Punjabi Essay on “Vaddhiya sadadadiya nibhan sira de nal”, “ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ”, Punjabi Essay for Class 10, Class 12 ,B.A Students and Competitive Examinations.

ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ

Vaddhiya sadadadiya nibhan sira de nal

ਰੂਪ-ਰੇਖਾ- ਭੂਮਿਕਾ, ਕੁਝ ਚੰਗੀਆਂ ਆਦਤਾਂ, ਆਦਤਾਂ ਦਾ ਰੁੱਖਾਂ ਵਾਂਗ ਵਧਣਾ, ਆਦਤਾਂ ਕਿਵੇਂ ਪੱਕੀਆਂ ਹੁੰਦੀਆਂ ਹਨ, ਪੱਕੀ ਹੋਈ ਆਦਤ ਬਦਲਣੀ ਅਸੰਭਵ, ਬੁਰੀ ਆਦਤ ਨੂੰ ਰੋਕਣਾ, ਸਾਰ-ਅੰਸ਼

 

ਭੂਮਿਕਾ- ਅਸੀਂ ਅਕਸਰ ਲੋਕਾਂ ਦੇ ਮੂੰਹ ਤੋਂ ਇਸ ਤਰ੍ਹਾਂ ਸੁਣਦੇ ਹਾਂ! ਕੀ ਕਰੀਏ ? ਆਦਤ ਪੈ ਗਈ ਹੈ। ਕਦੀ ਕਿਸੇ ਨੇ ਸੋਚਿਆ ਹੈ ਕਿ ਆਦਤ ਨੂੰ ਪੱਕਾ ਕਰਨ ਵਿੱਚ ਅਸੀਂ ਸਭ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਇਹ ਇੱਕ ਮਸ਼ਹੂਰ ਕਹਾਵਤ ਹੈ ‘ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ ਇਸ ਦਾ ਅਰਥ ਇਹ ਹੈ ਕਿ ਆਦਤਾਂ ਮਰਦੇ ਦਮ ਤੱਕ ਆਦਮੀ ਦੇ ਨਾਲ ਰਹਿੰਦੀਆਂ ਹਨ। ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਵਾਰਸ ਸ਼ਾਹ ਦੀ ਇੱਕ ਤੁੱਕ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਕਿਹਾ ਗਿਆ ਹੈ- “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।

ਕੁਝ ਚੰਗੀਆਂ ਆਦਤਾਂ- ਕੁਝ ਆਦਤਾਂ ਚੰਗੀਆਂ ਵੀ ਹੁੰਦੀਆਂ ਹਨ ਜਿਵੇਂ ਰਾਤੀ ਛੇਤੀ ਸੋਣਾ, ਮਵੇਰੇ ਛੇਤੀ ਉਠਣਾ, ਰੋਜ਼ ਇਸ਼ਨਾਨ ਕਰ ਕੇ ਰੱਬ ਦਾ ਨਾਮ ਲੈਣਾ, ਸਮੇਂ ਸਿਰ ਹਰ ਕੰਮ ਕਰਨਾ, ਸਮੇਂ ਸਿਰ ਹਰ ਥਾਂ ਤੇ ਪਹੁੰਚਣਾ ਆਦਿ। ਇਹ ਸਾਰੇ ਕੰਮ ਆਪ ਨੂੰ ਵੀ ਚੰਗੇ ਲੱਗਦੇ ਹਨ ਤੇ ਦੂਸਰਿਆਂ ਨੂੰ ਵੀ। ਜੇ ਮਨੁੱਖ ਦੇ ਜੀਵਨ ਵਿੱਚ ਕੀਤੇ ਜਾਣ ਵਾਲੇ ਚੰਗੇ ਕੰਮ ਆਦਤਾਂ ਬਣ ਜਾਣ ਤਾਂ ਉਹ ਕਿੰਨਾ ਖੁਸ਼ ਤੇ ਸੁਖੀ ਹੋਵੇਗਾ। ਇਸ ਦੇ ਉਲਟ ਭੈੜੀਆਂ ਆਦਤਾਂ ਜੀਵਨ ਨੂੰ ਬੇਸੁਆਦ ਬਣਾਉਂਦੀਆਂ ਹਨ।

ਆਦਤਾਂ ਦਾ ਰੁੱਖਾਂ ਵਾਂਗ ਵਧਣਾ- ਜਿਵੇਂ ਇੱਕ ਛੋਟਾ ਜਿਹਾ ਬੂਟਾ ਅਸਾਨੀ ਨਾਲ ਪੁੱਟਿਆ ਜਾ ਸਕਦਾ ਹੈ ਪਰ ਜਦੋਂ ਉਹ ਥੋੜ੍ਹਾ ਜਿਹਾ ਵੱਧ ਜਾਵੇ ਤਾਂ ਉਸ ਨੂੰ ਪੁੱਟਣ ਲਈ ਥੋੜ੍ਹਾ ਔਖਾ ਹੋਣਾ ਪੈਂਦਾ ਹੈ। ਜੇ ਉਹ ਵੱਧ ਕੇ ਰੁੱਖ ਬਣ ਜਾਵੇ ਤੇ ਉਸ ਦੀਆਂ ਜੜਾਂ ਧਰਤੀ ਵਿੱਚ ਫੈਲ ਜਾਣ ਤਾਂ ਉਸ ਨੂੰ ਪੁੱਟਣਾ ਬਹੁਤ ਔਖਾ ਹੁੰਦਾ ਹੈ। ਜੇ ਉਸ ਨੂੰ ਕੱਟਿਆ ਜਾਵੇ ਤਾਂ ਵੀ ਜੜਾਂ ਜ਼ਮੀਨ ਵਿੱਚ ਰਹਿ ਹੀ ਜਾਂਦੀਆਂ | ਹਨ। ਇਸੇ ਲਈ ਹੀ ਇੱਕ ਵਿਦਵਾਨ ਨੇ ਆਦਤਾਂ ਦੀ ਤੁਲਨਾ ਇੱਕ ਰੁੱਖ ਨਾਲ | ਕੀਤੀ ਹੈ। ਜਦੋਂ ਕੋਈ ਆਦਤ ਨਵੀਂ-ਨਵੀਂ ਪੈਂਦੀ ਹੈ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ ਪਰ ਜਦੋਂ ਉਹ ਪੱਕ ਜਾਵੇ ਤਾਂ ਉਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।

ਆਦਤਾਂ ਕਿਵੇਂ ਪੱਕੀਆਂ ਹੁੰਦੀਆਂ ਹਨ ਜਦੋਂ ਕਿਸੇ ਕਿਰਿਆ ਜਾਂ ਕੰਮ ਨੂੰ ਵਾਰ-ਵਾਰ ਕੀਤਾ ਜਾਵੇ ਤਾਂ ਉਹ ਆਦਤ ਬਣ ਜਾਂਦੀ ਹੈ। ਅਸੀਂ ਉਸ ਕੰਮ ਨੂੰ ਸਹਿਜੇ ਹੀ ਕਰ ਲੈਂਦੇ ਹਾਂ। ਉਦਾਹਰਣ ਦੇ ਤੌਰ ਤੇ ਸਾਨੂੰ ਸਾਡੇ ਵੱਡੇ-ਵਡੇਰੇ ਕਹਿੰਦੇ ਹਨ ਕਿ ਰੋਜ਼ ਰੱਬ ਦਾ ਨਾਮ ਜਪੋ, ਨਾਮ ਸਿਮਰਨ ਕਰੋ ਤਾਂ ਅਸੀਂ ਬੜੀ ਔਖੇ ਹੋ ਜਾਂਦੇ ਹਾਂ, ਪਹਿਲਾਂ ਪਹਿਲ ਮਨ ਨਹੀਂ ਲੱਗਦਾ, ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਰੋਜ਼ ਕਰੀਏ ਤਾਂ ਆਦਤ ਬਣ ਜਾਂਦੀ ਹੈ ਤੇ ਨਾਮ ਸਿਮਰਨ ਤੋਂ ਬਿਨਾਂ ਰੋਜ਼ਾਨਾ ਕੰਮ ਸ਼ੁਰੂ ਕਰਨ ਤੇ ਦਿਲ ਹੀ ਨਹੀਂ ਕਰਦਾ। ਆਦਤਾਂ ਦੇ ਜੋੜ ਨਾਲ ਆਦਮੀ ਦਾ ਸੁਭਾਅ ਬਣਦਾ ਹੈ। ਮਨੁੱਖ ਇਸੇ ਸੁਭਾਅ ਦਾ ਪ੍ਰਕ੍ਰਿਆ ਹੋਇਆ ਮੁੜਮੁੜ ਉਹੀ ਕੰਮ ਕਰਦਾ ਹੈ। ਆਦਤਾਂ ਬਹੁਤ ਤਾਕਤਵਰ ਹੁੰਦੀਆਂ ਹਨ, ਇਨਸਾਨ ਇਹਨਾਂ ਦੇ ਅੱਗੇ ਬੇਵੱਸ ਹੋ ਜਾਂਦਾ ਹੈ ਤੇ ਉਹਨਾਂ ਤੇ ਅਮਲ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।

ਪੱਕੀ ਹੋਈ ਆਦਤ ਬਦਲਣੀ ਅਸੰਭਵ- ਅਸੀਂ ਜਿਸ ਰਸਤੇ ਰਾਹੀਂ ਰੋਜ਼ਾਨਾ ਕੰਮ ਤੇ ਜਾਂਦੇ ਹਾਂ ਤੇ ਘਰ ਵਾਪਸ ਆਉਂਦੇ ਹਾਂ ਉਸ ਰਸਤੇ ਰਾਹੀਂ ਜਾਣਾ ਸਾਡੀ ਆਦਤ ਬਣ ਜਾਂਦੀ ਹੈ। ਜੇ ਸਾਨੂੰ ਕਿਸੇ ਹੋਰ ਰਸਤੇ ਤੋਂ ਜਾਣਾ ਪਵੇ ਤਾਂ ਸਾਨੂੰ ਔਖਾ ਲੱਗਦਾ ਹੈ। ਜੇ ਅਸੀਂ ਇੱਕ ਰਸਤਾ ਨਹੀਂ

ਬਦਲ ਸਕਦੇ ਤਾਂ ਪੱਕੀ ਹੋਈ ਆਦਤ ਨੂੰ ਬਦਲਣਾ ਤਾਂ ਅਸੰਭਵ ਜਿਹਾ ਲੱਗਣ ਲੱਗ ਪੈਂਦਾ ਹੈ। ਪੱਕੀ ਹੋਈ ਆਦਤ ਦੇ ਸਾਹਮਣੇ ਬੁੱਧੀ, ਵਿਚਾਰ ਜਾਂ ਸੁਝ-ਬੂਝ ਦੀ ਕੋਈ ਪੇਸ਼ ਨਹੀਂ ਜਾਂਦੀ। ਕਈ ਵਾਰ ਆਦਤ ਤੋਂ ਮਜਬਰ ਇਨਸਾਨ ਗਲਤ ਕੰਮ ਕਰ ਬੈਠਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸਨੇ ਗਲਤੀ ਕੀਤੀ ਹੈ ਪਰ ਉਹ ਗਲਤੀ ਨੂੰ ਮੰਨਦਾ ਨਹੀਂ ਸਗੋਂ ਉਸ ਨੂੰ ਠੀਕ ਸਿੱਧ ਕਰਨ ਲਈ ਦਲੀਲਾਂ ਦਿੰਦਾ ਹੈ। ਆਦਤਾਂ ਨੂੰ ਸਮਾਜ ਦਾ ਡਰ ਵੀ ਨਹੀਂ ਬਦਲ ਸਕਦਾ। ਡਾਕਟਰ ਕੋਲ ਵੀ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ ਪਰ ਆਦਤਾਂ ਤਾਂ ਲਾਇਲਾਜ ਹੋ ਜਾਂਦੀਆਂ ਹਨ। ਇੱਕ ਕਹਾਵਤ ਹੈ-

ਜ਼ਹਿਮਤ ਜਾਂਦੀ ਦਾਰੂਆਂ, ਪਰ ਆਦਤ ਸਿਰ ਦੇ ਨਾਲ ।

ਜੇ ਅਸੀਂ ਨੀਂਦ ਲਈ ਗੋਲੀ ਖਾਣੀ ਸ਼ੁਰੂ ਕਰ ਦੇਈਏ ਤਾਂ ਆਦਤ ਬਣ ਜਾਂਦੀ ਹੈ। ਜਿਸ ਰਾਤ ਗੋਲੀ ਨਾ ਖਾਈਏ ਤਾਂ ਦਿਮਾਗ ਵਿੱਚ ਇਹੀ ਹੁੰਦਾ ਹੈ ਕਿ ਅੱਜ ਤਾਂ ਨੀਂਦ ਆਉਣੀ ਹੀ ਨਹੀਂ ਜਦ ਕਿ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ।

ਬੁਰੀ ਆਦਤ ਨੂੰ ਰੋਕਣਾ- ਅਕਸਰ ਅਸੀਂ ਘਰਾਂ ਵਿੱਚ ਦੇਖਦੇ ਹਾਂ ਕਿ ਜਦੋਂ ਛੋਟਾ ਬੱਚਾ ਕੋਈ ਅਦਭੁੱਤ ਸ਼ਰਾਰਤ ਕਰਦਾ ਹੈ ਤਾਂ ਅਸੀਂ ਜਾਣਦੇ ਵੀ ਹੁੰਦੇ ਹਾਂ ਕਿ ਉਹ ਗ਼ਲਤ ਕਰ ਰਿਹਾ ਹੈ ਪਰ ਅਸੀਂ ਖੁਸ਼ ਹੋ ਕੇ ਉਸ ਨੂੰ ਦੁਹਰਾਉਣ ਲਈ ਕਹਿੰਦੇ ਹਾਂ ਜਦੋਂ ਵੱਡਾ ਹੋ ਕੇ ਉਹ ਉਹੀ ਕੰਮ ਕਰਦਾ ਹੈ ਤਾਂ ਅਸੀਂ ਉਸ ਨੂੰ ਰੋਕਦੇ ਹਾਂ ਪਰ ਉਸ ਸਮੇਂ ਤੱਕ ਉਹ ਉਸ ਦੀ ਆਦਤ ਬਣ ਚੁਕੀ ਹੁੰਦੀ ਹੈ, ਤੇ ਕਈ ਵਾਰ ਪਰੇਸ਼ਾਨੀ ਦਾ ਕਾਰਨ ਵੀ। ਇਸ ਲਈ ਜ਼ਰੂਰੀ ਹੈ ਕਿ ਬਚਪਨ ਵਿੱਚ ਹੀ ਬੱਚਿਆਂ ਵਿੱਚ ਚੰਗੀਆਂ ਆਦਤਾਂ ਦਾ ਵਿਕਾਸ ਹੋਵੇ। ਵਿਦਿਆਰਥੀਆਂ ਵਿੱਚ ਚੰਗੀਆਂ ਆਦਤਾਂ ਪਾਉਣ ਵਿੱਚ ਮਾਪੇ ਅਤੇ ਅਧਿਆਪਕ ਦੋਨੋਂ ਸਹਾਈ ਹੁੰਦੇ ਹਨ। ਉਹ ਬੱਚੇ ਨੂੰ ਸਮਝਾ ਸਕਦੇ ਹਨ ਕਿ ਕਿਹੜੀਆਂ ਆਦਤਾਂ ਉਹਨਾਂ ਦੇ ਜੀਵਨ ਲਈ ( ਲਾਭਦਾਇਕ ਹਨ ਤੇ ਕਿਹੜੀਆਂ ਨਹੀਂ ? ਜਿਹਨਾਂ ਬੱਚਿਆਂ ਦੀ ਰਹਿਣੀਬਹਿਣੀ ਤੇ ਮਾਂ-ਬਾਪ ਪੂਰਾ ਧਿਆਨ ਨਹੀਂ ਦਿੰਦੇ ਤਾਂ ਉਹ ਬੱਚੇ ਵੱਡੇ ਹੋ ਕੇ ਸਮਾਜ ਲਈ ਤਾਂ ਦੁਖਦਾਈ ਸਾਬਤ ਹੁੰਦੇ ਹੀ ਹਨ, ਮਾਂ ਬਾਪ ਲਈ ਵੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਇੱਕ ਛੋਟੀ ਜਿਹੀ ਉਦਾਹਰਣ ਇੱਕ ਵਾਰ ਇੱਕ ਬੱਚੇ ਨੇ ਜਮਾਤ ਵਿੱਚ ਕਿਸੇ ਦੀ ਪੈਨਸਿਲ ਚੋਰੀ ਕਰ ਲਈ ਤੇ ਲਿਆ ਕੇ ਮਾਂ ਨੂੰ ਵਿਖਾਈ। ਉਹ ਪੈਨਸਿਲ ਕੀਤੀ ਸੀ। ਮਾਂ ਨੇ ਉਸ ਨੂੰ ਮਨ੍ਹਾਂ ਨਹੀਂ ਕੀਤਾ ਸਗੋਂ ਖੁਸ਼ ਹੋ ਕੇ ਕਿਹਾ, “ਵਾਹ! ਮੇਰਾ ਪੁੱਤਰ ਤਾਂ ਬੜੀ ਕੀਮਤੀ ਪੈਨਸਿਲ ਚੋਰੀ ਕਰ ਲਿਆਇਆ ਹੈ। ਉਹ ਬੱਚਾ ਇਸ ਤਰਾਂ ਹੀ ਚੋਰੀਆਂ ਕਰਦਾ ਰਿਹਾ ਤੇ ਚੋਰ ਬਣ ਗਿਆ। ਅੰਤ ਉਸ ਨੂੰ ਸਜ਼ਾ ਹੋ ਗਈ ਤਾਂ ਸਭ ਤੋਂ ਜ਼ਿਆਦਾ ਮਾਂ ਦੁਖੀ ਹੋਈ। ਜੇ ਮਾਂ ਨੇ ਉਸ ਨੂੰ ਪਹਿਲੇ ਦਿਨ ਹੀ ਕਿਹਾ ਹੁੰਦਾ ਕਿ ਬੇਟਾ ਇਹ ਬੁਰੀ ਗੱਲ ਹੈ, ਕਿਸੇ ਦੀ ਚੀਜ਼ ਨਹੀਂ ਚੁਰਾਉਣੀ ਤਾਂ ਉਹ ਬੱਚਾ ਕਦੀ ਚੋਰ ਨਹੀਂ ਬਣਦਾ।

ਸਾਰ-ਅੰਸ਼- ਇਨ੍ਹਾਂ ਸਾਰੇ ਵਿਚਾਰਾਂ ਤੋਂ ਬਾਅਦ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ।ਜੇ ਇੱਕ ਸ਼ਰਾਬੀ ਆਪਣਾ ਮਨ ਪੱਕਾ ਕਰ ਲਵੇ ਕਿ ਮੈਂ ਸ਼ਰਾਬ ਛੱਡਣੀ ਹੀ ਹੈ ਜਾਂ ਇੱਕ ਚੋਰ ਜਾਂ ਜੁਆਰੀਆ ਚੋਰੀ ਜਾਂ ਜੁਆ ਛੱਡਣ ਦਾ ਦ੍ਰਿੜ ਸੰਕਲਪ ਕਰ ਲਵੇ ਤਾਂ ਇਹ ਅਸੰਭਵ ਨਹੀਂ ਹੈ। ਜੇ ਜੀਵਨ ਨੂੰ ਚੰਗੇਰਾ ਬਣਾਉਣ ਦੀ ਤਮੰਨਾ ਹੋਵੇ ਤਾਂ ਕੋਈ ਵੀ ਆਦਤ ਬਦਲੀ ਜਾ ਸਕਦੀ ਹੈ। ਤਾਕਤਵਰ ਇੱਛਾ ਸ਼ਕਤੀ ਵਾਲਾ ਮਨੁੱਖ ਕਦੇ ਵੀ ਆਦਤਾਂ ਦਾ ਗੁਲਾਮ ਨਹੀਂ ਹੁੰਦਾ। ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ। ਔਖਾ ਜ਼ਰੂਰ ਹੁੰਦਾ ਹੈ ਪਰ ਅਸੰਭਵ ਨਹੀਂ।

Leave a Reply