Punjabi Essay on “Bhrun Hatya”, “ਭਰੂਣ-ਹੱਤਿਆ”, Punjabi Essay for Class 10, Class 12 ,B.A Students and Competitive Examinations.

ਭਰੂਣ-ਹੱਤਿਆ

Bhrun Hatya 

ਭਰੂਣ-ਹੱਤਿਆ ਦਾ ਅਰਥ : ਗਰਭਵਤੀ ਮਾਂ ਦੀ ਕੁੱਖ ਵਿਚ ਵਿਕਸਤ ਹੋ ਰਿਹਾ ਬੱਚਾ ਜਦੋਂ ਅੱਠ ਹਫ਼ਤਿਆਂ ਦਾ ਹੁੰਦਾ ਹੈ, ਤਾਂ ਉਸ ਨੂੰ ‘ਭਰੂਣ ਕਿਹਾ ਜਾਂਦਾ ਹੈ। ਇਸ ਸਮੇਂ ਉਸ ਦੇ ਸਾਰੇ ਅੰਗ ਅਰਥਾਤ ਲਿੰਗ ਵੀ ਪਛਾਣਿਆ ਜਾ ਸਕਦਾ ਹੈ। ਜਦੋਂ ਇਸ ਨੂੰ ਗਰਭਪਾਤ ਦੁਆਰਾ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ ‘ਭਰੂਣ-ਹੱਤਿਆ’ ਕਿਹਾ ਜਾਂਦਾ ਹੈ। ਪਰ ਅੱਜ ਸਾਡੇ ਦੇਸ ਵਿਚ ਸਿਰਫ਼ ਮਾਦਾ ਭਰੂਣ-ਹੱਤਿਆ ਹੀ ਹੈ ਰਹੀ ਹੈ। ਭਾਵ ਜੇਕਰ ਪੇਟ ਵਿਚ ਪਲਣ ਵਾਲਾ ਬੱਚਾ ਮਾਦਾ (ਲੜਕੀ) ਹੈ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।

ਫੋਕੜ ਵਿਚ ਸਤੀ ਪ੍ਰਥਾ, ਬਾਲ-ਵਿਆਹ, ਮੁੰਡੇ ਦੀ ਇੱਛਾ, ਦਾਜ ਦੀ ਲਾਹਨਤ ਸਮਾਜ ਵਿਚ ਅਸਗਖਿਆ ਦੀ ਭਾਵਨਾ ਆਦਿ ਕਾਰਨ ।

ਰੂਣ-ਤਆ ਮੂਲ ਰੂਪ ਵਿਚ ਔਰਤ ਦੇ ਅਸਤਿੱਤਵ ਨਾਲ ਸਬੰਧਤ ਸਮੱਸਿਆ ਹੈ। ਇਸ ਦੇ ਨ। ਇਸ ਲਈ ਇਹ ਅਰਤ ਨਾਲ ਸਬੰਧਤ ਜੁੰਮੇਵਾਰੀਆਂ ਤੋਂ ਭੱਜਣ ਦਾ ਸੌਖਾ ਤਰੀਕਾ ਪਹਿਲ ਕੁੜੀ ਨੂੰ ਜਮਾਦਿਆ ਵਲ ਹੀ ਮਾਰ-ਮੁਕਾਉਣ ਦਾ ਤਰੀਕਾ ਲੱਭਿਆ ਤੇ ਬਾਅਦ ਵਿਚ ਜਨਮ ਤੋਂ ਪਹਿਲਾਂ ਹੀ ਖ਼ਾਤਮਾ | ਅਜ ਅਲਟਰਾਸਾਉਂਡ ਸਕੈਨ ਰਾਹੀਂ ਨਰ ਜਾਂ ਮਾਦਾ ਭਰੂਣ ਦਾ ਪਤਾ ਲੱਗ ਜਾਣ ਕਾਰਨ ਅਜਿਹਾ ਸੰਭਵ ਹੋ ਗਿਆ ਹੈ।

ਗਿਆਨ-ਵਿਗਿਆਨ ਦੀ ਦੁਰਵਰਤੋਂ : ਅਲਟਰਾਸਾਉਂਡ ਸਕੈਨ ਜੋ ਕਿ 1980 ਈ ਵਿਚ ਭਾਰਤ ਆਈ, ਇਹ ਸਰੀਰ ਦੀ ਅੰਦਰਲੀ ਬਿਮਾਰੀਆਂ ਤੇ ਨੁਕਸਾਂ ਦਾ ਪਤਾ ਲਾਉਣ ਲਈ ਬਣਾਈ ਗਈ ਸੀ ਪਰ ਮਨੁੱਖ ਨੇ ਇਸ ਦੀ ਵਰਤੋਂ ਭਰਣ ਦੇ ਨਰ ਜਾਂ ਮਾਦਾ ਹੋਣ ਦੀ ਜਾਣਕਾਰੀ ਲੈਣ ਲਈ ਸ਼ੁਰੂ ਕਰ ਦਿੱਤੀ। ਮਾਦਾ ਭਰੂਣ ਦੀ ਸੂਚਨਾ ਮਿਲਣ ‘ਤੇ ਇਸ ਦੀ ਸਫਾਈ ਕਰਵਾਏ ਜਾਣ ਦੀ ਸਹੂਲਤ ਦਿੱਤੀ ਜਾਣ ਲਈ ਪਈ। ਸਿੱਟੇ ਵਜੋਂ ਹੋਲੀ-ਹੋਲੀ ਅਲਟਰਾਸਾਉਂਡ ਸਕੈਨ ਕੇਂਦਰ ਤੇ ਨਰਸਿੰਗ ਹੋਮ ਥਾਂ-ਥਾਂ ‘ਤੇ ਖੁੱਲ ਗਏ । ਹੌਲੀ-ਹੌਲੀ ਭਰੂਣ-ਹੱਤਿਆ ਦੇ ਕ3 ਨੇ ਸਮਾਜ ਦੇ ਭਵਿੱਖ ਦੀ ਭਿਆਨਕ ਤਸਵੀਰ ਪੇਸ਼ ਕਰ ਦਿੱਤੀ।

ਜੀਵ-ਹੱਤਿਆ : ਸਮੇਂ ਦਾ ਸੱਚ : ਇਕ ਵੇਲਾ ਸੀ ਜਦੋਂ ਸਾਡੇ ਦੇਸ਼ ਵਿਚ ਬੋਲੀ ਮਾਰਨ ਜਾਂ ਗਊ ਮਾਰਨ ਨੂੰ ਮਹਾਂ-ਪਾਪ ਸਮਝਿਆ ਜਾਂਦਾ ਸੀ। ਇਥੇ ਹਰ ਜੀਵ ਆਤਮਾ ਵਿਚ ਪਰਮਾਤਮਾ ਦਾ ਵਾਸਾ ਮੰਨਿਆ ਜਾਂਦਾ ਸੀ ਤਾਂ ਕੀ ਮਾਦਾ ਭਰਣ-ਹੱਤਿਆ ਕੁਦਰਤ ਦੀ, ਕੁਦਰਤ ਦੇ ਕਾਦਰ ਦੀ ਤੌਹੀਨ ਨਹੀਂ ਕਿ ਉਸ ਦੀ ਮਰਜ਼ੀ ਦੀ ਥਾਂ ਅਸੀਂ ਆਪਣੀ ਮਰਜ਼ੀ ਕਰਨ ਲਗ ਪਏ ਹਾਂ? ਕੀ ਕੁਦਰਤ ਇਸ ਤਰ੍ਹਾਂ ਦੀ ਜੀਵ-ਹੱਤਿਆ ਦਾ ਸਾਲ ਕੋਲੋਂ ਬਦਲਾ ਨਹੀਂ ਲਵੇਗੀ ? ਕੀ ਇਸ ਜੀਵ ਵਿਚ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ ? ਇਸ ਜੀਵ-ਹੱਤਿਆਂ ਦਾ ਪਾਪ ਕਿਸ ਤਰ੍ਹਾਂ ਦੂਰ ਹੋਵੇਗਾ ? ਕੀ ਇਸ ਤਰ੍ਹਾਂ ਕਰਕੇ ਅਸੀਂ ਦੁਨੀਆ ਦੇ ਖ਼ਾਤਮੇ ਵੱਲ ਨਹੀਂ ਵਧ ਰਹੇ ? ਜ਼ਰਾ ਸੋਚੋ ਕਿ ਜੇਕਰ ਔਰਤ ਨਾ ਹੁੰਦੀ ਤਾਂ ਕੀ ਹੁੰਦਾ।

ਇਸ ਸਬੰਧੀ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ :

 

 

..ਗੁਰ ਔਰਤ ਨਾ ਹੋਤੀ ਬਾਗੋ-ਆਲਮ ਮੇਂ ਤੋ ਕਿਆ ਹੋਤਾ ?

ਸਾਰਾ ਆਲਮ ਏਕ ਨੁਕਤੇ ਪੇ ਸਿਮਟ ਕੇ ਰਹਿ ਗਿਆ ਹੋਤਾ

 ਵਰਤਮਾਨ ਤੇ ਪੁਰਾਤਨ ਸਮੇਂ ਵਿਚ ਫ਼ਰਕ ਸਿਰਫ਼ ਏਨਾ ਸੀ ਕਿ ਉਦੋਂ ਲਿੰਗ ਨਿਰਧਾਰਨ ਕਰਨ ਲਈ ਮਸ਼ੀਨਾਂ ਨਹੀਂ ਸਨ। ਇਸ ਲਈ ਘੱਟੋਘੱਟ ਬੱਚੀ ਜਨਮ ਤਾਂ ਲੈ ਸਕਦੀ ਸੀ ਭਾਵੇਂ ਬਾਅਦ ਵਿਚ ਕੁਝ ਪਾਪੀ ਮਾਪੇ ਉਸ ਨੂੰ ਮਾਰ ਦਿੰਦੇ ਸਨ। ਇਤਿਹਾਸ ਗਵਾਹ ਹੈ ਕਿ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸਦਾ ਕੌਰ ਨੂੰ ਜਨਮ ਲੈਣ ਤੋਂ ਫੌਰਨ ਬਾਅਦ ਜਿਉਂਦੀ ਨੂੰ ਜ਼ਮੀਨ ਹੇਠ ਦੱਬ ਦਿੱਤਾ ਗਿਆ ਸੀ। ਮਾਂ-ਬਾਪ ਜੋ ਇਕ ਪੂਰਨ ਸੰਤ ਦੇ ਸ਼ਰਧਾਲੂ ਸਨ, ਅਗਲੀ ਸਵੇਰ ਸੰਤਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਤਾਂ ਸੰਤਾਂ ਨੇ ਗੁੱਸੇ ਨਾਲ ਆਖਿਆ, “ਪਾਪੀਓ। ਤੁਹਾਡੀ ਸੇਵਾ ਨਿਸਫਲ ਹੈ। ਤੁਸੀਂ ਬੱਜਰ ਪਾਪ ਕਰ ਚੁੱਕੇ ਹੋ। ਜਾਓ, ਪਹਿਲਾਂ ਜ਼ਮੀਨਦੋਜ਼ ਬੱਚੀ ਨੂੰ ਬਾਹਰ ਕੱਢੋ। ਭਾਣਾ ਰੱਬ ਦਾ, ਪੁੱਟਣ ‘ਤੇ । ਬੱਚੀ ਜਿਊਂਦੀ ਨਿਕਲੀ। ਉਸੇ ਹੀ ਬੱਚੀ ਦੀ ਕੁੱਖ ਤੋਂ ਮਹਾਨ ਸੂਰਬੀਰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ।

ਔਰਤ ਉਤੇ ਜ਼ੁਲਮ : ਅਜ ਵੀ ਔਰਤ ਉੱਤੇ ਤਸ਼ੱਦਦ ਵਧ ਰਿਹਾ ਹੈ। ਜਿਵੇਂ ਕਤਲ, ਬਲਾਤਕਾਰ, ਸਾੜ ਦੇਣਾ, ਵੇਸਵਾਪਣ, ਦਾਜ ਦੀ ਬਲੀ, ਤਲਾਕ, ਭਰੂਣ-ਹੱਤਿਆ ਤਾਂ ਆਮ ਜਿਹੀਆਂ ਗੱਲਾਂ ਹੋ ਗਈਆਂ ਹਨ। ਇਸ ਲਈ ਔਰਤ ਜਾਣਦੀ ਹੈ ਕਿ ਇਕ ਹੋਰ ਬੇਵਸ ਔਰਤ ਦਾ ਇਸ ਸੰਸਾਰ ਉੱਤੇ ਨਾ ਆਉਣਾ ਹੀ ਚੰਗਾ ਹੈ, ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਅਜਿਹਾ ਕੁਕਰਮ ਕਰ ਬੈਠਦੀ ਹੈ। ਕਿਉਂਕਿ ਔਰਤ ਕਿਸੇ ਵੀ ਉਮਰ ਵਿਚ, ਕਿਸੇ ਵੀ ਥਾਂ ‘ਤੇ ਕਿਸੇ ਵੀ ਹਾਲਤ ਵਿਚ ਸੁਰੱਖਿਅਤ ਨਹੀਂ ਹੈ।

ਭਰੂਣ-ਹੱਤਿਆ ਨੂੰ ਰੋਕਣ ਲਈ ਸਰਕਾਰੀ ਉਪਰਾਲੇ : 2001 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ਨਰ ਅਤੇ ਮਾਦਾ ਦੇ ਅਨੁਪਾਤ ਨੂੰ ਚਿੰਤਾਜਨਕ ਸਥਿਤੀ ਵਿਚ ਪੇਸ਼ ਕੀਤਾ। ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਹਰ ਸਾਲ ਘਟ ਰਹੀ ਹੈ ਜੋ ਕਿ ਭਵਿੱਖ ਲਈ ਖ਼ਤਰੇ ਦੀ। ਘਟੀ ਹੈ। ਇਸ ਲਈ 1994 ਵਿਚ ਹੀ ਸਰਕਾਰ ਨੇ ਭਰੂਣ ਦੇ ਨਰ ਜਾਂ ਮਾਦਾ ਦੇ ਰੂਪ ਵਿਚ ਹੋਣ ਦੀ ਜਾਣਕਾਰੀ ਦੇਣ ਦੀ ਸੰਭਾਵਨਾ ਵਾਲੀ ਸੂਚਨਾ ਤਕਨਾਲੋਜੀ ‘ਤੇ ਰੋਕ ਲਾਉਣ ਲਈ ਪੀ-ਨੇਟਲ ਡਾਇਆਗਨੋਸਟਿਕ ਟੈਕਨਾਲੋਜੀ ਐਕਟ ਬਣਾਇਆ ਪਰ ਇਸ ਵਿਚ ਤਸੱਲੀਬਖਸ਼ । ਸਿੱਟੇ ਪ੍ਰਾਪਤ ਨਾ ਹੋਏ । ਫਿਰ ਸਮੇਂ-ਸਮੇਂ ਸਮਾਜਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਸਟਿਸ ਕਮੇਟੀਆਂ ਬਣਾਈਆਂ ਗਈਆਂ। ਸੁਪਰੀਮ ਕੋਰਟ ਦੀ ਦਖ਼ਲ-ਅੰਦਾਜ਼ੀ ਹੋਣ ਲੱਗ ਪਈ।

ਭਰੂਣ-ਹੱਤਿਆ ਰੋਕਣ ਦੇ ਸੁਝਾਅ : ਭਰੂਣ-ਹੱਤਿਆ ਰੋਕਣ ਲਈ ਹੇਠ ਲਿਖੇ ਸੁਝਾਅ ਪੇਸ਼ ਕੀਤੇ ਜਾਂਦੇ ਹਨ :

  1. ਲਿੰਗ ਨਿਰਧਾਰਨ ਟੈਸਟ ਕਾਨੂੰਨੀ ਤੌਰ ‘ਤੇ ਮੁਕੰਮਲ ਬੰਦ ਕੀਤੇ ਜਾਣ। ਫਿਰ ਵੀ ਜੇਕਰ ਕੋਈ ਸ਼ੱਕ ਜਾਂ ਸ਼ਿਕਾਇਤ ਆਵੇ ਤਾਂ ਸਬੰਧਤ

ਹਸਪਤਾਲ ਜਾਂ ਕਲੀਨਿਕ ਬੰਦ ਕਰ ਦਿੱਤਾ ਜਾਵੇ।

  1. ਸਕੂਲਾਂ-ਕਾਲਜਾਂ ਵਿਚ ਨੈਤਿਕ ਸਿੱਖਿਆ ਹੋਵੇ।
  2. ਦਹੇਜ-ਵਿਰੋਧੀ ਬਿੱਲ ਪਾਸ ਹੋਣਾ।
  3. ਬਲਾਤਕਾਰੀ ਨੂੰ ਆਮ ਜਨਤਾ ਵਿਚ ਗੋਲੀ ਮਾਰੀ ਜਾਵੇ।
  4. ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਤੇ ਮੁੰਡੇ-ਕੁੜੀ ਵਿਚ ਕੋਈ ਅੰਤਰ ਨਾ ਕੀਤਾ ਜਾਵੇ।
  5. ਗਰਭਪਾਤ ਕਰਨ ਤੇ ਕਰਾਉਣ ਵਾਲਿਆਂ ਨੂੰ ਵੱਧ ਤੋਂ ਵੱਧ ਜੁਰਮਾਨਾ ਤੇ ਸਜ਼ਾ ਹੋਵੇ।
  6. ਖ਼ਬਰ ਦੇਣ ਵਾਲੇ ਦਾ ਨਾਂ ਗੁਪਤ ਰੱਖ ਕੇ ਉਸ ਨੂੰ ਇਨਾਮ ਦਿੱਤਾ ਜਾਵੇ।
  7. ਡਾਕਟਰੀ ਸਹੂਲਤਾਂ ਦੀ ਦੁਰਵਰਤੋਂ ‘ਤੇ ਰੋਕ।
  8. ਪਿੰਡਾਂ ਅਤੇ ਸ਼ਹਿਰਾਂ ਵਿਚ ਇਸ ਵਿਸ਼ੇ ‘ਤੇ ਸੈਮੀਨਾਰ ਕਰਵਾਏ ਜਾਣ।
  9. ਔਰਤ ਨੂੰ ਇੱਜ਼ਤ-ਮਾਣ ਦਿੱਤਾ ਜਾਵੇ।

ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਭਰੂਣ-ਹੱਤਿਆ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿਚ ਭਰੂਣ-ਹੱਤਿਆ ਕਾਰਨ ਆਉਣ ਵਾਲੇ ਭਵਿੱਖ ਵਿਚ ਔਰਤਾਂ ਤਾਂ ਨਾਂ-ਮਾਤਰ ਹੀ ਰਹਿ ਜਾਣਗੀਆਂ । ਦੇ ਸਿੱਟੇ ਵਜੋਂ ਸਾਡੇ ਸਮਾਜ ਵਿਚ ਔਰਤਾਂ ਪ੍ਰਤੀ ਅਪਰਾਧਾਂ ਵਿਚ ਹੋਰ ਵਾਧਾ ਹੋ ਸਕਦਾ ਹੈ ਤੇ ਸਮਾਜ ਦੀਆਂ ਨੈਤਿਕ ਤੇ ਮਾਨਵੀ ਕਦਰਾਂ ਕੀਮਤਾਂ ਨੂੰ ਢਾਹ ਲੱਗ ਸਕਦੀ ਹੈ। ਇਸ ਲਈ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਸਮਾਜ ਦੇ ਮੱਥੇ ਤੋਂ ਭਰੂਣ-ਹਤਿਆ ਹੈ। ਕਲੰਕ ਨੂੰ ਮਿਟਾਉਣਾ ਹੈ।

3 Comments

  1. Arshdeep Kaur October 19, 2021
  2. Gurman Bajwa June 24, 2022
  3. Deeksha June 21, 2023

Leave a Reply