ਅੱਖੀਂ ਡਿੱਠੀ ਰੇਲ ਦੁਰਘਟਨਾ
Ankho Dekhi Rail Durghatna
ਮੈਂ ਆਪਣੇ ਪਿਤਾ ਜੀ ਨਾਲ ਲੁਧਿਆਣੇ ਤੋਂ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ । ਰਾਤ ਨੂੰ ਸਾਢੇ ਦਸ ਵਜੇ ਸਾਡੀ ਗੱਡੀ ਲੁਧਿਆਣੇ ਤੋਂ ਤੁਰ ਪਈ । ਥੋੜੀ ਦੇਰ ਤਾਂ ਮੈਂ ਗੱਡੀ ਦੇ ਬਾਹਰ, ਜੁਗਨੂੰਆਂ ਦੀ ਤਰ੍ਹਾਂ ਚਮਕਦੇ ਬਲਬਾਂ ਨੂੰ ਵੇਖਦੀ ਰਹੀ, ਪਰ ਕੁਝ ਦੇਰ ਬਾਅਦ ਹੀ ਮੈਨੂੰ ਝਪਕੀਆਂ ਜਿਹੀਆ ਆਉਣ ਲੱਗ ਪਈਆਂ । ਮੈਂ ਆਪਣਾ ਬਿਸਤਰਾ ਵਿਛਾਇਆ ਤੇ ਸੌਣ ਲੱਗੀ । ਪਿਤਾ ਜੀ a ਬੇ ਕੋਈ ਮੈਗਜ਼ੀਨ ਪੜ੍ਹ ਰਹੇ ਸਨ । ਪਰ ਮੈਂ ਸੌਂ ਗਈ।ਥੋੜੀ ਹੀ ਦੇਰ ਬਾਅਦ ਮੇਰੀ ਜਾਗ ਖੁੱਲ੍ਹ ਗਈ । ਕਾਫੀ ਤੇਜ਼ ਅਵਾਜ਼ਾਂ ਆ ਰਹੀਆਂ ਸਨ । ਤੇ ਡੱਬੇ ਦੀ ਬਿਜਲੀ ਵੀ ਗੁੱਲ ਹੋ ਚੁੱਕੀ ਸੀ। ਇਕਦਮ ਮੈਂ ਪੂਰੀ ਤਰ੍ਹਾਂ ਜਾਗ ਕੇ ਖੜੀ ਹੋ ਗਈ। ਮੈਂ ਆਪਣਾ ਅਟੈਚੀ ਲੱਭਣਾ ਚਾਹਿਆ, ਜਿਹੜਾ ਮੇਰੇ ਸਰਾਣੇ ਦੇ ਕੋਲ ਹੀ ਪਿਆ ਸੀ। ਕਿਸੇ ਪ੍ਰਕਾਰ ਮੈਂ ਲੱਭ ਕੇ ਉਸ ਵਿਚੋਂ ਟਾਰਚ ਜਗਾਈ । ਸਭ ਤੋਂ ਪਹਿਲਾਂ ਮੈਂ ਪਿਤਾ ਜੀ ਦੀ ਸੀਟ ਵੱਲ ਰੌਸ਼ਨੀ ਮਾਰੀ । ਪਿਤਾ ਜੀ ਉਥੇ ਨਹੀਂ ਸਨ । ਮੈਂ ਇਕਦਮ ਬਾਹਰ ਆ ਗਈ ।
ਬਾਹਰ ਨਿਕਲ ਕੇ ਵੇਖਿਆ ਕਿ ਹਾਏ ! ਹਾਏ ! ਦੀਆਂ ਅਵਾਜ਼ਾਂ ਤੇ ਬੱਚਿਆਂ ਦੇ ਰੋਣ ਦੀਆਂ ਅਵਾਜ਼ਾਂ ਨਾਲ, ਇਕ ਤਰ੍ਹਾਂ ਕੁਰਲਾਹਟ ਮਚੀ ਹੋਈ ਸੀ । ਚਾਨਣੀ ਰਾਤ ਸੀ ਤੇ ਦੂਰ ਤੋਂ ਪਤਾ ਲੱਗ ਰਿਹਾ ਸੀ ਕਿ ਬਹੁਤ ਸਾਰੇ ਲੋਕ ਲਾਈਨ ਦੇ ਇਕ ਪਾਸੇ ਡਿੱਗੇ ਹੋਏ ਸਨ ।
ਮੈਂ ਦੌੜਦੀ ਹੋਈ ਉਥੇ ਪਹੁੰਚੀ । ਜਦੋਂ ਮੈਂ ਡੱਬਿਆਂ ਵੱਲ ਟਾਰਚ ਮਾਰੀ ਤਾਂ ਮੇਰੀ ਚੀਕ ਹੀ ਨਿਕਲ ਗਈ । ਪਹਿਲੇ ਦੋਵੇਂ ਡੱਬੇ ਇਕ ਦੂਜੇ ਵਿੱਚ ਇਸ ਪ੍ਰਕਾਰ ਫਸੇ ਹੋਏ ਸਨ ਕਿ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਹੈ ਕੀ ਚੀਜ਼ ? ਇਸ ਤੋਂ ਪਿਛਲੇ ਚਾਰੋਂ ਡੱਬੇ ਉਲਟ ਗਏ ਸਨ । ਗੱਡੀ ( ਲਾਈਨ ਤੋਂ ਉਤਰਨ ਕਾਰਨ ਹੀ ਇੰਝ ਹੋ ਗਿਆ ਸੀ।
ਕੁਝ ਮੁਸਾਫ਼ਿਰ ਜ਼ਖਮੀਆਂ ਨੂੰ ਬਾਹਰ ਕੱਢ ਰਹੇ ਸਨ । ਸਾਰੇ ਪਾਸੇ ਖੂਨ ਹੀ ਖੂਨ ਸੀ । ਕਿਧਰੇ ਕਿਸੇ ਦੀ ਲੱਤ, ਕਿਧਰੇ ਬਾਂਹ ਤੇ ਕਿਧਰੇ ਧੜ ਪਿਆ ਹੋਇਆ ਸੀ । ਅਜਿਹੇ ਦਰਦਨਾਕ ਦਿਸ਼ ਸਮੇਂ ਆਪਣੇ ਆਪ ਨੂੰ ਸੰਭਾਲਣਾ ਹੀ ਕਾਫ਼ੀ ਔਖਾ ਸੀ।
ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਤੇ ਕਾਬੂ ਪਾਇਆ ਤੇ ਪਿਤਾ ਜੀ ਵਾਂਗ ਜ਼ਖਮੀਆਂ ਵੱਲ ਦੌੜ ਪਈ । ਮੇਰੇ ਕੋਲ ਹੀ ਇਕ ਬਜ਼ੁਰਗ ਪਾਣੀ, ਪਾਣੀ ਕਹਿ ਕੇ ਰੋ ਰਿਹਾ ਸੀ। ਮੈਂ ਆਪਣੇ ਡੱਬੇ ਵੱਲ ਦੌੜ ਪਈ । ਉਥੇ ਬੋਤਲ ਵਿਚ ਪਾਣੀ ਪਿਆ ਸੀ । ਪਾਣੀ ਲਿਆ ਕੇ ਮੈਂ ਦੋ ਘੱਟ ਉਸ ਦੇ ਮੰਹ ਵਿਚ ਪਾਏ । ਨੇੜੇ ਹੀ ਇਕ ਔਰਤ ਆਪਣੇ ਬੱਚੇ ਦੀ ਲਾਸ਼ ਨੂੰ ਗੋਦੀ ਵਿਚ ਪਾ ਕੇ ਵਿਰਲਾਪ ਕਰ ਰਹੀ ਸੀ। ਤੇ ਮੇਰੇ ਹੱਥ ਵਿਚ ਪਾਣੀ ਵੇਖ ਕੇ ਬਹੁਤ ਸਾਰਿਆਂ ਨੇ ਪਾਣੀ ਦੀ ਮੰਗ ਕੀਤੀ । ਮੈਂ ਦੋ ਦੋ ਘੱਟ ਪਾਣੀ ਸਭ ਨੂੰ ਦੇਂਦੀ ਰਹੀ। ਜ਼ਖਮਾਂ ਉੱਤੇ ਕੱਪੜਾ ਬੰਨ ਬੰਨ ਕੇ ਅਸੀਂ ਜ਼ਖਮੀਆਂ ਦੇ ਵਹਿੰਦੇ ਖੁਨ ਨੂੰ ਬੰਦ ਕਰ ਰਹੇ ਸੀ । ਲਗਭਗ ਦੋ ਘੰਟੇ ਜ਼ਖਮੀ ਉਵੇਂ ਹੀ ਪਏ ਰਹੇ । ਫੇਰ ਡਾਕਟਰਾਂ ਦੀ ਇਕ ਟੋਲੀ ਆਈ । ਜ਼ਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ ਗਿਆ ।ਇਸ ਰੇਲ ਦੁਰਘਟਨਾ ਨੂੰ ਹੁਣ ਵੀ ਜਦੋਂ ਮੈਂ ਯਾਦ ਕਰਦੀ ਹਾਂ ਤਾਂ ਮੇਰੇ ਰੌਂਗਟੇ ਖੜੇ ਹੋ ਜਾਂਦੇ ਹਨ।
Thx for this essay