ਦੋ ਵਿਛੜ ਚੁਕੀਆ ਰੂਹਾਂ
Do Vichad Chukiya Ruha
ਜਨਵਰੀ ਦਾ ਮਹੀਨਾ ਸੀ ਕੜਾਕੇ ਦੀ ਠੰਡ ਤੇ ਗਹਿਰੀ ਧੁੰਦ ਚਾਰੇ ਪਾਸੇ ਛਾਈ ਹੋਈ ਸੀ । ਬੰਦੇ ਨੂੰ ਬੰਦਾ ਦਿਖਾਈ ਨਹੀਂ ਸੀ ਦੇ ਰਿਹਾ, ਚਾਰੇ ਪਾਸੇ ਸ਼ਾਤ ਵਾਤਾਵਰਨ ਸੀ ਪਿੰਡ ਦੇ ਚੜਦੇ ਪਾਸੇ ਖੇਤਾ ਵਾਲੇ ਰਸਤੇ ਤੋ ਕਿਸੇ ਦੀ ਗਾਉਣ ਦੀ ਅਵਾਜ ਆ ਰਹੀ ਸੀ।ਦਰਦ ਭਰੀ ਅਵਾਜ ਸਹਿਜੇ-ਸਹਿਜੇ ਪਿੰਡ ਦੇ ਕਰੀਬ ਆ ਰਹੀ ਸੀ, ਫਿਰਨੀ ਤੇ ਖੜੀ ਮੁਡਿਆ ਦੀ ਢਾਣੀ ਗੱਲਾ ਕਰਦੀ-ਕਰਦੀ ਅਚਾਨਕ ਚੁਪ ਹੋ ਗਈ, ਵਿਚੋ ਇੱਕ ਮੁਡੇ ਨੇ ਕਿਹਾ
“ਆ ਕਿਹੜਾ ਧੁੰਦ ਵਿਚ ਗਾਉਦਾ ਤੁਰਿਆ ਆ ਰਿਹਾ ਹੈ ਦੂਸਰੇ ਨੇ ਕਿਹਾ ਯਾਰੋ ਸੁਣੋ ਤਾ ਸਹੀ ਕਿਹੜਾ ਗੀਤ ਗਾ ਰਿਹਾ ਹੈ।ਫਿਰ ਧੁੰਦ ਵਿਚੋ ਦਰਦ ਭਰੀ ਅਵਾਜ ਗੂਜੀ:
“ਮਨਾ ਬੱਸ ਕਰ ਰੋ ਨਾ ਬੇ-ਸਮਝਾ, ਸੱਜਨਾ ਨੇ ਮੁੜ ਕੇ ਆਉਣਾ ਨਈ”
“ਤੇਰਾ ਪਿੰਡ ਪੱਥਰ ਦਿਲ ਲੋਕਾ ਦਾ, ਤੈਨੂੰ ਚੁਪ ਵੀ ਕਿਸੇ ਕਰਾਉਣਾ ਨਈਂ “
ਹੋਲੀ-ਹੋਲੀ ਦਰਦ ਭਰੀ ਅਵਾਜ ਨੇੜੇ ਆ ਗਈ, ਫਿਰ ਵਿਚੋ ਇੱਕ ਜਾਣੇ ਨੇ ਕਿਹਾ “ਯਾਰੋ ਆਹ ਤਾ ਆਪਣਾ ਰਾਝਾਂ ਬਲਜਿੰਦਰ ਹੈ।ਆ ਬਈ ਬਲਜਿੰਦਰ ਸਿਆ ਐਨੀ ਠੰਡ ਵਿਚ ਵੀ ਤੂੰ ਰੋਣ ਧੋਣ ਦੇ ਗੀਤ ਗਾ ਰਿਹਾ ਹੈ ।
ਯਾਰ ਗੀਤ ਕੀ ਗਾਉਣੇ ਸੀ ਖੇਤਾ ਨੂੰ ਗਿਆ ਸੀ, ਹੁਣ ਆਉਦਿਆ ਟਾਇਮ ਪਾਸ ਕਰਨ ਲਈ ਗੀਤ ਗਾਉਣ ਲੱਗ ਪਿਆ।
ਯਾਰ ਬਲਜਿੰਦਰ ਦਰਦ ਭਰੇ ਗੀਤ ਬਿਨ੍ਹਾ ਵਜਾ ਗਾਏ ਨੀ ਜਾਦੇ,ਨਾਲੇ ਮੈ ਸੁਣਿਆ ਤੂੰ ਗੀਤ ਵੀ ਕਾਫੀ ਵਧੀਆ ਲਿਖਦਾ ਹੈ, ਯਾਰ ਤੈਨੂੰ ਸ਼ਾਇਰੀ ਕਰਨ ਦਾ ਸ਼ੌਕ ਕਿਸ ਤਰ੍ਹਾਂ ਪਿਆ, ਸਾਡੇ ਕੋਲੋ ਤਾ ਇੱਕ ਲਾਇਨ ਵੀ ਲਿਖੀ ਨਈ ਜਾਦੀ ਯਾਰ ਲਾਡੀ ਜਦੋ ਕੋਈ ਦਿਲ ਵਿੱਚ ਖਿਆਲ ਆਉਂਦੇ ਹਨ ਤਾ ਆਪਣੇ ਆਪ ਹੀ ਕਲਮ ਕਾਗਜ ਤੇ ਚੱਲਣ ਲੱਗ ਪੈਂਦੀ ਹੈ। ਨਹੀ ਬਲਜਿੰਦਰ ਸਿਆਂ ਕਲਮ ਚੱਲਣ ਦੀ ਕੋਈ ਨਾ ਕੋਈ ਵਜ਼ਾ ਜਰੂਰ ਹੁੰਦੀ ਹੈ ਸਾਡੇ ਪਰਿਵਾਰ ਨੂੰ ਤੇਰੇ ਪਿੰਡ ਆਇਆ ਨੂੰ ਇੱਕ ਸਾਲ ਹੋ ਗਿਆ ਹੈ।ਮੈ ਕਦੇ ਵੀ ਤੈਨੂੰ ਹੱਸਦੇ ਹੋਇਆ ਨਹੀ ਵੇਖਿਆ, ਮੈਨੂੰ ਕਿਸੇ ਤੋ ਪਤਾ ਲੱਗਾ ਹੈ ਕਿ ਤੇਰੇ ਨਾਲ ਬਹੁਤ ਕੁੱਝ ਵਾਪਰਿਆ ਹੈ ਪਰ ਅੱਜ ਤੱਕ ਤੂੰ ਕਿਸੇ ਨੂੰ ਦਿਲ ਦੀ ਗੱਲ ਨਹੀ ਦੱਸੀ ਕਿ ਅਖੀਰ ਤੇਰੇ ਨਾਲ ਹੋਇਆ ਕੀ ਹੈ, ਯਾਰ ਕੀ ਤੂੰ ਮੈਨੂੰ ਏਨੇ ਕਾਬਿਲ ਨਹੀ ਸਮਝਦਾ ਕਿ ਆਪਣੇ ਦਿਲ ਦੀ ਗੱਲ ਦੱਸ ਸਕੇ, ਯਾਰ ਲਾਡੀ ਕੀ ਦੱਸਾ ਕੁੱਝ ਦੱਸਣ ਲਈ ਹੋਵੇ ਤਾ ਦੱਸਾ,
ਮੈ ਨਹੀ ਜਾਣਦਾ ਜਿਸ ਪਿਆਰ ਨੂੰ ਤੂੰ ਸਾਰੀ ਦੁਨੀਆ ਤੋ ਛੁਪਾਈ ਫਿਰਦਾ ਹੈ ਤੈਨੂੰ ਤੇਰੇ ਉਸੇ ਪਿਆਰ ਦੀ ਸਹੁੰ ਲੱਗੇ ਜੇ ਅੱਜ ਮੈਨੂੰ ਆਪਣੀ ਕਹਾਣੀ ਨਾ ਦੱਸੀ ਤਾ,
ਯਾਰ ਲਾਡੀ ਤੂੰ ਤਾ ਮੇਰੀ ਕਹਾਣੀ ਸੁਣ ਕੇ ਚਲਾ ਜਾਵੇਗਾ ਪਰ ਮੈਨੂੰ ਪਿਛਲੀਆ ਯਾਦਾ ਛੋਹਣ ਤੇ ਕਈ ਦਿੰਨ ਤੜਫਨਾ ਪੈਣਾ ਹੈ।ਫਿਰ ਵੀ ਜੇ ਤੂੰ ਸੁਣਨਾ ਚਾਹੁੰਦਾ ਹੈ ਤਾ ਚੱਲ ਇਸ ਮਹਿਫਲ ਤੋ ਦੂਰ ਕਿਤੇ ਇਕੱਲੇ ਬੈਠ ਕੇ ਦੁੱਖ ਸੁੱਖ ਸਾਝੇ ਕਰਦੇ ਹਾ ਫਿਰ ਦੋਵੇ ਜਾਣੇ ਦੂਸਰਿਆ ਮੁਡਿਆ ਤੋ ਦੂਰ ਇਕ ਇਕਾਤ ਥਾ ਤੇ ਜਾ ਬੈਠੇ ।ਥੋੜਾ ਚਿਰ ਚੁਪ ਰਹਿਣ ਤੋਂ ਬਾਅਦ ਬਲਜਿੰਦਰ ਬੋਲਿਆ, ਗੱਲ ਕੋਈ ਅੱਜ ਤੋ 6 ਕੁ ਸਾਲ ਪਹਿਲਾ ਦੀ ਹੈ ਉਦੋ ਮੈ ਪੜਦਾ ਹੁੰਦਾ ਸੀ, ਬੜਾ ਮਸਤ ਮਲੰਗ ਪਿਆਰ ਮੁਹੱਬਤ ਤੋ ਅਣਜਾਨ , ਘਰ ਦੇ ਟਰੱਕ ਹੋਣ ਕਰਕੇ ਗੱਡੀਆ ਤੇ ਬਾਹਰ ਜਾ ਕੇ ਘੁਮਣ ਫਿਰਨ ਦਾ ਸ਼ੌਕੀਨ ਸੀ ਮੈਨੂੰ ਚੰਗੀ ਤਰਾ ਯਾਦ ਹੈ ਉਸ ਦਿਨ ਇਹੋ ਜਿਹਾ ਹੀ ਮੋਸਮ ਸੀ, ਇੱਕ ਜਨਵਰੀ ਦਾ ਦਿਨ ਸੀ। ਮੈਂ ਉਸ ਦਿਨ ਸਵੇਰੇ ਉਠਿਆ ਤੇ ਯਾਰਾ ਦੋਸਤਾ ਨੂੰ ਨਵੇ ਸਾਲ ਦੀਆ ਵਧਾਈਆ ਦਿਦਾ-ਦਿਦਾ ਕਿਸੇ ਦੋਸਤ ਦੇ ਘਰ ਚਲਾ ਗਿਆ ਉਥੇ ਕਾਫੀ ਚਿਰ ਬੈਠਣ ਤੋਂ ਬਾਅਦ ਅਚਾਨਕ ਹੀ ਬੱਸ ਅੱਡੇ ਵੱਲ ਚਲਾ ਗਿਆ। ਮੇਰੇ ਬੱਸ ਅੱਡੇ ਤੇ ਖੜਿਆ ਹੀ ਇਕ ਮਿਨੀ ਬੱਸ ਆ ਰੁਕੀ, ਜਿਸ ਵਿੱਚੋ ਸਾਡੀ ਗੁਆਡਣ ਜੋ ਦੋ ਦਿਨਾ ਤੋ ਕਿਸੇ ਰਿਸਤੇਦਾਰ ਕੋਲ ਗਈ ਸੀ, ਬੱਸ ਵਿੱਚੋ ਉਤਰੀ, ਉਹਦੇ ਨਾਲ ਇਕ ਪਤਲੀ, ਲੰਮੀ ਅਤੇ ਹੱਦੋ ਵੱਧ . ਸੋਹਣੀ ਖੂਬਸੂਰਤ ਪਰੀਆ ਵਰਗੀ ਮੁਟਿਆਰ ਵੀ ਬੱਸ ਵਿਚੋਂ ਉਤਰੀ, ਉਹਨਾ ਦੋਹਾ ਕੋਲ ਕਾਫੀ ਸਮਾਨ ਸੀ। ਸਾਡੀ ਗੁਆਡਣ ਨੇ ਮੈਨੂੰ ਬੱਸ ਅੱਡੇ ਤੇ ਖੜੇ ਨੂੰ ਵੇਖ ਕੇ ਅਵਾਜ ਮਾਰੀ ਕਿ ਬਲਜਿੰਦਰ ਸਾਡੇ ਕੋਲ ਸਮਾਨ ਜਿਆਦਾ ਹੈ ਇਸ ਲਈ ਕੁੱਝ ਸਮਾਨ ਸਾਡੇ ਨਾਲ ਘਰ ਤੱਕ ਛੱਡ ਆ, ਮੈ . ਉਹਨਾ ਦਾ ਕੁੱਝ ਸਮਾਨ ਵਿੱਚ ਫੜਿਆ ਤੇ ਕਾਹਲੀ ਕਾਹਲੀ ਉਹਨਾ ਦੇ ਅੱਗੇ ਲੱਗ ਕੇ ਤੁਰ ਪਿਆ, ਸਮਾਨ ਗਵਾਡੀਆ ਦੇ ਘਰ ਰੱਖ ਕੇ ਬਿਨਾ ਰੁਕੇ, ਆਪਣੇ ਘਰ ਚਲਾ ਆਇਆ, ਸਾਡੇ ਅਤੇ ਗੁਆਡੀਆ ਦੇ ਘਰ ਵਿੱਚ ਬਿਲਕੁੱਲ ਛੋਟੀ ਜਿਹੀ ਦਿਵਾਰ ਸੀ, ਜੋ ਨਾ ਹੋਇਆ ਵਰਗੀ ਸੀ। ਵਧੇਰੇ ਮਿਲ-ਵਰਤਨ ਕਰਕੇ ਸਾਰਾ-ਸਾਰਾ । ਦਿੰਨ ਇਕੱਠੇ ਹੀ ਬੈਠੇ ਰਹਿਦੇ ਸੀ । ਬਾਅਦ ਵਿੱਚ ਪੁਛਣ ਤੇ ਪਤਾ ਲੱਗਾ ਕੇ ਉਸ ਕੁੜੀ ਦਾ ਨਾਮ ਹਰਜੀਤ ਹੈ ਤੇ ਉਸ ਨੇ ਦੋ ਤਿੰਨ ਮਹੀਨੇ ਇਥੇ ਹੀ ਰਹਿਣਾ ਹੈ।ਉਸ ਕੁੜੀ ਦੇ ਭੋਲੇਪਨ ਅਤੇ ਮਸੂਮ ਜਿਹੇ ਚਿਹਰੇ ਨੇ ਇੱਕ ਦੋ ਦਿੰਨਾ ਵਿੱਚ ਸਾਰਿਆ ਦਾ ਮਨ ਮੋਹ ਲਿਆ। ਸਾਰਾ ਦਿੰਨ ਅੱਖਾਂ ਸਾਹਮਣੇ ਰਹਿਣ ਕਰਕੇ ਮੈ ਵੀ ਉਸ ਪ੍ਰਤੀ ਖਿਚਿਆ ਜਾਣ ਲੱਗ ਪਿਆ ਮੈ ਜਦ ਵੀ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਬਲਾਉਦਾ ਤਾ ਉਸ ਨੇ ਨੀਵੇ ਪਾ ਕੇ ਹਾਂ। ਨਾਂਹ ਵਿੱਚ ਜਵਾਬ ਦੇ ਦੇਦੀ। ਉਸ ਦੀ ਇਹੋ ਜਿਹੀ ਮਸੂਮੀਅਤ ਹੀ ਮੈਨੂੰ ਉਹਦੇ ਪਤੀ ਹੋਰ ਖਿਚਣ ਲੱਗ ਪਈ ਮੈ ਸੋਚਣ ਲੱਗ ਪਿਆ ਕਿ ਜੇ ਇਹੋ ਜਹੀ ਮਾਸੂਮ ਕੁੜੀ ਦੇ ਦਿਲ ਵਿੱਚ ਥੋੜੀ ਜਹੀ ਜਗਾ ਮਿਲ ਜਾਵੇ ਤਾ ਮੈ ਖੁਸ਼ਨਸੀਬ ਹੋਵਾਗਾ।