Punjabi Letter “Sampadak nu Flood karan hoye nuksan da Samaj Sevi Sansthava valo diti Madad da verva patar”, “ਸੰਪਾਦਕ ਨੂੰ ਹੜਾਂ ਕਾਰਨ ਹੋਏ ਨੁਕਸਾਨ ਦਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੀ ਮੱਦਦ ਦਾ ਵੇਰਵਾ” for Class 6, 7, 8, 9, 10 and 12, PSEB Classes.

ਕਿਸੇ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿਚ ਹੜਾਂ ਕਾਰਨ ਹੋਏ ਨੁਕਸਾਨ ਦਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੀ ਮੱਦਦ ਦਾ ਵੇਰਵਾ ਹੋਵੇ।

 

ਸੇਵਾ ਵਿਖੇ .

ਸੰਪਾਦਕ ਸਾਹਿਬ,

ਰੋਜ਼ਾਨਾ ਜੱਗਬਾਣੀ,

ਜਲੰਧਰ ਸ਼ਹਿਰ।

ਵਿਸ਼ਾ-ਹੜ੍ਹਾਂ ਕਾਰਨ ਹੋਈ ਤਬਾਹੀ ਬਾਰੇ।

 

ਸ੍ਰੀਮਾਨ ਜੀ,

ਮੈਂ ਆਪ ਜੀ ਦਾ ਧਿਆਨ ਆਪਣੇ ਪਿੰਡ ਲਾਡੋਵਾਲ ਵੱਲ ਦੁਆਉਣਾ ਚਾਹੁੰਦਾ ਹਾਂ ਜਿਸ ਵਿਚ ਹੜਾਂ ਕਾਰਨ ਬੜੀ ਤਬਾਹੀ ਹੋਈ ਹੈ।

ਇਸ ਵਾਰ ਪਰਲੋਕਾਰੀ ਬਾਰਸ਼ਾਂ ਦੇ ਕਾਰਨ ਦਰਿਆਵਾਂ ਅਤੇ ਨਦੀ-ਨਾਲਿਆਂ ਵਿਚ ਹੜ ਆ ਗਏ । ਸਾਡਾ ਪਿੰਡ ਗੁਰਦਾਸਪੁਰ ਦੇ ਚੋ ਦੇ ਲਾਗੇ ਹੀ ਸਥਿਤ ਹੈ। ਗੁਰਦਾਸਪੁਰ ਦੇ ਚੋ ਨੇ ਸਾਡੇ ਪਿੰਡ ਵਿਚ ਬਹੁਤ ਤਬਾਹੀ ਮਚਾਈ ਹੈ। ਕੱਚੇ ਮਕਾਨ ਤਾਂ ਉੱਕਾ ਹੀ ਰਹਿ ਗਏ ਹਨ। ਫਸਲਾਂ ਵੀ ਮਲੀਆਮੇਟ ਹੋ ਗਈਆਂ ਹਨ। ਭੁੱਖ ਦੇ ਮਾਰੇ ਬੱਚੇ ਭੁੱਖੇ ਬਘਿਆੜਾਂ ਵਾਂਗ ਮੂੰਹ ਅੱਡੀ ਹਰਲ-ਹਰਲ ਕਰਦੇ ਫਿਰਦੇ ਹਨ।

ਪਿੰਡਾਂ ਦੀਆਂ ਪੰਚਾਇਤਾਂ ਨੇ ਲੋਕਾਂ ਦੀ ਕੁਝ ਸਹਾਇਤਾ ਕੀਤੀ ਹੈ, ਪਰ ਇਹ ਕੇਵਲ ਊਠ ਉੱਤੇ ਛਾਨਣੀ ਲਾਹ ਦੇਣ ਦੇ ਬਰਾਬਰ ਹੈ।

ਗੁਰਦਾਸਪੁਰ ਜ਼ਿਲੇ ਦੀਆਂ ਸਮਾਜ-ਸੇਵੀ ਸੰਸਥਾਵਾਂ ਨੇ ਹੜ-ਪੀੜਤਾਂ ਦੀ ਸਹਾਇਤਾ ਦਾ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਉਹਨਾਂ ਨੇ ਘਰ-ਘਰ ਜਾ ਕੇ ਲੋਕਾਂ ਕੋਲੋਂ ਰੁਪਏ ਪੇਸੇ, ਕੰਬਲ, ਰਜ਼ਾਈਆਂ, ਬਿਸਤਰੇ ਅਤੇ ਪਹਿਣਨ ਵਾਲੇ ਕੱਪੜੇ ਇਕੱਠੇ ਕਰਕੇ ਟਰੱਕਾਂ ਵਾਲੀਆਂ ਰਾਹੀਂ ਹੜ-ਮਾਰੇ ਲੋਕਾਂ ਨੂੰ ਪਹੁੰਚਾਏ ਹਨ। ਇੰਨਾ ਹੀ ਨਹੀਂ ਸਗੋਂ ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕਟ ਬਣਾ ਕੇ ਲੋਕਾਂ ਵਿਚ ਵੰਡੇ ਗਏ ਹਨ। ਕਈ ਬੇਘਰ ਹੋਏ ਲੋਕਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਗਈ ਹੈ। ਇਸ ਸਹਾਇਤਾ ਨਾਲ ਜਿਹਨਾਂ ਹਮਾਰੇ ਲੋਕਾਂ ਦਾ ਸਭ ਕੁਝ ਤਬਾਹ ਹੋ ਗਿਆ ਸੀ, ਉਹਨਾਂ ਨੂੰ ਚੰਗੀ ਰਾਹਤ ਪ੍ਰਾਪਤ ਹੋਈ ਹੈ।

ਆਪ ਜੀ ਉਪ੍ਰੋਕਤ ਸਤਰਾਂ ਆਪਣੀ ਅਖਬਾਰ ਵਿਚ ਛਾਪਣ ਦੀ ਕਿਰਪਾਲਤਾ ਕਰਨੀ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

ਆਪ ਦਾ ਸ਼ੁਭਚਿੰਤਕ,

ਮਨਮੀਤ ਸਿੰਘ

Leave a Reply