ਆਪਣੇ ਪੱਕੇ ਮਿੱਤਰ ਜਾਂ ਸਹੇਲੀ ਨੂੰ ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿਚ ਬਰਾਬਰ ਧਿਆਨ ਦੇਵੇ।
27, ਗੁਜਰਾਲ ਨਗਰ,
ਜਲੰਧਰ ਸ਼ਹਿਰ ।
21 ਅਗਸਤ, 20…..
ਪਿਆਰੇ ਮਹੇਸ਼,
ਸਤਿ ਸ੍ਰੀ ਅਕਾਲ ।
ਆਪ ਜੀ ਦੀ ਚਿੱਠੀ ਅੱਜ ਹੀ ਮੈਨੂੰ ਮਿਲੀ ਜਿਸ ਨੂੰ ਪੜ ਕੇ ਪਤਾ ਲੱਗਾ ਕਿ ਤੁਸੀਂ ਕਾਫ਼ੀ ਬੀਮਾਰ ਰਹੇ ਹੋ ਜਿਸ ਦਾ ਮੈਨੂੰ ਬੜਾ ਅਫ਼ਸੋਸ ਹੋਇਆ।
ਮਹੇਸ਼ ! ਤੁਹਾਡਾ ਸਰੀਰ ਪਹਿਲਾਂ ਹੀ ਬੜਾ ਕਮਜ਼ੋਰ ਹੈ। ਬੀਮਾਰੀ ਕਾਰਨ ਹੋਰ ਵੀ ਮਾੜਾ ਹੋ ਜਾਵੇਗਾ। ਦਸੰਬਰ ਮਹੀਨੇ ਵਿਚ ਜਦੋਂ ਮੈਂ ਤੁਹਾਨੂੰ ਪਿੰਡ ਮਿਲਣ ਆਇਆ ਸਾਂ ਤਾਂ ਮੈਂ ਦੇਖਿਆ ਸੀ ਕਿ ਤੁਸੀਂ ਹਰ ਵੇਲੇ ਪੜਾਈ ਵਿਚ ਲੱਗੇ ਰਹਿੰਦੇ ਸੀ। ਪੜ੍ਹਾਈ ਵਿਚ ਹਰ ਵੇਲੇ ਲੱਗੇ ਰਹਿਣ ਕਾਰਨ ਹੀ ਤੁਸੀਂ ਆਪਣੇ ਖਾਣ-ਪੀਣ ਵੱਲੋਂ ਵੀ ਅਵੇਸਲੇ ਰਹਿੰਦੇ ਹੋ।
ਪੜਾਈ ਦੇ ਨਾਲ-ਨਾਲ ਤੁਹਾਨੂੰ ਖੇਡਾਂ ਵੱਲ ਵੀ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਖੇਡਾਂ ਨਾਲ ਸਾਡਾ ਸਰੀਰ ਅਰੋਗ ਰਹਿੰਦਾ ਹੈ ਅਤੇ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਹੋ ਸਕਦਾ ਹੈ। ਇਸ ਲਈ ਇਹ ਅਤਿ ਜ਼ਰੂਰੀ ਹੈ ਕਿ ਪੜਾਈ ਦੇ ਨਾਲਨਾਲ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਵੇ। ਮੈਨੂੰ ਆਸ ਹੈ ਕਿ ਤੁਸੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪੂਰਾ ਧਿਆਨ ਦੇਵੋਗੇ।
ਤੇਰਾ ਮਿੱਤਰ,
ਸੰਜੀਵ।
Thank you for this