ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਣ ਲਈ ਬਿਨੈ-ਪੱਤਰ ਲਿਖੋ ।
Principal nu Class da Section badalan layi patra
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਸਕੂਲ,
ਸ਼ਹਿਰ ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਛੇਵੀਂ ‘ਸੀ’ ਵਿਚ ਪੜ੍ਹਦਾ ਹਾਂ । ਮੇਰੇ ਘਰ ਦੇ ਨੇੜੇ ਕੋਈ ਵੀ ਵਿਦਿਆਰਥੀ ਛੇਵੀਂ ‘ਸੀ’ ਦਾ ਨਹੀਂ ਰਹਿੰਦਾ । ਸਾਰੇ ਹੀ ਛੇਵੀਂ ‘ਬੀ’ ਵਾਲੇ ਹਨ ।
ਜਦੋਂ ਕਦੀ ਵੀ ਮੈਨੂੰ ਸਕੂਲੋਂ ਛੁੱਟੀ ਲੈਣੀ ਪੈਂਦੀ ਹੈ, ਮੈਨੂੰ ਘਰ ਵਾਸਤੇ ਦਿੱਤੇ ਕੰਮ ਦਾ ਕੋਈ ਵੀ ਪਤਾ ਨਹੀਂ ਲੱਗਦਾ । ਜਿਸ ਨਾਲ ਕਾਫੀ ਹਰਜਾ ਹੁੰਦਾ ਹੈ । ਸੋ ਕਿਰਪਾ ਕਰਕੇ ਤੁਸੀਂ ਮੇਰਾ ਸੈਕਸ਼ਨ ਬਦਲ ਦਿਉ ਤਾਂ ਕਿ ਮੇਰੀ ਪੜ੍ਹਾਈ ਦਾ ਹਰਜਾ ਨਾ ਹੋਵੇ । ਧੰਨਵਾਦ ਸਹਿਤ।
ਆਪ ਜੀ ਦਾ ਆਗਿਆਕਾਰੀ,
ਤਾਰੀਕ:- 15 ਅਪਰੈਲ,
ਹਰਦੇਵ ਸਿੰਘ,
ਜਮਾਤ ਛੇਵੀਂ ‘ਸੀ।