ਡਾਇਰੈਕਟਰ, ਅਕਾਸ਼ਬਾਣੀ ਜਲੰਧਰ ਨੂੰ ਬਿਨੈ–ਪੱਤਰ ਲਿਖੋ ਜਿਸ ਵਿੱਚ ਵਿਦਿਆਰਥੀਆਂ ਲਈ ਪ੍ਰਸਾਰਤ ਕੀਤੇ ਪ੍ਰੋਗਰਾਮਾਂ ਬਾਰੇ ਰਾਏ ਦੇ ਕੇ ਉਹਨਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਸੁਝਾਅ ਦਿੱਤੇ ਜਾਣ ।
ਮਿਤੀ_____
ਸੇਵਾ ਵਿਖੇ,
ਡਾਇਰੈਕਟਰ ਸਾਹਿਬ,
ਅਕਾਸ਼ਬਾਣੀ,
ਜਲੰਧਰ।
ਸ੍ਰੀ ਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਵੱਲੋਂ ਹਫ਼ਤੇ ਵਿੱਚ ਦੋ ਵਾਰੀ ਅਕਾਸ਼ਬਾਣੀ ਤੋਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਬੜਾ ਹੀ ਰੋਚਕ ਹੁੰਦਾ ਹੈ ਤੇ ਵਿਦਿਆਰਥੀਆਂ ਲਈ ਲਾਭਦਾਇਕ ਵੀ ਹੁੰਦਾ ਹੈ।
ਦਿਲ ਪੋਗਰਾਮ ਨੂੰ ਹੋਰ ਵੀ ਲਾਹੇਵੰਦ ਬਣਾਇਆ ਜਾ ਸਕਦਾ ਹੈ। ਮੈਂ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ, ਉਮੀਦ ਹੈ ਅਮਲ ਕਰੋਗੇ। ਇਸ ਪ੍ਰੋਗਰਾਮ ਦਾ ਸਮਾਂ ਅੱਧਾ ਘੰਟਾ ਹੈ। ਇਸ ਨੂੰ ਵਧਾ ਕੇ ਇੱਕ ਘੰਟਾ ਕਰਨਾ ਚਾਹੀਦਾ ਹੈ। ਕੋਸ਼ਸ਼ ਕਰੋ ਕਿ ਇਸ ਪ੍ਰੋਗਰਾਮ ਨੂੰ ਸ਼ਨੀਚਰਵਾਰ ਤੇ ਐਤਵਾਰ ਪੇਸ਼ ਕੀਤਾ ਜਾਵੇ ਤਾਂ ਕਿ ਵਿਦਿਆਰਥੀ ਜ਼ਿਆਦਾ ਲਾਭ ਉਠਾ ਸਕਣ ਕਿਉਂਕਿ ਅਕਸਰ ਵਿਦਿਆਰਥੀ ਟਿਊਸ਼ਨਾਂ ਵਗੈਰਾ ਪੜ੍ਹ ਕੇ ਦੇਰ ਨਾਲ ਹੀ ਘਰ ਪੁੱਜਦੇ ਹਨ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਦੇਸ਼ ਦੇ ਸ਼ਹੀਦਾਂ ਬੁੱਧੀਜੀਵੀਆਂ, ਕਵੀਆਂ ਅਤੇ ਵਿਗਿਆਨੀਆਂ ਦੇ ਜੀਵਨ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਸੱਭਿਆਚਾਰ, ਦੇਸ਼ ਦੇ ਰੀਤੀ ਰਿਵਾਜ਼ਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਉਹਨਾਂ ਨੂੰ ਆਪਣੇ ਵਿਰਸੇ ਦੀ ਸੰਭਾਲ ਬਾਰੇ ਵੀ ਜਾਣੂ ਕਰਵਾਉਣਾ ਚਾਹੀਦਾ ਹੈ।ਉਹਨਾਂ ਵਿੱਚ ਚੰਗੀਆਂ ਆਦਤਾਂ ਪਾਉਣ ਅਤੇ ਉਹਨਾਂ ਦੇ
ਆਚਰਨ ਨੂੰ ਉੱਚਾ-ਸੁੱਚਾ ਬਣਾਉਣ ਲਈ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ। ਪੱਛਮੀ ਸੱਭਿਅਤਾ ਦੀ ਨਕਲ ਦੇ ਨੁਕਸਾਨਾਂ ਬਾਰੇ ਦੱਸਣਾ ਚਾਹੀਦਾ ਹੈ। | ਪ੍ਰੀਖਿਆਵਾਂ ਦੇ ਨੇੜੇ ਜਾ ਕੇ ਪ੍ਰੀਖਿਆ ਦੇ ਦ੍ਰਿਸ਼ਟੀਕੋਣ ਤੋਂ ਜ਼ਰੂਰੀ ਪਾਠਾਂ ਦੇ ਵਿਸ਼ਿਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਅਤੇ ਸੁਚਾਰੂ ਰੂਪ ਨਾਲ ਪ੍ਰਸ਼ਨ ਪੱਤਰ ਹੱਲ ਕਰਨ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਆਸ ਕਰਦਾ ਹਾਂ ਕਿ ਤੁਸੀਂ ਮੇਰੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਹੋਰ ਚੰਗੇਰਾ ਬਣਾਉਣ ਦੇ ਯਤਨ ਕਰੋਗੇ।
ਧੰਨਵਾਦ ਸਹਿਤ
ਆਪ ਜੀ ਦਾ ਸ਼ੁਭਚਿੰਤਕ
ਮਨਮੋਹਨ ਸਿੰਘ
ਲੁਧਿਆਣਾ ਨਿਵਾਸੀ