Punjabi Essay on “Globalization”, “ਵਿਸ਼ਵੀਕਰਨ”, Punjabi Essay for Class 10, Class 12 ,B.A Students and Competitive Examinations.

ਵਿਸ਼ਵੀਕਰਨ

Globalization 

ਜਾਣ-ਪਛਾਣ : ਵਿਸ਼ਵੀਕਰਨ ਜਾਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਭਾਵ ਹੈ-ਸਾਰੇ ਦੇਸਾਂ ਵਿਚ ਆਪਸੀ ਪ੍ਰੇਮ ਅਤੇ ਮਿੱਤਰਤਾ ਭਰਪੂਰ ਸਬੰਧ ਦਾ ਹੋਣਾ।ਵੇਖਣ ਤੋਂ ਇੰਜ ਜਾਪੇ ਜਿਵੇਂ ਸਾਰਾ ਸੰਸਾਰ ‘ਇਕੋ ਹੀ ਪਿੰਡ ਹੋਵੇ, ਸਾਰਾ ਸੰਸਾਰ ਇਕ ਮਾਲਾ ਹੋਵੇ ਤੇ ਸਾਰੇ ਦੇਸ ਇਕ ਮਾਲਾ। ਦੇ ਫੁੱਲ ਹੋਣ।

ਵਿਸ਼ਵੀਕਰਨ ਦੀ ਲੋੜ : ਮਨੁੱਖ ਸਦੀਆਂ ਤੋਂ ਹੀ ਇਸ ਕੋਸ਼ਿਸ਼ ਵਿਚ ਸੀ ਕਿ ਸਾਰੇ ਸੰਸਾਰ ਨੂੰ ਇਕ ਕਰ ਦਿੱਤਾ ਜਾਵੇ। ਏਕਤਾ ਦੇ | ਸੰਕਲਪ ਨੂੰ ਪੂਰਾ ਕਰਨ ਲਈ ਸਭ ਤੋਂ ਵੱਧ ਯੋਗਦਾਨ ਧਰਮ ਨੇ ਪਾਇਆ ਖ਼ਾਸ ਕਰਕੇ ਇਸਲਾਮ ਧਰਮ ਵਿਚ ਪੋਪ ਨੇ। ਪਰ ਸਮਾਂ ਪਾ ਕੇ ਇਨ੍ਹਾਂ ਵਿਚਾਰਾਂ ਵਿਚ ਟਕਰਾਓ ਆਉਣਾ ਸ਼ੁਰੂ ਹੋ ਗਿਆ। ਸਾਰੇ ਕੀਤੇ-ਕਰਾਏ ਯਤਨ ਅਸਫਲ ਹੋ ਗਏ | ਅਚਾਨਕ ਦੋ ਦੇਸਾਂ ਵਿਚ ਜੰਗ ਛਿੜ ਗਈ।

ਸਮੁੱਚਾ ਵਿਸ਼ਵ ਦੋ ਧੜਿਆਂ ਵਿਚ ਵੰਡਿਆ ਗਿਆ। ਇਕ ਲੋਕਰਾਜੀ ਧੜਾ ਤੇ ਦੂਜਾ ਪੂੰਜੀਪਤੀਆਂ ਦਾ ਧੜਾ। ਦੋਵਾਂ ਧੜਿਆਂ ਵਿਚ ਕਬਜ਼ੇ ਦੀ ਭਾਵਨਾ ਪ੍ਰਬਲ ਹੁੰਦੀ ਗਈ। ਹਰ ਦੇਸ ਆਪਣੀਆਂ ਸੀਮਾਵਾਂ ਵਧਾਉਣਾ ਚਾਹੁੰਦਾ ਸੀ। ਸਿੱਟੇ ਵਜੋਂ ਸਾਰੇ ਦੇਸਾਂ ਵਿਚ ਜੰਗ ਦੀ ਸੰਭਾਵਨਾ ਬਣੀ ਰਹਿੰਦੀ ਸੀ। ਇੰਜ ਵਿਸ਼ਵ-ਭਾਈਚਾਰੇ ਲਈ ਸਮੇਂ-ਸਮੇਂ ਕਈ ਯਤਨ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਦਾ ਮੂਲ ਮਕਸਦ ਸੀ-ਸਾਰੇ ਦੇਸ਼ਾਂ ਨੂੰ ਇਕੋ ਪਲੇਟਫਾਰਮ ‘ਤੇ ਲਿਆਉਣਾ।

ਵਿਸ਼ਵੀਕਰਨ ਦੇ ਲਾਭ : ਇੰਜ ਵਿਸ਼ਵੀਕਰਨ ਦੇ ਕਈ ਲਾਭ ਵੀ ਹਨ, ਜਿਵੇਂ ਵਧੀਆ ਤਕਨੀਕ ਦੀਆਂ ਚੀਜ਼ਾਂ ਮਿਲਣ ਲਗ ਪੈਣਗੀਆਂ, ਪੈਸੇ ਦਾ ਫੈਲਾਅ ਵਧ ਜਾਵੇਗਾ, ਚੀਜ਼ਾਂ ਦੀਆਂ ਕੀਮਤਾਂ ਵਿਚ ਸਮਾਨਤਾ ਆ ਜਾਵੇਗੀ, ਕੰਪਿਊਟਰ ਦੇ ਹੁਨਰ ਤੇ ਸੰਚਾਰ ਵਿਚ ਵਾਧਾ ਹੋ ਜਾਵੇਗਾ। ਕਿਉਂਕਿ ਅੱਜ ਦੁਨੀਆ ਵਿਚ ਹਰ ਪੱਖੋਂ ਤੇਜ਼ੀ ਨਾਲ ਬਦਲਾਓ ਆ ਰਿਹਾ ਹੈ। ਵਿਗਿਆਨ ਤੇ ਤਕਨਾਲੋਜੀ ਦੇ ਭਰਪੂਰ ਵਿਕਾਸ ਨਾਲ ਅੱਜ ਸਮੇਂ ਤੇ ਸਥਾਨ ਦੀਆਂ ਦੂਰੀਆਂ ਤੇਜ਼ੀ ਨਾਲ ਘਟ ਰਹੀਆਂ ਹਨ। ਇਸ ਤੋਂ ਇਲਾਵਾ ਵੰਨ-ਸੁਵੰਨੇ ਆਵਾਜਾਈ ਤੇ ਸੰਚਾਰਸਾਧਨਾਂ ਦੇ ਵਸੀਲਿਆਂ ਨਾਲ ਦੁਨੀਆ ਹੋਰ ਵੀ ਨੇੜੇ ਹੋ ਰਹੀ ਹੈ।

ਵਰਤਮਾਨ ਸਥਿਤੀ : ਵਿਸ਼ਵੀਕਰਨ ਜਿੱਥੇ ਆਰਥਕ ਤਰਕੀ ਦਾ ਵਸੀਲਾ ਵੀ ਹੈ, ਉੱਥੇ ਇਹ ਦੇਸਾਂ ਲਈ ਖ਼ਤਰਾ ਵੀ ਹੈ। ਕਿਉਂਕਿ ਇਸ ਦਾ ਮੁੱਖ ਸਬੰਧ ਆਰਥਕਤਾ ਨਾਲ ਹੈ। ਦੁਨੀਆ ਦੇ ਜਿਹੜੇ ਪੂੰਜੀਵਾਦੀ ਮੁਲਕਾਂ ਕੋਲ ਅਥਾਹ ਆਰਥਕ ਵਸੀਲੇ ਹਨ, ਉਹ ਆਪਣੇ ਉਦਯੋਗ ਤੇ ਵਪਾਰ ਦੀ ਤਰੱਕੀ ਲਈ ਖੁਲੀ ਮੰਡੀ ਲੱਭਦੇ ਹਨ।ਉਹ ਦੇਸ ਆਪਣਾ ਮੁਨਾਫ਼ਾ ਕਮਾਉਣ ਲਈ ਸੁਆਰਥੀ ਤੇ ਸੌੜੀ ਸੋਚ ਤਹਿਤ ਸਾਰੀ ਦੁਨੀਆ ਨੂੰ ਇੱਕ ਕਰਨਾ ਚਾਹੁੰਦੇ ਹਨ ਤਾਂ ਜੋ ਪਛੜੇ ਤੇ ਗਰੀਬ ਦੇਸ਼ਾਂ ਦਾ ਸ਼ੋਸ਼ਣ ਕੀਤਾ ਜਾ ਸਕੇ ।

ਵਿਕਸਤ ਦੇਸ਼ਾਂ ਦੀ ਮਾੜੀ ਸੋਚ : ਅਸਲ ਵਿਚ ਵਿਸ਼ਵੀਕਰਨ ਸ਼ਕਤੀਸ਼ਾਲੀ ਦੇਸ਼ਾਂ ਵੱਲੋਂ ਪਛੜੇ ਤੇ ਗਰੀਬ ਦੇਸ਼ਾਂ ਦੇ ਸਭਿਆਚਾਰਾਂ ਤੇ ਬੋਲਿਆ ਗਿਆ ਧਾਵਾ ਹੈ। ਵੱਖ-ਵੱਖ ਉੱਨਤ ਦੇਸ਼ਾਂ ਦੀਆਂ ਤਾਕਤਾਂ ਆਪਣੇ ਹਿਤਾਂ ਦੀ ਪੂਰਤੀ ਲਈ ਵਿਸ਼ਵੀਕਰਨ ਦੇ ਪ੍ਰੋਗਰਾਮ ਹੇਠ ਪਛੜੇ ਤੇ ਗ਼ਰੀਬ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਬਣਾਉਣ ਦੀ ਕੋਸ਼ਿਸ਼ ਵਿਚ ਹਨ।

ਕਬਜ਼ੇ ਦੀ ਭਾਵਨਾ : ਅਸਲ ਵਿਚ ਵਿਸ਼ਵ-ਵਿਕਾਸ ਦਾ ਇਹ ਵਰਤਾਰਾ ਇਕ ਭਰਮ ਹੈ। ਇਸ ਲਹਿਰ ਦਾ ਸੰਚਾਲਕ ਅਮਰੀਕਾ ਹੈ। ਉਹ ਇਸ ਦੇ ਅਧਿਕਾਰ ਖੇਤਰ ਤੇ ਆਪ ਕਾਬਜ਼ ਹੋਣਾ ਚਾਹੁੰਦਾ ਹੈ । ਉਸ ਦਾ ਮੂਲ ਮਕਸਦ ਵਿਕਾਸਸ਼ੀਲ ਦੇਸ਼ਾਂ ਦੀ ਆਪਣੀ ਪਛਾਣ ਖ਼ਤਮ ਕਰਕੇ । ਉਨਾਂ ਨੂੰ ਆਪਣੇ ਅਧੀਨ ਲਿਆਉਣਾ ਹੈ। ਭਾਰਤ ਵਰਗੇ ਹੋਰ ਅਨੇਕਾਂ ਪਛੜੇ ਦੇਸ਼ਾਂ ਨੂੰ ਸੱਭਿਆਚਾਰਕ ਤੌਰ ‘ਤੇ ਗੁਲਾਮ ਬਣਾਉਣ ਦੀ ਇਹ ਕੋਝੀ ਤੇ ਖ਼ਤਰਨਾਕ ਚਾਲ ਹੈ। ਭਾਰਤ ਵਿਚ 1990 ਤੋਂ ਹੀ ਵਿਸ਼ਵੀਕਰਨ ਦੇ ਪ੍ਰੋਗਰਾਮ ਨੂੰ ਪ੍ਰਚਾਰਿਆ ਜਾ ਰਿਹਾ ਹੈ।

ਸਮੇਂ ਦੀ ਲੋੜ : ਅੱਜ ਲੋੜ ਹੈ ਵਿਸ਼ਵੀਕਰਨ ਦੇ ਨਾਂ ‘ਤੇ ਦਿਲ-ਲੁਭਾਊ ਨਾਅਰਿਆਂ ਦੇ ਭਰਮ ਵਿਚ ਆਉਣ ਤੋਂ ਬਚਣ ਦੀ ਕਿਉਂਕਿ ਇਸ ਨਾਲ ਹਰ ਸਮਾਜ ਦੇ ਆਪਣੇ ਨਿਵੇਕਲੇ ਸਭਿਆਚਾਰ ਦੀ ਹੋਂਦ ਤੇ ਪਛਾਣ ਖ਼ਤਮ ਹੋ ਜਾਵੇਗੀ ਤੇ ਸਾਰੇ ਦਾ ਸਾਰਾ ਸੱਭਿਆਚਾਰ ਅਮਰੀਕਨ ਹੀ ਹੋ ਜਾਵੇਗਾ। ਭਾਵੇਂ ਇਸ ਦੌੜ ਨੇ ਆਰਥਕ ਪੱਖੋਂ ਦੇਸ਼ਾਂ ਨੂੰ ਇੱਕ ਬਣਾਉਣ ਦਾ ਯਤਨ ਕੀਤਾ ਹੈ ਪਰ ਪਦਾਰਥਾਂ ਤੇ ਪੈਸੇ ਦੇ ਲਾਲਚ ਨੇ ਮਨੁੱਖ ਤੋਂ ਬੜਾ ਵੱਡਾ ਕਹਿਰ ਢਾਇਆ ਹੈ।ਉਹ ਹੈ-ਗਰੀਬ ਹੋਰ ਗਰੀਬ ਹੋ ਗਿਆ ਤੇ ਅਮੀਰ ਹੋਰ ਅਮੀਰ। ਸੋ ਲੋੜ ਹੈ ਸਾਨੂੰ ਆਪਣੇ ਦੇਸ਼ ਦੇ ਆਰਥਕ ਢਾਂਚੇ ਨੂੰ ਮਜ਼ਬੂਤ ਕਰਨ ਦੀ।

Leave a Reply