ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
Shri Darbar Sahib Amritsar
ਜਾਣ-ਪਛਾਣ : ਭਾਰਤ ਵਿਚ ਧਾਰਮਿਕ ਅਸਥਾਨਾਂ ਦੀ ਯਾਤਰਾ ਦਾ ਭਾਰਤੀ ਲੋਕਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਜ਼ਿੰਦਗੀ ਨਾਲ ਬੜਾ ਗਹਿਰਾ ਸੰਬੰਧ ਹੈ। ਹਰ ਧਰਮ ਦੇ ਆਪਣੇ-ਆਪਣੇ ਧਾਰਮਿਕ ਸਥਾਨ ਹਨ। ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਅਤੇ ਪਵਿੱਤਰ ਅਸਥਾਨ ਹੈ।
ਪਿਤਾ ਜੀ ਨਾਲ ਅੰਮ੍ਰਿਤਸਰ ਜਾਣਾ : ਪਿਛਲੇ ਹਫਤੇ ਮੈਂ ਆਪਣੇ ਪਿਤਾ ਜੀ ਨਾਲ ਅੰਮ੍ਰਿਤਸਰ ਦੀ ਯਾਤਰਾ ‘ਤੇ ਗਿਆ। ਉਹਨਾਂ ਦਾ ਪ੍ਰੋਗਰਾਮ ਮੈਨੂੰ ਹਰਿਮੰਦਰ ਸਾਹਿਬ ਮੱਥਾ ਟਿਕਾਉਣ ਦਾ ਸੀ। ਜਦੋਂ ਅਸੀਂ ਬਸ ਵਿਚ ਬੈਠ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਾਂ, ਤਾਂ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਅੰਮ੍ਰਿਤਸਰ ਸਿੱਖਾਂ ਦਾ ਇਕ ਮਹਾਨ ਧਾਰਮਿਕ ਤੀਰਥ ਹੈ। ਉਹਨਾਂ ਨੇ ਦੱਸਿਆ ਕਿ ਇਸ ਨੂੰ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਨੇ ਵਸਾਇਆ ਸੀ ਤੇ ਪਹਿਲਾਂ ਇਸ ਦਾ ਨਾਂ ਰਾਮਦਾਸਪੁਰ ਸੀ। ਫਿਰ ਪਿਤਾ ਜੀ ਨੇ ਮੈਨੂੰ ਰਜਨੀ ਦੀ ਕਹਾਣੀ ਸੁਣਾਈ, ਜਿਸ ਦੇ ਪਤੀ ਦਾ ਉੱਥੋਂ ਦੀ ਛੱਪੜੀ ਵਿਚ ਨਹਾਉਣ ਨਾਲ ਕੋਹੜ ਠੀਕ ਹੋਇਆ ਸੀ। ਉਸ ਛੱਪੜੀ ਦੀ ਥਾਂ ਤੇ ਹੀ ਅੱਜ ਕਲ ਹਰਿਮੰਦਰ ਸਾਹਿਬ ਜੀ ਦਾ ਪਵਿੱਤਰ ਅੰਮ੍ਰਿਤ ਸਰੋਵਰ ਸਥਿਤ ਹੈ।
ਸ੍ਰੀ ਹਰਿਮੰਦਰ ਸਾਹਿਬ : ਗੱਲਾਂ ਕਰਦਿਆਂ ਹੀ ਅਸੀਂ ਅੰਮ੍ਰਿਤਸਰ ਸ਼ਹਿਰ ਪਹੁੰਚ ਗਏ। ਅੱਡੇ `ਤੇ ਸਾਡੀ ਬਸ ਰੁਕੀ ਅਤੇ ਇਕ ਰਿਕਸ਼ਾ ਲੈ ਕੇ ਅਸੀਂ ਸਿੱਧੇ ਹਰਿਮੰਦਰ ਸਾਹਿਬ ਪੁੱਜੇ। ਗੁਰਦੁਆਰੇ ਦੀ ਹੱਦ ਵਿਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਆਪਣੀਆਂ ਜੁੱਤੀਆਂ ਬਾਹਰ ਜਆ ਕਰਾਈਆਂ ਅਤੇ ਹੱਥ ਮੁੰਹ ਅਤੇ ਪੈਰ ਧੋ ਕੇ ਅਸੀਂ ਵੱਡਾ ਦਰਵਾਜ਼ਾ ਲੰਘ ਕੇ ਸਰੋਵਰ ਦੀ ਪਰਿਕਰਮਾ ਵਿਚ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਦਾ, ਜੋ ਕਿ ਅੰਮਿਤ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ, ਮੇਰੇ ਮਨ ਉੱਪਰ ਬਹੁਤ ਹੀ ਅਜੀਬ ਪ੍ਰਭਾਵ ਪਿਆ। ਅਸੀਂ ਪਹਿਲਾਂ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਫਿਰ ਅੱਗੇ ਚੱਲ ਪਏ। ਰਸਤੇ ਵਿਚ ਦੁੱਖਭੰਜਨੀ ਬੇਰੀ ਆਈ। ਇੱਥੇ ਹੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਇਆ ਸੀ। ਇੱਥੇ ਹੀ ਔਰਤਾਂ ਦੇ ਨਹਾਉਣ ਲਈ ਪੋਣਾ ਬਣਿਆ ਹੋਇਆ ਹੈ। ਪਰਿਮਾ ਵਿਚ ਆਲੇ-ਦੁਆਲੇ ਸੇਵਾਦਾਰ ਖੜੇ ਸਨ। ਕਈ ਔਰਤਾਂ ੜ ਫੇਰ ਰਹੀਆਂ ਸਨ। ਮੈਂ ਪਰਿਮਾ ਵਿਚ ਲੱਗੇ ਪੱਥਰਾਂ ਉੱਪਰ ਦਾਨੀਆਂ ਦੇ ਨਾਂ ਲਿਖੇ ਹੋਏ ਦੇਖੇ। ਹੌਲੀ-ਹੌਲੀ ਤੁਰਦੇ ਅਸੀਂ ਇਕ ਅਜਿਹੇ ਸਥਾਨ ਤੇ ਪਹੁੰਚੇ, ਜਿਥੇ ਇਕ ਵੱਡਾ ਅੱਕੋਨਾ ਪੱਥਰ ਲੱਗਾ ਹੋਇਆ ਸੀ। ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇੱਥੇ ਬਾਬਾ ਦੀਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਅਸੀਂ ਉੱਥੇ ਮੱਥਾ ਟੇਕ ਕੇ ਅੱਗੇ ਤੁਰ ਪਏ। ਅਸੀਂ ਫੁੱਲਾਂ ਦੇ ਕੁਝ ਹਾਰ ਖਰੀਦੇ ਅਤੇ ਮੇਰੇ ਪਿਤਾ ਜੀ ਨੇ ਦਸ ਰੁਪਏ ਦਾ ਪ੍ਰਸ਼ਾਦ ਕਰਾਇਆ। ਫਿਰ ਅਸੀਂ ਦਰਸ਼ਨੀ ਡਿਉਢੀ ਰਾਹੀਂ ਪਲ ਉੱਪਰੋਂ ਹੁੰਦੇ ਹੋਏ ਗੁਰਦੁਆਰੇ ਵੱਲ ਤੁਰ ਪਏ। ਬਹੁਤ ਸਾਰੀਆਂ ਸੰਗਤਾਂ ‘ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਨੂੰ ਜਾ ਰਹੀਆਂ ਸਨ। ਦਰਵਾਜ਼ੇ ਵਿਚ ਪੈਰ ਧਰਨ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਅਤੇ ਫਿਰ ਅੱਗੇ ਵੱਧ ਕੇ ਅੰਦਰ ਮੱਥਾ ਟੇਕਿਆ। ਅਸੀਂ ਉੱਥੋਂ ਪ੍ਰਸ਼ਾਦ ਲਿਆ ਅਤੇ ਫੁੱਲਾਂ ਦੇ ਹਾਰ ਚੜਾਏ। ਅਸੀਂ ਕੁਝ ਦੇਰ ਗੁਰਦੁਆਰਾ ਸਾਹਿਬ ਦੇ ਅੰਦਰਲਾ ਅਦਭੁਤ ਦ੍ਰਿਸ਼ ਦੇਖਿਆ। ਅੰਦਰ ਮਨੋਹਰ ਕੀਰਤਨ ਹੋ ਰਿਹਾ ਸੀ ਅਤੇ ਸੰਗਤਾਂ ਈਸ਼ਵਰ ਦੇ ਧਿਆਨ ਵਿਚ ਲੀਨ ਬੈਠੀਆਂ ਸਨ। ਸੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸੋਨੇ ਦੇ ਪੱਤਰੇ ਚੜੇ ਹੋਏ ਹਨ ਤੇ ਉਸ ਉੱਪਰ ਮੀਨਾਕਾਰੀ ਦਾ ਕੰਮ ਬੜੀ ਕਲਾਕਾਰੀ ਨਾਲ ਕੀਤਾ ਹੈ। ਇਸ ਉੱਤੇ ਸੋਨਾ ਚੜਾਉਣ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਫਿਰ ਅਸੀਂ ਗੁਰਦੁਆਰੇ ਦੇ ਅੰਦਰੋਂ ਨਿਕਲ ਕੇ ਵਾਪਸ ਪੁਲ ਤੇ ਆ ਗਏ । ਅਸੀਂ ਸਰੋਵਰ ਵਿਚ ਤੈਰਦੀਆਂ ਮੱਛੀਆਂ ਨੂੰ ਦੇਖ ਰਹੇ ਸਾਂ।
ਸਰਬ ਸਾਂਝਾ ਸਥਾਨ : ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਗੁਰਦੁਆਰੇ ਦੇ ਚਾਰੇ ਦਿਸ਼ਾਵਾਂ ਵੱਲ ਬਣੇ ਦਰਵਾਜ਼ੇ ਇਸ ਗੱਲ ਦੇ ਸੂਚਕ ਹਨ ਕਿ ਇਹ ਸਭ ਦਾ ਸਾਂਝਾ ਹੈ। ਪਿਤਾ ਜੀ ਨੇ ਮੈਨੂੰ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਕਿਸੇ ਸਿੱਖ ਤੋਂ ਨਹੀਂ, ਸਗੋਂ ਇਕ ਮਸ਼ਹੂਰ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਸੀ।
ਅਕਾਲ ਤਖ਼ਤ ਅਤੇ ਸਿੱਖ ਅਜਾਇਬ ਘਰ : ਦਰਸ਼ਨੀ ਡਿਉਢੀ ਤੋਂ ਬਾਹਰ ਆ ਕੇ ਅਸੀਂ ਸਾਹਮਣੇ ਸਥਿਤ ਅਕਾਲ ਤਖ਼ਤ ਅਤੇ ਦਰਸ਼ਨ ਲਈ ਗਏ। ਫਿਰ ਮੇਰੇ ਪਿਤਾ ਜੀ ਮੈਨੂੰ ਸਿੱਖ ਅਜਾਇਬ ਘਰ ਵਿਚ ਲੈ ਗਏ। ਇਸ ਥਾਂ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਚਿੱਤਰ, ਪੁਰਾਤਨ ਸਿੱਖਾਂ ਦੇ ਚਿੱਤਰ , ਗੁਰੂ ਸਾਹਿਬਾਂ ਦੀਆਂ ਹੱਥ-ਲਿਖਤਾਂ ਅਤੇ ਸ਼ਸਤਰ ਆਦਿ ਦੇਖੇ।
ਹੋਰ ਗੁਰਦੁਆਰਿਆਂ ਅਤੇ ਜਲਿਆਂ ਵਾਲੇ ਬਾਗ ਦੀ ਯਾਤਰਾ : ਇਸ ਤੋਂ ਪਿੱਛੋਂ ਅਸੀਂ ਬਾਬਾ ਅਟੱਲ , ਲੰਗਰ ਰਾਮਸਰ , ਵਿਵੇਕਸਰ ਅਤੇ ਸੰਤੋਖਸਰ ਦੇ ਦਰਸ਼ਨ ਕੀਤੇ। ਫਿਰ ਅਸੀਂ ਜਲਿਆਂ ਵਾਲੇ ਬਾਗ ਪਹੁੰਚੇ। ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇੱਥੇ ਸੰਨ 1919 ਦੀ ਵਿਸਾਖੀ ਨੂੰ ਅੰਗਰੇਜ਼ ਜਨਰਲ ਡਾਇਰ ਨੇ ਹਜ਼ਾਰਾਂ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਦੇ ਖੂਨ ਦੀਆਂ ਨਦੀਆਂ ਵਹਾਈਆਂ ਸਨ। ਇਸ ਪ੍ਰਕਾਰ ਅੰਮ੍ਰਿਤਸਰ ਦੇ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਮਗਰੋਂ ਅਸੀਂ ਬਸ ਵਿਚ ਆ ਬੈਠੇ ਅਤੇ ਘਰ ਵੱਲ ਚੱਲ ਪਏ।