ਛੋਟੇ ਭਰਾ ਨੂੰ ਪੜ੍ਹਾਈ ਵਿੱਚ ਧਿਆਨ ਦੇਣ ਲਈ ਪੱਤਰ
Chote Bhai nu Padhai vich dhiyan dain layi patra
ਪ੍ਰੀਖਿਆ ਭਵਨ,
ਕੇਂਦਰ,
…………. ਸ਼ਹਿਰ
19 ਦਸੰਬਰ, ..
ਪਿਆਰੇ ਇੰਦਰਬੀਰ ਨੂੰ ਬਹੁਤ ਬਹੁਤ ਪਿਆਰ !
ਅੱਜ ਹੀ ਤੇਰੇ ਸਕੂਲ ਤੋਂ ਨੌਮਾਹੀ ਪੇਪਰਾਂ ਦੀ ਰਿਪੋਰਟ ਡਾਕ ਰਾਹੀਂ ਘਰ ਪੁੱਜੀ ਹੈ । ਪੜ ਕੇ ਮਨ ਨੂੰ ਦੁੱਖ ਹੋਇਆ ਕਿ ਹਰ ਪਰਚੇ ਵਿਚੋਂ ਤੇਰੇ ਨੰਬਰ ਬੜੇ ਘੱਟ ਆਏ ਹਨ । ਛਿਮਾਈ ਪੇਪਰਾਂ ਵਿਚ ਤੂੰ ਅੰਗਰੇਜੀ ਤੇ ਹਿਸਾਬ ਵਿਚੋਂ ਪਾਸ ਸੀ, ਪਰ ਐਤਕੀਂ ਇਨ੍ਹਾਂ ਵਿਚੋਂ ਵੀ ਰਹਿ ਗਿਆ ਏਂ।
ਇੰਦਰਬੀਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਤਾ ਜੀ ਗਰੀਬੀ ਕਾਰਨ ਤੈਨੂੰ ਬਹੁਤ ਮੁਸ਼ਕਿਲ ਨਾਲ ਪੜਾ ਰਹੇ ਹਨ | ਪਰ ਤੇਰੇ ਅਧਿਆਪਕ ਅਨੁਸਾਰ ਨੂੰ ਸ਼ਰਾਰਤੀ ਬੱਚਿਆਂ ਨਾਲ ਰਲਕੇ ਸ਼ਰਾਰਤਾਂ ਕਰਦਾ ਰਹਿੰਦਾ ਏਂ । ਜੇ ਇਸ ਪ੍ਰਕਾਰ ਹੀ ਤੂੰ ਕਰਦਾ ਰਿਹਾ, ਤਾਂ ਹਾਰ ਕੇ ਸਾਨੂੰ ਫਿਰ ਇਥੇ ਪਿੰਡ ਵਿਚ ਹੀ ਤੈਨੂੰ ਬੁਲਾਉਣਾ ਪਵੇਗਾ । ਹੋਸਟਲ ਦਾ ਖਰਚਾ ਅਸੀਂ ਬਹੁਤ ਔਖੇ ਹੋ ਕੇ ਭਰ ਰਹੇ ਹਾਂ ।
ਇਸ ਲਈ ਹੁਣ ਤੂੰ ਹੋਸ਼ ਸੰਭਾਲ ਤੇ ਸਾਲਾਨਾ ਪ੍ਰੀਖਿਆ ਵਿਚ ਚੰਗੇ ਨੰਬਰ ਲੈ ਕੇ ਆਪਣੀ ਪਹਿਲੀ ਕਮਜ਼ੋਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ। ਇਕ ਵਾਰ ਜੇ ਸਮਾਂ ਲੰਘ ਗਿਆ ਤਾਂ ਫੇਰ ਹੱਥ ਨਹੀਂ ਆਉਣਾ।
ਤੇਰਾ ਵੱਡਾ ਵੀਰ,
ਮਾਨਿਸ਼
Letter writing
I want a letter for chote bhra nu padhai de naal khelan di prerna dende and akhbar de sampadhak nu milavat Te pattar. please
I want letter on apke chote bhai tv bahut dekte hai ,ushe padai ki importance baatne ke liye letter in ounjabi