Punjabi Essay on “Sangat Di Rangat ”, “Jaisi Sangat Waisi Rangat ”, Punjabi Essay for Class 10, Class 12 ,B.A Students and Competitive Examinations.

ਸੰਗਤ ਦੀ ਰੰਗਤ

Sangat Di Rangat 

 

ਜਾਂ

 

ਜੈਸੀ ਸੰਗਤ ਵੈਸੀ ਰੰਗਤ

Jaisi Sangat Waisi Rangat 

 

 

ਜਾਣ-ਪਛਾਣ : ਆਮ ਕਹਾਵਤ ਹੈ ‘ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾਰੰਗ ਬਦਲਦਾ ਹੈ। ਇਸ ਦਾ ਭਾਵ ਇਹ ਹੈ ਕਿ ਮੌਸਮ ਦਾ ਅਸਰ ਸਾਰੀ ਫ਼ਸਲ ‘ਤੇ ਇਕੋ ਜਿਹਾ ਹੁੰਦਾ ਹੈ। ਠੀਕ ਇਸੇ ਤਰ੍ਹਾਂ ਮੌਸਮ ਵਾਂਗ ਸੰਗਤ ਦਾ ਪ੍ਰਭਾਵ ਹੁੰਦਾ ਹੈ। ਜਿਹੋ ਜਿਹੀ ਸੰਗਤ ਹੋਵੇਗੀ, ਉਹੋ ਜਿਹੇ ਹੀ ਵਿਚਾਰ ਉਸ ਸੰਗਤ ਵਿਚ ਜੁੜਨ ਵਾਲਿਆਂ ਦੇ ਹੋਣਗੇ। ਉਹ ਸੰਗੀ-ਸਾਥੀ, ਜਿਨ੍ਹਾਂ ਦੇ ਵਿਚਾਰ ਭੈੜੇ ਹੋਣ, ਮਨ ਵਿਚ ਖੋਟ ਹੋਵੇ, ਛਲ-ਕਪਟ ਤੇ ਧੋਖਾਫ਼ਰੇਬ ਆਦਿ ਹੋਵੇ, ਉਨ੍ਹਾਂ ਦੀ ਸੰਗਤ ਮਾੜੀ ਸੰਗਤ ਹੁੰਦੀ ਹੈ ਤੇ ਜਿਸ ਸੰਗਤ ਦੇ ਵਿਚਾਰ ਉੱਚੇ-ਸੁੱਚੇ, ਨੇਕ, ਇਮਾਨਦਾਰ ਤੇ ਸਰਬੱਤ ਦੇ ਭਲੇ ਵਾਲੇ ਹੋਣ, ਉਹ ਸੰਗਤ ਸਤਿਸੰਗਤ ਦਾ ਦਰਜਾ ਹਾਸਲ ਕਰਦੀ ਹੈ।

ਮਨੁੱਖ ਅਤੇ ਉਸ ਦੀ ਸੰਗਤ : ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਸਮਾਜ ਵਿਚ ਰਹਿੰਦਿਆਂ ਉਸ ਨੂੰ ਕਿਸੇ ਨਾ ਕਿਸੇ ਸੰਗੀ-ਸਾਥੀ ਜਾਂ ਸਹਾਰੇ ਦੀ ਲੋੜ ਰਹਿੰਦੀ ਹੀ ਹੈ ਤਾਂ ਜੋ ਉਹ ਕਿਸੇ ਨਾਲ ਦੁਖ-ਸੁਖ ਸਾਂਝਾ ਕਰ ਸਕੇ ਤੇ ਲੋੜ ਪੈਣ ‘ਤੇ ਕਿਸੇ ਦੀ ਮਦਦ ਵੀ ਕੀਤੀ ਜਾ ਸਕੇ। ਇਸ ਲਈ ਉਸ ਨੇ ਸਮਾਜ ਵਿਚ ਵਿਚਰਨ ਲਈ ਇਕ-ਦੂਜੇ ਨਾਲ ਸਾਂਝ ਸਥਾਪਤ ਕੀਤੀ ਹੋਈ ਹੈ। ਆਪਸੀ ਸਮਾਜਕ ਸਾਂਝ ਹੀ ਮਨੁੱਖ ਦੀ ਸੰਗਤ ਹੁੰਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦੀ ਸਾਂਝ ਕਿਹੋ ਜਿਹੇ ਮਨੁੱਖਾਂ ਨਾਲ ਹੈ ? ਕੀ ਉਸ ਦਾ ਮੇਲ-ਜੋਲ ਚੰਗੇ ਗੁਣਾਂ ਵਾਲੇ ਵਿਅਕਤੀਆਂ ਨਾਲ ਹੈ ਜਾਂ ਦਗਾਬਾਜ਼ਾਂ, ਧੋਖੇਬਾਜ਼ਾਂ ਜਾਂ ਭੈੜੀਆਂ ਅਲਾਮਤਾਂ ਵਾਲਿਆਂ ਨਾਲ ਹੈ। ਇਹ ਇਕ ਅਟੱਲ ਸਚਾਈ ਹੈ ਕਿ ਸੰਗਤ ਨੇ ਆਪਣਾ ਪ੍ਰਭਾਵ, ਆਪਣਾ ਰੰਗ-ਰੂਪ ਜ਼ਰੂਰ ਵਿਖਾਉਣਾ ਹੁੰਦਾ ਹੈ ਜਿਵੇਂ ਸਵਾਂਤੀ (ਹ) ਦੀ ਇਕ ਬੂੰਦ ਵੱਖਵੱਖ ਗੁਣਾਂ ਵਾਲੇ ਜੀਵਾਂ ਜਾਂ ਵਸਤਾਂ ਦੇ ਸੰਪਰਕ ਵਿਚ ਆ ਕੇ ਆਪਣਾ ਰੂਪ ਬਦਲ ਲੈਂਦੀ ਹੈ। ਉਦਾਹਰਨ ਵਜੋਂ ਜੇ ਇਹ ਇਕ ਬੂੰਦ ਸਿੱਪ ਦੇ ਮੂੰਹ ਵਿਚ ਪੈ ਜਾਵੇ ਤਾਂ ‘ਮੋਤੀ ਬਣ ਜਾਂਦੀ ਹੈ ਤੇ ਜੇ ਇਹੋ ਬੰਦ ਸੱਪ ਦੇ ਮੁੰਹ ਵਿਚ ਚਲੀ ਜਾਵੇ ਤਾਂ ਜ਼ਹਿਰ ਬਣ ਜਾਂਦੀ ਹੈ। ਇਸੇ ਤਰ੍ਹਾਂ ਪਾਰਸ ਦੀ ਛੋਹ ਲੋਹੇ ਨੂੰ ਸੋਨਾ ਬਣਾ ਸਕਦੀ ਹੈ। ਇਹੋ ਹਾਲ ਵਿਅਕਤੀ ਦਾ ਹੈ, ਉਹ ਜਿਹੋ-ਜਿਹੀ ਸੰਗਤ ਨਾਲ ਮੇਲ-ਮਿਲਾਪ ਬਣਾਏਗਾ, ਉਹ ਆਪ ਵੀ ਉਸੇ ਰੂਪ ਵਿਚ ਢਲ ਜਾਏਗਾ । ਕਹਿਣ ਤੋਂ ਭਾਵ ਹੈ ਕਿ ਸੰਗਤ ਹੀ ਮਨੁੱਖ ਨੂੰ ਰੋਸ਼ਨ ਕਰ ਸਕਦੀ ਹੈ ਤੇ ਸੰਗਤ ਹੀ ਬਦਨਾਮਨਿਰਭਰ ਕਰਦਾ ਹੈ ਕਿ ਸੰਗਤ ਕਿਹੋ ਜਿਹੀ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ‘ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ ਭਾਵ ਭੈੜੇ ਕੰਮਾਂ ਦਾ ਸਿੱਟਾ ਭੈੜਾ ਹੀ ਨਿਕਲਦਾ ਹੈ।

ਪਦਾਰਥਕ ਰੁਚੀਆਂ ਦਾ ਗੁਲਾਮ ਮਨੁੱਖ : ਇਹ ਵੀ ਇਕ ਸਚਾਈ ਹੈ ਕਿ ਮਨੁੱਖ ਬੁਰੀ ਸੰਗਤ ਵੱਲ ਜਲਦੀ ਹੀ ਆਕਰਸ਼ਤ ਹੋ ਜਾਂਦਾ ਹੈ। ਕਿਉਂਕਿ ਉਹ ਮਨਮੁਖ ਹੁੰਦਾ ਹੈ। ਉਸ ਦੇ ਮਨ ‘ਤੇ ਵਿਸ਼ੇ-ਵਿਕਾਰਾਂ ਦੀ ਮੈਲ ਚੜੀ ਹੋਈ ਹੁੰਦੀ ਹੈ। ਦੁਨਿਆਵੀ ਮੋਹ-ਮਾਇਆ ਉਸ ਨੂੰ ਦਿਲਲੁਭਾਊ ਜਾਪਦੇ ਹਨ। ਉਸ ਦੀਆਂ ਡਿਸ਼ਨਾਵਾਂ ਵਧਦੀਆਂ ਜਾਂਦੀਆਂ ਹਨ। ਮਨੁੱਖ ਦੁਨੀਆ ਤੇ ਆ ਕੇ ਰੱਬ ਨੂੰ ਭੁੱਲ ਜਾਂਦਾ ਹੈ ਤੇ ਉਹ ਇਸ ਥੋੜ੍ਹ-ਚਿਰੀ ਦੁਨੀਆ ਵਿਚ ਹਮੇਸ਼ਾ ਸਥਿਰ ਰਹਿਣ ਦਾ ਭਰਮ ਪਾਲ ਲੈਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਸੰਸਾਰ ਚਲਾਇਮਾਨ ਹੈ, ਸਰੀਰ ਨਾਸ਼ਵਾਨ ਹੈ, ਇਸ ਲਈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਗੁਲਾਮ ਬਣਿਆ ਚੰਗੇ-ਬੁਰੇ ਦੀ ਪਛਾਣ ਵੀ ਭੁੱਲ ਜਾਂਦਾ ਹੈ ਤੇ ਬੁਰੀਆਂ ਆਦਤਾ, ਭੇੜੀਆਂ ਅਲਾਮਤਾਂ, ਹੇਰਾਫੇਰੀਆਂ, ਠੱਗੀਆਂ ਆਦਿ ਨੂੰ ਅਪਣਾ ਲੈਂਦਾ ਹੈ। ਉਹ ਪੈਸੇ ਦਾ ਪੁਜਾਰੀ ਬਣ ਜਾਂਦਾ ਹੈ। ਮਨੁੱਖ ਇਨਸਾਨ ਤੋਂ ਡਾ: ਚੋਰ, ਗੱਦਾਰ, ਬੇਈਮਾਨ ਆਦਿ ਵਿਸ਼ੇਸ਼ਣਾਂ ਨਾਲ ਮਸ਼ਹੂਰ ਹੋ ਜਾਂਦਾ ਹੈ।

ਚੰਗੀ ਸੰਗਤ ਵਾਲੇ ਵਡਭਾਗੇ ਹੁੰਦੇ ਹਨ : ਚੰਗੀ ਸੰਗਤ ਕਰਮਾਂ-ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਗੁਰਬਾਣੀ ਵਿਚ ਫਰਮਾਨ ਹੈ :

ਵਡਭਾਗੀ ਹਰਿ ਸੰਗਤ ਪਾਵੈ…॥

ਸਤਿਸੰਗਤ ਵਿਚ ਜਾਣ ਵਾਲੇ ਮਨੁੱਖ ਦਾ ਹਿਰਦਾ ਸ਼ੁੱਧ ਹੁੰਦਾ ਹੈ ਅਤੇ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ । ਜਦੋਂ ਮਨੁੱਖ ਵਿਚੋਂ ਹਉਮੈ ਦੂਰ ਹੋ । ਦੀ ਹੈ ਤਾਂ ਫਿਰ ਮੈਂ ਨਾਹੀ ਸਭ ਤੂੰ ਹੀ ਤੂੰ ਹੋ ਜਾਂਦਾ ਹੈ । ਇਸ ਲਈ ਸਤਿਸੰਗਤ ਕਰਨੀ ਚਾਹੀਦੀ ਹੈ। ਇਸ ਸਬੰਧੀ ਭਗਤ ਰਵਿਦਾਸ ਜੀ ਨੇ। ਟੱਖ ਨੂੰ ਸਮਝਾਇਆ ਹੈ ਕਿ ਸਾਨੂੰ ਮਧੂ-ਮੱਖੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਉਹ ਸ਼ਹਿਦ ਦੀ ਮਿਠਾਸ ਪ੍ਰਾਪਤ ਕਰਨ ਲਈ ਹਿਦ ਦੇ ਛੱਤੇ ਨਾਲ ਚਿਪਕੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਸਾਨੂੰ ਵੀ ਨੇਕ ਇਨਸਾਨ ਬਣਨ ਲਈ ਸਤਿਸੰਗਤ ਨਾਲ ਜੁੜੇ ਰਹਿਣਾ ਚਾਹੀਦਾ ਹੈ :

ਸਤਿਸੰਗਤਿ ਮਿਲ ਰਹੀਐ ਮਾਧੋ ਜੈਸੇ ਮਧਪ ਮੁਖੀਰਾ ॥

ਇਤਿਹਾਸ ਅਤੇ ਸੰਗਤ : ਇਤਿਹਾਸ ਵਿਚ ਸਾਨੂੰ ਕਈ ਉਦਾਹਰਨਾਂ ਅਜਿਹੀਆਂ ਮਿਲਦੀਆਂ ਹਨ, ਜਿਨਾਂ ਤੋਂ ਪਤਾ ਲਗਦਾ ਹੈ ਕਿ ਚੰਗੀ ਸੰਗਤ ਨਾਲ ਬਹੁਤ ਸਾਰੇ ਬੁਰੇ ਮਨੁੱਖਾਂ ਦਾ ਜੀਵਨ ਸੁਧਰ ਗਿਆ ਤੇ ਬੁਰੀ ਸੰਗਤ ਕਾਰਨ ਕਈ ਮਨੁੱਖ ਕੁਰਾਹੇ ਪੈ ਗਏ । ਰਮਾਇਣ ਵਿਚ ਕੈਕਈ ਦਾ ਪਾਤਰ ਨਿੰਦਣਯੋਗ ਹੈ, ਮਹਾਂਭਾਰਤ ਵਿਚ ਵੀ ਦਰਯੋਧਨ ਅਤੇ ਦਸ਼ਾਸ਼ਨ ਪਾਤਰਾਂ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੀ ਸੰਗਤ ਨਾਲ ਕਈ ਯੋਧੇ ਕੁਰਾਹੇ ਪੈ ਗਏ ਸਨ ਪਰ ਯੁਧਿਸ਼ਟਰ ਨੂੰ ਉਸ ਦੀ ਨੇਕ-ਦਿਲੀ ਕਾਰਨ ਹੀ ‘ਧਰਮ ਪੁੱਤਰ ਯੁਧਿਸ਼ਟਰ ਕਹਿ ਕੇ ਯਾਦ ਕੀਤਾ ਜਾਂਦਾ ਹੈ।

ਚੰਗੀ ਸੰਗਤ ਸੋਭਾ ਦਾ ਕਾਰਨ ਬਣਦੀ ਹੈ : ਚੰਗੀ ਸੰਗਤ ਨਾਲ ਜੁੜੇ ਇਨਸਾਨ ਦੀ ਹਰ ਪਾਸਿਓਂ ਸੋਭਾ ਹੁੰਦੀ ਹੈ ਕਿਉਂਕਿ ਚੰਗੀ ਸੰਗਤ ਤਾਂ ਮਨੁੱਖ ਨੂੰ ਕੱਚ ਤੋਂ ਕੰਚਨ ਬਣਾ ਦਿੰਦੀ ਹੈ। ਮਨੁੱਖ ਵਿਚੋਂ ਵੈਰ-ਵਿਰੋਧ, ਮੇਰ-ਤੇਰ, ਈਰਖਾ, ਅਗਿਆਨਤਾ ਵਰਗੇ ਔਗੁਣਾਂ ਨੂੰ ਬਾਹਰ ਕੱਢ ਦਿੰਦੀ ਹੈ, ਅਜਿਹਾ ਦੈਵੀ ਗੁਣਾਂ ਨਾਲ ਭਰਪੂਰ ਮਨੁੱਖ ਪਰਮ-ਸੱਚ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਆਮ ਇਨਸਾਨ ਨਾ ਰਹਿ ਕੇ ਵਿਸ਼ੇਸ਼ ਗੁਣਾਂ ਵਾਲਾ ਬਣ ਜਾਂਦਾ ਹੈ। ਉਸ ਨੂੰ ਚਾਰੇ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤਾਪ ਸਦਕਾ ਹੀ ਗੁਰੂ ਦੇ ਪਰਮ-ਪਿਆਰੇ ਸਿੱਖ ਕਹਿਲਾਏ।

ਬੁਰੀ ਸੰਗਤ ਦੇ ਪ੍ਰਭਾਵ : ਬੁਰੀ ਸੰਗਤ ਵਿਅਕਤੀ ਦਾ ਸਰਬਨਾਸ ਕਰ ਦਿੰਦੀ ਹੈ । ਉਸ ਨੂੰ ਬਰਬਾਦ ਕਰ ਦਿੰਦੀ ਹੈ। ਜਿਵੇਂ ਇਕ ਮਛਲੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ, ਇਕ ਖ਼ਰਾਬ ਫਲ ਸਾਰੇ ਚੰਗੇ ਫਲਾਂ ਨੂੰ ਖ਼ਰਾਬ ਕਰ ਦਿੰਦਾ ਹੈ ਤੇ ਖਟਾਸ ਦੀ ਇਕ ਬੂੰਦ ਦੁੱਧ ਦੇ ਭਰੇ ਚਾਟੇ ਵਿਚ ਪੈ ਜਾਵੇ ਤਾਂ ਉਹ ਖ਼ਰਾਬ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਫਰਮਾਇਆ ਹੈ :

ਵਿਗੜੈ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ ॥

ਮਨੁੱਖੀ ਚੇਤੰਨਤਾ ਦੀ ਲੋੜ : ਇਸ ਲਈ ਮਨੁੱਖ ਨੂੰ ਹਰ ਸਮੇਂ ਚੇਤੰਨ ਰਹਿਣਾ ਚਾਹੀਦਾ ਹੈ। ਉਸ ਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ। ਚਾਹੀਦਾ ਹੈ ਤੇ ਜੇ ਹੋ ਸਕੇ ਤਾਂ ਬੁਰੇ ਲੋਕਾਂ ਨੂੰ ਸੁਧਾਰਨ ਦਾ ਜਤਨ ਕਰਨਾ ਚਾਹੀਦਾ ਹੈ, ਨਾ ਕਿ ਆਪ ਉਸ ਦੀਆਂ ਭੈੜੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਕਈ ਵਾਰ ਕੁਝ ਲੋਕ ਬੋਲਣ ਵਿਚ ਬੜੇ ਮਿਲਾਪੜੇ ਤੇ ਸਾਊ ਜਿਹੇ ਜਾਪਦੇ ਹਨ ਜਦੋਂ ਕਿ ਉਹ ਸ਼ਰਾਫਤ ਦੇ ਪਰਦੇ ਪਿੱਛੇ ਬੇਈਮਾਨੀਆਂ ਨਾਲ ਭਰੇ ਪਏ ਹੁੰਦੇ ਹਨ। ਅਜਿਹੇ ਵਿਅਕਤੀਆਂ ਤੋਂ ਖ਼ਾਸ ਕਰਕੇ ਬਚਣ ਦੀ ਲੋੜ ਹੈ। ਉਨਾਂ ਦੀ ਤਾਂ ਉਹ ਗੱਲ ਹੁੰਦੀ ਹੈ ‘ਮੰਹ ਮੇਂ ਰਾਮ-ਰਾਮ ਬਗਲ ਮੇਂ ਛੁਰੀ’।ਅੱਜ ਦੇ ਇਸ ਕਲਜੁਗ ਵਿਚ ਬਹੁਤ ਸਾਰੇ ਨੇਤਾ ਜਾਂ ਧਾਰਮਕ ਅਖੌਤੀ ਬਾਬੇ ਅਜਿਹੇ ਵਿਚਾਰਾਂ ਵਾਲੇ। ਹੁੰਦੇ ਹਨ।ਉਹ ਭੋਲੀ-ਭਾਲੀ ਜਨਤਾ ਨੂੰ ਆਪਣੇ ਭਰਮ-ਜਾਲ ਵਿਚ ਫਸਾ ਕੇ ਬਾਅਦ ਵਿਚ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ। ਹਨ। ਇਸੇ ਤਰਾਂ ਮਨੁੱਖ ਨੂੰ ਵੀ ਚਾਹੀਦਾ ਹੈ ਕਿ ਉਹ ਬੁਰੀ ਸੰਗਤ ਦਾ ਪ੍ਰਭਾਵ ਆਪਣੇ ਤੇ ਨਾ ਪੈਣ ਦੇਵੇ, ਜਿਵੇਂ ਚੰਦਨ ਦੇ ਰੁੱਖਾਂ ਦੁਆਲੇ ਭਾਵੇਂ ਸੱਪ ਲਿਪਟੇ ਰਹਿਣ ਪਰ ਉਹ ਉਨ੍ਹਾਂ ਦੇ ਵਿਸ ਤੋਂ ਦੂਰ ਰਹਿੰਦੇ ਹਨ । ਇਸੇ ਤਰ੍ਹਾਂ ਚਿੱਕੜ ਵਿਚ ਖਿੜਿਆ ਕੰਵਲ ਦਾ ਫੁੱਲ ਵੀ ਚਿੱਕਤ ਤੋਂ ਨਿਰਲੇਪ ਰਹਿੰਦਾ ਹੈ:

ਜੈਸੇ ਜਲ ਮਹਿ ਕਮਲ ਨਿਰਾਲਮ ॥

 ਸਾਰੰਸ਼ : ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਮਨੁੱਖਾ ਜਨਮ ਅਨਮੋਲ ਹੈ। ਇਸ ਨੂੰ ਸਾਰਥਕ ਬਣਾਉਣ ਲਈ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਸਾਧ-ਸੰਗਤ ਤੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਦੱਸੇ ਅਸੂਲਾਂ ਤੋਂ ਚੱਲ ਕੇ ਅਮਲ ਕਰਨਾ ਚਾਹੀਦਾ ਹੈ ਜੋ ਵਿਹਲਾ ਸਮਾਂ ਮਿਲਦਾ ਹੈ ਤਾਂ ਪੁਸਤਕਾਂ ਨੂੰ ਆਪਣਾ ਸਾਥੀ ਬਣਾਓ, ਚੰਗੇ ਵਿਚਾਰ ਸਚ ਜਾ ਚ ਮਹਾਂਪੁਰਖਾਂ ਦੇ ਅਸੂਲਾਂ ਨੂੰ ਧਿਆਨ ਵਿਚ ਰੱਖੋ । ਆਪਣੇ ਮਨ ਨੂੰ ਕਿਸੇ ਨਾ ਕਿਸੇ ਚੰਗੇ ਪਾਸੇ ਟਿਕਾਈ ਰੱਖੋ, ਨਹੀਂ ਤਾਂ ਚੋਰ-ਜੁਆਰੀਏ, ਧੋਖੇਬਾਜ਼, ਬੇਈਮਾਨ ਤੇ ਭਿਸ਼ਟ ਵਿਸ਼ੇਸ਼ਣਾਂ ਨਾਲ ਜਾਣੇ ਜਾਓਗੇ। ਇਸ ਲਈ ਇਨਸਾਨ ਬਣਨ ਲਈ ਚੰਗੀ ਸੰਗਤ ਦੀ ਲੋੜ ਹੈ। ਮੰਨ ਲਓ ਮਨੁੱਖ ਇਕ ਹੇ ਵਾਂਗ ਹੈ ਤੇ ਬੁਰੀ ਸੰਗਤ ਚੁੰਬਕ ਹੈ। ਉਸ ਵੱਲ ਜਾਓਗੇ ਤਾਂ ਉਥੇ ਨਾਲ ਹੀ ਚਿਪਕ ਜਾਓਗੇ ਜਦੋਂ ਕਿ ਚੰਗੀ ਸੰਗਤ ‘ਪਾਰਸ’ ਵਾਂਗ ਹੁੰਦੀ ਹੈ। ਉਸ ਨਾਲ ਛੂਹ ਜਾਓਗੇ ਤਾਂ ਹੀ ਸੋਨੇ ਵਿਚ ਵੀ ਬਦਲ ਸਕਦੇ ਹੋ। ਇਸ ਲਈ ਬੁਰੀ ਸੰਗਤ ਦਾ ਤਿਆਗ ਕਰੋ ਤੇ ਚੰਗੀ ਸੰਗਤ ਅਪਣਾਓ । ਇਹ ਨਿਰਭਰ ਕਰਦਾ ਹੈ ਤੁਹਾਡੇ ਤੇ ਤੁਸੀਂ ਜਿਸ ਵੀ ਸੰਗਤ ਵਿਚ ਜਾਓਗੇ ਉਸ ਦੇ ਰੰਗ ਵਿਚ ਰੰਗੇ ਜਾਓਗੇ “ਜੈਸੀ ਸੰਗਤ ਵੈਸੀ ਰੰਗਤ।

Leave a Reply