Punjabi Essay on “Guru Tegh Bahadur Ji”, “ਗੁਰੂ ਤੇਗ ਬਹਾਦਰ ਜੀ”, Punjabi Essay for Class 10, Class 12 ,B.A Students and Competitive Examinations.

ਗੁਰੂ ਤੇਗ ਬਹਾਦਰ ਜੀ

Guru Tegh Bahadur Ji

ਪ੍ਰਮੁੱਖ ਨੁਕਤੇ ਜਾਣ-ਪਛਾਣ, ਜਨਮ ਤੇ ਬਚਪਨ, ਹਿਸਥ ਜੀਵਨ, ਗੁਰਗੱਦੀ, ਗੁਰੂ ਲਾਧੋ ਰੇ, ਅਨੰਦਪੁਰ ਵਸਾਉਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ, ਗਿਫ਼ਤਾਰੀ, ਸਿੱਖਾਂ ਦੀ ਸ਼ਹੀਦੀ, ਗੁਰੂ ਜੀ ਦੀ ਸ਼ਹੀਦੀ, ਅੰਤਮ-ਸੰਸਕਾਰ, ਪਸਿੱਧ ਰਚਨਾਵਾਂ ਵਿਸ਼ਾ।

ਧਰਮ ਹੇਤ ਸਾਕਾ ਜਿਨ ਕੀਆ॥

ਸੀਸ ਦੀਆ ਪਰ ਸਿਰਰੁ ਨਾ ਦੀਆ॥ (ਬਚਿੱਤਰ ਨਾਟਕ)

ਜਾਣ-ਪਛਾਣ : ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ। ਉਨ੍ਹਾਂ ਦਾ ਵਿਅਕਤੀਤਵ ਬਹੁਮੁਖੀ ਤੇ ਵਿਲੱਖਣ ਸੀ। ਆਪ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਇਸ ਲਈ ਆਪ ਨੂੰ “ਹਿੰਦ ਦੀ ਚਾਦਰ’ ਕਹਿ ਕੇ ਸਤਿਕਾਰਿਆ ਜਾਂਦਾ ਹੈ।

 

ਤਿਲਕ ਜੰਝੂ ਰਾਖਾ ਪ੍ਰਭ ਤਾਕਾ॥

ਕੀਨੋ ਬਡੋ ਕਲੂ ਮਹਿ ਸਾਕਾ॥

ਜਨਮ ਅਤੇ ਬਚਪਨ : ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ 1 ਅਪੈਲ, 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂਅ ਤਿਆਗ ਮੱਲ ਸੀ। ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਦਾ ਬਚਪਨ ਅੰਮ੍ਰਿਤਸਰ ਵਿਖੇ ਹੀ ਬੀਤਿਆ। ਫਿਰ ਆਪ ਆਪਣੇ ਮਾਤਾ-ਪਿਤਾ ਸਮੇਤ ਕੁਝ ਸਾਲ ਕਰਤਾਰਪੁਰ ਆ ਗਏ । ਆਪ ਨੇ ਬਚਪਨ ਵਿਚ ਕਰਤਾਰਪੁਰ ਵਿਖੇ ਯੁੱਧ ਵਿਚ ਭਾਗ ਲੈ ਕੇ ਆਪਣੀ ਤੇਗ ਦੇ ਅਜਿਹੇ ਜੌਹਰ ਵਿਖਾਏ ਕਿ ਆਪ ਤਿਆਗ ਮੱਲ ਤੋਂ ਤੇਗ ਬਹਾਦਰ ਬਣ ਗਏ।

ਹਿਸਥ ਜੀਵਨ : ਆਪ ਦਾ ਵਿਆਹ ਕਰਤਾਰਪੁਰ ਵਿਖੇ ਹੀ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਦੇ ਘਰ ਗੁਰੂ ਗੋਬਿੰਦ ਸਿੰਘ ਵਰਗੇ ਨੇਕ ਸਰਬੰਸਦਾਨੀ ਪੁੱਤਰ ਨੇ ਜਨਮ ਲਿਆ।

ਗੁਰਗੱਦੀ : ਆਪ ਇਕਾਂਤ ਵਿਚ ਅਡੋਲ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਆਪ ਪਿੰਡ ਬਕਾਲਾ ਵਿਖੇ ਆ ਗਏ ਤੇ ਉਥੇ ਆਪ ਨੇ 26 ਸਾਲ 9 ਮਹੀਨੇ ਤੇ 13 ਦਿਨ ਦੀ ਘੋਰ ਤਪੱਸਿਆ ਕੀਤੀ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਗਲੇ ਗੁਰੂ ਬਾਰੇ ਕੇਵਲ ਏਨਾ ਹੀ ਇਸ਼ਾਰਾ ਕੀਤਾ ਸੀ ‘ਬਾਬਾ ਬਕਾਲੇ’ ਤਾਂ ਕਈ ਆਪਣੇ ਆਪ ਨੂੰ ਗੁਰਗੱਦੀ ਦਾ ਮਾਲਕ ਦੱਸਣ ਲੱਗ ਪਏ। ਇਸ ਤਰ੍ਹਾਂ ਉੱਥੇ 22 ਗੁਰੂ ਬਣ ਬੈਠੇ |

ਗੁਰੂ ਲਾਧੋ ਰੇ : ਆਪ ਦੇ ਗੁਰ ਰੂਪੀ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ। ਕਿਹਾ ਜਾਂਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਤੋਂ ਸਾਲ ਕੁ ਪਿੱਛੋਂ ਕਈ ਮੱਖਣ ਸ਼ਾਹ ਲੁਬਾਣਾ, ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣਘੇਰੀ ਵਿਚੋਂ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਆਪਣੀ ਸੁੱਖਣਾ ਦੀ 500 ਮੋਹਰਾਂ ਲੈ ਕੇ ਬਾਬਾ ਬਕਾਲੇ ਪੁੱਜਾ। ਉਸ ਨੇ ਹਰ ਭੇਖੀ ਅੱਗੇ ਪੰਜ-ਪੰਜ ਮੋਹਰਾਂ ਭੇਟ ਕੀਤੀਆਂ ਤਾਂ ਆਪ ਨੇ ਉਸ ਨੂੰ ਕਿਹਾ, ‘ਸਿੱਖੀਆਂ ਦਾ ਪੰਜ ਸ ਮਹਰਾ ਸਨ ਤੇ ਭੇਟਾ ਕੇਵਲ ਪੰਜ ਹੀ ਕੀਤੀਆਂ ਨੇ ਤਾਂ ਮੱਖਣ ਸ਼ਾਹ ਕਮਲਾ ਹੋ ਗਿਆ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗ 6 “ਗੁਰੂ ਲਾਧੋ ਰੇ, “ਗੁਰੂ ਲਾਧੋ ਰੇ’ ਭਾਵ ਸੱਚਾ ਗੁਰੂ ਮਿਲ ਗਿਆ ਹੈ।

ਅਨੰਦਪੁਰ ਵਸਾਉਣਾ : ਬਕਾਲੇ ਤੋਂ ਆਪ ਕੀਰਤਪੁਰ ਆ ਗਏ। ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਅਨੰਦਪੁਰ ਸਾਹਿਬ। ਨਗਰ ਵਸਾ ਲਿਆ। ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਪੰਥ ਦੀ ਸਾਜਨਾ ਕੀਤੀ।

ਕਸ਼ਮੀਰੀ ਪੰਡਤਾਂ ਦੀ ਪੁਕਾਰ : ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ। ਤਲਵਾਰ ਦੇ ਜ਼ੋਰ ਨਾਲ ਹਰ ਕਸ਼ਮੀਰੀ ਹਿੰਦੂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਫ਼ਰਿਆਦ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਇਸ ਸਮੇਂ ਕਿਸੇ ਬਹਾਦਰ ਦੀ ਕੁਰਬਾਨੀ ਦੀ ਲੋੜ ਹੈ ਤਾਂ ਕੋਲ ਹੀ ਬੈਠੇ ਬਾਲਕ ਗੋਬਿੰਦ ਰਾਇ ਨੇ ਪਿਤਾ ਜੀ ਨੂੰ ਕਿਹਾ “ਆਪ ਤੋਂ ਵੱਡਾ ਯੋਧਾ ਹੋਰ ਕੌਣ ਹੋ ਸਕਦਾ ਹੈ ? ਤਾਂ ਗੁਰੂ ਜੀ ਨੇ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਕੁਰਬਾਨੀ ਦੇਣ ਲਈ ਸਹਿਮਤੀ ਦੇ ਦਿੱਤੀ।

ਗ੍ਰਿਫ਼ਤਾਰੀ : ਇਸ ਪਿੱਛੋਂ ਗੁਰੂ ਜੀ ਆਗਰੇ ਪੁੱਜੇ। ਇਥੇ ਗੁਰੂ ਜੀ ਨੂੰ ਉਨ੍ਹਾਂ ਦੇ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਆਪ ਨੂੰ ਦਿੱਲੀ ਵਿਖੇ ਢੱਠੀ ਹੋਈ ਮਸਜਿਦ ਨੇੜੇ ਕੈਦ ਕਰ ਲਿਆ ਗਿਆ। ਆਪ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ, ਡਰਾਇਆ, ਧਮਕਾਇਆ ਤੇ ਲਾਲਚ ਵੀ ਦਿੱਤੇ ਗਏ ਪਰ ਆਪ ਅਡੋਲ ਰਹੇ।

ਸਿੱਖਾਂ ਦੀ ਸ਼ਹੀਦੀ : ਗੁਰੂ ਜੀ ਦੀ ਦਿੜਤਾ ਨੂੰ ਵੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਸਾੜ ਦਿੱਤਾ। ਭਾਈ ਦਿਆਲੇ ਨੂੰ ਉੱਬਲਦੀ ਦੇਗ ਵਿਚ ਪਾ ਕੇ ਸ਼ਹੀਦ ਕੀਤਾ ਗਿਆ।

ਗੁਰੂ ਜੀ ਦੀ ਸ਼ਹੀਦੀ : ਅੰਤ ਗੁਰੂ ਜੀ ਸ਼ਹਾਦਤ ਲਈ ਤਿਆਰ ਹੋ ਗਏ । ਆਪ ਇਸ਼ਨਾਨ ਕਰਕੇ ਬੋਹੜ ਹੇਠ ਬੈਠ ਗਏ । ਆਪ ਨੇ ਜਪੁ ਜੀ ਸਾਹਿਬ ਦਾ ਪਾਠ ਕਰਨ ਉਪਰੰਤ ਪਰਮਾਤਮਾ ਅੱਗੇ ਸੀਸ ਨਿਵਾਇਆ ਤੇ ਜਲਾਦ ਨੇ ਤਲਵਾਰ ਨਾਲ ਆਪ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਇੰਜ ਆਪ ਨੇ ਸੀਸ ਦਿੱਤਾ ਪਰ ਸਿਰੜ ਨਾ ਹਾਰਿਆ। ਇਸ ਅਸਥਾਨ ਤੇ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।

ਅੰਤਮ-ਸੰਸਕਾਰ : ਸ਼ਹੀਦੀ ਤੋਂ ਬਾਅਦ ਆਪ ਦਾ ਸਿਰ ਅਤੇ ਧੜ ਉੱਥੇ ਹੀ ਪਏ ਸਨ। ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਅੱਗੇ ਜਾ ਕੇ ਉਨਾਂ ਨੂੰ ਚੁੱਕ ਕੇ ਉਨਾਂ ਦਾ ਅੰਤਮ-ਸੰਸਕਾਰ ਕਰ ਦੇਵੇ। ਏਨੇ ਨੂੰ ਭਾਈ ਜੀਵਨ ਸਿੰਘ) ਜੈਤਾ ਜੀ ਨੇ ਗੁਰੂ ਜੀ ਦਾ ਸੀਸ ਆਪਣੀ ਬੋਲੀ ਵਿਚ ਪਾਇਆ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਕੋਲ ਪੁੱਜ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ ਤੇ ਕਿਹਾ ‘ਗੰਘਰੇਟਾ ਗੁਰ ਕਾ। ਬੇਟਾ ਫਿਰ ਗੁਰ ਤੇਗ ਬਹਾਦਰ ਜੀ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਰੋ ਦੇ ਭਰੇ ਗੱਡੇ ਵਿਚ ਰੱਖ ਕੇ ਆਪਣੇ ਘਰ ਸਮੇਤ ਅੱਗੇ ਲਾ ਲਈ। ਇਸ ਅਸਥਾਨ ਤੇ ਅੱਜ-ਕੱਲ੍ਹ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ।

ਇੰਜ ਮੁਗਲ ਬਾਦਸ਼ਾਹ ਜਹਾਂਗੀਰ ਦੇ ਪੋਤਰੇ ਅਰੰਗਜ਼ੇਬ ਨੇ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ | ਵਿਚ 11 ਨਵੰਬਰ 1675 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ।

ਪਸਿੱਧ ਰਚਨਾਵਾਂ : ਆਪ ਨੇ 59 ਸ਼ਬਦ, 57 ਸਲੋਕ ਤੋਂ 14 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਜੋ ਕਿ ਗੁਰੂ ਗੋਬਿੰਦ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਈ ਗਈ ਹੈ।

ਵਿਸ਼ਾ : ਆਪ ਦੀ ਬਾਣੀ ਦਾ ਮੂਲ ਵਿਸ਼ਾ ਹੈ ਕਿ ਸੰਸਾਰ ਚਲਾਇਮਾਨ ਹੈ। ਮਨੁੱਖ ਨੂੰ ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ | ਆਪ ਨੇ ਇਸ ਸੰਸਾਰ ਨੂੰ ਬਾਦਰ ਕੀ ਛਾਈ, ਮਿਗ ਤ੍ਰਿਸ਼ਨਾ, ਧੁੰਏ ਕਾ ਪਹਾਰ, ਸੁਪਨਾ, ਜਲ ਤੇ ਬੁਦਬੁਦਾ, ਬਾਲ ਕੀ ਭੀਤ ਨਾਲ ਤੁਲਨਾ ਕੀਤੀ ਹੈ। ਪਰਮਾਤਮਾ ਦੇ ਭਜਨ ਬਿਨਾਂ ਇਹ ਜਨਮ ਵਿਅਰਥ ਹੈ :

ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ॥

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧ ਜਲ ਕਉ ਮੀਨ॥

ਇਸ ਤਰਾਂ ਗੁਰੂ ਤੇਗ ਬਹਾਦਰ ਜੀ ਮਹਾਨ ਧਾਰਮਕ ਆਗੂ, ਸਮਾਜਕ ਸੁਧਾਰਕ, ਦੇਸ-ਪ੍ਰੇਮੀ, ਹਿੰਦ ਦੀ ਚਾਦਰ ਸਨ। ਆਪ ਦੀ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿਚ ਇਨਕਲਾਬ ਲੈ ਆਂਦਾ।

3 Comments

  1. Sohal July 4, 2019
  2. Karan July 12, 2021
  3. Gagan preet Singh September 19, 2021

Leave a Reply