ਆਦਰਸ਼ ਵਿਦਿਆਰਥੀ
Aadarsh Vidyarthi
ਯੋਗ ਵਿਅਕਤੀਆਂ ਦਾ ਜ਼ਮਾਨਾ : ਅੱਜ ਦਾ ਜ਼ਮਾਨਾ ਪੜ੍ਹੇ-ਲਿਖੇ ਅਤੇ ਕਾਬਲ ਲੋਕਾਂ ਦਾ ਹੈ। ਜ਼ਿਆਦਾ ਕਾਬਲੀਅਤ ਰੱਖਣ ਵਾਲਾ ਵਿਅਕਤੀ ਹੀ ਜ਼ਿੰਦਗੀ ਦੀ ਦੌੜ ਵਿਚ ਸਫਲ ਹੁੰਦਾ ਹੈ ਜਦਕਿ ਮਾੜੇ ਅਤੇ ਕਮਜ਼ੋਰ ਬੰਦੇ ਹਮੇਸ਼ਾਂ ਪਿੱਛੇ ਰਹਿ ਜਾਂਦੇ ਹਨ।
ਵਿੱਦਿਆ ਪ੍ਰਾਪਤੀ ਲਈ ਮਿਹਨਤ : ਅੱਜ ਦੇ ਸਮੇਂ ਵਿਚ ਸਰੀਰਕ ਤੌਰ ਤੇ ਤੱਕੜੇ ਬੰਦੇ ਨਾਲੋਂ ਦਿਮਾਗੀ ਤੌਰ ਤੇ ਚੁਸਤ ਅਤੇ ਸਿਆਣੇ ਵਧੇਰੇ ਸਫਲ ਹੁੰਦੇ ਹਨ। ਮਨੁੱਖ ਨੇ ਚਲਾਕੀ ਅਤੇ ਬੁੱਧੀ ਨਾਲ ਹੀ ਹਾਥੀ ਅਤੇ ਗੈਂਡੇ ਵਰਗੇ ਤਾਕਤਵਰ ਜਾਨਵਰ ਉੱਪਰ ਕਾਬੂ ਪਾਇਆ ਹੈ ਅਤੇ ਚੰਦਰਮਾ ਤੱਕ ਉਡਾਰੀਆਂ ਮਾਰੀਆਂ ਹਨ। ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਅਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਇਹ ਜੀਵਨ ਇਕ ਸਾਧ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜ਼ਿੰਦਗੀ ਦੀ ਰੂਪ-ਰੇਖਾ ਉਸਰੇਗੀ।
ਸਮੇਂ ਦੀ ਕਦਰ ਅਤੇ ਜਾਣਕਾਰੀ ਵਧਾਉਣ ਦੀ ਇੱਛਾ : ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਉਸ ਉੱਪਰ ਸਖ਼ਤੀ ਨਾਲ ਅਮਲ ਕਰਨਾ ਚਾਹੀਦਾ ਹੈ। ਉਸ ਨੂੰ ਲਗਨ, ਪ੍ਰੇਮ ਅਤੇ ਸ਼ਰਧਾ ਨਾਲ ਆਪਣੇ ਗੁਰੂਆਂ ਤੋਂ ਗਿਆਨ ਹਿਣ ਕਰਨਾ ਚਾਹੀਦਾ ਹੈ। ਪਾਠ-ਪੁਸਤਕਾਂ ਤੋਂ ਛੁੱਟ ਉਸ ਨੂੰ ਲਾਇਬੇਰੀਆਂ ਵਿਚੋਂ ਹੋਰਨਾਂ ਪੁਸਤਕਾਂ ਨੂੰ ਪੜ੍ਹਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਰਹਿਣਾ ਚਾਹੀਦਾ ਹੈ।
ਅਨੁਸ਼ਾਸਨ ਦੀ ਪਾਲਣਾ : ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ।ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਉਸ ਨੂੰ ਕਿਸੇ ਸਭਾ, ਕਿਸੇ ਮੰਦਰ । ਗੁਰਦੁਆਰੇ ਅਤੇ ਕਲਾਸ ਵਿਚ ਬੈਠਿਆਂ ਅਨੁਸ਼ਾਸਨ ਦਾ ਪੂਰਾ-ਪੂਰਾ ਪਾਲਣ ਕਰਨਾ ਚਾਹੀਦਾ ਹੈ। ਉਸ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ ਸਤਿਕਾਰ ਵਾਲਾ ਰੱਖਣਾ ਚਾਹੀਦਾ ਹੈ।
ਸਰੀਰਕ ਉੱਨਤੀ ਦਾ ਵਿਚਾਰ : ਵਿਦਿਆਰਥੀ ਨੂੰ ਆਪਣੀ ਬੌਧਿਕ ਤਰੱਕੀ ਦੇ ਨਾਲਨਾਲ ਆਪਣੀ ਸਿਹਤ ਦਾ ਵੀ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਨਿਰਾ ਕਿਤਾਬੀ ਕੀੜਾ ਹੀ ਨਹੀਂ ਬਣਨਾ ਚਾਹੀਦਾ, ਸਗੋਂ ਕਸਰਤ, ਸੈਰ ਅਤੇ ਖੇਡਾਂ ਨੂੰ ਵੀ ਨਿਰਧਾਰਿਤ ਸਮਾਂ ਦੇਣਾ ਚਾਹੀਦਾ ਹੈ। ਉਸ ਨੂੰ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਅਤੇ ਖੁਸ਼ ਰਹਿਣਾ ਚਾਹੀਦਾ ਹੈ।
ਬੁਰੀ ਸੰਗਤ ਤੋਂ ਬੱਚਣਾ : ਚੰਗਾ ਵਿਦਿਆਰਥੀ ਬੁਰੀ ਸੰਗਤ ਤੋਂ ਬੱਚਦਾ ਅਤੇ ਚੰਗੇ ਆਚਰਣ ਵਾਲੇ ਗੁਣ ਗਹਿਣ ਕਰਦਾ ਹੈ। ਸੰਗਤ ਦਾ ਅਸਰ ਬੰਦੇ ਦੀ ਜ਼ਾਤੀ ਜ਼ਿੰਦਗੀ ਉੱਪਰ ਹਰ ਹਾਲਤ ਵਿਚ ਪੈਂਦਾ ਹੈ ਅਤੇ ਉਸਦੇ ਗੁਣ-ਔਗੁਣ ਉਸ ਦੇ ਚਰਿੱਤਰ ਦਾ ਅੰਗ ਬਣ ਜਾਂਦੇ ਹਨ।
ਮਿੱਠਤ ਅਤੇ ਸਨਮਾਨ ਨਾਲ ਪੇਸ਼ ਆਉਣਾ: ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਇਕ ਹੋਰ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿਕਲਦੇ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਚੰਗਾ ਵਿਦਿਆਰਥੀ ਮਾਪਿਆਂ ਅਤੇ ਗੁਰੂਆਂ ਦਾ ਪੂਰਾ-ਪੂਰਾ ਆਦਰ ਕਰਦਾ ਹੈ।
ਕਿਰਤੀ ਅਤੇ ਮਿਹਨਤੀ ਹੋਣਾ : ਚੰਗਾ ਵਿਦਿਆਰਥੀ ਇਹ ਨਹੀਂ ਸਮਝਦਾ ਕਿ ਉਹ ਪੜ-ਲਿਖ ਕੇ ਹੱਥੀਂ ਕੰਮ ਨਹੀਂ ਕਰੇਗਾ। ਚੰਗਾ ਵਿਦਿਆਰਥੀ ਇਹ ਜਾਣ ਲੈਂਦਾ ਹੈ ਕਿ ਉਹ ਲੋਕ ਹੀ ਤਰੱਕੀ ਦੀਆਂ ਸਿਖਰਾਂ ਤੇ ਪਹੁੰਚ ਸਕੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕੀਤੀ। ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ, ਜੋ ਆਪਣੀ ਮਿਹਨਤ ਨਾਲ ਪਛੜੇ ਦੇਸ਼ ਨੂੰ ਤਰੱਕੀ ਦੀ ਟੀਸੀ `ਤੇ ਲੈ ਜਾਣ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਵਿਦਿਆਰਥੀ ਆਪਣੀ ਦਿਮਾਗੀ ਅਤੇ ਸਰੀਰਕ ਤਰੱਕੀ ਲਈ ਕੋਸ਼ਿਸ਼ ਕਰਦਾ ਰਹਿਣ ਵਾਲਾ, ਸਮੇਂ ਦੀ ਕਦਰ ਕਰਨ ਵਾਲਾ, ਮਿੱਠਬੋਲੜਾ, ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੁੰਦਾ ਹੈ।
Hi
Can you upload mobile di mahtta da lekh
Can you upload adarsh vidyarthi long lekh
very long abi now