ਸਵੇਰ ਦੀ ਸੈਰ
Savere di Sair
ਸਵੇਰ ਦੀ ਸੈਰ ਕਾਰਨ ਮਨੁੱਖ ਤੰਦਰੁਸਤ ਰਹਿੰਦਾ ਹੈ । ਹਰ ਪਾਸੇ ਦਾ ਸ਼ਾਂਤ ਵਾਤਾਵਰਣ ਤਨ ਤੇ ਮਨ ਦੋਹਾਂ ਨੂੰ ਸ਼ਾਂਤ ਕਰ ਦਿੰਦਾ ਹੈ । ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਹਾਂ । ਇਸ਼ਨਾਨ ਆਦਿ ਕਾਰਨ ਤੋਂ ਬਾਅਦ ਮੈਂ ਰੋਜ਼ ਹੀ ਸੈਰ ਵਾਸਤੇ ਨਿਕਲ ਪੈਂਦੀ ਹਾਂ। ਹਲਕੇ ਕੱਪੜੇ ਤੇ ਬਟਾਂ ਕਾਰਨ ਮੈਂ ਤੇਜ਼ੀ ਨਾਲ ਚਲ ਸਕਦੀ ਹਾਂ ।
ਜਿਉਂ ਹੀ ਮੈਂ ਆਪਣੇ ਘਰ ਤੋਂ ਨਿਕਲਦੀ ਹਾਂ, ਤਾਂ ਇਕ ਸ਼ਾਂਤ ਜਿਹਾ ਵਾਤਾਵਰਣ ਮੇਰੇ ਆਲੇ-ਦੁਆਲੇ ਦਿਸਦਾ ਹੈ । ਸੜਕਾਂ ਤੇ ਕਦੀ-ਕਦੀ ਹੀ ਕਿਸੇ ਕਾਰ, ਸਕੂਟਰ ਜਾਂ ਸਾਈਕਲ ਚੱਲਣ ਦੀ ਅਵਾਜ਼ ਆਉਂਦੀ ਹੈ, ਨਹੀਂ ਤਾਂ ਸੜਕਾਂ ਖਾਲੀ ਅਤੇ ਸ਼ਾਂਤ ਦਿਸਦੀਆਂ ਹਨ ।
ਲਗਭਗ ਸਾਢੇ ਛੇ ਵਜੇ ਮੈਂ ਰੋਜ਼ ਗਾਰਡਨ ਪਹੁੰਚ ਜਾਂਦੀ ਹਾਂ। ਮੇਰੇ ਤੋਂ ਪਹਿਲਾਂ ਹੀ ਉਥੇ ਹਰ ਰੋਜ਼ ਬਹੁਤ ਸਾਰੇ ਲੋਕ ਪਹੁੰਚੇ ਹੁੰਦੇ ਹਨ। ਉਹ ਉਥੇ ਚੱਕਰ ਆਦਿ ਕੱਢ ਰਹੇ ਹੁੰਦੇ ਹਨ ।
ਇਕ ਪਾਸੇ ਕੁਝ ਲੋਕ ਇਕ ਥਾਂ ਤੇ ਯੋਗਆਸਨ ਕਰ ਰਹੇ ਹੁੰਦੇ ਹਨ । ਕਿਹਾ ਜਾਂਦਾ ਹੈ ਕਿ ‘ਯੋਗਾ’ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ, ਇਸੇ ਲਈ ਉਸ ਪਾਸੇ ਕਾਫ਼ੀ ਭੀੜ ਹੁੰਦੀ ਹੈ । ਜਿਹੜੇ ਵਿਅਕਤੀਆਂ ਦਾ ਭਾਰ ਲੋੜ ਤੋਂ ਵੱਧ ਹੁੰਦਾ ਹੈ ਉਹ ਵੀ ਸਾਰੇ ਇਕ ਪਾਸੇ ਕਸਰਤਾਂ ਕਰਦੇ ਹੁੰਦੇ ਹਨ । ਕੁਝ ਇਕ ਨੂੰ ਵੇਖ ਕੇ ਬਹੁਤ ਹਾਸਾ ਆਉਂਦਾ ਹੈ, ਕਿਉਂਕਿ ਉਹ ਬਹੁਤ ਹੀ ਮੋਟੇ ਹੁੰਦੇ ਹਨ ਤੇ ਉਨ੍ਹਾਂ ਲਈ ਆਪਣਾ ਸਰੀਰ ਮੋੜਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ।
ਰੋਜ਼-ਗਾਰਡਨ ਵਿਚ ਕੁਝ ਮਹੀਨੇ ਤਾਂ ਗੁਲਾਬ ਦੇ ਫੁੱਲ ਬਹੁਤ ਹੀ ਖਿੜੇ ਹੁੰਦੇ ਹਨ । ਕਿਆਰੀ ਵਿਚ ਇਕੋ ਰੰਗ ਦੇ ਖਿੜੇ ਗੁਲਾਬ ਦੁਰੋਂ ਇਉਂ ਲੱਗਦੇ ਹਨ ਜਿਵੇਂ ਕਿਸੇ ਨੇ ਅਲੱਗ-ਅਲੱਗ ਰੰਗਾਂ ਦੀਆਂ ਚਾਦਰਾਂ ਵਿਛਾ ਰੱਖੀਆਂ ਹੋਣ।
ਹਰੇ ਹਰੇ ਘਾਹ ਉੱਤੇ ਤਰੇਲ ਪਈ ਹੁੰਦੀ ਹੈ । ਕੁਝ ਵਿਅਕਤੀ ਜੁੱਤੀਆਂ ਖੋਲ ਕੇ ਤਰੇਲ ਉੱਤੇ ਨੰਗੇ ਪੈਰੀਂ ਚੱਲਦੇ ਹਨ।
ਮੈਂ ਮੈਦਾਨ ਵਿਚ ਪਹੁੰਚ ਕੇ ਹੌਲੀ-ਹੌਲੀ ਭੱਜਣਾ ਸ਼ੁਰੂ ਕਰ ਦੇਂਦੀ ਹਾਂ । ਕੁਝ ਕਸਰਤ ਵੀ ਕਰਦੀ ਹਾਂ। ਲਗਭਗ ਅੱਧਾ ਘੰਟਾ ਮੈਂ ਉਥੇ ਲਗਾ ਕੇ, ਸਾਢੇ ਸੱਤ ਵਜੇ ਘਰ ਪਹੁੰਚ ਜਾਂਦੀ ਹਾਂ | ਘਰ ਆ ਕੇ ਮੈਂ ਇੱਕ ਗਿਲਾਸ ਦੁੱਧ ਦਾ ਤੇ ਕੁਝ ਫਲ ਖਾ ਕੇ ਤਿਆਰ ਹੋ ਕੇ ਸਕੂਲ ਪਹੁੰਚ ਜਾਂਦੀ ਹਾਂ ।
ਸਵੇਰ ਦੀ ਸੈਰ ਕਾਰਨ ਮੈਂ ਕਦੀ ਵੀ ਸੁਸਤੀ ਮਹਿਸੂਸ ਨਹੀਂ ਕਰਦੀ। ਸਾਰਾ ਦਿਨ ਮੈਂ ਦੱਬ ਕੇ ਪੜਾਈ ਕਰਦੀ ਹਾਂ। ਇਹ ਸਵੇਰ ਦੀ ਸੈਰ ਦਾ ਹੀ ਫਲ ਹੈ ਕਿ ਮੈਂ ਬਹੁਤ ਘੱਟ ਬਿਮਾਰ ਹੁੰਦੀ ਹਾਂ। ਇਸ ਪ੍ਰਕਾਰ ਮੇਰੀ ਤੰਦਰੁਸਤੀ ਦਾ ਰਾਜ਼ ਇਹ ਸਵੇਰ ਦੀ ਸੈਰ ਹੀ ਹੈ।
It helped me a lot thanks so much it helped me for my homework cause I forgot my book at school so THANKS ALOT
Nice essay
It helped me a little bit
ਸਵੇਰ ਦੀ ਸੈਰ ( ਲੇਖ ) ………..this essay is very easy …………. anyone can learn …