Punjabi Essay on “Rashtrapita Mahatma Gandhi”, “ਰਾਸ਼ਟਰਪਿਤਾ ਮਹਾਤਮਾ ਗਾਂਧੀ”, Punjabi Essay for Class 10, Class 12 ,B.A Students and Competitive Examinations.

ਰਾਸ਼ਟਰਪਿਤਾ ਮਹਾਤਮਾ ਗਾਂਧੀ

Rashtrapita Mahatma Gandhi 

 

ਰਾਸ਼ਟਰ-ਪਿਤਾ : ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਮਹਾਤਮਾ ਗਾਂਧੀ ਜੀ ਦਾ ਨਾਂ ਸਦਾ ਚਮਕਦਾ ਰਹੇਗਾ। ਆਪ ਜੀ ਦੁਆਰਾ ਭਾਰਤ ਦੀ ਆਜ਼ਾਦੀ ਲਈ ਕੀਤੀ ਘਾਲਣਾ ਇੰਨੀ ਮਹਾਨ ਹੈ ਕਿ ਆਪ ਨੂੰ ਰਾਸ਼ਟਰ-ਪਿਤਾ’ ਕਿਹਾ ਜਾਂਦਾ ਹੈ। ਆਪ ਨੇ ਤੀਹ ਸਾਲ ਦੇਸ਼ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਕੀਤੀ। ਆਪ ਸ਼ਾਂਤੀ ਅਤੇ ਅਹਿੰਸਾ ਦੇ ਪੁਜਾਰੀ ਸਨ। ਸ਼ਾਂਤਮਈ ਸਾਧਨਾਂ ਦੀ ਵਰਤੋਂ ਕਰਦੇ ਹੋਏ ਹੀ ਆਪ ਜੀ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਅਤੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹਿਆ।

ਜਨਮ ਅਤੇ ਬਚਪਨ : ਆਪ ਜੀ ਦਾ ਜਨਮ ੨ ਅਕਤੂਬਰ, ਸੰਨ 1869 ਨੂੰ ਪੋਰਬੰਦਰ (ਕਾਠੀਆਵਾੜ) ਗੁਜਰਾਤ ਵਿਚ ਹੋਇਆ। ਆਪ ਜੀ ਦਾ ਪੂਰਾ ਨਾ ਮੋਹਨ ਦਾਸ ਕਰਮਚੰਦ ਗਾਂਧੀ ਸੀ ਆਪ ਦੇ ਪਿਤਾ ਸ਼੍ਰੀ ਕਰਮਚੰਦ ਗਾਂਧੀ ਪਹਿਲਾਂ ਪੋਰਬੰਦਰ ਤੇ ਫਿਰ ਰਾਜਕੋਟ ਰਿਆਸਤ ਦੇ ਦੀਵਾਨ ਸਨ। ਆਪ ਬਚਪਨ ਤੋਂ ਹੀ ਸਦਾ ਸੱਚ ਬੋਲਾਂ ਵਾਲੇ ਤੇ ਮਾਤਾ-ਪਿਤਾ ਦੇ ਆਗਿਆਕਾਰੀ ਸਨ।

ਵਿਦਿਆ : ਆਪ ਪੜ੍ਹਾਈ ਵਿਚ ਵਿਚਕਾਰਲੇ ਦਰਜੇ ਦੇ ਸਨ। ਸੰਨ 1887 ਵਿਚ ਦਸਵੀਂ ਪਾਸ ਕਰਨ ਪਿੱਛੋਂ ਉਚੇਰੀ ਵਿੱਦਿਆ ਪ੍ਰਾਪਤੀ ਲਈ  ਆਪ ਕਾਲਜ ਵਿਚ ਦਾਖਲ ਹੋ ਗਏ. ਇਥੋਂ ਆਪ ਨੇ ਬੀ.ਏ. ਦੀ ਪ੍ਰੀਖਿਆ ਪਾਸ ਕੀਤੀ. ਫਿਰ ਸੰਨ 1891 ਵਿਚ ਆਪ ਬੇਰੀਸਟਰੀਪਾਸ ਕਰਨ ਲਈ ਇੰਗਲੈਂਡ ਚਲੇ ਗਏ।

ਭਾਰਤ ਵਾਪਸ ਪਰਤ ਕੇਆਪ ਨੇ ਵਕਾਲਤ ਸ਼ੁਰੂ ਕਰ ਦਿੱਤੀ, ਪਰ ਇਸ ਕੰਮ ਵਿਚ ਆਪ ਨੂੰ ਕੋਈ ਖਾਸ ਸਫਲਤਾ ਪ੍ਰਾਪਤ ਨਾ ਹੋਈ,ਕਿਉਂਕਿ ਆਪ ਝੂਠ ਤੋਂ ਕੋਹਾਂ ਦੂਰ ਰਹਿੰਦੇ ਸਨ।

ਦੱਖਣੀ ਅਫ਼ਰੀਕਾ ਵਿਚ : ਸੰਨ 1893 ਵਿਚ ਆਪ ਇਕ ਮੁਕੱਦਮੇ ਦੇ ਸੰਬੰਧ ਵਿਚ ਦੱਖਣੀ ਅਫ਼ਰੀਕਾ ਗਏ, ਜਿੱਥੇ ਭਾਰਤ ਵਾਂਗ ਹੀ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ ਉੱਥੇ ਰਹਿ ਰਹੇ ਭਾਰਤੀਆਂ ਨੂੰ ਬੜੀ ਨਫ਼ਰਤ ਨਾਲ ਵੇਖਦੇ ਸਨ। ਉਹਨਾਂ ਨੇ ਭਾਰਤੀਆਂ ਉੱਪਰ ਬਹੁਤ ਜ਼ਿਆਦਾ ਟੈਕਸ ਲਾਏ ਹੋਏ ਸਨ ਅਤੇ ਨਾਲ ਹੀ ਕਾਲੇ ਅਤੇ ਗੋਰੇ ਦਾ ਵਿਤਕਰਾ ਕਰਦੇ ਹੋਏ ਉਹਨਾਂ ਉੱਪਰ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ। ਆਪ ਜੀ ਨੂੰ ਵੀ ਇਸ ਜ਼ਬਰ ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਆਪ ਜੀ ਨੇ ਭਾਰਤੀ ਲੋਕਾਂ ਨੂੰ ਇਕ-ਮੁੱਠ ਕਰ ਕੇ ਅੰਗਰੇਜ਼ਾਂ ਵਿਰੁੱਧ ਸ਼ਾਂਤਮਈ ਘੋਲ ਕੀਤਾ, ਜਿਸ ਵਿਚ ਆਪ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ।

ਭਾਰਤ ਵਿਚ ਅੰਗਰੇਜ਼ਾਂ ਵਿਰੁੱਧ ਘੋਲ : ਸੰਨ 1916 ਵਿਚ ਆਪ ਭਾਰਤ ਵਾਪਸ ਆਏ। ਇਸ ਸਮੇਂ ਆਪ ਦੇ ਮਨ ਵਿਚ ਅੰਗਰੇਜ਼ੀ ਰਾਜ ਵਿਰੁੱਧ ਬਹੁਤ ਨਫ਼ਰਤ ਭਰੀ ਹੋਈ ਸੀ। ਆਪ ਨੇ ਕਾਂਗਰਸ ਪਾਰਟੀ ਦੀ ਵਾਗਡੋਰ ਸੰਭਾਲ ਕੇ ਅੰਗਰੇਜ਼ਾਂ ਦੇ ਵਿਰੁੱਧ ਘੋਲ ਆਰੰਭ ਕੀਤਾ। ਆਪ ਨੇ ਨਾ-ਮਿਲਵਰਤਣ ਲਹਿਰ ਅਤੇ ਕਈ ਹੋਰ ਲਹਿਰਾਂ ਚਲਾ ਕੇ ਅੰਗਰੇਜ਼ਾਂ ਨਾਲ ਟੱਕਰ ਲਈ। ਆਪ ਦੀ ਅਗਵਾਈ ਹੇਠ ਸੰਨ 1930 ਵਿਚ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਮੰਗ ਕੀਤੀ। ਆਪ ਕਈ ਵਾਰ ਜੇਲ੍ਹ ਵੀ ਗਏ। ਸੰਨ 1930 ਵਿਚ ਆਪ ਨੇ ਲੂਣ ਦਾ ਸਤਿਆਗ੍ਰਹਿ ਹਿੰਸਾਵਾਦੀ ਘੋਲ ਦੇ ਵਿਰੁੱਧ ਸਨ। ਅੰਦੋਲਨ ਚਲਾਇਆ। ਇਸ ਸੰਬੰਧ ਵਿਚ ਆਪ ਜੀ ਦਾ ‘ਡਾਂਡੀ ਮਾਰਚ ਪ੍ਰਸਿੱਧ ਹੈ। ਆਪ ਹਿੰਸਾਵਾਦ ਘੋਲ ਦੇ ਵਿਰੁੱਧ ਸਨ।

ਭਾਰਤ ਛੱਡੋ ਲਹਿਰ : ਸੰਨ 1942 ਵਿਚ ਗਾਂਧੀ ਜੀ ਨੇ ਅੰਗਰੇਜ਼ਾਂ ਵਿਰੁੱਧ ‘ਭਾਰਤ ਛੱਡੋ ਲਹਿਰ ਚਲਾਈ। ਇਸ ਸਮੇਂ ਆਪ ਸਮੇਤ ਬਹੁਤ ਸਾਰੇ ਕਾਂਗਰਸੀ ਆਗੂਆਂ ਅਤੇ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਆਪ ਜੀ ਦਾ ਅਹਿੰਸਾਮਈ ਅੰਦੋਲਨ ਬਹੁਤ ਲੋਕਪ੍ਰਿਯ ਹੋਇਆ।

ਭਾਰਤ ਦੀ ਆਜ਼ਾਦੀ : ਅੰਤ ਅੰਗਰੇਜ਼ਾਂ ਨੇ ਮਜ਼ਬੂਰ ਹੋ ਕੇ 15 ਅਗਸਤ, ਸੰਨ 1947 ਨੂੰ ਭਾਰਤ ਨੂੰ ਆਜ਼ਾਦ ਕਰ ਦਿੱਤਾ। ਇਸ ਨਾਲ ਦੇਸ਼ ਦੀ ਵੰਡ ਹੋਈ ਅਤੇ ਪਾਕਿਸਤਾਨ ਬਣਿਆ। ਇਸ ਸਮੇਂ ਹੋਏ ਫਿਰਕੂ ਫਸਾਦਾਂ ਨੂੰ ਵੇਖ ਕੇ ਆਪ ਬੜੇ ਦੁਖੀ ਹੋਏ।

ਜਾਤਪਾਤ : ਆਪ ਜੀ ਨੇ ਜਾਤਪਾਤ ਅਤੇ ਛੂਤਛਾਤ ਦੇ ਭੇਦਭਾਵ ਨੂੰ ਖਤਮ ਕਰਨ ਨੂੰ ਅਪਣਾਉਣ ਦਾ ਪ੍ਰਚਾਰ ਕੀਤਾ। ਲਈ ਸਿਰ-ਤੋੜ ਕੋਸ਼ਿਸ਼ ਕੀਤੀ। ਆਪ ਜੀ ਨੇ ਅੰਗਰੇਜ਼ੀ ਮਾਲ ਦੇ ਬਾਈਕਾਟ ਅਤੇ ਸਦੇਸ਼ੀ

ਸਵਰਗਵਾਸ : 30 ਜਨਵਰੀ, ਸੰਨ 1948 ਨੂੰ ਸ਼ਾਮ ਨੂੰ ਜਦੋਂ ਗਾਂਧੀ ਜੀ ਬਿਰਲਾ ਮੰਦਰ ਵਿਚ ਪ੍ਰਾਰਥਨਾ ਕਰ ਰਹੇ ਸਨ, ਤਾਂ ਉਦੋਂ ਇਕ ਸਿਰ ਫਿਰੇ ਦੁਸ਼ਮਣ ਨੱਥੂ ਰਾਮ ਗੌਡਸੇ ਨੇ ਤਿੰਨ ਗੋਲੀਆਂ ਮਾਰ ਕੇ ਆਪ ਨੂੰ ਸ਼ਹੀਦ ਕਰ ਦਿਤਾ। ਇਸ ਤਰ੍ਹਾਂ ਇਕ ਸ਼ਾਂਤੀ ਦਾ ਪੰਜ ਹਿੰਸਾ ਦਾ ਸ਼ਿਕਾਰ ਹੋ ਕੇ ਸਾਥੋਂ ਸਦਾ ਲਈ ਵਿਛੜ ਗਿਆ, ਪਰ ਉਹ ਜਾਂਦਾ ਹੋਇਆ ਸਾਡੇ ਦੇ ਪਿਆਰ, ਏਕਤਾ ਤੇ ਸਾਂਝੀਵਾਲਤਾ ਦਾ ਅਮਰ ਸੰਦੇਸ਼ ਛੱਡ ਗਿਆ।

Leave a Reply