Punjabi Letter “Fees Mafi layi Principal nu Benti Patra”, “ਪ੍ਰਿੰਸੀਪਲ ਸਾਹਿਬ ਨੂੰ ਆਪਣੇ ਘਰ ਦੀ ਗਰੀਬੀ ਦੱਸ ਕੇ ਫੀਸ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ “, Letter for Class 10, Class 12, PSEB Classes.

ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਘਰ ਦੀ ਗਰੀਬੀ ਦੱਸ ਕੇ ਫੀਸ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ ।

Fees Mafi layi Principal nu Benti Patra 

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,

ਸਕੂਲ,

………. ਸ਼ਹਿਰ ।

ਸ੍ਰੀਮਾਨ ਜੀ,

 ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਸੱਤਵੀਂ ਸ਼੍ਰੇਣੀ ਵਿਚ ਪੜ੍ਹਦਾ ਹਾਂ । ਮੇਰੇ ਪਿਤਾ ਜੀ ਡਾਕਖਾਨੇ ਵਿਚ ਡਾਕੀਏ ਦਾ ਕੰਮ ਕਰਦੇ ਹਨ । ਉਨ੍ਹਾਂ ਦੀ ਮਾਸਿਕ  ਤਨਖਾਹ ਬਹੁਤ ਥੋੜੀ ਹੈ ।

ਅਸੀਂ ਤਿੰਨ ਭੈਣ ਭਰਾ ਪੜ੍ਹ ਰਹੇ ਹਾਂ। ਉਹ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ । ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ । ਪਿਛਲੇ ਸਾਲ ਮੈਂ ਛੇਵੀਂ ਜਮਾਤ ਵਿਚੋਂ ਫਸਟ ਆਇਆ ਸੀ । ਕਿਰਪਾ ਕਰਕੇ ਮੇਰੀ ਫੀਸ ਮੁਆਫ਼ ਕਰ ਦਿਉ । ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰੀ,

ਤਾਰੀਕ:- 10 ਅਪ੍ਰੈਲ, ……….

ਰਮੇਸ਼ ਕੁਮਾਰ,

ਜਮਾਤ ਸੱਤਵੀਂ।

5 Comments

  1. Nishanthsp4 June 29, 2019
  2. Anshika parochi March 8, 2020
  3. Sarthakarora07 July 2, 2020
  4. Manreet Kaur May 20, 2021
  5. Sakshi kumari June 24, 2021

Leave a Reply