ਸਾਰੇ ਮਨੁੱਖ ਭਾਈ ਭਾਈ ਹਨ
Sare Manukh Bhai Bhai Han
ਮਨੁੱਖ ਹੋਣਾ ਰੱਬ ਦੀ ਬਹੁਤ ਵੱਡੀ ਕਿਰਪਾ ਹੈ । ਮਨੁੱਖ ਵਿਚ ਪ੍ਰਮਾਤਮਾ ਨੇ ਬਹੁਤ ਸਾਰੀਆਂ ਚੰਗਿਆਈਆਂ ਉਪਜਾਈਆਂ ਹਨ । ਇਨ੍ਹਾਂ ਕਾਰਨ ਹੀ ਇਨਸਾਨ ਕਦੀ ਕਦੀ ਭਗਵਾਨ ਤੱਕ ਪਹੁੰਚ ਜਾਂਦਾ ਹੈ । ਪਰ ਕੁਝ ਇਕ ਐਸੀਆਂ ਬੁਰਾਈਆਂ ਹਨ ਜਿਸ ਕਾਰਨ ਮਨੁੱਖ ਪਸ਼ੂ ਬਣ ਜਾਂਦਾ ਹੈ। ਮਨੁੱਖ ਦੀ ਮਨੁੱਖ ਨਾਲ ਦੁਸ਼ਮਣੀ, ਮਨੁੱਖ ਦੀ ਕਿਸੇ ਖਾਸ ਜਾਤ ਧਰਮ, ਕਿਸੇ ਖਾਸ ਸੰਪ੍ਰਦਾਇ ਨਾਲ ਦੁਸ਼ਮਣੀ ਹੋਣੀ, ਐਸੀ ਹੀ ਇਕ ਬੁਰਾਈਹੈ। ਇਨਸਾਨ ਤਦ ਹੀ ਇਨਸਾਨ ਬਣ ਸਕਦਾ ਹੈ ਜਦੋਂ ਉਹ ਸਾਰੀ ਮਨੁੱਖਤਾ ਨੂੰ ਇਉਂ ਪਿਆਰ ਕਰੇ ਜਿਵੇਂ ਆਪਣੇ ਆਪ ਨੂੰ ਕਰਦਾ ਹੈ । ਕਿਸੇ ਨਾਲ ਦੁਸ਼ਮਣੀ ਕਰ ਕੇ ਕੋਈ ਵੀ ਵਿਅਕਤੀ ਉੱਚਾ ਨਹੀਂ ਹੋ ਸਕਦਾ ਹੈ ।
ਸਿਰਫ਼ ਮਨੁੱਖ ਮਾਤਰ ਨਾਲ ਪਿਆਰ ਹੀ ਅਜਿਹਾ ਰਸਤਾ ਹੈ ਜਿਸ ਨਾਲ ਇਨਸਾਨ ਉਸ ਮੰਜ਼ਿਲ ‘ਤੇ ਪਹੁੰਚ ਸਕਦਾ ਹੈ, ਜਿਸ ਨੂੰ ਇਨਸਾਨੀਅਤ ਕਿਹਾ ਜਾ ਸਕਦਾ ਹੈ ।