ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਆਚਰਣ-ਸਰਟੀਫਿਕੇਟ ਲੈਣ ਲਈ ਬੇਨਤੀ ਪੱਤਰ ਲਿਖੋ ।
Character Certificate lain layi Principal nu Patra
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਰਾਜਕੀਯ ਸਕੂਲ,
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚੋਂ ਫਸਟ ਡਵੀਜ਼ਨ ਲੈ ਕੇ ਮਿਡਲ ਦੀ ਪ੍ਰੀਖਿਆ ਪਾਸ ਕੀਤੀ ਹੈ । ਮੈਂ ਇਸ ਸਕੂਲ ਵਿਚ ਪਿਛਲੇ ਚਾਰ ਸਾਲਾ ਤੋਂ ਪੜ੍ਹ ਰਿਹਾ ਹਾਂ । ਪੜਾਈ ਵਿਚ ਖਾਸ ਰੁਚੀ ਹੋਣ ਕਰਕੇ ਮੈਂ ਮਿਡਲ ਦੀ ਪ੍ਰੀਖਿਆ ਵਿਚ ਸਾਰੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ । ਮੈਂ ਫੁੱਟਬਾਲ ਦੀ ਜੂਨੀਅਰ ਟੀਮ ਦਾ ਕਪਤਾਨ ਰਿਹਾ ਹਾਂ ਤੇ ਸਾਹਿਤਕ ਸਭਾ ਦਾ ਸਕੱਤਰ ਰਿਹਾ ਹਾਂ। ਮੈਂ ਪੰਜਵੀਂ ਜਮਾਤ ਤੋਂ ਅੱਠਵੀਂ ਜਮਾਤ ਤਕ ਜਮਾਤ ਦਾ ਮਾਨੀਟਰ ਵੀ ਰਿਹਾ ਹਾਂ ।
ਤੁਹਾਡੇ ਅੱਗੇ ਬੇਨਤੀ ਹੈ ਕਿ ਮੇਰੀਆਂ ਪਿਛਲੀਆਂ ਸਾਰੀਆਂ ਸੇਵਾਵਾਂ ਨੂੰ ਮੁੱਖ ਰਖਕੇ ਆਚਰਣਸਰਟੀਫਿਕੇਟ ਦਿੱਤਾ ਜਾਵੇ । ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ।
ਤਾਰੀਕ :-18 ਜੁਲਾਈ,
ਆਪ ਜੀ ਦਾ ਆਗਿਆਕਾਰੀ,
ਵਿਵੇਕ ਜੈਨ,
ਜਮਾਤ ਛੇਵੀਂ।