ਤੁਹਾਡੇ ਚਾਚਾ ਜੀ ਦੇ ਲੜਕੇ ਦਾ ਮੰਗਣਾ ਹੋਇਆ ਹੈ। ਇਕ ਪੱਤਰ ਰਾਹੀਂ ਖੁਸ਼ੀ ਪ੍ਰਗਟ ਕਰਦੇ ਹੋਏ ਵਧਾਈ ਪੱਤਰ ਲਿਖੋ।
ਨਕੋਦਰ ਰੋਡ,
ਜਲੰਧਰ ਸ਼ਹਿਰ।
12 ਮਾਰਚ, 20…..
ਸਤਿਕਾਰਯੋਗ ਚਾਚਾ ਜੀ,
ਨਿੱਘੀ ਸਤਿ ਸ੍ਰੀ ਅਕਾਲ।
ਗੁਰਪ੍ਰੀਤ ਦੀ ਮੰਗਣੀ ਦੀ ਖ਼ਬਰ ਪੜ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਇਸ ਸੰਬੰਧੀ ਮੈਂ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਭੇਜਦਾ ਹਾਂ।
ਮੈਨੂੰ ਇਸ ਸ਼ੁਭ ਮੌਕੇ ਤੇ ਸ਼ਾਮਲ ਹੋਣ ਲਈ ਆਪ ਦਾ ਭੇਜਿਆ ਹੋਇਆ ਸੱਦਾ-ਪੱਤਰ ਸਮੇਂ ਸਿਰ ਮਿਲ ਗਿਆ ਸੀ, ਪਰ ਮੈਨੂੰ ਦਫ਼ਤਰੋਂ ਛੁੱਟੀ ਨਹੀਂ ਮਿਲ ਸਕੀ, ਕਿਉਂਕਿ ਉਸ ਦਿਨ ਚੰਡੀਗੜ੍ਹ ਤੋਂ ਉੱਚ ਅਧਿਕਾਰੀ ਨਿਰੀਖਣ ਲਈ ਆਏ ਹੋਏ ਸਨ। ਇਸ ਲਈ ਮੈਂ ਇਸ ਖੁਸ਼ੀ ਦੇ ਮੌਕੇ ਤੇ ਅੱਪੜ ਨਾ ਸਕਿਆ, ਇਸ ਲਈ ਮੈਂ ਆਪ ਜੀ ਤੋਂ ਮੁਆਫੀ ਦਾ ਜਾਚਕ ਹਾਂ।
ਮੇਰੇ ਵੱਲੋਂ ਚਾਚੀ ਜੀ ਨੂੰ ਬਹੁਤ-ਬਹੁਤ ਵਧਾਈ ਦੇਣੀ। ਭੂਆ ਜੀ ਅਤੇ ਅਮਨਦੀਪ ਨੂੰ ਸਤਿ ਸ੍ਰੀ ਅਕਾਲ।
ਆਪਦਾ ਭਤੀਜਾ,
ਰਮਨਜੀਤ