ਸ੍ਰੀ ਰਾਜੀਵ ਗਾਂਧੀ
Shri Rajiv Gandhi
ਆਰੰਭਕ ਜੀਵਨ : ਸ੍ਰੀ ਰਾਜੀਵ ਗਾਂਧੀ ਭਾਰਤ ਦੇ ਨੌਜਵਾਨ ਪ੍ਰਧਾਨ ਮੰਤਰੀ ਸਨ। ਆਪ ਆਜ਼ਾਦ ਭਾਰਤ ਦੇ ਹੁਣ ਤੱਕ ਰਹਿ ਚੁੱਕੇ ਸਾਰੇ ਪ੍ਰਧਾਨ ਮੰਤਰੀਆਂ ਨਾਲੋਂ ਛੋਟੀ ਉਮਰ ਦੇ ਸਨ। ਆਪ ਦਾ ਜਨਮ 20 ਅਗਸਤ, ਸੰਨ 1944 ਨੂੰ ਹੋਇਆ। ਭਾਰਤ ਦੀ ਲੋਕਪ੍ਰਿਯ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਆਪ ਦੀ ਮਾਤਾ ਸੀ। ਆਪ ਦੇ ਪਿਤਾ ਸਵਰਗਵਾਸੀ ਸੀ ਫ਼ਿਰੋਜ਼ ਗਾਂਧੀ ਭਾਰਤ ਦੇ ਰਾਜਨੀਤਕ ਖੇਤਰ ਵਿਚ ਇਕ ਪ੍ਰਸਿੱਧ ਵਿਅਕਤੀ ਸਨ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਆਪ ਦੇ ਨਾਨਾ ਜੀ ਸਨ। ਇਸ ਪਕਾਰ ਦੇਸ਼ ਭਗਤੀ ਅਤੇ ਰਾਜਨੀਤਕ ਗਿਆਨ ਆਪ ਨੂੰ ਵਿਰਸੇ ਵਿਚੋਂ ਪ੍ਰਾਪਤ ਹੋਇਆ।
ਵਿੱਦਿਆ : ਆਪ ਨੇ ਅਰੰਭਕ ਵਿਦਿਆ ਸੈਂਟ ਕੋਲੰਬਸ ਸਕੁਲ ਦਿੱਲੀ ਅਤੇ ਦੁਨ ਸਕੂਲ, ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਫਿਰ ਆਪ ਉੱਚੀ ਵਿੱਦਿਆ ਦੀ ਪ੍ਰਾਪਤੀ ਲਈ ਇੰਗਲੈਂਡ ਗਏ।
ਮੁੱਢਲਾ ਪੇਸ਼ਾ ਅਤੇ ਪਰਿਵਾਰਕ ਜੀਵਨ : ਆਪ ਨੇ ਆਪਣਾ ਜੀਵਨ ਇਕ ਵਪਾਰਕ ਜਹਾਜ਼ ਚਾਲਕ ਦੇ ਰੂਪ ਵਿਚ ਆਰੰਭ ਕੀਤਾ ਸੀ। ਆਪ ਦਾ ਵਿਆਹ ਇਕ ਇਟੈਲੀਅਨ ਲੜਕੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਹੋਇਆ ਸੀ। ਆਪ ਦਾ ਇਕ ਲੜਕਾ ਰਾਹੁਲ ਅਤੇ ਇਕ ਲੜਕੀ ਪਿਅੰਕਾ ਹੈ।
ਰਾਜਨੀਤਕ ਜੀਵਨ ਦਾ ਆਰੰਭ : ਰਾਜਨੀਤੀ ਦੇ ਸਰਗਰਮ ਮੈਦਾਨ ਵਿਚ ਆਪ ਆਪਣੇ ਛੋਟੇ ਭਰਾ ਸ੍ਰੀ ਸੰਜੇ ਗਾਂਧੀ ਦੀ 23 ਜੁਲਾਈ, ਸੰਨ 1980 ਵਿਚ ਇਕ ਹਵਾਈ ਹਾਦਸੇ ਵਿਚ ਮੌਤ ਹੋ ਜਾਣ ਤੋਂ ਮਗਰੋਂ ਨਿੱਤਰੇ। ਆਪ ਅਮੇਠੀ ਦੀ ਸੀਟ ਨੂੰ ਭਾਰੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ ਦੇ ਮੈਂਬਰ ਬਣੇ। 2 ਫ਼ਰਵਰੀ, ਸੰਨ 1983 ਨੂੰ ਆਪ ਕਾਂਗਰਸ (ਆਈ) ਦੇ ਜਨਰਲ ਸਕੱਤਰ ਬਣੇ।ਆਪਣੇ ਮਿਠਬੋਲੜੇ ਸੁਭਾਅ, ਕੋਮਲਤਾ ਅਤੇ ਯੋਗਤਾ ਕਰਕੇ ਆਪ ਨੇ ਆਪਣੀ ਪਾਰਟੀ ਅਤੇ ਪਾਰਟੀ ਤੋਂ ਬਾਹਰਲੇ ਖੇਤਰਾਂ ਵਿਚ ਬੜੀ ਲੋਕਪ੍ਰਿਅਤਾ ਹਾਸਲ ਕੀਤੀ।
ਪ੍ਰਧਾਨ ਮੰਤਰੀ ਬਣਨਾ : 31 ਅਕਤੂਬਰ, ਸੰਨ 1984 ਨੂੰ ਸ੍ਰੀਮਤੀ ਗਾਂਧੀ ਦੀ ਹੱਤਿਆ ਹੋ ਜਾਣ ਮਗਰੋਂ ਆਪ ਨੂੰ ਰਾਸ਼ਟਰਪਤੀ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਦੇ ਨਾਲ ਹੀ ਆਪ ਕਾਂਗਰਸ (ਆਈ) ਦੇ ਪ੍ਰਧਾਨ ਵੀ ਚੁਣੇ ਗਏ।
ਅੱਠਵੀਂ ਲੋਕ ਸਭਾ ਵਿਚ ਸ਼ਾਨਦਾਰ ਸਫਲਤਾ : ਦਸੰਬਰ, ਸੰਨ 1984 ਦੇ ਅੰਤ ਵਿਚ ਅੱਠਵੀਂ ਲੋਕਸਭਾ ਦੀਆਂ ਚੋਣਾਂ ਵਿਚ ਆਪ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ 514 ਵਿਚੋਂ 403 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਤੇ ਇਸ ਪ੍ਰਕਾਰ ਆਪ ਦੀ ਪਾਰਟੀ ਨੂੰ ਲੋਕ। ਸਭਾ ਵਿਚ ਤਿੰਨ ਚੌਥਾਈ ਬਹੁਮਤ ਪ੍ਰਾਪਤ ਹੋਇਆ। ਭਾਰਤ ਦੀ ਸੁਤੰਤਰਤਾ ਤੋਂ ਮਗਰੋਂ ਅਗਵਾਈ ਵਿਚ ਹੀ ਮਿਲੀ। ਕਾਂਗਰਸ ਪਾਰਟੀ ਨੂੰ ਲੋਕ ਸਭਾ ਵਿਚ ਇੰਨੀ ਸ਼ਾਨਦਾਰ ਸਫਲਤਾ ਕੇਵਲ ਆਪ ਦੀ
ਦੁਬਾਰਾ ਪ੍ਰਧਾਨ ਮੰਤਰੀ ਬਣਨਾ : 31 ਦਸੰਬਰ, ਸੰਨ 1984 ਨੂੰ ਆਪ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਆਪ ਨੇ ਆਪਣੇ ਮੰਤਰੀ-ਮੰਡਲ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਅਤੇ ਲੋਕਾਂ ਨਾਲ ਇਕਰਾਰ ਕੀਤਾ ਕਿ ਉਹ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ, ਸੰਪਰਦਾਇਕ ਏਕਤਾ ਨੂੰ ਬਣਾਈ ਰੱਖਣ, ਇਸ ਨੂੰ ਆਰਥਿਕ ਤੌਰ ਤੇ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ, ਵਿੱਦਿਅਕ ਪ੍ਰਣਾਲੀ ਵਿਚ ਸੁਧਾਰ ਕਰਨ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਲਈ ਰਾਤ-ਦਿਨ ਇਕ ਕਰਨਗੇ। ਆਪ ਨੇ ਦੇਸ਼ ਵਿਚ ਸਾਫ-ਸੁੱਥਰਾ ਰਾਜ ਪ੍ਰਬੰਧ ਲਾਗੂ ਕਰਨ ਦਾ ਇਕਰਾਰ ਕੀਤਾ।
ਸਮੱਸਿਆਵਾਂ : ਭਾਰਤ ਦੇ ਪ੍ਰਧਾਨ-ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਸੀ ਰਾਜੀਵ ਗਾਂਧੀ ਦੇ ਸਾਹਮਣੇ ਕੁਝ ਅਜਿਹੀਆਂ ਸਮੱਸਿਆਵਾਂ ਮੌਜੂਦ ਸਨ, ਜਿਵੇਂ ਕਿ ਪੰਜਾਬ ਦਾ ਮਸਲਾ ਅਤੇ ਦੇਸ਼ ਦੀ ਰਗ-ਰਗ ਵਿਚ ਫੈਲਿਆ ਭ੍ਰਿਸ਼ਟਾਚਾਰ , ਜਿਹਨਾਂ ਦਾ ਹੱਲ ਕੀਤੇ ਬਿਨਾਂ ਉਹਨਾਂ ਦੀ ਸਰਕਾਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਨਹੀਂ ਸੀ ਕਰ ਸਕਦੀ। ਸ੍ਰੀ ਰਾਜੀਵ ਗਾਂਧੀ ਨੇ ਇਹਨਾਂ ਤੱਥਾਂ ਤੋਂ ਪੂਰੀ ਤਰ੍ਹਾਂ ਜਾਣੂ ਹੁੰਦਿਆਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਖਾਸ ਕਦਮ ਚੁੱਕੇ ਬੇਸ਼ੱਕ ਇਹ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੇ। ਪਰ ਕੁਝ ਸਫਲਤਾ ਹਾਸਿਲ ਜ਼ਰੂਰ ਕੀਤੀ।
ਸੁਧਾਰਕ ਕੰਮ : ਦੇਸ਼ ਵਿਚੋਂ ਭਿਸ਼ਟਾਚਾਰ ਤੇ ਮਹਿੰਗਾਈ ਦੇ ਖਾਤਮੇ ਲਈ ਵੀ ਸੀ ਰਾਜੀਵ ਗਾਂਧੀ ਦੀ ਸਰਕਾਰ ਨੇ ਵਿਸ਼ੇਸ਼ ਤਰਜੀਹ ਦੇਣ ਦੇ ਦਾਅਵੇ ਕੀਤੇ। ਸ੍ਰੀ ਗਾਂਧੀ ਨੇ ਰਾਜਨੀਤਿਕ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦਲ-ਬਦਲੀ ਕਾਨੂੰਨ ਪਾਸ ਕੀਤਾ ਜਿਸ ਅਨੁਸਾਰ ਕੋਈ ਵੀ ਵਿਧਾਇਕ ਜੇਕਰ ਦਲ-ਬਦਲੀ ਕਰਦਾ ਹੈ ਤਾਂ ਉਸ ਦੀ ਲੋਕ ਸਭਾ ਦੀ ਮੈਂਬਰੀ ਖਤਮ ਹੋ ਜਾਵੇਗੀ। ਸ੍ਰੀ ਗਾਂਧੀ ਦੀ ਸਰਕਾਰ ਨੇ ਵਿੱਦਿਅਕ ਸੁਧਾਰਾਂ ਵੱਲ ਵੀ ਵਿਸ਼ੇਸ਼ ਤਰਜੀਹ ਦਿੱਤੀ। ਪ੍ਰਸ਼ਾਸਕੀ ਢਾਂਚੇ ਵਿਚ, ਅਨੁਸ਼ਾਸਨ ਅਤੇ ਤੇਜ਼ੀ ਲਿਆਉਣ ਲਈ ਵੀ ਕੁਝ ਵਿਸ਼ੇਸ਼ ਕਦਮ ਚੁੱਕੇ ਸਨ।
ਵਿਦੇਸ਼ਾਂ ਨਾਲ ਸੰਬੰਧ : ਸ੍ਰੀ ਰਾਜੀਵ ਗਾਂਧੀ ਦੀ ਸਰਕਾਰ ਨੇ ਆਪਣੇ ਤੋਂ ਪਹਿਲੀਆਂ ਭਾਰਤੀ ਸਰਕਾਰਾਂ ਵਾਂਗ ਹੀ ਦੇਸ਼ ਦੀ ਵਿਦੇਸ਼ ਨੀਤੀ ਨੂੰ ਨਿਰਪੱਖ ਰਸਤੇ ਉੱਪਰ ਚਲਾਉਣ ਦਾ ਇਰਾਦਾ ਕੀਤਾ। ਭਾਰਤ ਦੇ ਨਿਰਪੱਖ ਦੇਸ਼ਾਂ ਦੇ ਸੰਗਠਨ ਦਾ ਤਾਕਤਵਰ ਮੈਂਬਰ ਹੋਣ ਦੇ ਨਾਤੇ ਵੀ ਸੀ ਰਾਜੀਵ ਗਾਂਧੀ ਦਾ ਫ਼ਰਜ਼ ਇਸ ਨੀਤੀ ਨੂੰ ਦ੍ਰਿੜ੍ਹਤਾ ਨਾਲ ਅਪਣਾਉਣਾ ਸੀ।
ਸਵਰਗਵਾਸ : ਰਾਜੀਵ ਗਾਂਧੀ ਜੀ 21 ਮਈ ਸੰਨ 1991 ਨੂੰ ਤਾਮਿਲਨਾਡ ਰਾਜ ਦੇ ਸੀਪੋਰੰਬਦਰ ਨਾਮਕ ਥਾਂ ਤੇ ਇਕ ਜਨਸਭਾ ਨੂੰ ਸੰਬੋਧਿਤ ਕਰਨ ਲਈ ਜਾ ਰਹੇ ਸਨ ਕਿ ਕੀਤ ਵਿਚੋਂ ਇਕ ਔਰਤ ਨੇ ਆ ਕੇ ਉਹਨਾਂ ਨੂੰ ਤੋਹਫ਼ਾ ਭੇਟ ਕਰਨ ਬਹਾਨੇ ਉਹਨਾਂ ਦੀ ਹੱਤਿਆ ਕਰ ਦਿੱਤੀ। ਇਸ ਤਰ੍ਹਾਂ ਭਾਰਤ ਨੇ ਇਕ ਨੌਜਵਾਨ ਅਤੇ ਸੂਝਵਾਨ ਪ੍ਰਧਾਨ ਮੰਤਰੀ ਗਵਾ ਦਿੱਤਾ। ਸ੍ਰੀ ਰਾਜੀਵ ਗਾਂਧੀ ਜੀ ਦਾ ਨਾਂ ਹਮੇਸ਼ਾ ਲਈ ਅਮਰ ਰਹੇਗਾ।