ਗੌ ਭੁਨਾਵੇ ਸੌਂ
Gaon Bhunave So
ਅਜੋਕਾ ਯੁੱਗ ਵਿਗਿਆਨਕ ਯੁੱਗ ਹੈ ਤੇ ਨਾਲ ਹੀ ਹਰ ਇਕ ਦੀ ਰੁਚੀ ਪਦਾਰਥਵਾਦੀ ਹੈ ਗਈ ਹੈ । ਅਸੀਂ ਹੁਣ ਭਾਵਨਾਵਾਂ ਨੂੰ ਇੰਨਾ ਮਹੱਤਵ ਨਹੀਂ ਦੇਂਦੇ ਜਿੰਨਾ ਪਦਾਰਥਾਂ ਨੂੰ ਦੇਂਦੇ ਹਾਂ। ਇਸੇ ਕਾਰਨ ਅੱਜ ਕੱਲ੍ਹ ਹਰਇਨਸਾਨ ਵਿੱਚ ਇਕ ਪ੍ਰਕਾਰ ਦੀ ਦੌੜ ਹੈ ।
ਵੱਧ ਤੋਂ ਵੱਧ ਪਦਾਰਥਾਂ ਨੂੰ ਗ੍ਰਹਿਣ ਕਰਨ ਲਈ ਹਰ ਕੋਈ ਵੱਧ ਤੋਂ ਵੱਧ ਯਤਨ ਕਰਦਾ ਹੈ । ਇਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਲਈ ਉਹ ਕੋਈ ਵੀ ਢੰਗ ਅਪਣਾ ਲੈਂਦਾ ਹੈ ।
ਆਪਣੇ ਕੰਮ ਨੂੰ ਉਹ ਕਿਸੇ ਵੀ ਤਰੀਕੇ ਨਾਲ, ਜਾਇਜ਼ ਹੋਵੇ ਜਾਂ ਨਜਾਇਜ਼, ਕੱਢ ਹੀ ਲੈਂਦਾ ਹੈ ।
ਜਿਸ ਵਿਅਕਤੀ ਨਾਲ ਉਸ ਨੂੰ ਨੌਂ ਹੈ, ਉਹ ਉਸ ਦੇ ਅੱਗੇ ਪਿੱਛੇ ਫਿਰਦਾ ਹੈ ਤੇ ਗੌ ਦੀ ਪ੍ਰਾਪਤੀ ਹੋ ਜਾਣ ਤੇ ਉਹ ਬਾਅਦ ਵਿਚ ਉਸ ਨੂੰ ਪਛਾਣਦਾ ਤੱਕ ਨਹੀਂ । ਇਹ ਸਭ ਕੁੱਝ ਇਸੇ ਪਦਾਰਥਵਾਦੀ ਰੁਚੀ ਕਾਰਨ ਹੀ ਹੁੰਦਾ ਹੈ ।
too good its very helpful