ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ
Sachahu Ure sabhu ko Upari sachu aachar
ਨਿਬੰਧ ਨੰਬਰ : 01
ਸੱਚ ਮਨੁੱਖੀ ਜੀਵਨ ਨੂੰ ਉੱਚਾ ਕਰਦਾ ਹੈ– ਇਸ ਵਿਚਾਰ ਅਨੁਸਾਰ ਮਨੁੱਖ ਨੂੰ ਜੀਵਨ ਵਿਚੋਂ ਹਨੇਰਾ ਦੂਰ ਕਰਕੇ ਰੌਸ਼ਨੀ ਪੈਦਾ ਕਰਨੀ ਚਾਹੀਦੀ ਹੈ |ਇਸ ਹਨੇਰੇ ਨੂੰ ਨਸ਼ਟ ਕਰਨ ਦਾ ਇਕੋ ਇਕ ਸਾਧਨ ‘ਸੱਚ ਹੈ ।ਜਿਹੜਾ ਆਦਮੀ ਸੱਚ ਨੂੰ ਆਪਣੇ ਜੀਵਨ ਦਾਹ-ਇਸ ਵਿਚਾਰ ਅਨੁਸਾਰ ਮਨੁੱਖ ਨੂੰ ਜੀਵਨ ਵਿਚੋਂ ਹਨੇਰਾ ਦੂਰ ਕਰਕੇ ਰੌਸ਼ਨੀ ਪੈਦਾ ਦਾ ਆਧਾਰ ਬਣਾ ਲੈਂਦਾ ਹੈ, ਉਹ ਪਾਪ ਨਹੀਂ ਕਰਦਾ ।ਦਿਤਾ ਮਹਾ ਚ ਬੋਲਦਾ ਹੈ ਉਹ ਬਨ ਦੇ ਨੇੜੇ ਨਹੀਂ ਢੁਕਦਾ । ਜਿਹੜਾ ਆਪਣੇ ਪਾਪ ਨੂੰ ਲੁਕਾਉਣ ਲਈ ਝੂਠ ਦਾ ਆਸਰਾ ਲੈਂਦਾ ਹੈ : ਉਹ ਮਹਾਂਪਾਪੀ ਬਣ ਜਾਂਦਾ ਹੈ, ਪਰ ਪਾਪ ਤੋਂ ਬਚਿਆ ਰਹਿੰਦਾ ਹੈ ਤੇ ਆਪਣੇ ਵਿਚ ਹਰ ਬੁਰਿਆਈ ਨੂੰ ਆਉਣ ਤੋਂ ਰੋਕਦਾ ਹੈ ।
ਕਰਮ-ਕਾਂਡ ਤੇ ਪਾਖੰਡ ਨਿਰਾਰਥਕ ਹਨ-ਪੂਜਾ-ਪਾਠ, ਹਵਨ, ਵਰਤ ਤੇ ਯੱਗ ਆਦਿ ਕਰਮ-ਕਾਂਡ ਆਤਮ-ਕਲਿਆਣ ਦੇ ਸਾਧਾਂ ਸਮਝੇ ਜਾਂਦੇ ਹਨ | ਜਿਹੜਾ ਵਿਅਕਤੀ ਝੂਠ, ਠੱਗੀ ਤੇ ਬੇਈਮਾਨੀ ਆਦਿ ਕਰਦਾ ਹੋਇਆ ਇਨ੍ਹਾਂ ਕਰਮਕਾਂਡਾਂ ਨਾਲ ਆਪਣੀ ਆਤਮਾ ਦਾ ਕਲਿਆਣ ਕਰਨ ਦੇ ਉਪਰਾਲੇ ਕਰਦਾ ਹੈ, ਉਸ ਨੂੰ ਕਿਸੇ ਕਿਸਮ ਦਾ ਲਾਭ ਪ੍ਰਾਪਤ ਉਸ ਦੁਆਰਾ ਇਹ ਸਾਰੇ ਕਰਮ ਪਵਿੱਤਰ ਹਿਰਦੇ ਨਾਲ ਨਹੀਂ ਕੀਤੇ ਜਾਂਦੇ ਤੇ ਇਹ ਉਸ ਨੂੰ ਹੰਕਾਰ ਦੀ ਫਾਹੀ ਵਿਚ ਫਸਾਉਣ ਵਾਲ ਬਣ ਜਾਦ ਹਨ | ਕੋਈ ਆਦਮੀ ਚੋਰੀ, ਠੱਗੀ ਕਰ ਕੇ ਉਸ ਵਿਚੋਂ ਕੁੱਝ ਹਿੱਸਾ ਦਾਨ ਕਰ ਦਿੰਦਾ ਹੈ, ਤੀਰਥ ਇਸ਼ਨਾਨ ਕਰਦਾ ਹੈ ਜਾਂ ਪਾਠ ਰਖਾਉਂਦਾ ਹੈ ਕਿ ਉਸ ਦੇ ਪਾਪ ਧੋਤੇ ਜਾਣ, ਤਾਂ ਇਹ ਉਸ ਦਾ ਭੁਲੇਖਾ ਹੈ । ਇਹ ਕੁੱਝ ਕਰ ਕੇ ਉਹ ਆਪਣੇ ਆਪ ਨੂੰ ਤੇ ਲੋਕਾਂ ਨੂੰ ਧੋਖੇ ਵਿਚ ਰੱਖਦਾ ਹੈ ਤੇ ਉਸਦਾ ਇਹ ਧੋਖਾ ਝੂਠ ਮਹਾਰਾਜ ਦੀ ਕਿਰਪਾ ਨਾਲ ਹੀ ਚਲਦਾ ਹੈ । ਬੇਈਮਾਨ ਆਦਮੀ ਕਦੇ ਵੀ ਆਤਮਿਕ ਉੱਨਤੀ ਨਹੀਂ ਕਰ ਸਕਦਾ ਕਿਉਂਕਿ ਬੇਈਮਾਨੀ ਉਸ ਦੀ ਆਤਮਾ ਨੂੰ ਮੈਲੀ ਕਰ ਦਿੰਦੀ ਹੈ । ਇਹ ਬੇਈਮਾਨੀ ਉਸ ਦੀ ਆਤਮਾ ਨੂੰ ਮਲੀਨ ਕਰ ਚੁੱਕੀ ਹੁੰਦੀ ਹੈ । ਉਹ ਹਉਮੈਂ ਅਤੇ ਝੂਠ ਦਾ ਸ਼ਿਕਾਰ ਹੁੰਦਾ ਹੈ, ਜੋ ਕਿ ਮਨੁੱਖੀ ਜ਼ਿੰਦਗੀ ਦੇ ਦੀਰਘ-ਰੋਗ ਹਨ ਤੇ ਉਸ ਦੀ ਆਤਮਿਕ ਉੱਨਤੀ ਨੂੰ ਰੋਕਦੇ ਹਨ | ਅਜਿਹੇ ਆਦਮੀ ਨੂੰ ਸੱਚੇ ਗੁਰੂ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ । ਗੁਰੂ ਜੀ ਫ਼ਰਮਾਉਂਦੇ ਹਨ-
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ॥
ਸਉ ਲਉ ਨ ਥੇ ਇਸ ਗੁਰੁ ਪੀਰੁ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਇ ।|
ਗੁਰ ਜੀ ਦੇ ਇਨਾਂ ਸ਼ਬਦਾਂ ਤੋਂ ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਹੁੰਦੀ ਹੈ ਕਿ ਪਰਾਏ ਹੱਕ ਨੂੰ ਪਾਪ ਸਮਝਣਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਝੂਠ ਨੂੰ ਛੱਡ ਕੇ ਸੱਚ ਨੂੰ ਜੀਵਨ ਦਾ ਆਧਾਰ ਬਣਾਇਆ ਜਾਵੇ । ਸੱਚ ਦਾ ਆਸਰਾ ਤਾਂ ਹੀ ਲਿਆ ਜਾ ਸਕਦਾ ਹੈ, ਜੇਕਰ ਦਿਲ ਵਿਚ “ਸੱਚਾ ਪਰਮਾਤਮਾ ਵਸਦਾ ਹੋਵੇ । ਸੱਚੇ ਪਰਮਾਤਮਾ ਦੀ ਯਾਦ ਹੀ ਸਭ ਤੋਂ ਉੱਤਮ ਹੈ, ਬਾਕੀ ਸਭ ਕਰਮਕਾਂਡ ਘਟੀਆ ਅਤੇ ਫੋਕਟ ਹਨ ।
ਸੱਚਾ ਆਚਰਨ ਸੱਚ ਤੋਂ ਵੀ ਉੱਚਾ ਹੈ-ਪਰ ਇਸ ਤੁਕ ਵਿਚ ਸੱਚੇ ਆਚਰਨ ਗਿਆ ਹੈ ।ਸੁੱਚਾ ਆਚਰਨ ਹੈ ਕੀ ? .ਸਮਾਜ ਵਿਚ ਜੇ ਕੋਈ ਵਿਅਕਤੀ ਘੱਟ ਤੋਲਦਾ ਹੈ, ਠੱਗੀ ਕਰਦਾ ਤੇ ਝੂਠ ਬੋਲਦਾ ਹੈ, ਉਸ ਦਾ ਕਿਸੇ ਨਾਲ ਵਿਹਾਰ ਸੁੱਚਾ ਨਹੀਂ, ਹਰ ਇਕ ਨਾਲ ਧੋਖਾ ਕਰਦਾ ਹੈ, ਗਰੀਬ ਮਜ਼ਦੂਰਾਂ ਨਾਲ ਬੇ-ਇਨਸਾਫ਼ੀ ਕਰਦਾ ਹੈ, ਪਰ ਕਰਦਾ ਪੂਜਾ-ਪਾਠ ਹੈ ਤੇ ਮੰਦਰਾਂ ਗੁਰਦੁਆਰਿਆਂ ਨੂੰ ਦਾਨ ਦਿੰਦਾ ਹੈ, ਪਰਾਈਆਂ ਇਸਤਰੀਆਂ ਵਲ ਬੁਰੀ ਨਿਗਾਹ ਨਾਲ ਵੇਖਦਾ ਹੈ, ਅਜਿਹੇ ਵਿਅਕਤੀ ਨੂੰ ਸੁੱਚੇ ਚਾਲ-ਚਲਣ ਵਾਲਾ ਨਹੀਂ ਕਿਹਾ ਜਾ ਸਕਦਾ ।
ਸੱਚਾ-ਸੁੱਚਾ ਆਚਰਨ ਕਿਵੇਂ ਪੈਦਾ ਹੁੰਦਾ ਹੈ-ਸੱਚੇ-ਸੁੱਚੇ ਆਚਰਨ ਵਾਲਾ ਮਨੁੱਖ ਉਹ ਹੀ ਹੁੰਦਾ ਹੈ, ਜੋ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਪ੍ਰਤੀ ਸੁਹਿਰਦ ਹੋਵੇ । ਉਹ ਕਹਿਣੀ-ਕਰਨੀ ਦਾ ਪੂਰਾ ਹੋਵੇ । ਉਸ ਦਾ ਉੱਪਰੋਂ ਦਿਖਾਵਾ ਕੁੱਝ ਹੋਰ ਤੇ ਅੰਦਰੋਂ ਕੁੱਝ ਹੋਰ ਨਹੀਂ ਹੋਣਾ ਚਾਹੀਦਾ । ਉਹ ਖ਼ੁਦਗਰਜ਼, ਲਾਲਚੀ, ਮੌਕਾਪ੍ਰਸਤ, ਚੌਧਰ ਦਾ ਭੁੱਖਾ ਤੇ ਖ਼ੁਸ਼ਾਮਦੀ ਨਹੀਂ ਹੋਣਾ ਚਾਹੀਦਾ । ਉਸ ਦੇ ਮੂੰਹ ਤੇ ਬੀਬੀ ਦਾਹੜੀ ਪਰ ਅੰਦਰੋਂ ਕਾਲੇ ਕਾਵਾਂ ਵਾਲਾ ਹਿਸਾਬ ਨਹੀਂ ਹੋਣਾ ਚਾਹੀਦਾ ।ਉਸ ਵਿਚ ਸੱਚ ਕਹਿਣ ਦੀ ਦਲੇਰੀ ਹੋਣੀ ਚਾਹੀਦੀ ਹੈ । ਸੱਚ ਕਹਿੰਦਿਆਂ ਤੇ ਕਰਦਿਆਂ ਉਸ ਦੇ ਮੂੰਹ ਵਿਚ ਕਿਸੇ ਦਾ ਡਰ-ਭਉ ਨਹੀਂ ਹੋਣਾ ਚਾਹੀਦਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਵਰਗੇ ਜਰਵਾਣੇ ਦੀ ਤਲਵਾਰ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਜਬਰ-ਜ਼ੁਲਮ ਦੀ ਨਿਖੇਧੀ ਕਰਦਿਆਂ ਹੋਇਆਂ ਕਿਹਾ ਸੀ-
“ਸਚ ਕੀ ਬਾਣੀ ਨਾਨਕ ਆਖੇ,
ਸਚੁ ਸੁਣਾਇਸੀ ਸਚ ਕੀ ਬੇਲਾ ।
ਸੱਚ ਮਨੁੱਖ ਵਿਚ ਉੱਚੇ ਗੁਣ ਪੈਦਾ ਕਰਦਾ ਹੈ-ਸੱਚ ਕਹਿਣ ਦੀ ਸ਼ਕਤੀ ਰੱਖਣ ਵਾਲਾ ਮਨੁੱਖ ਨਿਰਭੈ ਤੇ ਕੁਰਬਾਨੀ ਦਾ ਪੁਤਲਾ ਹੁੰਦਾ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮੇ’ ਵਿਚ ਨਿਰਭੈਤਾ ਤੇ ਕੁਰਬਾਨੀ ਦੇ ਜਜ਼ਬੇ ਨਾਲ ਔਰੰਗਜ਼ੇਬ ਨੂੰ ਸੱਚੀਆਂਸੱਚੀਆਂ ਸੁਣਾਈਆਂ ਸਨ | ਅਜਿਹੇ ਵਿਅਕਤੀ ਮੌਤ ਤੋਂ ਨਹੀਂ ਡਰਦੇ । ਪਰ ਜਿਨ੍ਹਾਂ ਵਿਚ ਸੱਚ ਕਹਿਣ ਦੀ ਦਲੇਰੀ ਨਹੀਂ ਹੁੰਦੀ, ਉਹ ਖ਼ੁਸ਼ਾਮਦੀ, ਮੌਕਾਪ੍ਰਸਤ, ਡਰਪੋਕ, ਖ਼ੁਦਗਰਜ਼ ਤੇ ਘਟੀਆ ਹੁੰਦੇ ਹਨ । ਉਹ ਚਾਰ ਦਿਨ ਇਸ ਦੁਨੀਆਂ ਦਾ ਮੌਜ-ਮੇਲਾ ਮਾਣਦੇ ਹਨ ਤੇ ਤੁਰ ਜਾਂਦੇ ਹਨ, ਪਰ ਸੱਚ ਦੇ ਪੁਜਾਰੀਆਂ ਦਾ ਆਪਣੇ ਉੱਚੇ ਆਚਰਨ ਤੇ ਵਿਅਕਤਿੱਤਵ ਕਰਕੇ ਇਸ ਦੁਨੀਆਂ ਉੱਤੇ ਸਦਾ ਨਾਂ ਰਹਿੰਦਾ ਹੈ। ਦੁਨੀਆਂ ਉਸ ਦੇ ਕਦਮਾਂ ‘ਤੇ ਚਲਦੀ ਹੈ ਤੇ ਉਸ ਨੂੰ ਆਪਣਾ ਰਹਿਬਰ ਮੰਨਦੀ ਹੈ । ਇਸੇ ਲਈ ਹੀ ਸੱਚੇ ਆਚਰਨ ਨੂੰ ਸੱਚ ਤੋਂ ਵੀ ਉੱਚਾ ਕਿਹਾ ਗਿਆ ਹੈ ।
ਨਿਬੰਧ ਨੰਬਰ : 02
ਸਚਹੁ ਉਰੈ ਸਭ ਕੋ ਉਪਰਿ ਸਚੁ ਆਚਾਰ
Sachahu Ure sabhu ko Upari sachu aachar
ਰੂਪ-ਰੇਖਾ- ਭੂਮਿਕਾ, ਪਖੰਡ ਨਿਰਾਰਥਕ ਹਨ, ਸੁੱਚਾ ਆਚਰਨ ਸਭ ਤੋਂ ਉੱਚਾ, ਸੱਚਾ-ਸੁੱਚਾ ਆਚਰਨ ਕਿਵੇਂ ਪੈਦਾ ਹੁੰਦਾ ਹੈ, ਸੱਚ ਨਾਲ ਉੱਚੇ ਗੁਣਾਂ ਦੀ ਪ੍ਰਾਪਤੀ, ਸਾਰ-ਅੰਸ਼ :
ਭੂਮਿਕਾ- ਸੱਚ ਹਮੇਸ਼ਾ ਮਨੁੱਖ ਨੂੰ ਉੱਚਾ ਰੱਖਦਾ ਹੈ। ਜਿਹੜਾ ਆਦਮੀ ਸੱਚ ਨੂੰ ਆਪਣੇ ਜੀਵਨ ਅਧਾਰ ਬਣਾ ਕੇ ਚਲਦਾ ਹੈ, ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਕਈ ਵਾਰ ਦੁਨੀਆਂ ਉਸ ਦੇ ਸੱਚ ਨੂੰ ਨਹੀਂ ਸਮਝਦੀ ਪਰੰਤੂ ਉਸ ਦੀ ਅੰਤਰ ਆਤਮਾ ਉਸ ਨੂੰ ਉੱਚਾ-ਸੁੱਚਾ ਸਮਝਦੀ ਹੈ ਤਾਂ ਉਸ ਨੂੰ ਇੱਕ ਵੱਖਰੀ ਕਿਸਮ ਦੀ ਖੁਸ਼ੀ ਅਨੁਭਵ ਹੁੰਦੀ ਹੈ। ਉਹ ਪਾਪ ਨਹੀਂ ਕਰਦਾ ਤੇ ਝੂਠ ਤੋਂ ਹੰਮੇਸ਼ਾ ਦੂਰ ਰਹਿੰਦਾ ਹੈ। ਜਦੋਂ ਮਨੁੱਖ ਆਪਣੇ ਪਾਪ ਨੂੰ ਲੁਕਾਉਣ ਲਈ ਝੂਠ ਦਾ ਆਸਰਾ ਲੈਂਦਾ ਹੈ ਤਾਂ ਉਸ ਨੂੰ ਅਨੇਕਾਂ ਝੂਠ ਬੋਲਣੇ ਪੈਂਦੇ ਹਨ। ਇਸ ਤਰ੍ਹਾਂ ਉਹ ਪਾਪੀ ਤੋਂ ਮਹਾਂ-ਪਾਪੀ ਬਣ ਜਾਂਦਾ ਹੈ। ਜਿਹੜਾ ਆਦਮੀ ਸੱਚ ਦਾ ਆਸਰਾ ਲੈਂਦਾ ਹੈ ਉਹ ਪਾਪਾਂ ਤੋ ਬੱਚਿਆ ਰਹਿੰਦਾ ਹੈ ਤੇ ਇਹ ਸੋਚ ਕੇ ਖੁਸ਼ ਹੁੰਦਾ ਹੈ ਕਿ ਮੈਂ ਕੁਝ ਗਲਤ ਨਹੀਂ ਕੀਤਾ।
ਪਖੰਡ ਨਿਰਾਰਥਕ ਹਨ- ਮਨੁੱਖ ਚੋਰੀਆਂ-ਠੱਗੀਆਂ ਕਰਦਾ ਰਹਿੰਦਾ ਹੈ। ਗਰੀਬਾਂ ਦਾ ਹੱਕ ਖੋਹ ਕੇ ਬੇਈਮਾਨੀਆਂ ਕਰਦਾ ਹੈ ਫਿਰ ਆਪਣੀ ਆਤਮਾ ਦੇ ਕਲਿਆਣ ਲਈ ਹਵਨ, ਯੱਗ ਕਰਨ ਦੇ ਪਖੰਡ ਕਰਦਾ ਹੈ, ਇਸ ਤਰ੍ਹਾਂ ਉਸ ਨੂੰ ਕੋਈ ਲਾਭ ਨਹੀਂ ਹੁੰਦਾ। ਜਿਹੜੇ ਪਾਪ ਉਸ ਨੇ ਕੀਤੇ ਹੁੰਦੇ ਹਨ ਉਹ ਉਸ ਦੇ ਖਾਤੇ ਵਿੱਚ ਲਿਖੇ ਜਾਂਦੇ ਹਨ। ਕਈ ਮਨੁੱਖ ਚੋਰੀਆਂ ਕਰਦੇ ਹਨ ਉਹ ਚੋਰੀ ਕੀਤੇ ਧਨ ਦੀ ਪ੍ਰਾਪਤੀ ਵਿੱਚੋਂ ਕੁਝ ਧਨ ਧਾਰਮਿਕ ਕੰਮਾਂ ਤੇ ਲਗਾ ਦਿੰਦੇ ਹਨ ਜਾਂ ਦਾਨਪੰਨ ਕਰ ਦਿੰਦੇ ਹਨ। ਉਹ ਇਸ ਤਰ੍ਹਾਂ ਕਰਕੇ ਸਿਰਫ ਆਪਣੇ ਆਪ ਨੂੰ ਸੰਤੁਸ਼ਟ ਕਰ ਸਕਦੇ ਹਨ, ਪਰ ਪਰਮਾਤਮਾ ਦੀ ਨਜ਼ਰ ਵਿੱਚ ਉਹ ਚੋਰ, ਠੱਗ ਹੀ ਰਹਿੰਦੇ ਹਨ। ਕਈ ਮਨੁੱਖ ਸਾਰੀ ਜਿੰਦਗੀ ਪਾਪ ਕਰਦੇ ਹਨ, ਦੂਸਰਿਆਂ ਨੂੰ ਤੰਗ ਕਰਦੇ ਹਨ ਤੇ ਬੁਢਾਪੇ ਵੇਲੇ ਤੀਰਥ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਕਰਕੇ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਹਨ। ਬੇਈਮਾਨ ਆਦਮੀ ਦੀ ਆਤਮਾ ਮੈਲੀ ਹੁੰਦੀ ਹੈ ਉਹ ਕਦੇ ਵੀ ਆਤਮਿਕ ਉੱਨਤੀ ਨਹੀਂ ਕਰ ਸਕਦਾ। ਉਹ ਹਉਮੇਂ ਤੋਂ ਝੂਠਾਂ ਦਾ ਸ਼ਿਕਾਰ ਹੁੰਦਾ ਹੈ। ਅਜਿਹੇ ਮਨੁੱਖ 1 ਪਰਮਾਤਮਾ ਦੇ ਚਰਨਾਂ ਵਿੱਚ ਥਾਂ ਨਹੀਂ ਮਿਲਦੀ। ਮਨੁੱਖ ਕਈ ਵਾਰ ਸਾਰੀ ਜ਼ਿੰਦਗੀ ਲੋਕਾਂ ਦਾ ਹੱਕ ਖਾਂਦਾ ਰਹਿੰਦਾ ਹੈ ਤੇ ਉਸ ਨੂੰ ਆਪਣੇ ਇਹਨਾਂ ਪਾਪਾਂ ਦਾ ਕਦੀ ਅਹਿਸਾਸ ਨਹੀਂ ਹੁੰਦਾ। ਪਰਾਏ ਹੱਕ ਨੂੰ ਪਾਪ ਸਮਝਣ ਦਾ ਅਹਿਸਾਸ ਉਸ ਨੂੰ ਤਾਂ ਹੀ ਹੋ ਸਕਦਾ ਹੈ ਜਦੋਂ ਉਹ ਸੱਚ ਨੂੰ ਆਪਣੇ ਜੀਵਨ ਦਾ ਅਧਾਰ ਬਣਾਏ। ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ-
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ,
ਗੁਰੂ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਇ॥
ਦਿਲ ਵਿੱਚ ਪਰਮਾਤਮਾ ਦੀ ਯਾਦ ਵਸਾਉਣੀ ਚਾਹੀਦੀ ਹੈ। ਉਸ ਤੋਂ ਬਿਨਾਂ ਕਰਮ-ਕਾਂਡ, ਵਰਤ, ਤੀਰਥ, ਇਸ਼ਨਾਨ ਸਭ ਵਿਅਰਥ ਹਨ।
ਸੁੱਚਾ ਆਚਰਨ ਸਭ ਤੋਂ ਉੱਚਾ- ਸੁੱਚੇ ਆਚਰਨ ਨੂੰ ਸੱਚ ਨਾਲੋਂ ਵੀ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਸੁਚਾ ਆਚਰਨ ਮਤਲਬ ਸੱਚਾ ਵਿਹਾਰ। ਇੱਕ ਦੁਕਾਨਦਾਰ ਜੇ ਸੌਦਾ ਘੱਟ ਤੋਲਦਾ ਹੈ ਜਾਂ ਠੱਗੀ ਕਰਦਾ ਹੈ ਤਾਂ ਉਸ ਦਾ ਵਿਹਾਰ ਸੁੱਚਾ ਨਹੀਂ ਹੈ। ਕੋਈ ਵੱਡੀ ਕੰਪਨੀ ਦਾ ਮਾਲਕ ਮਜ਼ਦੂਰਾਂ ਦਾ ਹੱਕ ਮਾਰਦਾ ਹੈ। ਕਰਮਚਾਰੀਆਂ ਨੂੰ ਪੂਰਾ ਵੇਤਨ ਨਹੀਂ ਦਿੰਦਾ, ਪਰ ਸਵੇਰੇ-ਸ਼ਾਮ ਪੂਜਾ-ਪਾਠ ਕਰਦਾ ਹੈ, ਮੰਦਰਾਂ ਗੁਰਦੁਆਰਿਆਂ ਵਿੱਚ ਦਾਨ ਦਿੰਦਾ ਹੈ ਤਾਂ ਉਸ ਦਾ ਵਿਹਾਰ ਸੁੱਚਾ ਨਹੀਂ ਗਿਣਿਆ ਜਾਂਦਾ। ਸਮਾਜ ਵਿੱਚ ਕਈ ਵਿਅਕਤੀ ਪਰਾਈ ਔਰਤ ਤੇ ਬੁਰੀ ਨਜ਼ਰ ਰੱਖਦੇ ਹਨ ਉਹ ਵੀ ਘਟੀਆ ਆਚਰਣ ਵਾਲੇ ਮੰਨੇ ਜਾਂਦੇ ਹਨ।
ਸੱਚਾ-ਸੁੱਚਾ ਆਚਰਨ ਕਿਵੇਂ ਪੈਦਾ ਹੁੰਦਾ ਹੈ- ਸੱਚਾ-ਸੁੱਚਾ ਆਚਰਨ ਉਸ ਮਨੁੱਖ ਦਾ ਹੀ ਮੰਨਿਆ ਜਾਂਦਾ ਹੈ ਜੋ ਉਹ ਮੂੰਹ ਤੋਂ ਕਹੇ ਤੇ ਉਹ ਹੀ ਕਰੇ। ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਕਹੇ ਕੁਝ ਤੇ ਕਰੇ ਕੁਝ। ਉਹ ਆਪਣੀ ਕਹਿਣੀਕਰਨੀ ਤੇ ਪੂਰਾ ਉਤਰੇ। ਸੱਚੇ-ਸੁੱਚੇ ਆਚਰਨ ਵਾਲਾ ਮਨੁੱਖ ਸੁਆਰਥੀ, ਮੌਕਾਪ੍ਰਸਤ ਤੇ ਖੁਸ਼ਾਮਦ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ‘ਮੂੰਹ ਮੇਂ ਰਾਮ ਤੇ ਬਗਲ ਮੇਂ ਛਰੀ’ ਵਾਲੇ ਹਿਸਾਬ-ਕਿਤਾਬ ਦਾ ਨਹੀਂ ਹੋਣਾ ਚਾਹੀਦਾ। ਘੱਟੋ-ਘੱਟ ਉਸ ਵਿੱਚ ਸੱਚ ਕਹਿਣ ਤੇ ਸੱਚ ਸੁਣਨ ਦੀ ਦਲੇਰੀ ਹੋਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਵਰਗੇ ਜਰਵਾਣੇ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਦੇ ਜਬਰਜ਼ੁਲਮ ਦੀ ਨਿਖੇਧੀ ਕਰਦੇ ਹੋਏ ਕਿਹਾ ਸੀ-
‘ਸਚੁ ਕੀ ਬਾਣੀ ਨਾਨਕ ਆਖੇ,
ਸਚੁ ਸੁਣਾਇਸੀ ਸਚ ਕੀ ਬੇਲਾ ‘
ਵਾਲਾ ਨਿਰਭੈ ਹੁੰਦਾ ਹੈ। ਉਹ ਕਿਸੇ ਤੋਂ ਡਰਦਾ ਨਹੀਂ। ਜਿਹੜੇ ਲੋਕ ਮੌਕੇ ਦਾ ਲਾਭ ਉਠਾ ਕੇ ਗੱਲ ਕਰਨ ਵਾਲੇ ਹੁੰਦੇ ਹਨ ਜਾਂ ਮੱਖਣਬਾਜ਼ੀ ਵਿੱਚ ਵਿਸ਼ਵਾਸ ਰੱਖਦੇ ਹਨ, ਸਮਾਜ ਵੀ ਉਹਨਾਂ ਦੇ ਬਾਰੇ ਵਿੱਚ ਚੰਗੀ ਰਾਏ ਨਹੀਂ ਰੱਖਦਾ। ਡਰਪੋਕ ਤੇ ਸੁਆਰਥੀ ਲੋਕ ਜਦੋਂ ਦੁਨੀਆਂ ਤੋਂ ਚਲੇ ਜਾਂਦੇ ਹਨ ਤਾਂ ਲੋਕ ਉਹਨਾਂ ਨੂੰ ਕੁਝ ਦਿਨਾਂ ਵਿੱਚ ਹੀ ਭੁੱਲ ਜਾਂਦੇ ਹਨ। ਉੱਚੇ ਆਚਰਨ ਵਾਲੇ ਤੇ ਸੱਚ ਦੇ ਪੁਜਾਰੀ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲੈਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਸੱਚੀਆਂ-ਸੁੱਚੀਆਂ | ਸੁਣਾਈਆਂ ਸਨ। ਉਹ ਇਸ ਜ਼ਫਰਨਾਮੇ ਨੂੰ ਪੜ ਕੇ ਪਾਗਲਾਂ ਵਰਗਾ ਹੋ ਗਿਆ ਸੀ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਸੱਚਾ-ਸੁੱਚਾ ਉਹੀ ਹੁੰਦਾ ਹੈ ਜੋ ਕੁੱਝ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਨਿਰਭੈਤਾ ਨਾਲ ਹਰ ਗੱਲ ਦਾ ਸਾਹਮਣਾ ਕਰਦਾ ਹੈ।
ਸਾਰ-ਅੰਸ਼- ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੱਚ ਬੇਸ਼ਕ ਕੌੜਾ ਲੱਗਦਾ ਹੈ। ਹਰ ਮਨੁੱਖ ਆਪਣੀ ਪ੍ਰਸ਼ੰਸਾ ਸੁਣ ਕੇ ਖੁਸ਼ ਹੋ ਜਾਂਦਾ ਹੈ ਤੇ ਆਪਣੇ ਬਾਰੇ ਸੱਚੀ ਗੱਲ ਸੁਣ ਕੇ ਲੜਨ ਨੂੰ ਤਿਆਰ ਹੋ ਜਾਂਦਾ ਹੈ। ਇਹ ਗੱਲ ਵੀ ਸੋਚਣੀ ਚਾਹੀਦੀ ਹੈ ਕਿ ਅਸਲ ਵਿੱਚ ਤੁਹਾਡਾ ਮਿਤੱਰ ਉਹੀ ਹੈ ਜੋ ਤੁਹਾਡੇ ਸਾਹਮਣੇ ਤੁਹਾਨੂੰ ਸੱਚ ਦੱਸਦਾ ਹੈ ਭਾਵੇਂ ਉਹ ਗੱਲ ਬੁਰੀ ਵੀ ਹੋਵੇ। ਉਸ ਸਮੇਂ ਕੌੜੀ ਲੱਗੀ। ਹੋਈ ਗੱਲ ਤੁਹਾਨੂੰ ਭਵਿੱਖ ਵਿੱਚ ਉਸ ਗਲਤ ਕੰਮ ਤੋਂ ਹਮੇਸ਼ਾ ਰੋਕੇਗੀ । ਯਾਦ ਰੱਖੋ ਸਾਂਚ ਕੋ ਆਂਚ ਨਹੀਂ।