Punjabi Essay on “Yuvaka wich nashiya de sevan di ruchi”, “ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ”, for Class 10, Class 12 ,B.A Students and Competitive Examinations.

ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ

Yuvaka wich nashiya de sevan di ruchi

ਜਾਂ

ਨਸ਼ਾ ਨਾਸ਼ ਕਰਦਾ ਹੈ

Nasha Nash Karda hai

ਜਾਂ

ਵਿਦਿਆਰਥੀ ਤੇ ਨਸ਼ੇ

Vidyarthi te nashe

ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦਾ ਦਿਨੋ-ਦਿਨ ਵਧਣਾ-ਭਾਰਤ ਖ਼ਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ । ਇਸ ਦਾ ਬਹੁਤਾ ਹਮਲਾ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਉੱਪਰ ਹੋਇਆ ਹੈ । ਇਸ ਨਾਲ ਨੌਜਵਾਨ ਪੀੜੀ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵਸਦੇ ਇਸਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿਚ ਹੀ ਨਹੀਂ, ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ , ਹੈ । ਨਸ਼ਿਆਂ ਦੀਆਂ ਆਦਤਾਂ ਵਿਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ, ਸਗੋਂ ਸਮੁੱਚੇ : ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ । ਇਨ੍ਹਾਂ ਨਸ਼ਿਆਂ ਨੇ ਪੰਜਾਬ ਦੀ ਜੁਆਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ, ਪਰੰਤੂ ਅੱਜ 1082 ਨੂੰ ਰਲਾ ਕੇ ਵੀ ਇਕ ਟੀਮ ਨਹੀਂ ਬਣਦੀ।

ਸੰਸਾਰ ਵਿਚ ਨਸ਼ਿਆਂ ਦਾ ਪਸਾਰ-ਇਕ ਅਨੁਮਾਨ ਅਨੁਸਾਰ ਸਾਰੇ ਸੰਸਾਰ ਵਿਚ ਇਸ ਸਮੇਂ 20 ਕਰੋੜ 50 ਲੱਖ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ । ਇਸ ਪੱਖ ਤੋਂ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ਿਆ ਮੁਲਕਾਂ ਦੇ ਨਸ਼ੇਬਾਜ਼ਾਂ ਵਿਚੋਂ ਮੋਹਰਲੀ ਕਤਾਰ ਵਿਚ ਆਉਂਦਾ ਹੈ । ਇਕ ਰਿਪੋਰਟ ਮੁਤਾਬਕ ਭਾਰਤ ਵਿਚ 7 ਕਰੋੜ ਬੰਦੇ ਸ਼ਰਾਬ 9 ਲੱਖ ਚਰਸ, 27 ਲੱਖ ਚਰਸ, ਸਮੈਕ ਤੇ ਹੈਰੋਇਨ ਅਤੇ 20 ਲੱਖ ਲੋਕ ਹੋਰਨਾਂ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ | ਅਨੁਮਾਨ ਅਨੁਸਾਰ ਸਾਡੇ 80% ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ।

 ਨੌਜਵਾਨ ਕਿਹੜੇ-ਕਿਹੜੇ ਨਸ਼ੇ ਵਰਤਦੇ ਹਨ-ਕਈ ਥਾਂਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੇ ਸ਼ਰਾਬ, ਅਫ਼ੀਮ, ਚਰਸ, ਸਿਗਰਟ, ਭੰਗ, ਪੋਸਤ, ਸਲਫਾ, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਦਵਾਈਆਂ ਮਿਲੀਆਂ ਹਨ, ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ । ਇਸ ਤੋਂ ਬਿਨਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ, ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਸ਼ਰਾਬ ਦੀ ਵਰਤੋਂ ਵੀ ਕਰਦੇ ਹਨ । ਨਸ਼ਿਆਂ ਦੇ ਸੇਵਨ ਦੀ ਇਹ ਰੂਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤਕ ਹੀ ਸੀਮਿਤ ਨਹੀਂ, ਸਗੋਂ ਨੌਕਰੀ-ਪੇਸ਼ਾ ਜਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਵੀ ਹੈ । ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ । ਸ਼ੁਰੂ-ਸ਼ੁਰੂ ਵਿਚ ਹੋਰਨਾਂ ਨਸ਼ਈਆਂ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਆਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫ਼ਰਮਾਨ ਹੋ ਨਿਬੜਦਾ ਹੈ ।

ਨਸ਼ਾ-ਤੰਤਰ-ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਦਾ ਪੂਰੀ ਦੁਨੀਆਂ ਵਿਚ ਫੈਲਿਆ ਇਕ ਨੈੱਟਵਰਕ ਹੈ । ਬੇਸ਼ਕ ਹਰ ਤੀਜੇ ਦਿਨ ਕਰੋੜਾਂ ਰੁਪਏ ਦੀ ਹੈਰੋਇਨ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਇਸਦੇ ਬਾਵਜੂਦ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਂਵਾਂ ਉੱਤੇ ਸਪਲਾਈ ਹੁੰਦੇ ਹਨ । ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਭ੍ਰਿਸ਼ਟ ਰਾਜਨੀਤਕ ਲੀਡਰ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ । ਗਭਰੂਆਂ ਨੂੰ ਸਮੈਕ ਤੇ ਲਾਉਣ ਲਈ ਇਹ ਸਮਗਲਰ ਬਹੁ-ਕੌਮੀ ਕੰਪਨੀਆਂ ਵਾਂਗ ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੀਂ ਮੁਫ਼ਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀਂ ਹੀ ਸਬ-ਏਜੰਟ ਬਣਾ ਕੇ ਇਹ ਜ਼ਹਿਰ ਘਰਘਰ ਪੁਚਾਉਣ ਦਾ ਕਾਰੋਬਾਰ ਕੀਤਾ ਜਾਂਦਾ ਹੈ । ਇਸੇ ਕਾਰਨ ਚੋਣਾਂ ਵਿਚ ਵੀ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ । ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜ਼ਰੂਰਤ ਹੈ, ਜਿਹੜੇ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ੇ ਦੀਆਂ ਦੋ ਚਾਰ ਖੁਰਾਕਾਂ ਤੇ ਦੋ ਚਾਰ ਸੌ ਰੁਪਏ ਲੈ ਕੇ ਉਨ੍ਹਾਂ ਦੇ ਬਕਸੇ ਵਿਚ ਵੋਟ ਪਾਉਣ । ਇਸ ਤੋਂ ਇਲਾਵਾ ਹੇਠ ਲਿਖੇ ਕੁੱਝ ਹੋਰ ਕਾਰਨ ਵੀ ਹਨ, ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੇ ਦੇ ਵਪਾਰੀਆਂ ਦੇ ਸ਼ਿਕਾਰ ਬਣਾਉਣ ਵਿਚ ਹਿੱਸਾ ਪਾ ਰਹੇ ਹਨ ।

ਹੋਸਟਲਾਂ ਦਾ ਦੂਸ਼ਿਤ ਵਾਤਾਵਰਨ-ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਤਾਂ ਇਕ ਮੱਛੀ ਦੇ ਸਾਰਾ ਜਲ ਗੰਦਾ ਕਰ ਦੇਣ ਵਾਂਗ ਉਹ ਇਕ ਦੂਜੇ ਦੀ ਦੇਖਾ-ਦੇਖੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ । ਹੋਸਟਲਾਂ ਦੇ ਪੁਰਾਣੇ ਨਸ਼ੇਬਾਜ਼ ਜਾਂ ਨਸ਼ੇ ਦੇ ਵਪਾਰੀਆਂ ਦੇ ਏਜੰਟ ਨਵਿਆਂ ਨੂੰ ਮਜਬੂਰ ਕਰ ਕੇ ਆਪਣੇ ਵਰਗੇ ਬਣਾ ਲੈਂਦੇ ਹਨ ਤੇ ਇਸ ਪ੍ਰਕਾਰ ਲਗਪਗ ਸਾਰੇ ਹੀ ਨਸ਼ੇ ਖਾਣ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਹੋਸਟਲਾਂ ਦੇ ਵਿਦਿਆਰਥੀਆਂ ਦੇ ਨਸ਼ੇ ਖਾਣ ਵਿਚ ਲੱਗਣ ਦਾ ਇਕ ਕਾਰਨ ਵੀ ਹੈ ਕਿ ਉਨਾਂ ਨੂੰ ਉੱਥੇ ਰੋਕ ਵਾਲਾ ਕੋਈ ਨਹੀਂ ਹੁੰਦਾ । ਮਾਤਾ-ਪਿਤਾ ਤੋਂ ਦੂਰ ਰਹਿਣ ਕਰਕੇ ਉਹ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ’ ਕਹਿਣ ਵਾ ਮਨ-ਮਰਜ਼ੀ ਕਰਦੇ ਹੋਏ ਇਨ੍ਹਾਂ ਬੁਰਾਈਆਂ ਵਿਚ ਗਰਕ ਹੋ ਜਾਂਦੇ ਹਨ । ਫਿਰ ਹੋਸਟਲ ਦੀ ਜ਼ਿੰਦਗੀ ਸਮਾਜਿਕ ਜੀਵਨ ਨਾਲ ਟੁੱਟੀ ਹੋਣ ਕਰਕੇ ਤੇ ਧਾਰਮਿਕ ਜੀਵਨ ਤੋਂ ਕੋਹਾਂ ਦੂਰ ਹੋਣ ਕਰਕੇ ਉੱਥੇ ਰਹਿੰਦੇ ਯੁਵਕਾਂ ਨੂੰ ਨਾ ਤਾ ਕਿਸੇ ਮਾਨ-ਮਰਯਾਦਾ ਦੀ ਪਾਲਣਾ ਦਾ ਫ਼ਿਕਰ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦੀ ਸ਼ਰਮ-ਹਯਾ ਹੁੰਦੀ ਹੈ । ਫਲਸਰੂਪ ਉਹ ਮਨ ਆਏ ਕੁਕਰਮ ਕਰਦਾ ਹਨ ।

ਵਿੱਦਿਅਕ ਢਾਂਚੇ ਦਾ ਨੁਕਸ-ਨਸ਼ਿਆਂ ਦੇ ਸੇਵਨ ਦਾ ਦੂਜਾ ਕਾਰਨ ਸਾਡੇ ਵਿੱਦਿਅਕ ਢਾਂਚੇ ਦਾ ਨੁਕਸਦਾਰ ਹੋਣਾ ਹੈ । ਸਾਡੀ ਖਿਆ-ਪ੍ਰਣਾਲੀ ਵਿੱਚ ਬਹੁਤੇ ਵਿਦਿਆਰਥੀ ਪੜ ਕੇ ਪਾਸ ਹੋਣ ਨਾਲੋਂ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਯਕੀਨ ਰੱਖਦੇ ਹਨ | ਅਜਿਹੇ ਵਿਦਿਆਰਥੀ ਪੜ੍ਹਾਈ ਵੱਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦਿ ਸੇਵਨ ਦੀਆਂ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ ।

ਬੇਰੁਜ਼ਗਾਰੀ-ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨੇਰਾ ਦਿਸਣਾ, ਸਕੂਲਾਂ, ਕਾਲਜਾਂ ਵਿਚ ਹੜਤਾਲ ਕਾਰਨ ਪੜ੍ਹਾਈ ਦਾ ਬੰਦ ਰਹਿਣਾ ਆਦਿ ਵੀ ਇਸ ਦੇ ਕਾਰਨ ਹਨ । ਕਈ ਵਿਦਿਆਰਥੀ, ਜੋ ਸਾਰਾ ਸਾਲ ਤਾਂ ਪੜਦੇ ਨਹੀਂ, ਪਰੰਤੂ ਇਮਤਿਹਾਨ ਦੇ ਦਿਨਾਂ ਵਿਚ ਉਨ੍ਹਾਂ ਨੂੰ ਪੜ੍ਹਨ ਦਾ ਖ਼ਿਆਲ ਆਉਂਦਾ ਹੈ, ਉਹ ਰਾਤ ਨੂੰ ਜਾਗਣ ਲਈ ਤੇਜ਼ ਚਾਹ ਅਤੇ ਨੀਂਦ ਨਾ ਲਿਆਉਣ ਵਾਲੀਆਂ ਗੋਲੀਆਂ ਖਾਂਦੇ ਹਨ, ਜੋ ਕਿ ਇਕ ਪ੍ਰਕਾਰ ਦਾ ਨਸ਼ਾ ਦੇ ਕੇ ਨੀਂਦ ਨੂੰ ਰੋਕਦੀਆਂ ਹਨ । ਅਗਲੇ ਦਿਨ ਜਦੋਂ ਉਹ ਪੜ੍ਹਾਈ ਨਾਲ ਥੱਕ ਜਾਂਦੇ ਹਨ, ਤਾਂ ਉਨ੍ਹਾਂ ਨੂੰ ਨੀਂਦ ਲਿਆਉਣ ਵਾਲੀ ਗੋਲੀ ਖਾਣੀ ਪੈਂਦੀ ਹੈ । ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲੁਆਉਂਦੇ ਹਨ ।

ਬਾਹਰਲੇ ਅਸਰ-ਨੌਜਵਾਨਾਂ ਉੱਪਰ ਫ਼ਿਲਮਾਂ ਤੇ ਟੈਲੀਵਿਯਨ ਦੇ ਨਾਟਕਾਂ ਦਾ ਪ੍ਰਭਾਵ ਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਕਰਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ । ਫਲਸਰੂਪ ਨੌਜਵਾਨ, ਸ਼ਰਾਬ, ਭੰਗ, ਚਰਸ, ਤੰਬਾਕੂ, ਸਿਗਰਟ, ਸੁਲਫਾ, ਕੋਕੀਨ, ਅਫ਼ੀਮ, ਪੋਸਤ ਆਦ ਸਭ ਪ੍ਰਕਾਰ ਦੇ ਨਸ਼ਿਆਂ ਦੇ ਸੇਵਨ ਕਰ ਰਹੇ ਹਨ ਤੇ ਇਸ ਤਰ੍ਹਾਂ ਆਪਣਾ ਜੀਵਨ ਖ਼ਰਾਬ ਕਰ ਰਹੇ ਹਨ । ਪੰਜਾਬੀਆਂ ਵਿਚ ਤੰਬਾਕੂ ਖਾਣ ਦੀ ਰੁਚੀ ਤਾਂ ਯੂ.ਪੀ. ਤੇ ਬਿਹਾਰ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਦੇਖਾ-ਦੇਖੀ ਸ਼ੁਰੂ ਹੋਈ ਹੈ ਤੇ ਇਸ ਨਸ਼ੇ ਵਿਚ ਲਗਣ ਮਗਰੋਂ ਉਹ ਹੋਰਨਾਂ ਨਸ਼ਿਆਂ ਵਿਚ ਗਰਕ ਹੋ ਗਏ ਹਨ ।

ਸਾਰ-ਅੰਸ਼-ਨੌਜਵਾਨਾਂ ਦਾ ਇਸ ਪ੍ਰਕਾਰ ਨਸ਼ਿਆਂ ਵਲ ਰੁਚਿਤ ਹੋਣਾ ਸਾਡੇ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ । ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ, ਜੁਏ-ਬਾਜ਼ੀ ਦੀ ਆਦਤ, ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ। ਇਸ ਨਾਲ ਮਨੁੱਖੀ ਸ਼ਕਤੀ ਉਸਾਰੂ ਕੰਮਾਂ ਵਲ ਲੱਗਣ ਦੀ ਥਾਂ ਅਜਾਈਂ ਜਾ ਰਹੀ ਹੈ । ਇਸਦੇ ਨਾਲ ਹੀ ਨਸ਼ੇਬਾਜ਼ੀ ਮਨੁੱਖੀ ਸਿਹਤ ਦਾ ਸਤਿਆਨਾਸ ਕਰ ਦਿੰਦੀ ਹੈ ਜਿਹੜਾ ਇਕ ਵਾਰੀ ਇਸ ਇੱਲਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸਦਾ ਇਸ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਦੋ-ਤਿੰਨ ਸਾਲਾਂ ਵਿਚ ਹੀ ਉਹ ਸਿਵਿਆਂ ਵਿਚ ਪੁੱਜ ਜਾਂਦਾ ਹੈ । ਸਾਡੀ ਸਰਕਾਰ, ਤੇ ਸਮਾਜਿਕ ਜੱਥੇਬੰਦੀਆਂ ਨੂੰ ਨੌਜਵਾਨ ਪੀੜੀ ਨੂੰ ਗਿਰਾਵਟ ਦੀ ਦਲਦਲ ਵਿਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ | ਇਸ ਮੰਤਵ ਲਈ ਨਸ਼ੇਬਾਜ਼ਾਂ ਦੇ ਨੈੱਟਵਰਕ ਨੂੰ ਤੋੜਨਾ ਤੇ ਇਸਦੀ ਸਮਗਲਿੰਗ ਦੇ ਰਸਤਿਆਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ । ਪਿੰਡਾਂ ਵਿਚ ਪੰਚਾਇਤਾਂ ਨੂੰ ਹਰ ਨੌਜਵਾਨ ਮੁੰਡੇ-ਕੁੜੀ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਰਾਹੇ ਜਾਣ ਤੋਂ ਰੋਕਣ ਲਈ ਬਿਨਾਂ ਦੇਰੀ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਪਿੰਡਾਂ ਵਿਚ ਨਸ਼ੇਬਾਜ਼ਾਂ ਦੇ ਕਿਸੇ ਏਜੰਟ ਜਾਂ ਕਿਸੇ ਦੇ ਨਸ਼ੇਬਾਜ਼ ਰਿਸ਼ਤੇਦਾਰ ਨੂੰ ਵੜਨ ਨਹੀਂ ਦੇਣਾ ਚਾਹੀਦਾ । ਇਸਦੇ ਨਾਲ ਹੀ ਸਰਕਾਰ ਨੂੰ ਵਿਦਿਅਕ ਢਾਂਚੇ ਦਾ ਸੁਧਾਰ ਕਰਦਿਆਂ ਉਸਨੂੰ ਰੁਜ਼ਗਾਰਮੁਖੀ ਬਣਾ ਕੇ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤੇ ਨੌਜਵਾਨਾਂ ਵਿਚ ੧ਡਾ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਵਿਚ ਨਵੀਆਂ ਪ੍ਰੇਰਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ । ਇਸਦੇ ਨਾਲ ਹੀ ਮਾਪਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਦਤਾਂ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਭਟਕਣ ਨਾ ਦੇਣ ।

2 Comments

  1. Komal November 20, 2019
  2. Janam February 2, 2021

Leave a Reply