ਖੇਡਾਂ ਦੀ ਮਹਾਨਤਾ
Kheda di Mahanta
ਭਗਵਾਨ ਨੇ ਸਾਡਾ ਸਰੀਰ ਇਸ ਪ੍ਰਕਾਰ ਦਾ ਬਣਾਇਆ ਹੈ ਕਿ ਜਦ ਤੱਕ ਇਸ ਦੀ ਪਰੀ ਤਰਾ ਕਸਰਤ ਨਾ ਹੋਵੇ ਇਹ ਠੀਕ ਪਕਾਰ ਕੰਮ ਨਹੀ ਕਰਦਾ ।
ਸਾਰੇ ਦਿਨ ਦਾ ਥੱਕਿਆ ਹਾਰਿਆ ਇਨਸਾਨ ਜਦੋਂ ਥੋੜੀ ਦੇਰ ਲਈ ਵੀ ਖੇਡ ਲਵੇ ਤਾਂ ਸਰੀਰ ਵਿੱਚ ਫੇਰ ਤਾਜ਼ਗੀ ਅਤੇ ਤਾਕਤ ਆ ਜਾਹ ਬਚੇ ਪੜ੍ਹ-ਪੜ੍ਹ ਕੇ ਦਿਮਾਗੀ ਤੌਰ ਤੇ ਥੱਕਣ ਤੋਂ ਬਾਅਦ ਜਦੋਂ ਮੈਦਾਨ ਵਿੱਚ ਪਹੁੰਚਦੇ ਹਨ ਤਾਂ ਉਨ੍ਹਾਂ ਦਾ ਮਨ ਖਿੜ ਜਾਂਦਾ ਹੈ । ਇਹ ਖੇੜਾ ਉਨਾਂ ਦੇ ਜੀਵਨ ਨੂੰ ਵੀ ਖਿੜਾ ਦੇਂਦਾ ਹੈ । ਖੇਡਣ ਨਾਲ ਸਿਰਫ਼ ਸਰੀਰਕ ਨਹੀਂ ਸਗੋਂ ਮਾਨਸਿਕ ਤਾਜ਼ਗੀ ਵੀ ਪ੍ਰਾਪਤ ਹੁੰਦੀ ਹੈ । ਸਮਾਂ ਗੁਜ਼ਾਰਨ ਲਈ ਬਣਾ ਬਹੁਤ ਹੀ ਲਾਭਦਾਇਕ ਸਿੱਧ ਹੋਸਕਦਾ ਹੈ । ਜਿੱਤ ਹਾਰ ਹੋਣ ਕਾਰਣ ਅਸੀਂ ਜੀਵਨ ਵਿੱਚ ਇਕਸੁਰਤਾ ਪ੍ਰਾਪਤ ਕਰ ਸਕਦੇ ਹਾਂ । ਇਉਂ ਨਾ ਹੀ ਜੀਵਨ ਦੇ ਦੁਖਾਂ ਤੋਂ ਅਸੀਂ ਘਬਰਾਉਂਦੇ ਹਾਂ ਤੇ ਨਾ ਹੀ ਖੁਸ਼ੀਆਂ ਤੋਂ ਬਹੁਤੇ ਖੁਸ਼ ਹੁੰਦੇ ਹਾਂ।