Punjabi Letter “Health Department nu Dispensary Kholan Layi Patar”, “ਸਿਹਤ ਵਿਭਾਗ ਨੂੰ ਡਿਸਪੈਂਸਰੀ ਖੋਲਣ ਲਈ ਪੱਤਰ” for Class 6, 7, 8, 9, 10 and 12, PSEB Classes.

ਸਿਹਤ ਵਿਭਾਗ ਦੇ ਡਾਇਰੈਕਟਰ (ਨਿਰਦੇਸ਼ਕ) ਨੂੰ ਡਿਸਪੈਂਸਰੀ ਜਾਂ ਮੁੱਢਲਾ ਸਿਹਤ ਕੇਂਦਰ/ਹੈਲਥ ਸੈਂਟਰ ਖੋਲਣ ਲਈ ਪੱਤਰ ਲਿਖੋ।

ਸੇਵਾ ਵਿਖੇ

ਨਿਰਦੇਸ਼ਕ,

ਸਿਹਤ ਵਿਭਾਗ ਪੰਜਾਬ,

ਚੰਡੀਗੜ੍ਹ ।

 

ਵਿਸ਼ਾ-ਮੁੱਢਲਾ ਸਿਹਤ ਕੇਂਦਰ ਖੋਲ੍ਹਣਾ।

 

ਸ੍ਰੀਮਾਨ ਜੀਓ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਪਿੰਡ ਛੰੜੀਆਂ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਦਾ ਨਿਵਾਸੀ ਹਾਂ। ਮੇਰੇ ਪਿੰਡ ਦੇ ਨੇੜੇ-ਤੇੜੇ ਲਗਭਗ 10 ਕਿਲੋਮੀਟਰ ਦੇ ਘੇਰੇ ਵਿਚ ਕੋਈ ਮੁੱਢਲਾ ਸਿਹਤ ਕੇਂਦਰ ਨਹੀਂ ਹੈ। ਬੀਮਾਰੀ ਦੀ ਹਾਲਤ ਵਿਚ ਲੁਧਿਆਣੇ ਦੇ ਬਾਉ ਹਸਪਤਾਲ, ਦਯਾਨੰਦ ਹਸਪਤਾਲ ਜਾਂ ਸਿਵਲ ਹਸਪਤਾਲ ਹੀ ਜਾਣਾ ਪੈਂਦਾ ਹੈ। ਹਰ ਇਕ ਵਿਅਕਤੀ ਲਈ ਸ਼ਹਿਰ ਵਿਚ ਹਸਪਤਾਲ ਦੇ ਖਰਚ ਬਰਦਾਸ਼ਤ ਕਰਨੇ ਸੰਭਵ ਨਹੀਂ ਹਨ। ਕਈ ਵਾਰ ਨਾਜ਼ੁਕ ਹਾਲਤ ਵਿਚ ਹਸਪਤਾਲ ਨੂੰ ਜਾਂਦੇ-ਲਿਜਾਂਦੇ ਹੀ ਰੋਗੀ ਦੇ ਸਾਹ ਪੂਰੇ ਹੋ ਜਾਂਦੇ ਹਨ।

ਨੇੜੇ ਹਸਪਤਾਲ ਨਾ ਹੋਣ ਕਾਰਣ ਜਦੋਂ ਕੋਈ ਛੂਤ ਦੀ ਬੀਮਾਰੀ ਗਰੀਬ ਪੇਂਡੂਆਂ ਨੂੰ ਆ ਘੇਰਦੀ ਹੈ ਤਾਂ ਬੀਮਾਰ ਲੋਕਾਂ ਦੀ ਅਤੇ ਉਨਾਂ ਦੇ ਨਜ਼ਦੀਕੀਆਂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਮਰਦਾ ਕੀ ਨਹੀਂ ਕਰਦਾ’ ਦੇ ਅਖਾਣ ਅਨੁਸਾਰ ਨੀਮ ਹਕੀਮਾਂ ਪਾਸੋਂ ਲਈ ਗਈ ਦਵਾਈ ਕਈ ਵਾਰ ਇਲਾਜ ਕਰਨ ਦੀ ਥਾਂ ਰੋਗੀਆਂ ਨੂੰ ਸ਼ਮਸ਼ਾਨ ਪਹੁੰਚਾ ਦਿੰਦੀ ਹੈ।

ਮੇਰੇ ਪਿੰਡ ਅਤੇ ਆਲੇ-ਦੁਆਲੇ ਦੇ ਅੱਠ-ਦੱਸ ਪਿੰਡਾਂ ਦੇ ਲੋਕ ਇਸ ਸਰਬਕਲਿਆਣਕਾਰੀ ਕੰਮ ਲਈ ਜ਼ਮੀਨ ਅਤੇ ਧਨ ਰਾਹੀਂ ਸਹਾਇਤਾ ਕਰਕੇ, ਬਿਲਡਿੰਗ ਬਣਾ ਦੇਣ ਨੂੰ ਵੀ ਤਿਆਰ ਹਨ। ਇਸ ਲਈ ਸਿਹਤ ਵਿਭਾਗ ਜਲਦੀ ਤੋਂ ਜਲਦੀ ਇਸ ਪਾਸੇ ਵੱਲ ਕਦਮ ਚੁੱਕ ਕੇ ਇਲਾਕੇ ਦੀ ਥੁੜ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦੇਵੇ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਪ ਹਮਦਰਦੀ ਨਾਲ ਇਸ ਜਾਇਜ਼ ਮੰਗ ਨੂੰ ਮੰਨ ਕੇ ਅਤੇ ਯੋਗ ਕਾਰਵਾਈ ਕਰਕੇ ਇਲਾਕੇ ਦੀ ਜਨਤਾ ਦੀਆਂ ਸ਼ੁਭ ਇੱਛਾਵਾਂ ਪ੍ਰਾਪਤ ਕਰੋਗੇ।

ਧੰਨਵਾਦ ਸਹਿਤ,

ਆਪ ਦਾ ਸ਼ੁਭਚਿੰਤਕ,

ਕਮਲਜੀਤ ਸਿੰਘ,

ਸਰਪੰਚ

ਮਿਤੀ : 18 ਮਈ, 20….

Leave a Reply