Punjabi Essay on “Tutde Samajik Rishte”, “ਟੁੱਟਦੇ ਸਮਾਜਕ ਰਿਸ਼ਤੇ”, Punjabi Essay for Class 10, Class 12 ,B.A Students and Competitive Examinations.

ਟੁੱਟਦੇ ਸਮਾਜਕ ਰਿਸ਼ਤੇ

Tutde Samajik Rishte 

 

ਭੂਮਿਕਾ : ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਉਸ ਦੀਆਂ ਕਈ ਲੋੜਾਂ ਹਨ, ਜਿਨ੍ਹਾਂ ਦੀ ਪੂਰਤੀ ਲਈ ਉਸ ਨੂੰ ਸਮਾਜ ਵਿਚ ਰਹਿਣਾ ਪੈਂਦਾ ਹੈ । ਸਮਾਜ ਵਿਚ ਰਹਿੰਦਿਆਂ ਉਸ ਨੂੰ ਦੂਜੇ ਮਨੁੱਖਾਂ ਨਾਲ ਸਬੰਧ ਸਥਾਪਤ ਕਰਨੇ ਪੈਂਦੇ ਹਨ। ਮਨੁੱਖ ਦੀ ਮਨੁੱਖ ਨਾਲ ਸਾਂਝ ‘ਰਿਸ਼ਤਿਆਂ ਦਾ ਰੂਪ ਲੈ ਲੈਂਦੀ ਹੈ। ਜਦੋਂ ਇਹ ਸਾਂਝ ਖੂਨ ਦੇ ਰਿਸ਼ਤਿਆਂ ‘ਤੇ ਅਧਾਰਤ ਹੋਵੇ ਤਾਂ ਪਰਿਵਾਰਕ ਰਿਸ਼ਤੇ ਹੋਂਦ ਵਿਚ ਆਉਂਦੇ ਹਨ ਤੇ ਜਦੋਂ ਇਹ ਸਾਂਝ ਪਰਿਵਾਰ ਤੋਂ ਬਾਹਰ ਸਮਾਜਕ ਸਬੰਧਾਂ ਤੇ ਅਧਾਰਤ ਹੋਵੇ ਤਾਂ ਸਮਾਜਕ ਰਿਸ਼ਤੇ ਹੋਂਦ ਵਿਚ ਆਉਂਦੇ ਹਨ।

ਕੋਈ ਵੇਲਾ ਸੀ ਜਦੋਂ ਇਨ੍ਹਾਂ ਰਿਸ਼ਤਿਆਂ ਵਿਚ ਅੰਤਾਂ ਦਾ ਨਿੱਘ ਹੁੰਦਾ ਸੀ; ਅਪਣੱਤ ਭਰਿਆ ਵਤੀਰਾ ਸੀ ਤੇ ਇਕ-ਦੂਜੇ ਨਾਲ ਖੁਸ਼ੀਆਂਗ਼ਮੀਆਂ ਦੀ ਦਿਲੀ-ਸਾਂਝ ਸੀ ਪਰ ਸਮਾਂ ਬਦਲਣ ਨਾਲ ਇਨ੍ਹਾਂ ਰਿਸ਼ਤਿਆਂ ਵਿਚ ਵੀ ਬਦਲਾਅ ਆ ਗਿਆ ਹੈ । ਰਿਸ਼ਤਿਆਂ ਵਿਚ ਬਨਾਵਟੀਪਨ ਆ ਗਿਆ ਹੈ। ਰਿਸ਼ਤਿਆਂ ਵਿਚ ਆ ਰਹੀ ਤਬਦੀਲੀ ਦੇ ਕੁਝ ਕਾਰਨ ਇਸ ਤਰ੍ਹਾਂ ਹਨ :

ਪੈਸਾ ਕਮਾਉਣ ਦੀ ਹੋੜ : ਰਿਸ਼ਤੇ ਟੁੱਟਣ ਦੇ ਮੁੱਖ ਕਾਰਨਾਂ ਵਿਚੋਂ ਪਹਿਲਾ ਕਾਰਨ ਹੈ-ਪੈਸਾ। ਮਨੁੱਖ ਨੇ ‘ਪੈਸੇ ਨਾਲ ਹੀ ਸਾਂਝ ਪਾ ਲਈ ਹੈ । ਪੈਸੇ ਦਾ ਪੁਜਾਰੀ ਮਨੁੱਖ ਸਵਾਰਥੀ ਹੋ ਗਿਆ ਹੈ। ਦੂਸਰਿਆਂ ਨਾਲ ਮੇਲ-ਜੋਲ ਨੂੰ ਉਹ ਪੈਸੇ ਤੇ ਵਕਤ ਦੀ ਬਰਬਾਦੀ ਸਮਝਦਾ ਹੈ। ਪਦਾਰਥਕ ਵਸਤਾਂ ਦੀ ਖਿੱਚ ਹੀ ਉਸ ਨੂੰ ਪੈਸਾ ਕਮਾਉਣ ਲਈ ਮਜਬੂਰ ਕਰ ਰਹੀ ਹੈ। ਕਾਰਾਂ, ਕੋਠੀਆਂ, ਬੰਗਲੇ, ਮੋਬਾਈਲ ਤੇ ਹੋਰ ਐਸ਼ੋ-ਅਰਾਮ ਦੇ ਸਾਧਨ ਹਰ ਮਨੁੱਖ ਅਪਣਾਉਣਾ ਚਾਹੁੰਦਾ ਹੈ, ਇਸ ਲਈ ਪੈਸਿਆਂ ਦੀ ਪੂਰਤੀ ਲਈ ਉਸ ਨੇ ਕਈ-ਕਈ ਕਾਰੋਬਾਰ ਸ਼ੁਰੂ ਕੀਤੇ ਹਨ। ਵਿਹਲ ਦੀ ਕਮੀ ਵੀ ਸਮਾਜਕ ਰਿਸ਼ਤਿਆਂ ‘ਤੇ ਪ੍ਰਭਾਵ ਪਾ ਰਹੀ ਹੈ।

ਹਉਮੈ ਅਤੇ ਈਰਖਾ : ਜਿਸ ਵਿਅਕਤੀ ਕੋਲ ਉੱਚੀ ਪਦਵੀ ਵਾਲੀ ਜਾਂ ਸਰਕਾਰੀ ਨੌਕਰੀ ਤੇ ਪੈਸਾ ਕੁਝ ਜ਼ਿਆਦਾ ਹੋਵੇ, ਉਹ ਹਉਮੈਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਪਣਿਆਂ ਗੁਆਂਢੀਆਂ ਜਾਂ ਸਹਾਇਕ ਕਰਮਚਾਰੀਆਂ ਨਾਲ ਓਪਰਾ ਜਿਹਾ ਵਿਹਾਰ ਕਰਨ ਲੱਗ ਪੈਂਦਾ ਹੈ । ਉਸ ਦੀ ਇਸ ਹਾਲਤ ਤੇ ਲੋਕ ਵੀ ਉਸ ਨਾਲ ਈਰਖਾ ਰੱਖਦੇ ਹਨ। ਹਉਮੈ ਅਤੇ ਈਰਖਾ ਕਾਰਨ ਕੋਈ ਵੀ ਇਕ-ਦੂਜੇ ਨਾਲ ਮੇਲ-ਜੋਲ ਜਾਂ ਬੋਲਚਾਲ ਨਹੀਂ ਰੱਖਦਾ। ਨਤੀਜੇ ਵਜੋਂ ਸਮਾਜਕ ਰਿਸ਼ਤਿਆਂ ਵਿਚ ਦੂਰੀਆਂ ਪੈ ਜਾਂਦੀਆਂ ਹਨ। ਖ਼ੁਦਗਰਜ਼ੀ ਦਾ ਸ਼ਿਕਾਰ ਵਿਅਕਤੀ ਕਿਸੇ ਨਾਲ ਕੋਈ ਹਮਦਰਦੀ ਵੀ ਨਹੀਂ ਰੱਖਦਾ ਤੇ ਕੇਵਲ ਉਨ੍ਹਾਂ ਨਾਲ ਹੀ ਮੇਲ-ਜੋਲ ਵਧਾਇਆ ਜਾਂਦਾ ਹੈ ਜਿਨ੍ਹਾਂ ਕੋਲ ਪੈਸਾ, ਸ਼ਹਰਤ ਜਾਂ ਕੋਈ ਰਾਜਨੀਤਕ ਪਹੁੰਚ ਹੋਵੇ।

ਲਾਗਤਬਾਜ਼ੀ ਦੀ ਭਾਵਨਾ : ਅੱਜ-ਕੱਲ ਲਗਪਗ ਹਰ ਵਿਅਕਤੀ ਆਪਣੇ ਕੰਮਾਂ ਵੱਲ ਧਿਆਨ ਨਾ ਦੇ ਕੇ ਦਰਿਆt 2 ਧਿਆਨ ਦੇ ਰਿਹਾ ਹੈ । ਦੂਜਿਆਂ ਦੇ ਕੰਮਾਂ ਵਿਚ ਦਖ਼ਲ-ਅੰਦਾਜ਼ੀ ਕਰਨਾ ਤੇ ਲੱਤਾਂ ਖਿੱਚਣੀਆਂ ਹਰ ਵਿਅਕਤੀ ਦਾ ਸ਼ੁਗਲ ਬਣ ਗਿਆ ਹੈ। ਨਤੀਜੇ ਵਜੋਂ ਲਾਗਤਬਾਜ਼ੀ ਵਾਲਾ ਰਵੱਈਆ ਆਪਸ ਵਿਚ ਨਫ਼ਰਤ ਦਾ ਕਾਰਨ ਬਣ ਜਾਂਦਾ ਹੈ।

ਵਿਹਲ ਦੀ ਘਾਟ : ਲੋਕਾਂ ਦਾ ਰਹਿਣ-ਸਹਿਣ ਬਦਲ ਗਿਆ ਹੈ। ਹਰ ਕੋਈ ਨੌਕਰੀ, ਬਿਜ਼ਨਸਮੈਨ ਜਾਂ ਵਪਾਰੀ ਹੈ। ਬੱਚੇ ਕਾਨਵੈਂਟ ਸਕੂਲਾਂ ਵਿਚ ਪੜਦੇ ਹਨ। ਔਰਤਾਂ ਨੇ ਵੀ ਜਿਹੜੀਆਂ ਸਮਾਜਕ ਕੰਮਾਂ ਵੱਲ ਰੁਚਿਤ ਹਨ ਜਾਂ ਕਿੱਟੀ ਪਾਰਟੀਆਂ ਜਾਂ ਹੋਰ ਵਪਾਰ ਸ਼ੁਰੂ ਕੀਤੇ ਹਨ, ਉਹ ਵੀ ਆਪਸੀ ਮੇਲ-ਜੋਲ ਤੋਂ ਪਾਸਾ ਵੱਟਣ ਲੱਗ ਪਈਆਂ ਹਨ। ਸੀਮਤ ਲੋਕਾਂ ਨਾਲ ਮੇਲ-ਮਿਲਾਪ ਰੱਖਣਾ ਹੀ ਸ਼ਾਨੋ-ਸ਼ੌਕਤ ਬਣ ਗਿਆ ਹੈ। ਬੱਚੇ ਪਬਲਿਕ ਸਕੂਲਾਂ ਦੇ ਭਾਰੀ ਬਸਤਿਆਂ ਦੇ ਬੋਝ ਹੇਠ ਦੱਬੇ ਤੇ ਟਿਊਸ਼ਨਾਂ ਵਿਚ ਉਲਝ ਗਏ ਹਨ।

 

ਮਨੋਰੰਜਨ ਦੇ ਬਦਲਦੇ ਸਾਧਨ : ਪਹਿਲਾਂ-ਪਹਿਲ ਤਾਂ ਮਨੁੱਖ ਸ਼ਾਮ ਨੂੰ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਪਿੰਡ ਦੀਆਂ ਸੱਥਾਂ ਜਾਂ ਬੋਹੜਾਂ ਥੱਲੇ ਬੈਠਦੇ ਸਨ। ਫਿਰ ਪਾਰਕਾਂ ਵਿਚ ਬੈਠਣਾ ਸ਼ੁਰੂ ਹੋ ਗਿਆ ਜਦੋਂ ਕਿ ਅੱਜ ਇਨ੍ਹਾਂ ਦੀ ਥਾਂ ਟੈਲੀਵਿਜ਼ਨ ਨੇ ਲੈ ਲਈ ਹੈ। ਕੇਬਲ ਟੀ ਵੀ ਤੇ ਅਨੇਕਾਂ ਚੈਨਲਾਂ ਦੀ ਸ਼ੁਰਆਤ ਨੇ ਮਨੁੱਖ ਦੇ ਮਨੋਰੰਜਨ ਦੇ ਵਸੀਲੇ ਹੀ ਬਦਲ ਦਿੱਤੇ ਹਨ। ਲੋਕ ਘਰ ਬੈਠੇ ਹੀ ਟੀ.ਵੀ. ਨਾਲ ਚਿਪਕੇ ਕR ਹਨ। ਰਹਿੰਦੀ ਕਸਰ ਕੰਪਿਊਟਰ, ਇੰਟਰਨੈੱਟ ਆਦਿ ਨੇ ਪੂਰੀ ਕਰ ਦਿੱਤੀ ਹੈ। ਬੱਚਿਆਂ ਦੀਆਂ ਖੇਡਾਂ ਅਲੋਪ ਹੋ ਰਹੀਆਂ ਹਨ। ਉਹ ਇੰਟਰਨੈੱਟ ‘ਤੇ ਚੈਟਿੰਗ ਕਰਦੇ ਹਨ, ਵੱਖ-ਵੱਖ ਸਾਈਟਾਂ ਖੋਲੀ ਰੱਖਦੇ ਹਨ। ਬੱਚਿਆਂ ਵਿਚ ਵੀ ਆਪਸੀ ਦੂਰੀਆਂ ਵਧ ਰਹੀਆਂ ਹਨ।

ਪੰਛਮੀ ਸੱਭਿਅਤਾ ਦਾ ਪ੍ਰਭਾਵ : ਅੱਜ ਪੱਛਮੀ ਸੱਭਿਅਤਾ ਨੇ ਸਾਡੇ ਦੇਸ ਉੱਤੇ ਇਸ ਕਦਰ ਹਮਲਾ ਕੀਤਾ ਹੈ ਕਿ ਅਸੀਂ ਆਪਣੀਆਂ। ਕਦਰਾ-ਕੀਮਤਾ ਨੂੰ ਭੁੱਲਦੇ ਜਾ ਰਹੇ ਹਾਂ। ਪੱਛਮੀਕਰਨ ਹੋ ਅਸੀਂ ਵੀ ਅਜ਼ਾਦੀ ਭਾਲਦੇ ਹਾਂ। ਇਕੱਲੇ ਤੇ ਆਤਮ-ਨਿਰਭਰ ਰਹਿਣਾ ਚਾ ਇਸ ਲਈ ਸਾਝੇ ਪਰਿਵਾਰ ਟੁੱਟ ਰਹੇ ਹਨ, ਮਾਪੇ-ਬੱਚਿਆਂ ਦੀਆਂ ਭਾਵਨਾਵਾਂ ਖ਼ਤਮ ਹੋ ਰਹੀਆਂ ਹਨ। ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ‘ਬਿਰਧ-ਆਸ਼ਰਮਾਂ ਵਿਚ ਭੇਜ ਰਹੇ ਹਾਂ। ਮਾਪੇ ਬੱਚਿਆਂ ਨੂੰ ਝਿੜਕ ਨਹੀਂ ਸਕਦੇ ਤੇ ਬੱਚੇ ਆਪ-ਹੁਦਰ ਹੋ ਰਹੇ ਹਨ।

ਟੁੱਟਦੇ ਰਿਸ਼ਤਿਆਂ ਦਾ ਸਮਾਜ ਤੇ ਪ੍ਰਭਾਵ : ਭਾਵੇਂ ਮਨੁੱਖ ਪੈਸਾ ਕਮਾਉਣ ਦੇ ਚੱਕਰ ਵਿਚ ਆਪਸੀ ਰਿਸ਼ਤਿਆਂ ਨੂੰ ਭੁੱਲਦਾ ਜਾ ਰਿਹਾ। ਹੈ ਪਰ ਮਾਨਸਕ ਤੌਰ ‘ਤੇ ਉਹ ਇਕੱਲਾ ਰਹਿ ਗਿਆ ਹੈ। ਕਈ ਵਾਰ ਮਨੁੱਖ ਨੂੰ ਪੈਸਿਆਂ ਦੀ ਨਹੀਂ ਬਲਕਿ ਹਮਦਰਦੀ ਦੀ ਲੋੜ ਹੁੰਦੀ ਹੈ ਜਿਹੜੀ ਕਿ ਅੱਜ ਕਿਧਰੇ ਵੀ ਨਜ਼ਰ ਨਹੀਂ ਆਉਂਦੀ। ਇੱਥੋਂ ਤੱਕ ਕਿ ਕੋਈ ਬਿਮਾਰ ਹੈ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਜਾਂ ਘਰ ਵਿਚ ਬਜ਼ੁਰਗ ਲਾਚਾਰ ਹੈ , ਕੋਈ ਕਿਸੇ ਨੂੰ ਨਹੀਂ ਪੁੱਛਦਾ ਤੇ ਵਿਅਕਤੀ ਮਾਨਸਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ। ਪੈਸੇ ਨਾਲ ਮਨੁੱਖ ਸਭ ਕੁਝ ਖ਼ਰੀਦ ਸਕਦਾ ਹੈ ਪਰ ‘ਸ਼ਾਂਤੀ ਨਹੀਂ; ਖ਼ੁਸ਼ੀਆਂ-ਹਾਸੇ ਨਹੀਂ।

  1. ਸੁਝਾਅ : ਸਮਾਜਕ ਤਰੱਕੀ ਲਈ ਇਨ੍ਹਾਂ ਰਿਸ਼ਤਿਆਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ। ਇਸ ਲਈ ਅਜਿਹੇ ਕੋਰੇ ਤੇ ਰੁੱਖੇਪਨ । ਤੋਂ ਰਿਸ਼ਤਿਆਂ ਨੂੰ ਬਚਾਉਣ ਦੀ ਲੋੜ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਬਿਲਕੁਲ ਹੀ ਖੁਦਗਰਜ਼ ਨਾ ਬਣ ਜਾਵੇ। ਉਹ ਮਸ਼ੀਨ ਨਹੀਂ, ਉਸ ਨੂੰ ਸਰੀਰਕ ਤੇ ਮਾਨਸਕ ਅਰਾਮ ਦੀ ਵੀ ਲੋੜ ਹੈ।ਵਿਹਲ ਕੱਢ ਕੇ ਆਪਸੀ ਮੇਲ-ਜੋਲ ਵਧਾਵੇ, ਕਿਸੇ ਨਾਲ ਈਰਖਾ ਭਾਵਨਾ ਨਾ ਰੱਖੇ ਤੇ ਨਾ ਹੀ ਹਉਮੈ ਦਾ ਸ਼ਿਕਾਰ ਹੋਵੇ। ਘਰ-ਪਰਿਵਾਰ, ਦਫ਼ਤਰ ਤੇ ਆਂਢ-ਗੁਆਂਢ ਵਿਚ ਇਕ-ਦੂਜੇ ਨਾਲ ਭਾਵਨਾਤਮਕ ਸਾਂਝ ਰੱਖ, ਇਕ-ਦੂਜੇ ਨਾਲ ਹਮਦਰਦੀ ਦੀ ਭਾਵਨਾ ਬਣਾਈ ਰੱਖੇ। ਸਮਾਜਕ ਰਿਸ਼ਤਿਆਂ ਦੀ ਅਹਿਮੀਅਤ, ਦੂਸਰਿਆਂ ਦਾ ਸਤਿਕਾਰ, ਸਹਿਣਸ਼ੀਲਤਾ, ਮਿਲਵਰਤਨ ਤੇ ਭਾਈਚਾਰਕ ਸਾਂਝਾਂ ਵਰਗੇ ਗੁਣ ਜੇਕਰ ਅਸੀਂ ਆਪ ਅਪਣਾਵਾਂਗੇ ਤਾਂ ਹੀ ਇਹ ਗੁਣ ਸਾਡੇ ਬੱਚੇ ਵੀ ਅਪਣਾਉਣਗੇ, ਜਿਸ ਨਾਲ ਸਮਾਜ ਅਤੇ ਮਨੁੱਖ ਦੀ ਹੋਂਦ ਨੂੰ ਬਚਾਇਆ ਜਾ ਸਕੇਗਾ।

One Response

  1. K.hushi March 30, 2020

Leave a Reply