Punjabi Letter “Videsh gye mitar nu chithi likh ke pind de bare patra “, “ਮਿੱਤਰ ਗਏ ਮਿੱਤਰਾ ਨੂੰ ਪਾਤਰ ਲਿਖ ਕੇ ਪਿੰਡ ਦੀ ਹਾਲਤ ਬਾਰੇ ਦੱਸੋ” for Class 6, 7, 8, 9, 10 and 12, PSEB Classes.

ਤੁਹਾਡੇ ਪਿੰਡ ਦਾ ਕੋਈ ਵਿਅਕਤੀ ਪਰਦੇਸ ਚਲਾ ਗਿਆ ਹੈ।ਇਕ ਚਿੱਠੀ ਰਾਹੀਂ ਉਸ ਨੂੰ ਉਸ ਦੇ ਜਾਣ ਪਿੱਛੋਂ ਪਿੰਡ ਵਿਚ ਆਈਆਂ ਤਬਦੀਲੀਆਂ ਬਾਰੇ ਲਿਖੋ।

 

ਧੋਗੜੀ,

ਜ਼ਿਲ੍ਹਾ ਜਲੰਧਰ |

20 ਫਰਵਰੀ, 20……

 

ਪਿਆਰੇ ਹਰਜੀਤ,

ਸਤਿ ਸ੍ਰੀ ਅਕਾਲ !

ਮੈਂ ਆਪਣੇ ਰੁਝੇਵਿਆਂ ਕਾਰਨ ਕਾਫੀ ਦੇਰ ਤੋਂ ਤੁਹਾਨੂੰ ਚਿੱਠੀ ਨਹੀਂ ਲਿਖ ਸਕਿਆ। ਤੁਹਾਡੇ ਜਾਣ ਪਿੱਛੋਂ ਪਿੰਡ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਕੁਝ ਤਬਦੀਲੀਆਂ ਬਾਰੇ ਮੈਂ ਤੁਹਾਨੂੰ ਜਾਣੂ ਕਰਾਂ ਰਿਹਾ ਹਾਂ।

ਆਪਣੇ ਪਿੰਡ ਦਾ ਸਕੂਲ ਹੁਣ ਹਾਈ ਸਕੂਲ ਵਿਚ ਬਦਲ ਗਿਆ ਹੈ।ਇਸ ਸਕੂਲ ਵਿਚ 800 ਵਿਦਿਆਰਥੀ ਅਤੇ 20 ਅਧਿਆਪਕ ਅਤੇ ਅਧਿਆਪਕਾਵਾਂ ਹਨ। ਪਿੰਡ ਦੇ ਸਾਰੇ ਘਰਾਂ ਵਿਚ ਬਿਜਲੀ ਲੱਗ ਗਈ ਹੈ। ਪਿੰਡ ਵਿਚ ਬਹੁਤੇ ਘਰਾਂ ਨੇ ਟਿਊਬਵੈੱਲ ਅਤੇ ਬਿਜਲੀ ਦੇ ਟੋਕੇ ਲੁਆ ਲਏ ਹਨ। ਸਰਕਾਰ ਦੀ ਸਹਾਇਤਾ ਨਾਲ ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਬਣ ਗਈਆਂ ਹਨ। ਆਪਣੇ ਪਿੰਡ ਤੋਂ ਲੈ ਕੇ ਦੂਜੇ ਪਿੰਡ ਤੱਕ ਪੱਕੀਆਂ ਸੜਕਾਂ ਬਣ ਗਈਆਂ ਹਨ। ਬਾਲਮੀਕੀਆਂ ਦੇ ਮਕਾਨ ਤਾਂ ਬੜੇ ਹੀ ਸੁੰਦਰ ਬਣ ਗਏ ਹਨ। ਉਨ੍ਹਾਂ ਨੇ ਤਾਂ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਹੈ। ਪਿੰਡ ਦੇ ਕਈ ਲੋਕਾਂ ਨੇ ਸਰਕਾਰ ਦੀ ਮੱਦਦ ਨਾਲ ਮੱਝਾਂ, ਗਾਵਾਂ ਖਰੀਦ ਲਈਆਂ ਹਨ ਅਤੇ ਉਹਨਾਂ ਦਾ ਦੁੱਧ ਸਰਕਾਰੀ ਕਰਮਚਾਰੀ ਆ ਕੇ ਲੈ ਜਾਂਦੇ ਹਨ। ਪਿੰਡ ਵਿਚ ਹਰੀ ਕ੍ਰਾਂਤੀ ਦੇ ਨਾਲ ਚਿੱਟੀ ਕ੍ਰਾਂਤੀ ਵੀ ਆ ਗਈ ਹੈ। ਪਿੰਡ ਵਿਚ ਕਕੜੀ ਪਾਲਣ ਅਤੇ ਮੱਛੀ ਪਾਲਣ ਦੇ ਧੰਦੇ ਵੀ ਖੁਲ ਗਏ ਹਨ। ਪਿੰਡ ਵਿਚ ਇਕ ਹਸਪਤਾਲ ਵੀ ਬਣ ਗਿਆ ਹੈ। ਆਪਣੇ ਦਰਸ਼ਨ ਸਿੰਘ ਦਾ ਲੜਕਾ ਜਸਵੰਤ ਸਿੰਘ ਵੀ ਹੁਣ ਪੁਲਿਸ ਵਿਚ ਭਰਤੀ ਹੋ ਗਿਆ ਹੈ। ਗੁਰਮੀਤ ਨੇ ਦੁਕਾਨ ਪਾ ਲਈ ਹੈ। ਧਰਮਪਾਲ ਸਿੰਘ ਆਈ.ਟੀ.ਆਈ. ਦੀ ਨਿੰਗ ਲੈ ਕੇ ਆਇਆ ਹੈ।

ਇਝ ਸਾਰੇ ਪਿੰਡ ਦੀ ਹਾਰ ਹੀ ਬਦਲ ਗਈ ਹੈ, ਜਦੋਂ ਤੁਸੀਂ ਪਿੰਡ ਵਾਪਸ ਆਉਗੇ ਤਾਂ ਪਿੰਡ ਦਾ ਨਕਸ਼ਾ ਦੇਖ ਕੇ ਹੈਰਾਨ ਰਹਿ ਜਾਓਗੇ। ਤੁਸੀਂ ਲਿਖਣਾ ਕਿ ਕਦੋਂ ਵਾਪਸ ਪਰਤ ਰਹੇ ਹੋ ਕਿਉਂਕੀ ਤੁਹਾਨੂੰ ਇਥੇ ਸਾਰੇ ਹੀ ਬਹੁਤ ਯਾਦ ਕਰਦੇ ਹਨ।

Leave a Reply