Punjabi Essay on “Shri Guru Gobind Singh Ji”, “ਸ੍ਰੀ ਗੁਰੂ ਗੋਬਿੰਦ ਸਿੰਘ ਜੀ”, Punjabi Essay for Class 10, Class 12 ,B.A Students and Competitive Examinations.

ਸ੍ਰੀ ਗੁਰੂ ਗੋਬਿੰਦ ਸਿੰਘ ਜੀ

Shri Guru Gobind Singh Ji

 

ਸਿੱਖਾਂ ਦੇ ਦਸਵੇਂ ਗੁਰੂ : ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿਚ ਇਕ ਉੱਚਾ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਅਤੇ ਅੰਤਮ ਗੁਰੂ ਹੋਏ ਹਨ। ਆਪ ਜੀ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਸ ਦੀ ਮੁਰਦਾ ਰੂਹ ਵਿਚ ਜਾਨ ਪਾਈ। ਆਪ ਮਹਾਨ ਕਵੀ, ਬਹਾਦੁਰ ਜਰਨੈਲ, ਸੂਝਵਾਨ ਆਗੂ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ।

ਜਨਮ ਅਤੇ ਮਾਤਾ-ਪਿਤਾ : ਆਪ ਜੀ ਦਾ ਜਨਮ ੧੬੬੬ ਵਿਚ ਪਟਨਾ ਵਿਖੇ, ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ . ਜਨਮ ਪਿੱਛੋਂ ਆਪ ਨੇ ਸਯਦ ਭੀਖਣ ਸ਼ਾਹ ਦੀਆਂ ਲਿਆਂਦੀਆਂ ਦੋ ਕੁੰਜੀਆਂ ਉਤੇ ਦੋਵੇਂ ਹੱਥ ਰੱਖ ਕੇ ਹਿੰਦੂਆਂ-ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਦਾ ਸਬੂਤ ਦਿੱਤਾ।

ਆਨੰਦਪੁਰ ਆਉਣਾ : ਸੰਨ 1672 ਵਿਚ ਆਪ ਜੀ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਆਨੰਦਪੁਰ ਆ ਗਏ। ਇੱਥੇ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਸ਼ਸਤਰ ਵਿੱਦਿਆ ਦੇ ਨਾਲਨਾਲ ਧਾਰਮਿਕ ਵਿੱਦਿਆ ਦੀ ਵੀ ਸਿੱਖਿਆ ਦਿੱਤੀ। ਆਪ ਜੀ ਨੇ ਪੰਜਾਬੀ, ਫ਼ਾਰਸੀ, ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਵਿਚ ਨਿਪੁੰਨਤਾ ਪ੍ਰਾਪਤ ਕੀਤੀ।

ਪਿਤਾ ਦਾ ਬਲੀਦਾਨ : ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਮੱਦਦ ਲਈ ਆਏ। ਉਸ ਸਮੇਂ ਆਪ ਕੇਵਲ 9 ਸਾਲਾਂ ਦੇ ਸਨ। ਆਪ ਜੀ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜ ਦਿੱਤਾ।

ਜੰਗੀ ਤਿਆਰੀਆਂ: ਪਿਤਾ ਦੀ ਸ਼ਹੀਦੀ ਪਿੱਛੋਂ ਆਪ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਸ ਬਣੇ। ਆਪ ਜੀ ਨੇ ਜ਼ਾਲਮ ਮੁਗ਼ਲ ਰਾਜ ਨੂੰ ਖ਼ਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਅਤੇ ਸ਼ਸਤਰ-ਵਿੱਦਿਆ ਦੇਣੀ ਸ਼ੁਰੂ ਕੀਤੀ। ਆਪ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਸਮੇਂ ਉਹਨਾਂ ਲਈ ਘੋੜੇ ਅਤੇ ਸ਼ਸਤਰ ਆਪਣੇ ਨਾਲ ਲਿਆਉਣ। ਨਾਲ ਹੀ ਇਹ ਵੀ ਹੁਕਮ ਦਿੱਤਾ ਕਿ ਜਿਸ ਸਿੱਖ ਦੇ 4 ਪੁੱਤਰ ਹਨ, ਉਹ ਉਹਨਾਂ ਵਿਚੋਂ ਇਕ ਨੂੰ ਗੁਰੂ ਜੀ ਦੀ ਫੌਜ ਵਿਚ ਭੇਜ ਦੇਵੇ। ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ। ਬਿਲਾਸਪੁਰ ਦੇ ਰਾਜੇ ਭੀਮ ਚੰਦ ਅਤੇ ਸ੍ਰੀਨਗਰ ਦੇ ਰਾਜੇ ਫ਼ਤਹਿ ਸ਼ਾਹ ਨੇ ਕੁੱਝ ਰਾਜਿਆਂ ਨੂੰ ਇਕੱਠੇ ਕਰ ਕੇ ਆਪ ਉੱਤੇ ਚੜ੍ਹਾਈ ਕਰ ਦਿੱਤੀ। ਭੰਗਾਣੀ ਦੇ ਸਥਾਨ ਤੇ ਸੰਨ 1686 ਵਿਚ ਯੁੱਧ ਹੋਇਆ ਅਤੇ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਬਾਅਦ ਵਿਚ ਆਪ ਜੀ ਨੇ ਕਈ ਕਿਲ੍ਹੇ ਬਣਵਾਏ।

ਖ਼ਾਲਸਾ ਪੰਥ ਦੀ ਸਾਜਨਾ: ਸੰਨ 1699 ਨੂੰ ਵਿਸਾਖੀ ਵਾਲੇ ਦਿਨ ਆਪ ਜੀ ਨੇ ਆਨੰਦਪੁਰ ਸਾਹਿਬ ਵਿਚ ਇਕ ਭਾਰੀ ਇੱਕਠ ਕੀਤਾ। ਆਪ ਨੇ ਇਸ ਭਰੇ ਦੀਵਾਨ ਵਿਚ ਪੰਜ ਸਿਰਾਂ ਦੀ ਮੰਗ ਕੀਤੀ। ਪੰਜਾਂ ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋ-ਵਾਰੀ ਪੂਰੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ‘ਪੰਜ ਪਿਆਰਿਆਂ ਦੀ ਪੱਦਵੀ ਦਿੱਤੀ। ਬਾਅਦ ਵਿਚ ਆਪ ਜੀ ਨੇ ਉਹਨਾਂ ਤੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਆਪ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ। | ਮੁਗਲ ਫੌਜਾਂ ਨਾਲ ਯੁੱਧ ਤੇ ਕੁਰਬਾਨੀਆਂ: ਆਪ ਜੀ ਨੂੰ ਮੁਗ਼ਲ ਹਾਕਮਾਂ ਵਿਰੁੱਧ ਆਨੰਦਪੁਰ , ਚਮਕੌਰ ਤੇ ਖਿਦਰਾਣਾ ਵਿਖੇ ਯੁੱਧ ਕਰਨਾ ਪਿਆ। ਇਹਨਾਂ ਲੜਾਈਆਂ ਦੌਰਾਨ ਆਪ ਜੀ ਨੂੰ ਆਨੰਦਪੁਰ ਛੱਡਣਾ ਪਿਆ। ਆਪ ਜੀ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਆਪ ਜੀ ਦੇ ਦੋਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਫੜ ਕੇ ਨੀਹਾਂ ਵਿਚ ਹੈ। ਚਿਣਵਾ ਦਿੱਤਾ। ਆਪ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ? ਗਏ। ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦਾ ਵਿਛੋੜਾ ਨਾ ਸਹਾਰਦਿਆਂ ਹੋਇਆਂ ਜਾਨ ਦੇ ਦਿੱਤੀ। ਇੰਨਾ ਕੁਝ ਹੋਣ ਤੇ ਵੀ ਆਪ ਜੀ ਨੇ ਹੌਂਸਲਾ ਨਾ ਹਾਰਿਆ। ਆਪ ਜੀ ਸਾਰੀ ਸਿੱਖ . ਕੰਮ ਨੂੰ ਆਪਣਾ ਪਰਿਵਾਰ ਹੀ ਸਮਝਦੇ ਸਨ। ਆਪ ਜੀ ਕਿਹਾ ਕਰਦੇ ਸਨ ਕਿ :

ਇਨ ਪੁਤਰੋਂ ਕੇ ਸੀਸ ਪਰ

ਵਾਰ ਦੀਏ ਪੁਤ ਚਾਰ

ਚਾਰ ਮੁਏ ਤੋ ਕਿਆ ਹੁਆ

ਜੀਵਤ ਕਈ ਹਜ਼ਾਰ

ਤਲਵੰਡੀ ਸਾਬੋ ਵਿਚ ਪੁੱਜਣਾ : ਆਪ ਜੀ ਮਾਛੀਵਾੜੇ ਦੇ ਜੰਗਲਾਂ ਵਿਚੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੇ ਹੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਅਤੇ ਗੁਰ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਸ ਵਿਚ ਦਰਜ ਕੀਤਾ। ਫਿਰ ਆਪ ਨੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਭੇਜਿਆ।

ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਨਾ : ਅੰਤ ਵਿਚ ਗੁਰੂ ਜੀ ਨੰਦੇੜ ਸਾਹਿਬ ਪਹੁੰਚੇ। ਇਥੇ ਆਪ ਜੀ ਨੇ ਹੰਕਾਰੀ ਮਾਧੋ ਦਾਸ ਬੈਰਾਗੀ ਨੂੰ ਸਿੱਧੇ ਰਸਤੇ ਪਾਇਆ। ਬਾਅਦ ਵਿਚ ਆਪ ਜੀ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬੰਦਾ ਬਹਾਦਰ ਰੱਖਿਆ ਤੇ ਜ਼ਾਲਮ ਮੁਗ਼ਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ।

ਮਹਾਨ ਕਵੀ: ਆਪ ਮਹਾਨ ਸਾਹਿਤ-ਰੱਸੀਏ ਤੇ ਕਵੀ ਸਨ। ਆਪ ਜੀ ਦੇ ਦਰਬਾਰ ਵਿਚ 52 ਕਵੀ ਸਨ। ‘ਚੰਡੀ ਦੀ ਵਾਰ` ਆਪ ਦੀ ਉੱਚਤਮ ਵੀਰ-ਰਸ ਕਵਿਤਾ ਹੈ। ਆਪ ਜੀ ਨੇ ਪੰਜਾਬੀ, ਬ੍ਰਜ਼ ਅਤੇ ਫ਼ਾਰਸੀ ਭਾਸ਼ਾ ਵਿਚ ਕਾਵਿ-ਰਚਨਾ ਕੀਤੀ।

ਜੋਤੀ ਜੋਤ ਸਮਾਉਣਾ : ਸੰਨ 1707 ਨੂੰ ਇਕ ਮੁਸਲਮਾਨ ਨੇ ਆਪ ਦੇ ਢਿੱਡ ਵਿਚ ਛੁਰਾ ਮਾਰ ਕੇ ਆਪ ਜੀ ਨੂੰ ਜ਼ਖ਼ਮੀ ਕਰ ਦਿੱਤਾ। ਅੰਤ ਆਪ ਸੰਨ 1708 ਵਿਚ ਜੋਤੀ ਜੋਤ ਸਮਾ ਗਏ। ਆਪ ਵੱਲੋਂ ਦੇਸ਼ ਅਤੇ ਕੌਮ ਲਈ ਕੀਤੀ ਕੁਰਬਾਨੀ ਭਾਰਤ ਦੇ ਇਤਿਹਾਸ ਵਿਚ ਸਦਾ ਅਮਰ ਰਹੇਗੀ।

Leave a Reply