ਵਿਹਲਾ ਮਨ ਸ਼ੈਤਾਨ ਦਾ ਘਰ
Vehla Mann Shaitan da Ghar
ਮਨ ਦਾ ਅਰਥ : ਮਨ ਕੀ ਹੈ ? ਮਨ ਵਿਚਾਰਾਂ, ਫਰਨਿਆਂ, ਸੰਕਲਪਾਂ ਅਤੇ ਤ੍ਰਿਸ਼ਨਾਵਾਂ ਦਾ ਢੇਰ ਹੈ।ਇਨ੍ਹਾਂ ਦਾ ਪ੍ਰਵਾਹ ਹਰ ਵੇਲੇ ਚਲਦਾ ਗਹਿੰਦਾ ਹੈ। ਇਹ ਮਨ ਹੀ ਹੈ ਜਿਸ ਵਿਚ ਸਾਡੀਆਂ ਇਛਾਵਾਂ, ਲਾਲਸਾਵਾਂ, ਉਮੰਗਾਂ ਤੇ ਸਧਰਾਂ ਪਲਦੀਆਂ ਹਨ। ਮਨ ਦੇ ਹੁਕਮ ਅਨੁਸਾਰ ਹੀ। ਸਾਡੀਆਂ ਗਿਆਨ-ਇੰਦਰੀਆਂ (ਹੱਥ, ਪੈਰ, ਅੱਖ, ਕੰਨ, ਮੁੰਹ) ਕੰਮ ਕਰਦੀਆਂ ਹਨ। ਮਨ ਚੰਚਲ ਹੈ। ਇਹ ਭਟਕਦਾ ਰਹਿੰਦਾ ਹੈ। ਇਸ ਵਿਚ । ਇਛਾਵਾਂ ਦੀ ਪੂਰਤੀ ਕਦੇ ਨਹੀਂ ਹੁੰਦੀ, ਮ੍ਰਿਗ-ਤ੍ਰਿਸ਼ਨਾਵਾਂ ਵਾਂਗ ਇਛਾਵਾਂ ਵਧਦੀਆਂ ਹੀ ਜਾਂਦੀਆਂ ਹਨ।
ਵਿਹਲਾ ਮਨ ਸ਼ੈਤਾਨ ਦਾ ਘਰ : ਮਨ ਸ਼ੈਤਾਨ-ਰੂਪ ਕਦੋਂ ਹੁੰਦਾ ਹੈ ? ਜ਼ਾਹਰ ਹੈ ਕਿ ਮਨ ਜਦੋਂ ਵਿਹਲਾ ਹੋਵੇ, ਕੋਈ ਕੰਮ ਕਰਨ ਨੂੰ ਨਾ ਲੱਭੇ ਜਾਂ ਕੋਈ ਕੰਮ (ਸਾਰਥਕ) ਨਾ ਕੀਤਾ ਜਾਵੇ ਤਾਂ ਮਨ ਵਿਹਲਾ ਹੁੰਦਾ ਹੈ। ਉਸ ਵਿਚਲੀ ਇਕਾਗਰਤਾ ਟਿਕੀ ਨਹੀਂ ਹੁੰਦੀ, ਉਹ ਡਾਵਾਂਡੋਲ ਹੁੰਦਾ ਹੈ, ਭਟਕਦਾ ਰਹਿੰਦਾ ਹੈ ਤਾਂ ਫਿਰ ਸਪਸ਼ਟ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਸ਼ੈਤਾਨ ਕਿਸ ਨੂੰ ਕਹਿੰਦੇ ਹਨ ? ਇਹ ਵੀ ਮਨੁੱਖ ਕਿਆਸ-ਅਰਾਈਆਂ ਲਾਉਂਦਾ ਰਹਿੰਦਾ ਹੈ ਕਿ ਸ਼ੈਤਾਨ ਬਰਬਾਦੀ ਲਿਆਉਣ ਵਾਲੀ, ਮਾੜੇ ਕੰਮਾਂ ਵੱਲ ਪ੍ਰੇਰਤ ਕਰਨ ਵਾਲੀ ਤੇ ਬੁੱਧੀ ਭ੍ਰਿਸ਼ਟ ਕਰਨ ਵਾਲੀ ਕੋਈ ਅਦਿੱਖ ਸ਼ਕਤੀ ਹੈ। ਜਦੋਂ ਇਸ ਦਾ ਬੋਲਬਾਲਾ ਹੁੰਦਾ ਹੈ ਤਾਂ ਮਨੁੱਖ ਵੀ ਸ਼ੈਤਾਨ ਬਣ ਜਾਂਦਾ ਹੈ।
ਵਿਹਲੇ ਮਨ ਤੋਂ ਭਾਵ : ਵਿਹਲੇ ਮਨ ਤੋਂ ਭਾਵ ਉਸ ਮਨੁੱਖ ਦੀ ਅੰਦਰਲੀ ਦਸ਼ਾ/ਹਾਲਤ ਤੋਂ ਹੈ ਜੋ ਦਸਾਂ-ਨਹੁੰਆਂ ਦੀ ਕਿਰਤ ਵਿਚ ਨਹੀਂ ਰੁੱਝਿਆ ਹੋਇਆ ਜਾਂ ਉਸ ਦੀ ਸੋਚ ਕਿਰਤ ਵਾਲੇ ਪਾਸੇ ਨਹੀਂ ਲੱਗ ਰਹੀ ਜਾਂ ਉਸ ਦਾ ਮਨ ਅਜਿਹੀਆਂ ਸੋਚਾਂ ਵਿਚ ਘਿਰਿਆ ਰਹਿੰਦਾ ਹੈ। ਜਿਹੜੀਆਂ ਗ਼ਲਤ ਹੋਣ, ਜਿਨ੍ਹਾਂ ਦੇ ਸਿੱਟੇ ਮਾੜੇ ਨਿਕਲਦੇ ਹੋਣ। ਗ਼ਲਤ ਸੋਚਣੀ ਹਮੇਸ਼ਾ ਨੁਕਸਾਨਦਾਇਕ ਹੁੰਦੀ ਹੈ ਤੇ ਮਨੁੱਖ ਨੂੰ ਢਹਿੰਦੀ ਕਲਾ ਵੱਲ ਲੈ ਕੇ ਜਾਣ ਵਾਲੀ ਹੁੰਦੀ ਹੈ। ਮਾੜੀ ਸੋਚ, ਮਾੜੇ ਕਾਰਨਾਮੇ ਹਰ ਇਕ ਲਈ ਦੁਖਦਾਈ ਹੁੰਦੇ ਹਨ। ਅਜਿਹਾ ਮਨੁੱਖ ਸਮਾਜ, ਪਰਿਵਾਰ ਸਾਰਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਰਹਿੰਦਾ ਹੈ। ਉਹ ਨਾ ਆਪ ਟਿਕ ਕੇ ਬੈਠਦਾ ਹੈ ਤੇ ਨਾ ਹੀ ਦੂਜਿਆਂ ਨੂੰ ਸ਼ਾਂਤੀ ਨਾਲ ਰਹਿਣ ਦਿੰਦਾ ਹੈ।
ਮਨੁੱਖ ਦੀ ਪਰੇਸ਼ਾਨੀ ਦਾ ਕਾਰਨ : ਮਨੁੱਖ ਵਿਹਲਾ ਕਿਉਂ ਅਤੇ ਕਦੋਂ ਰਹਿੰਦਾ ਹੈ ? ਇਸ ਦੇ ਕਈ ਕਾਰਨ ਹਨ-ਪਹਿਲਾ ਕਾਰਨ ਤਾਂ ਸਪਸ਼ਟ ਹੈ-ਬੇਰੁਜ਼ਗਾਰੀ, ਭਾਵ ਮਨੁੱਖ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ, ਜਿਸ ਨਾਲ ਉਸ ਦੀ ਸੋਚ ਵੀ ਨਕਾਰਾਤਮਕ ਹੋ ਜਾਂਦੀ ਹੈ। ਘਰੇਲੂ ਪਰੇਸ਼ਾਨੀਆਂ ਵੀ ਮਨੁੱਖ ਦੇ ਮਨ ਨੂੰ ਬੇਚੈਨ ਕਰ ਦਿੰਦੀਆਂ ਹਨ। ਅਜਿਹੇ ਵਿਅਕਤੀ ਭਾਵੇਂ ਕਾਰ-ਵਿਹਾਰ ਵੀ ਕਰਦੇ ਹਨ ਪਰ ਵਿਹਲੇ ਸਮੇਂ ਦਾ ਦੁਰਉਪਯੋਗ ਵੀ ਕਰਦੇ ਹਨ ! ਇਹ ਆਪਣੇ ਵਿਹਲੇ ਪਲਾਂ ਨੂੰ ਬੁਰੇ ਪਾਸੇ ਗੁਜ਼ਾਰ ਕੇ ਬਰਬਾਦ ਕਰ ਦਿੰਦੇ ਹਨ। ਨਕਾਰਾਤਮਕ ਸੋਚ ਵਾਲਾ ਪਾਣੀ ਪੰਜ-ਵਿਕਾਰਾਂ ਦੀ ਹੋਰ ਜ਼ਿਆਦਾ ਦੁਰਵਰਤੋਂ ਕਰਦਾ ਹੈ-ਕਾਮ ਨੂੰ ਭੜਕਾ ਕੇ ਬਦਮਾਸ਼ੀਆਂ ਕਰਵਾਉਂਦਾ। ਹੈ, ਕੋਧ ਨੂੰ ਫੂਕ ਕੇ ਮਹਾਂਭਾਰਤ ਭਖਾਈ ਰੱਖਦਾ ਹੈ, ਲੋਭ ਨੂੰ ਚਮਕਾ ਕੇ ਚੋਰੀਆਂ-ਡਾਕੇ ਮਰਵਾਉਂਦਾ ਹੈ, ਮੋਹ ਨੂੰ ਉਤੇਜਿਤ ਕਰਕੇ ਹਰ ਅਯੋਗ ਕੰਮ ਕਰਵਾਉਂਦਾ ਹੈ, ਹਉਮੈ ਤੀਖਣ ਕਰਕੇ ਹਵਾ ਦੇ ਘੋੜੇ ਦੁੜਾਉਂਦਾ ਹੈ ਪਰ ਪਾਣੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦੇ ਮਾੜੇ ਕਰਮਾਂ ਦਾ ਲੇਖਾ-ਜੋਖਾ ਉਸ ਨੂੰ ਆਪ ਹੀ ਧਰਮਰਾਜ ਦੀ ਕਚਹਿਰੀ ਵਿਚ ਦੇਣਾ ਪੈਣਾ ਹੈ।
ਮਨ ਨੂੰ ਇਕਾਗਰ ਕਰਨ ਦੀ ਲੋੜ : ਮਨੁੱਖ ਨੂੰ ਇਹ ਸੋਝੀ ਤਾਂ ਹੈ ਹੀ ਕਿ ਇਹ ਮਨੁੱਖਾ ਜਨਮ ਦੁਰਲੱਭ ਹੈ, ਵਾਰ-ਵਾਰ ਨਹੀਂ ਮਿਲਣਾ,, ਇਸ ਜੀਵਨ ਨੂੰ ਪ੍ਰਾਪਤ ਕਰਨ ਲਈ ਚੁਰਾਸੀ ਦੇ ਗੇੜ ਵਿਚ ਪੈਣਾ ਪੈਂਦਾ ਹੈ। ਫਿਰ ਉਹ ਮਾੜੇ ਕਰਮਾਂ ਵੱਲ ਕਿਉਂ ਉੱਲਰਦਾ ਹੈ। ਮਨੁੱਖ ਨੂੰ ਦੁਨਿਆਵੀ ਕੰਮ-ਕਾਰ ਕਰਦਿਆਂ ਹੋਇਆਂ ਵੀ ਆਪਣਾ ਧਿਆਨ ਪ੍ਰਭੂ-ਪਰਮਾਤਮਾ ਵੱਲ ਲਾਈ ਰੱਖਣਾ ਚਾਹੀਦਾ ਹੈ : ਜਿਵੇਂ ਕਿਹਾ ਜਾਂਦਾ ਹੈ। ਹੱਥ ਕਾਰ ਵੱਲ ਚਿੱਤ ਕਰਤਾਰ ਵੱਲ । ਕਿਉਂਕਿ ਜੇ ਤੁਸੀਂ ਆਪਣਾ ਧਿਆਨ ਪਰਮਾਤਮਾ ਦੇ ਨਾਮ ਵੱਲ ਟਿਕਾ ਲਿਆ ਤਾਂ ਇਸ ਵਿਚ ਨਾ ਹੀ ਤ੍ਰਿਸ਼ਨਾਵਾਂ ਉੱਠਣਗੀਆਂ ਤੇ ਨਾ ਹੀ ਕੋਈ ਫੁਰਨੇ ਫਰਨਗੇ। ਲੋੜ ਹੈ ਸਿਰਫ਼ ਮਨ ਨੂੰ ਟਿਕਾਉਣ ਦੀ।ਜਿਵੇਂ ਮਾਂ ਘਰ ਦਾ ਸਾਰਾ ਕੰਮ-ਕਾਰ ਕਰਦੀ ਹੈ ਤੇ ਧਿਆਨ ਹੁੰਦਾ ਹੈ ਉਸ ਦਾ ਆਪਣੇ ਬੱਚੇ ਵੱਲ ਜਿਹੜਾ ਪੰਘੂੜੇ ਵਿਚ ਸੁੱਤਾ ਪਿਆ ਹੁੰਦਾ ਹੈ। ਇੰਜ ਉਹ ਉਸ ਬੱਚੇ ਵੱਲ ਵੀ ਸੁਚੇਤ ਹੈ ਤੇ ਕੰਮ-ਕਾਰ ਵੀ ਕਰੀ ਜਾ ਰਹੀ ਹੈ।
ਸਾਰੰਸ਼ : ਵਿਹਲਾ ਰਹਿਣਾ ਵੀ ਇਕ ਰੋਗ ਹੈ ਕਿਉਂਕਿ ਇਸ ਨਾਲ ਸਰੀਰਕ ਅਤੇ ਮਾਨਸਿਕ ਦੋਵੇਂ ਸਮਰਥਾਵਾਂ ਵਿਗੜ ਜਾਂਦੀਆਂ ਹਨ, ਵਿਅਕਤੀ ਆਲਸੀ ਹੋ ਜਾਂਦਾ ਹੈ, ਮਨ ਵਿਚ ਹਮੇਸ਼ਾ ਭੈੜੇ-ਭੈੜੇ ਖ਼ਿਆਲ ਆਉਂਦੇ ਹਨ, ਕੋਈ ਵੀ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਜਿਵੇਂ ਹੱਡਾਂ ਵਿਚ ਪਾਣੀ ਪੈ ਗਿਆ ਹੋਵੇ। ਮਨੁੱਖ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਤੋਂ ਕਾਰਾ ਪਾਉਣ ਲਈ ਵਿਹਲੇ ਮਨ ਨੂੰ ਕਿਸ ਉਸਾਰੂ ਕੰਮ ਤੇ ਲਾਇਆ ਜਾਣਾ ਚਾਹੀਦਾ ਹੈ। ਚੰਗੇ ਖਿਆਲ, ਚੰਗੇ ਲੋਕਾਂ ਦੀ ਸੰਗਤ, ਚੰਗੀਆਂ ਸਤਕਾਂ ਹਮੇਸ਼ਾ ਚੜ੍ਹਦੀ-ਕਲਾ ਵਿਚ ਰਹਿਣ ਲਈ ਸਹਾਈ ਹੁੰਦੀਆਂ ਹਨ।