵੀ ਸਫਲ ਇਲਾਜ ਲੱਭ ਲਏ ਜਾਣਗੇ। ਮਲੇਰੀਆ ਬੁਖਾਰ ਦੀ ਰੋਕਥਾਮ ਲਈ ਟੀਕੇ ਬਣਾ ਲਏ ਜਾਣਗੇ ਅਤੇ ਮਲੇਰੀਏ ਦਾ ਨਾਂ ਨਿਸ਼ਾਨ ਮਿਟਾ ਦਿੱਤਾ ਜਾਏਗਾ।
ਬੱਚਿਆਂ ਨੂੰ ਜਨਮ ਦੇਣ ਸੰਬੰਧੀ ਜਾਣਕਾਰੀ : ਬੱਚਿਆਂ ਨੂੰ ਜਨਮ ਦੇਣ ਸੰਬੰਧੀ ਜਾਣਕਾਰੀ ਵਿਚ ਵੀ ਨਵੀਂ ਸਦੀ ਵਿਚ ਬੜਾ ਵਿਕਾਸ ਆ ਜਾਏਗਾ। ਪੈਦਾ ਹੋਣ ਵਾਲੇ ਬੱਚੇ ਦਾ ਪਤਾ ਦੱਸਣਾ ਤਾਂ ਅੱਜਕਲ੍ਹ ਆਮ ਗੱਲ ਹੋ ਗਈ ਹੈ, ਪਰ 21ਵੀਂ ਸਦੀ ਵਿਚ ਸੰਭਵ ਬਣਾ ਦਿੱਤਾ ਜਾਏਗਾ ਕਿ ਮਨ-ਮਰਜ਼ੀ ਦੇ ਲਿੰਗ ਵਾਲੇ ਬੱਚੇ ਨੂੰ ਪੈਦਾ ਕੀਤਾ ਦੇ ਸਮੇਂ ਕਿਸੇ ਬੱਚੇ ਦੀ ਮਾਂ ਦੀ ਮੌਤ ਨਹੀਂ ਹੋਣ ਦਿੱਤੀ ਜਾਏਗੀ। ਇਸ ਤੋਂ ਮਕ ਟੈਸਟ ਟਿਊਬ` ਵਿਚ ਵੀ ਬੱਚੇ ਪੈਦਾ ਕੀਤੇ ਜਾਣਗੇ। ਇਸ ਦੇ ਨਾਲ ਹੀ ‘ਬਨਾਉਟੀ ਗਰਭ ਵਿਚ ਰੱਖ ਕੇ ਵੀ ਬੱਚੇ ਨੂੰ ਜਨਮ ਲੈਣ ਲਈ ਤਿਆਰ ਕੀਤਾ ਜਾਏਗਾ।
ਮਨੁੱਖੀ ਉਮਰ ਵਧਾਉਣ ਦੇ ਸਾਧਨ : 21ਵੀਂ ਸਦੀ ਵਿਚ ਮਨੁੱਖੀ ਉਮਰ ਨੂੰ ਵਧਾਉਣ ਦੇ ਕਈ ਸਾਧਨ ਲੱਭ ਲਏ ਜਾਣਗੇ। ਅਜਿਹੀਆਂ ਦਵਾਈਆਂ ਤਿਆਰ ਕਰ ਲਈਆਂ ਜਾਣਗੀਆਂ, ਜਿਨ੍ਹਾਂ ਦੀ ਵਰਤੋਂ ਰਾਹੀਂ ਬੰਦੇ ਦੀ ਔਸਤ ਉਮਰ 150 ਸਾਲ ਹੋ ਜਾਏਗੀ। ਬਢੇਪੇ ਉੱਤੇ ਵੀ ਕਾਫੀ ਕਾਬੂ ਪਾ ਲਿਆ ਜਾਏਗਾ। 100 ਸਾਲ ਦੀ ਉਮਰ ਤੱਕ ਮਨੁੱਖ ਦੇ ਨੇੜੇ ਬੁਢੇਪਾ ਨਹੀਂ ਆਉਣ ਦਿੱਤਾ ਜਾਏਗਾ।
ਆਉਣ ਜਾਣ ਦੇ ਸਾਧਨਾਂ ਵਿਚ ਤਬਦੀਲੀ: ਇੱਕੀਵੀਂ ਸਦੀ ਵਿਚ ਆਉਣ ਜਾਣ ਦੇ ਸਾਧਨਾਂ ਵਿਚ ਵੀ ਬੜੀਆਂ ਤਬਦੀਲੀਆਂ ਆ ਜਾਣਗੀਆਂ। ਅਜਿਹੀਆਂ ਕਾਰਾਂ ਤਿਆਰ ਕਰ ਲਈਆਂ ਜਾਣਗੀਆਂ ਜਿਹੜੀਆਂ ਆਪਣੇ ਆਪ ਠੀਕ ਮੋੜਾਂ ਉੱਤੇ ਮੁੜ ਜਾਣਗੀਆਂ ਅਤੇ ਜਿਨ੍ਹਾਂ ਨੂੰ ਲੋੜ ਵੇਲੇ ਆਪਣੇ ਆਪ ਬਰੇਕਾਂ ਲੱਗ ਜਾਣਗੀਆਂ। ਇਸ ਤਰ੍ਹਾਂ ਦੁਰਘਟਨਾਵਾਂ ਉੱਤੇ ਆਪਣੇ ਆਪ ਕਾਬੂ ਪਾ ਲਿਆ ਜਾਏਗਾ। ਇਸ ਤੋਂ ਉਪਰੰਤ ਛੋਟੇ-ਛੋਟੇ ਹਵਾਈ ਜਹਾਜ਼ਾਂ ਦਾ ਇਸਤੇਮਾਲ ਆਮ ਹੋ ਜਾਏਗਾ। ਕਾਰੋਬਾਰੀ ਬੰਦੇ ਆਪਣੇ-ਆਪਣੇ ਛੋਟੇ ਹਵਾਈ ਜਹਾਜ਼ ਰੱਖਣਗੇ ਤਾਂ ਜੋ ਆਪਣੇ ਕਾਰੋਬਾਰ ਲਈ ਝੱਟ ਇਕ ਤੋਂ ਦੂਜੀ ਥਾਂ ਉੱਤੇ ਜਾ ਸਕਣ ।
ਕੰਪਿਉਟਰ : ਇੱਕੀਵੀਂ ਸਦੀ ਵਿਚ ਕੰਪਿਊਟਰਾਂ ਦਾ ਇਸਤੇਮਾਲ ਆਮ ਹੋ ਜਾਏਗਾ। ਸਭ ਦਫਤਰਾਂ, ਬੈਂਕਾਂ ਅਤੇ ਵੱਡੀਆਂ-ਵੱਡੀਆਂ ਦੁਕਾਨਾਂ ਦੇ ਸਾਰੇ ਕੰਮ ਕੰਪਿਊਟਰਾਂ ਰਾਹੀਂ ਕੀਤੇ ਜਾਣਗੇ। ਛਪਾਈ ਦਾ ਕੰਮ ਕਰਨ ਲਈ ਵੀ ਕੰਪਿਊਟਰ ਵਰਤੇ ਜਾਣਗੇ। ਅਨੁਵਾਦ ਕਰਨ ਦਾ ਕੰਮ, ਸੰਖੇਪ-ਰਚਨਾ ਦਾ ਕੰਮ ਅਤੇ ਹੋਰ ਕਈ ਅਜਿਹੇ ਕੰਮ ਕੰਪਿਉਟਰਾਂ ਰਾਹੀਂ ਮਿੰਟਾਂ ਵਿਚ ਹੀ ਕੀਤੇ ਜਾਣਗੇ, ਉਨ੍ਹਾਂ ਉੱਤੇ ਅੱਜਕਲ੍ਹ ਕਾਫੀ ਸਮਾਂ ਖਰਚ ਹੁੰਦਾ ਹੈ।
ਪਰ ਇੱਥੇ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਇਹ ਸਭ ਨਵੇਂ ਵਿਕਾਸ ਵਾਲੀਆਂ ਅਤੇ ਮਨੁੱਖੀ ਜੀਵਨ ਦੀ ਪੂਰੀ ਸਹੂਲਤ ਵਾਲੀਆਂ ਗੱਲਾਂ ਕੇਵਲ ਵਿਕਸਿਤ ਦੇਸ਼ਾਂ ਵਿਚ ਹੀ ਹੋਣਗੀਆਂ। ਅਵਿਕਸਤ ਦੇਸ਼ਾਂ ਜਾਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਇੱਕੀਵੀਂ ਸਦੀ ਮਨੁੱਖੀ ਜੀਵਨ ਵਿਚ ਕੋਈ ਖਾਸ ਪਰਿਵਰਤਨ ਨਹੀਂ ਲਿਆਏਗੀ। ਇਨ੍ਹਾਂ ਦੇਸ਼ਾਂ ਵਿਚ ਉਵੇਂ ਹੀ ਗਰੀਬੀ, ਬੇਕਾਰੀ ਅਤੇ ਅਨਪੜ੍ਹਤਾ ਦਾ ਦੌਰ ਕਾਇਮ ਰਹੇਗਾ, ਪਰ ਵੇਖੋ ਨਵੀਂ ਸਦੀ ਕੀ ਕੁਝ ਲਿਆ ਕੇ ਵਿਖਾਉਂਦੀ ਹੈ ?