ਅਖ਼ਬਾਰ ਦੇ ਸੰਪਾਦਕ ਨੂੰ ਇਕ ਪੱਤਰ ਲਿਖ ਕੇ ਆਪਣੇ ਇਲਾਕੇ ਵਿਚ ਲੜਕੀਆਂ ਦਾ ਸਕੂਲ ਖੋਲਣ ਦੀ ਮੰਗ ਨੂੰ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਉ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ-ਇਲਾਕੇ ਵਿਚ ਲੜਕੀਆਂ ਦਾ ਸਕੂਲ ਖੋਲ੍ਹਣ ਬਾਰੇ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਆਪਣੇ ਇਲਾਕੇ ਵਿਚ ਲੜਕੀਆਂ ਦੇ ਇਕ ਸਕੂਲ ਦੀ ਲੋੜ ਬਾਰੇ ਕੁਝ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ। ਆਸ ਹੈ ਕਿ ਆਪ ਇਹਨਾਂ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿਚ ਥਾਂ ਦੇਣ ਦੀ ਕ੍ਰਿਪਾਲਤਾ ਕਰੋਗੇ ਤਾਂਕਿ ਸਿੱਖਿਆ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦਾ ਧਿਆਨ ਇਲਾਕੇ ਦੀ ਇਸ ਲੋੜ ਵੱਲ ਦੁਆਇਆ ਜਾ ਸਕੇ।
ਮੇਰਾ ਪਿੰਡ ਖਾਨਪੁਰ ਜ਼ਿਲ੍ਹਾ ਕਪੂਰਥਲਾ ਵਿਚ ਪੈਂਦਾ ਹੈ। ਸਾਡੇ ਪਿੰਡ ਦੇ ਆਲੇ-ਦੁਆਲੇ ਥੋੜੀ-ਥੋੜੀ ਦੂਰੀ ਤੇ ਕਈ ਪਿੰਡ ਪੈਂਦੇ ਹਨ। ਪਰ ਇਹਨਾਂ ਪਿੰਡਾਂ ਵਿਚ ਲੜਕੀਆਂ ਦਾ ਹਾਈ ਸਕੂਲ ਨਹੀਂ ਹੈ। ਇਸ ਕਰਕੇ ਮਾਪਿਆਂ ਨੂੰ ਆਪਣੀਆਂ ਲੜਕੀਆਂ ਦੀ ਪੜਾਈ ਲਈ ਬਹੁਤ ਹੀ ਪਰੇਸ਼ਾਨੀ ਝੱਲਣੀ ਪੈਂਦੀ ਹੈ।ਉਹਨਾਂ ਨੂੰ ਆਪਣੀਆਂ ਲੜਕੀਆਂ ਸਾਂਝੀ ਵਿੱਦਿਆ ਵਾਲੇ ਸਕੂਲਾਂ ਵਿਚ ਭੇਜਣੀਆਂ ਪੈਂਦੀਆਂ ਹਨ। ਜਿਸਨੂੰ ਵਧੇਰੇ ਮਾਪੇ ਪਸੰਦ ਨਹੀਂ ਕਰਦੇ। ਕਈ ਮਾਪੇ ਤਾਂ ਇਸ ਔਕੜ ਕਾਰਨ ਆਪਣੀਆਂ ਲੜਕੀਆਂ ਨੂੰ ਪੜ੍ਹਾਉਂਦੇ ਹੀ ਨਹੀਂ ਹਨ।
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਇਲਾਕੇ ਵਿਚ ਵੱਖਰਾ ਲੜਕੀਆਂ ਲਈ ਸਕੂਲ ਖੋਣ ਦੀ ਕਿਰਪਾਲਤਾ ਕਰੇ। ਸਕੂਲ ਖੋਲ੍ਹਣ ਲਈ ਸਾਡਾ ਪਿੰਡ ਖਾਨਪੁਰ ਬੜੀ ਢੁੱਕਵੀਂ ਥਾਂ ਉੱਤੇ ਹੈ। ਪੰਚਾਇਤ ਸਕੂਲ ਦੀ ਇਮਾਰਤ ਬਣਾਉਣ ਲਈ ਥਾਂ ਦੇਣ ਲਈ ਵੀ ਤਿਆਰ ਹੈ।
ਆਸ ਹੈ ਕਿ ਸਿੱਖਿਆ ਵਿਭਾਗ ਦੇ ਸੰਬੰਧਿਤ ਅਧਿਕਾਰੀ ਇਲਾਕੇ ਦੇ ਲੋਕਾਂ ਦੀ ਇਸ ਆਰੰਭਿਕ ਲੋੜ ਨੂੰ ਪੂਰਾ ਕਰਨ ਵੱਲ ਧਿਆਨ ਦੇਣਗੇ।
ਧੰਨਵਾਦ ਸਹਿਤ।
ਆਪ ਦਾ ਸ਼ੁਭਚਿੰਤਕ ,
ਰਘਵੀਰ ਸਿੰਘ ਸਰਪੰਚ,
ਪਿੰਡ ਖਾਨਪੁਰ,
ਜ਼ਿਲ੍ਹਾ ਕਪੂਰਥਲਾ।