Punjabi Essay, Moral Story on “Lalach Buri Bala Hai”, “ਲਾਲਚ ਬੁਰੀ ਬਲਾ ਹੈ” Full Story for Class 7, 8, 9, 10 Students.

ਲਾਲਚ ਬੁਰੀ ਬਲਾ ਹੈ

Lalach Buri Bala Hai

ਤਿੰਨ ਮਿੱਤਰ ਸਨ। ਤਿੰਨੇ ਮਿਹਨਤੀ ਤੇ ਚੰਗੇ ਕਾਰੀਗਰ ਸਨ। ਉਹ ਘਰ ਵਿਚ ਹੀ ਆਪਣੀਆਂ ਲੋੜਾਂ ਲਈ ਕਮਾਈ ਕਰ ਲੈਂਦੇ ਸਨ ਪਰ ਜਦ ਕਈ ਵਿਦੇਸ਼ਾਂ ਆ ਕੇ ਆਪਣੀ ਅੰਨੀ ਕਮਾਈ ਦੀਆਂ ਡੀਗਾਂ ਮਾਰਦਾ ਤਾਂ ਇਨ੍ਹਾਂ ਦਾ ਖੂਨ ਵੀ ਖੋਲਣ ਲੱਗ ਪੈਂਦਾ। ਇਹ ਵੀ ਪਰਦੇਸ ਵਿਚ ਜਾ ਕੇ ਕਮਾਈ ਕਰਨ ਦੀ ਸੋਚਣ ਲੱਗ ਪੈਂਦੇ।

ਇੱਕ ਵਾਰੀ ਉਹ ਬਹੁਤ ਕਮਾਈ ਦੇ ਲਾਲਚ ਕਰਕੇ ਘਰੋਂ ਤੁਰ ਪਏ । ਉਨ੍ਹਾਂ ਨੂੰ ਰਸਤੇ ਵਿਚ ਇੱਕ ਸਿੱਧੀ-ਦਾਤਾ ਮਿਲੇ। ਸਿੱਧੀਦਾਤਾ ਦੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਅਸੀਂ ਮੁਢਲੀਆਂ ਲੋੜਾਂ ਲਈ ਕਮਾਈ ਤਾਂ ਆਪਣੇ ਨਗਰ ਵਿਚ ਹੀ ਕਰ ਲੈਂਦੇ ਹਾਂ ਪਰ ਸਾਡੇ ਨਾਲੋਂ ਨਾਲਾਇਕ ਵਿਦੇਸ਼ਾਂ ਵਿਚ ਜਾ ਕੇ ਬਹੁਤੀ ਕਮਾਈ ਕਰ ਕੇ ਘਰ ਲਿਆਉਂਦੇ ਤੇ ਠਾਠ-ਬਾਠ ਨਾਲ ਰਹਿੰਦੇ ਹਨ । ਇਸ ਲਈ ਅਸੀਂ ਵੀ ਪਰਦੇਸ ਵਿਚ ਬਹੁਤ ਸਾਰੀ ਕਮਾਈ ਕਰਨ ਲਈ ਜਾ ਰਹੇ ਹਾਂ । ਧੀਦਾਤਾ ਨੇ ਉਨ੍ਹਾਂ ਧਰਾ ਸਮਝਾਇਆ ਕਿ ਬਾਹਰ ਦੀ ਸਾਰੀ ਨਾਲ ਘਰ ਦੀ ਅੱਧੀ ਚੰਗੀ ਹੁੰਦੀ ਹੈ, ਜਿਹੜਾ ਅਨੰਦ ਸਾਦਗੀ, ਬੀਬੀ ਸੰਤੋਖ ਵਿਚ ਹੈ, ਉਹ ਅੱਯਾਸ਼ੀ, ਅਮੀਰੀ ਤੇ ਤ੍ਰਿਸ਼ਨਾਲੂ ਹੋਣ ਵਿਚ ਨਹੀਂ। ਜਦ ਉਹ ਨਾ ਟਲ ਤਾ ਸਿੰਧੀਦਾਤਾ ਨੇ ਉਨਾਂ ਨੂੰ ਆਪਣੇ ਦੇਸ਼ ਵਿਚ ਰਹਿਣ ਦੀ ਪ੍ਰਨਾ ਦਿੰਦਿਆਂ ਤਿੰਨ ਬੱਤੀਆਂ ਦਿੱਤੀਆਂ ਤੇ ਕਿਹਾ ਕਿ ਪਹਿਲਾਂ ਇੱਕ ਨੂੰ ਜਗਾ ਕੇ ਉੱਤਰ ਦੀ ਦਿਸ਼ਾ ਵੱਲ ਤੁਰ ਪਓ , ਜਿੱਥੇ ਇਹ ਬੁਗੀ, ਉੱਥੇ ਤੁਹਾਨੂੰ ਕਿਸ-ਨਾ-ਕਿਸੇ ਧਾਤ ਦੀ ਖਾਣ ਲਗੀ, ਤੁਸੀਂ ਲੜ ਅਨੁਸਾਰ ਉਹ ਧਾਤ ਲੈ ਕੇ ਮੁੜ ਜਾਣਾ।

ਸਿੱਧੀਦਾਤਾ ਦੀਆਂ ਤਿੰਨ ਬੱਤੀਆਂ ਲੈ ਕੇ ਉਹ ਉੱਤਰ ਵੱਲ ਤੁਰ ਪਏ । ਬੜੀ ਦੂਰ ਹੀ ਗਏ ਸਨ ਕਿ ਕਿ ਬੰਤੀ ਮੁਤ ਗਈ । ਉਨਾਂ ਉਸ ਥਾਂ ਨੂੰ ਪਦਿਆ ਤਾਂ ਚਾਂਦੀ ਦੀ ਖਾਣ ਨਿਕਲੀ । ਉਨ੍ਹਾਂ ਵਿਚ ਇੱਕ ਨੇ ਕਿਹਾ ਕਿ ਮੈਂ ਲੋੜ ਅਨੁਸਾਰ ਚਾਂਦੀ ਲੈ ਜਾਂਦਾ ਹਾਂ ਤੇ ਫਿਰ ਲੋੜ ਪਈ ਤਾਂ ਮੁੜ ਏਥੋਂ ਲੈ ਜਾਵਾਂਗਾ; ਮੈਂ ਅੱਗੇ ਨਹੀਂ ਜਾਂਦਾ। ਉਹ ਚਾਂਦੀ ਦੀ ਪੰਡ ਬੰਨ ਕੇ ਉੱਥੋਂ ਘਰ ਵਾਪਸ ਚਲਾ ਗਿਆ।

ਰਹਿੰਦ ਦੇ ਮਿੱਤਰਾਂ ਨੇ ਦੂਜੀ ਬੱਤੀ ਜਗਾ ਕੇ ਅੱਗੇ ਤੁਰਨਾ ਸ਼ੁਰੂ ਕਰ ਦਿੱਤਾ, ਤੁਰਦਿਆਂ-ਤੁਰਦਿਆਂ ਇੱਕ ਥਾਂ ‘ਤੇ ਦੂਜੀ ਬੱਤੀ ਵੀ ਬੁਝ ਗਈ। ਉਨ੍ਹਾਂ ਉਸ ਥਾਂ ਨੂੰ ਖੋਦਿਆ ਤੇ ਸੋਨੇ ਦੀ ਖਾਣ ਨਿਕਲੀ। ਦੋਵਾਂ ਵਿਚੋਂ ਇੱਕ ਨੇ ਕਿਹਾ ਮੈਂ ਏਥੇ ਸੋਨਾ ਲੈ ਕੇ ਮੁੜ ਜਾਂਦਾ ਹਾਂ; ਸੋਨਾ ਅਤਿ ਕੀਮਤੀ ਧਾਤ ਹੈ, ਬਹੁਤਾ ਲਾਲਚ ਨਹੀਂ ਕਰਨਾ ਚਾਹੀਦਾ ਪਰ ਤੀਜਾ ਬਿਲਕੁਲ ਨਾ ਮੰਨਿਆ। ਉਸ ਦਾ ਖ਼ਿਆਲ ਸੀ ਕਿ ਤੀਜੀ ਬੱਤੀ ਦੇ ਬੁਝਣ ਵਾਲੀ ਥਾਂ ਤੇ ਸੋਨੇ ਤੋਂ ਵਧੇਰੇ ਕੀਮਤੀ ਧਾਤ ਨਿਕਲੇਗੀ। ਮੈਂ ਤਾਂ ਤੀਜੀ ਧਾਤ ਦੇ ਬੁਝਣ ਵਾਲੀ ਥਾਂ ਖੋਦ ਕੇ ਹੀ ਜਾਵਾਂਗਾ।

ਉਹ ਲਾਲਚ ਵੱਸ ਤੀਜੀ ਬੱਤੀ ਜਗਾ ਕੇ ਤੁਰ ਪਿਆ। ਤੁਰਦੇ-ਤੁਰਦੇ ਨੂੰ ਪਾਣੀ ਦੀ ਪਿਆਸ ਲੱਗੀ। ਉਹ ਪਾਣੀ ਨੂੰ ਲੱਭਣ ਲਈ ਇਧਰ-ਉਧਰ ਭਟਕਣ ਲੱਗ ਪਿਆ। ਇਸ ਭਟਕਣਾ ਵਿਚ ਉਹ ਰਾਹੋਂ ਕੁਰਾਹੇ ਪੈ ਗਿਆ। ਉਸ ਦੀ ਤੀਜੀ ਬੱਤੀ ਬੁਝ ਗਈ। ਉਸ ਉਹ ਥਾਂ ਦੀ। ਉਸ ਨੂੰ ਹੋਠਾਂ ਇੱਕ ਦਰਵਾਜ਼ਾ ਦਿਸਿਆ। ਜਦ ਉਹ ਮਿੱਟੀ ਪੁੱਟ ਕੇ ਦਰਵਾਜ਼ੇ ਦੇ ਤਾਕ ਤੱਕ ਪੁੱਜਿਆ ਤਾਂ ਅੰਦਰੋਂ ਇੱਕ ਆਦਮੀ ਬਾਹਰ ਨਿਕਲਿਆ। ਉਸ ਦੇ ਸਿਰ ‘ਤੇ ਘੁੰਮਦਾ ਚੱਕਰ ਉਸ ਨੂੰ ਛੱਡ ਕੇ ਅੰਦਰ ਇਸ ਤੀਜੇ ਦੇ ਸਿਰ ‘ਤੇ ਘੁੰਮਣ ਲੱਗ ਪਿਆ। ਉਸ ਆਦਮੀ ਨੇ ਦੱਸਿਆ ਕਿ ਇਸ ਚੱਕਰ ਨਾਲ ਤੈਨੂੰ ਭੁੱਖ-ਪਿਆਸ ਤਾ ਨਹੀਂ ਲੱਗੇਗੀ । ਪਰ ਸਿਰ ਦੁਖਣੋਂ ਨਹੀਂ ਹਟੇਗਾ। ਜਦ ਇਸ ਪੁੱਛਿਆ ਕਿ ਕਦੋਂ ਇਸ ਤੋਂ ਛੁਟਕਾਰਾ ਮਿਲੇਗਾ ਤਾਂ ਉਸ ਜੁਆਬ ਦਿੱਤਾ, “ਜਦ ਤੇਰੇ ਜਿਹਾ ਕੋਈ ਹੋਰ ਲਾਲਚੀ ਏਥੇ ਆਵੇਗਾ ਤਾਂ ਇਹ ਚੱਕਰ ਤੇਰੇ ਸਿਰ ਤੋਂ ਉਤਰ ਕੇ ਉਸ ਦੇ ਸਿਰ ਤੇ ਘੁੰਮਣ ਲੱਗ ਪਵੇਗਾ। ਹੁਣ ਕੋਈ ਲਾਲਚੀ ਹੀ ਤੇਰੀ ਜਾਨ ਛੁਡਾ ਸਕਦਾ ਹੈ, ਹੋਰ ਕੋਈ ਨਹੀਂ। ਮੇਰੇ ਲਾਲਚ ਨੇ ਮੈਨੂੰ ਏਥੇ ਵਸਾਇਆ ਹੈ ਅਤੇ ਡੇਰੇ ਲਾਲਚ ਨੇ ਤੈਨੂੰ। ਕਿਸੇ ਨੇ ਠੀਕ ਹੀ ਆਖਿਆ ਹੈ ਕਿ ਲਾਲਚ ਬੁਰੀ ਬਲਾ ਹੈ ਤੇ ਸੰਤੋਖ ਵਿਚ ਰੱਜ ਹੈ, ਰੱਬ ਹੈ।

Leave a Reply