ਕਿਸੇ ਇਤਿਹਾਸਕ ਸਥਾਨ ਦੀ ਯਾਤਰਾ
Kisi Aitihasik Sthan ki Yatra
ਇਤਿਹਾਸਕ ਸਥਾਨਾਂ ਦਾ ਮਹੱਤਵ : ਇਤਿਹਾਸਕ ਸਥਾਨ ਸਾਡੇ ਸਭਿਆਚਾਰ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਇਨ੍ਹਾਂ ਸਥਾਨਾਂ । ਦੀ ਯਾਤਰਾ ਕਰਨੀ ਆਪਣੇ ਸਭਿਆਚਾਰ ਵੱਲ ਮੁੜ ਝਾਤੀ ਮਾਰਨੀ ਹੁੰਦੀ ਹੈ। ਖ਼ਾਸ ਕਰਕੇ ਵਿਦਿਆਰਥੀ ਜੀਵਨ ਵਿਚ ਇਤਿਹਾਸਕ ਸਥਾਨ ਦੀ ਯਾਤਰਾ ਕਰਨੀ ਹੋਰ ਵੀ ਵਧੇਰੇ ਲਾਭਦਾਇਕ ਹੁੰਦੀ ਹੈ। ਅਜਿਹੀ ਯਾਤਰਾ ਸਾਡੀ ਗਿਆਨ-ਭੁੱਖ ਨੂੰ ਤ੍ਰਿਪਤ ਕਰਦੀ ਹੈ।ਕਿਤਾਬਾਂ ਦੀ ਪੜਾਈ । ਤੋਂ ਥੱਕਿਆ ਹੋਇਆ ਦਿਮਾਗ਼ ਵੀ ਅਜਿਹੇ ਸੁੰਦਰ ਦ੍ਰਿਸ਼ ਵੇਖ ਕੇ ਤਾਜ਼ਾ ਹੋ ਜਾਂਦਾ ਹੈ।
ਤਾਜ ਮਹੱਲ ਵੇਖਣ ਦਾ ਪ੍ਰੋਗਰਾਮ : ਪਿਛਲੇ ਸਾਲ ਜਦੋਂ ਗਰਮੀਆਂ ਦੀਆਂ ਛੁੱਟੀਆਂ ਲਈ ਸਾਡਾ ਸਕੂਲ ਬੰਦ ਹੋਇਆ ਤਾਂ ਮੈਂ ਆਪਣੇ । ਚਾਚਾ ਜੀ ਨਾਲ ਤਾਜ ਮਹੱਲ ਵੇਖਣ ਦਾ ਪ੍ਰੋਗਰਾਮ ਬਣਾਇਆ। ਕਈ ਦਿਨ ਪਹਿਲਾਂ ਮੈਂ ਬੜੀ ਖ਼ੁਸ਼ੀ-ਖੁਸ਼ੀ ਘਰ ਦਾ ਸਾਰਾ ਕੰਮ-ਕਾਜ ਦੌੜ-ਦੌੜ . ਕੇ ਕਰਦਾ ਰਿਹਾ। ਸਫ਼ਰ ਲਈ ਲੋੜੀਂਦੀਆਂ ਵਸਤੂਆਂ ਵੀ ਤਿਆਰ ਕਰ ਲਈਆਂ।
ਅਸੀਂ ਦੋਹਾਂ ਨੇ ਲੁਧਿਆਣਾ ਸਟੇਸ਼ਨ ਤੋਂ ਆਗਰੇ ਲਈ ਗੱਡੀ ਪਕੜੀ ਅਤੇ ਦਿੱਲੀ ਪੁੱਜ ਗਏ ।ਦਿੱਲੀ ਰਾਤ ਗੁਰਦੁਆਰਾ ਸੀਸਗੰਜ ਵਿਚ ਰਹੇ । ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ।ਉੱਥੋਂ ਸਵੇਰੇ ਸਟੇਸ਼ਨ ‘ਤੇ ਪੁੱਜ ਕੇ ਆਗਰਾ ਜਾਣ ਲਈ ਗੱਡੀ ਪਕੜੀ ਅਤੇ ਦੋਵੇਂ ਦੁਪਹਿਰ ਤੱਕ ਆਗਰੇ ਪੁੱਜ ਗਏ । ਸਭ ਤੋਂ ਪਹਿਲਾਂ ਅਸੀਂ ਇਕ ਹੋਟਲ ਵਿਚ ਰਹਿਣ ਦਾ ਪ੍ਰਬੰਧ ਕੀਤਾ ਅਤੇ ਫਿਰ ਖਾਣਾ ਖਾਧਾ।
ਸ਼ਾਮ ਵੇਲੇ ਅਸੀਂ ਤਾਜ ਮਹੱਲ ਵੇਖਣ ਲਈ ਗਏ। ਚਾਚਾ ਜੀ ਦਾ ਵਿਚਾਰ ਸੀ ਕਿ ਰਾਤ ਵੇਲੇ ਚੰਨ-ਚਾਨਣੀ ਵਿਚ ਤਾਜ ਮਹੱਲ ਸੁੰਦਰ ਵਿਖਾਈ ਦਿੰਦਾ ਹੈ । ਹੋਟਲ ਤੋਂ ਰਸਤਾ ਜ਼ਿਆਦਾ ਨਹੀਂ ਸੀ। ਅਸੀਂ ਬਜ਼ਾਰਾਂ ਵਿਚ ਘੁੰਮ-ਫਿਰ ਕੇ ਅਰਾਮ ਨਾਲ ਤਾਜ ਮਹੱਲ ਪਹੁੰਚ ਗਏ। ਉਸ ਵਲ ਚੰਦਰਮਾ ਵੀ ਚੜ੍ਹ ਰਿਹਾ ਸੀ।
ਤਾਜ ਮਹੱਲ ਦੀ ਖੂਬਸੂਰਤੀ : ਸਭ ਤੋਂ ਪਹਿਲਾਂ ਅਸੀਂ ਇਕ ਵੱਡੇ ਸਾਰੇ ਦਰਵਾਜ਼ੇ ਰਾਹੀਂ ਅੰਦਰ ਦਾਖ਼ਲ ਹੋਏ । ਇਸ ਸਮੇਂ ਸਾਨੂੰ ਸਾਹਮਣੇ ਤਾਜ ਮਹੱਲ ਦੀ ਸੁੰਦਰ ਇਮਾਰਤ ਨਜ਼ਰ ਆ ਰਹੀ ਸੀ।ਇਮਾਰਤ ਨੂੰ ਵੇਖਦਿਆਂ ਹੀ ਮੈਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹੱਲ ਦੀਆਂ ।
ਇਹ ਸਤਰਾਂ ਯਾਦ ਆਈਆਂ :
ਦੁੱਧ ਚਿੱਟੀ ਰੰਗਦਾਰ ਮਰਮਰਾਂ ਦੇ
ਗਲ ਘੱਤ ਕੇ ਬਾਹੀਂ।
ਸੁਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ
ਸੁੱਤੀਆਂ ਬੇਪਰਵਾਹੀਂ।
ਸਾਰਾ ਮਾਹੌਲ ਹੀ ਸੁੰਦਰਤਾ ਭਰਿਆ ਸੀ। ਕੋਈ ਵੀ ਅਜਿਹੇ ਦਿਸ਼ ਦੇਖ ਕੇ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕਦਾ। ਇਸ ਇਮਾਰਤ ਦਾ ਆਲਾਦੁਆਲਾ ਸਵਰਗ ਦੀ ਕਲਪਨਾ ਕਰਵਾਉਂਦਾ ਹੈ। ਇਸ ਇਮਾਰਤ ਦੇ ਆਲੇ-ਦੁਆਲੇ ਇਕ ਬਾਗ਼ ਹੈ । ਬਾਗ ਵਿਚ ਤਰ੍ਹਾਂ-ਤਰ੍ਹਾਂ ਦੇ ਖੂਬਸੂਰਤ ਫੁੱਲਦਾਰ ਤੇ ਫਲਦਾਰ ਪੌਦੇ ਲੱਗੇ ਹੋਏ ਹਨ। ਇਸ ਬਾਗ ਦੇ ਧਰਾਤਲ ਤੋਂ ਉੱਚੀ ਥਾਂ ‘ਤੇ ਸੰਗਮਰਮਰ ਦਾ ਇਕ ਚਬੂਤਰਾਂ ਹੈ । ਇਸ ਚਬੂਤਰ ਤੇ ਤਾਜ ਮਹੋਲ ਖੜ੍ਹਾ ਹੈ। ਚਬੂਤਰੇ ਦੇ ਦੋਹਾਂ ਕੋਨਿਆਂ ਉੱਪਰ ਚਾਰ ਸੁੰਦਰ ਮੀਨਾਰ ਬਣੇ ਹੋਏ ਹਨ। ਇਨਾਂ ਉੱਪਰ ਜਾਣ ਲਈ ਪੌੜੀਆਂ ਤੇ ਛੱਜ ਬਣਾ ਹੋਏ ਹਨ। ਹੌਜ਼ ਦੇ ਅੰਦਰ ਜਾ ਕੇ ਜਦੋਂ ਮੈਂ ਤੇ ਚਾਚਾ ਜੀ ਨੇ ਮੀਨਾਕਾਰੀ ਦਾ ਕੰਮ ਵੇਖਿਆ ਤਾਂ ਅਸੀਂ ਦੰਗ ਹੀ ਰਹਿ ਗਏ।
ਸਾਡੇ ਨਾਲ ਇਕ ਗਾਈਡ ਵੀ ਸੀ ਜਿਹੜਾ ਸਾਨੂੰ ਇਸ ਅਦਭੁਤ ਇਮਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਿਹਾ ਸੀ। ਉਸ ਨੇ ਦੱਸਿਆ ਕਿ ਇਹ ਮਕਬਰਾ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਪਿਆਰੀ ਬੇਗਮ ਮੁਮਤਾਜ ਮਹੱਲ ਦੀ ਯਾਦ ਵਿਚ ਬਣਵਾਇਆ ਸੀ। ਇਸੇ ਲਈ ਇਸ ਦਾ ਨਾਂ ਤਾਜ ਮਹੱਲ ਹੈ। ਇਹ ਇਮਾਰਤ ਕੀਮਤੀ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ। ਇਸ ਦੀ ਉਸਾਰੀ ਲਈ 20 ਹਜ਼ਾਰ ਮਜ਼ਦੂਰ ਲਗਾਏ ਗਏ ਸਨ ਅਤੇ 20 ਸਾਲਾਂ ਵਿਚ ਇਹ ਇਮਾਰਤ ਪੂਰੀ ਕੀਤੀ ਗਈ ਸੀ। ਇਸ ਇਮਾਰਤ ਉੱਤੇ ਉਸ ਸਮੇਂ ਕਈ ਕਰੋੜ ਰੁਪਿਆ ਖ਼ਰਚ ਆਇਆ ਸੀ।
ਸ਼ਾਹਜਹਾਨ ਤੇ ਮੁਮਤਾਜ਼ ਦੇ ਮਕਬਰੇ : ਸਾਡਾ ਗਾਈਡ ਹੁਣ ਸਾਨੂੰ ਸ਼ਾਹਜਹਾਨ ਅਤੇ ਮੁਮਤਾਜ ਦੀਆਂ ਕਬਰਾਂ ਵਿਖਾਉਣ ਲਈ ਲੈ ਗਿਆ। ਇਹ ਇਕ ਅੱਠ-ਕੋਨਾ ਵੱਡਾ ਕਮਰਾ ਹੈ। ਇਸ ਦੀਆਂ ਕੰਧਾਂ ਉੱਪਰ ਕੀਤੀ ਮੀਨਾਕਾਰੀ ਬੜੀ ਸੁੰਦਰ ਲਗਦੀ ਹੈ। ਗੁੰਬਦ ਦੇ ਵੇਲ-ਬੂਟੇ ਹੋਰ ਵੀ ਅਦਭੁਤ ਨਜ਼ਰ ਆਉਂਦੇ ਹਨ।
ਬਹੁਤ ਸਾਰੇ ਰੰਗ-ਬਰੰਗੇ ਪੱਥਰਾਂ ਦੀ ਸੁੰਦਰ ਜੜਤ ਮਨ ਨੂੰ ਮੋਹ ਲੈਂਦੀ ਹੈ। ਤਾਜ ਮਹੱਲ ਦੀਆਂ ਕੰਧਾਂ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। ਇਸ ਇਮਾਰਤ ਨੂੰ ਬਣਿਆਂ ਭਾਵੇਂ ਸਾਢੇ ਤਿੰਨ ਸੌ ਸਾਲ ਤੋਂ ਵੱਧ ਹੋ ਗਏ ਹਨ ਪਰ ਇਸ ਦੀ ਸੁੰਦਰਤਾ ਵਿਚ ਅੱਜ ਵੀ ਕੋਈ ਅੰਤਰ ਨਹੀਂ ਆਇਆ। ਇਹ ਦੁਨੀਆ ਦੇ ਸੱਤ ਅਜੂਬਿਆਂ ਅਰਥਾਤ ਅਦਭੁਤ ਥਾਵਾਂ ਵਿਚੋਂ ਇਕ ਪ੍ਰਸਿੱਧ ਥਾਂ ਹੈ।
ਤਾਜ ਮਹੱਲ ਦੀ ਖੂਬਸੂਰਤੀ ਪਿੱਛੇ ਮਜ਼ਦੂਰਾਂ ਦਾ ਸ਼ੋਸ਼ਣ : ਤਾਜ ਮਹੱਲ ਦੀ ਸੁੰਦਰਤਾ ਬਾਰੇ ਅੱਜ-ਕੱਲ੍ਹ ਦੇ ਵਿਦਵਾਨਾਂ ਤੇ ਕਲਾਕਾਰਾਂ ਦੇ ਆਪਣੇ-ਆਪਣੇ ਵਿਚਾਰ ਹਨ। ਕੋਈ ਇਸ ਦੀ ਸੁੰਦਰਤਾ ਨੂੰ ਸਲਾਹੁੰਦਾ ਹੈ ਅਤੇ ਕੋਈ ਇਸ ਦੀ ਸੁੰਦਰਤਾ ਦੇ ਪਿਛੋਕੜ ਵਿਚ ਹਜ਼ਾਰਾਂ ਗਰੀਬ , ਮਜ਼ਦੂਰਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਦਾ ਹੈ ਜਿਨ੍ਹਾਂ ਨੂੰ ਬਿਨਾਂ ਮਿਹਨਤ ਦਿੱਤੇ ਵਗਾਰ ‘ਤੇ ਲਗਾਇਆ ਗਿਆ ਸੀ। ਪ੍ਰੋ: ਮੋਹਨ ਸਿੰਘ ਨੇ ਆਪਣੀ ਕਵਿਤਾ ਤਾਜ ਮਹੱਲ ਦੇ ਅੰਤ ਉੱਤੇ ਕਿਹਾ ਹੈ :
ਕੀ ਉਹ ਹੁਸਨ ਹੁਸਨ ਸੀ ਸਚਮੁਚ
ਜਾਂ ਉੱਜੇ ਹੀ ਛਲਦਾ।
ਲੱਖਾਂ ਗਰੀਬਾਂ ਮਜ਼ਦੂਰਾਂ ਦੇ
ਹੰਝੂਆਂ ਤੇ ਜੋ ਪਲਦਾ।
ਕੁਝ ਵੀ ਹੋਵੇ, ਤਾਜ ਮਹਲ ਇਕ ਅਦਭੁਤ ਕਿਸਮ ਦੀ ਇਮਾਰਤ ਹੈ। ਇਹ ਇਕ ਸੁੰਦਰ ਇਤਿਹਾਸ ਦੀ ਯਾਦ ਕਰਵਾਉਂਦੀ ਹੈ ਅਤੇ ਮੁਗਲਾਂ ਦੇ ਕਲਾ-ਸ਼ੇਕ ਬਾਰੇ ਗਿਆਨ ਕਰਵਾਉਂਦੀ ਹੈ। ਅਗਲੇ ਦਿਨ ਅਸੀਂ ਫਤਹਿਪੁਰ ਸੀਕਰੀ ਤੇ ਆਗਰੇ ਦੀਆਂ ਕੁਝ ਹੋਰ ਥਾਵਾਂ ਵੇਖੀਆਂ। ਆਗਰੇ ਤੋਂ ਵਾਪਸੀ ਦੇ ਬਾਅਦ ਕਈ ਦਿਨ ਇਸ ਯਾਤਰਾ ਦਾ ਪ੍ਰਭਾਵ ਮਨ ਨੂੰ ਖੁਸ਼ੀ ਦਿੰਦਾ ਰਿਹਾ।