Punjabi Essay on “Guru Nanak Devi Ji”, “ਸ੍ਰੀ ਗੁਰੂ ਨਾਨਕ ਦੇਵ ਜੀ”, Punjabi Essay for Class 10, Class 12 ,B.A Students and Competitive Examinations.

ਸ੍ਰੀ ਗੁਰੂ ਨਾਨਕ ਦੇਵ ਜੀ

Guru Nanak Devi Ji

ਸਿੱਖ ਧਰਮ ਦੇ ਮੋਢੀ : ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਜੀ ਦਾ ਪੰਜਾਬ ਦੇ ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਸਾਹਿਤਕ ਖੇਤਰ ਵਿਚ ਉੱਚਾ ਸਥਾਨ ਹੈ। ਆਪ ਜੀ ਦਾ ਧਰਮ ਸਰਬ-ਸਾਂਝਾ ਸੀ, ਜਿਸ ਕਰਕੇ ਆਪ ਜੀ ਨੂੰ ਹਿੰਦੂਆਂ ਦੇ ਗੁਰੂ’ ਤੇ ‘ਮੁਸਲਮਾਨਾਂ ਦੇ ਸਾਂਝੇ ਰ` ਕਿਹਾ ਜਾਂਦਾ ਹੈ।

ਬਚਪਨ ਅਤੇ ਮਾਤਾ-ਪਿਤਾ : ਆਪ ਜੀ ਦਾ ਜਨਮ 15 ਅਪ੍ਰੈਲ, 1469 ਈ. ਨੂੰ ਰਾਇ ਭੋਇ ਦੀ ਤਲਵੰਡੀ (ਅੱਜ ਕਲ੍ਹ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ, ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਸਿੱਖਾਂ ਵਿਚ ਪ੍ਰਚੱਲਿਤ ਰਿਵਾਜ਼ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।

ਭਾਰਤ ਦੀ ਸਮਾਜਿਕ ਅਤੇ ਆਰਥਿਕ ਹਾਲਤ : ਜਿਸ ਸਮੇਂ ਆਪ ਦੁਨੀਆਂ ਵਿਚ ਆਏ, ਉਸ ਸਮੇਂ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਦੁੱਖ ਭਰੀ ਸੀ। ਉਸ ਸਮੇਂ ਦੇ ਰਾਜੇ ਤੇ ਉਹਨਾਂ ਦੇ ਸਹਾਇਕ, ਵਜ਼ੀਰ ਬਆੜਾਂ ਦਾ ਰੂਪ ਹਾਰ ਕੇ ਜਨਤਾ ਦੇ ਮਾਸ ਦੀਆਂ ਬੇਟੀਆਂ ਨੋਚ ਰਹੇ ਸਨ। ਧਾਰਮਿਕ ਖੇਤਰ ਵਿਚ ਅੰਧਵਿਸ਼ਵਾਸਾਂ ਅਤੇ ਫੋਕਟ ਕਰਮ-ਕਾਂਡਾਂ ਦਾ ਬੋਲਬਾਲਾ ਸੀ। ਸਮਾਜਿਕ ਖੇਤਰ ਵਿਚ ਉਚ-ਨੀਚ ਦਾ ਜ਼ਹਿਰ ਭਾਰਤ ਦੇ ਲੋਕਾਂ ਦੀ ਰੱਗ-ਰੱਗ ਵਿਚ ਫੈਲ ਚੁੱਕਾ ਸੀ।

ਵਿੱਦਿਆ : 7 ਸਾਲ ਦੀ ਉਮਰ ਵਿਚ ਆਪ ਜੀ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਜੀ ਨੇ ਪਾਂਧੇ ਨੂੰ ਆਪਣੇ ਉੱਚੇ ਵਿਚਾਰਾਂ ਨਾਲ ਪ੍ਰਭਾਵਿਤ ਕਰ ਦਿੱਤਾ। ਆਪ ਜੀ ਨੇ ਫ਼ਾਰਸੀ ਅਤੇ ਸੰਸਕ੍ਰਿਤ ਦੀ ਸਿੱਖਿਆ ਹਾਸਿਲ ਕੀਤੀ ਅਤੇ ਹਿਸਾਬ-ਕਿਤਾਬ ਵੀ ਸਿੱਖਿਆ !

ਵਿਆਹ ਅਤੇ ਸੁਲਤਾਨਪੁਰ ਜਾਣਾ : ਆਪ ਬਚਪਨ ਤੋਂ ਹੀ ਦੁਨੀਆਂ ਦੇ ਕੰਮਾਂ-ਕਾਰਾਂ ਵੱਲੋਂ ਉਪਰਾਮ ਰਹਿੰਦੇ ਸਨ। ਮਹਿਤਾ ਕਾਲੂ ਨੇ ਆਪ ਜੀ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਕਰ ਦਿੱਤਾ, ਆਪ ਜੀ ਦੇ ਘਰ ਦੋ ਸਪੁੱਤਰ ਸ੍ਰੀ ਚੰਦ ਤੇ ਲਖਮੀ ਦਾਸ ਪੈਦਾ ਹੋਏ । ਪਰੰਤੂ ਆਪ

ਚਾਰ ਉਦਾਸੀਆਂ : ਆਪ ਨੇ ਸੰਨ 1499 ਤੋਂ ਲੈ ਕੇ 1522 ਦੇ ਸਮੇਂ ਵਿਚ ਪੂਰਬ, ਪੱਛਮ, ਉਤਰ ਤੋਂ ਦੱਖਣ ਦੀਆਂ ਚਾਰ ਉਦਾਸੀਆਂ ਕੀਤੀਆਂ। ਇਹਨਾਂ ਉਦਾਸੀਆਂ ਵਿਚ ਆਪ ਜੀ ਨੇ ਆਸਾਮ, ਲੰਕਾ, ਤਾਸ਼ਕੰਦ ਤੇ ਮੱਕਾ-ਮਦੀਨਾ ਆਦਿ ਦੀ ਯਾਤਰਾ ਕੀਤੀ। ਆਪ ਅਨੇਕਾਂ ਪੀਰਾਂ, ਫਕੀਰਾਂ, ਜੋਗੀਆਂ, ਸਫ਼ੀਆਂ, ਮੱਲਾਂ, ਕਾਜ਼ੀਆਂ ਤੇ ਪੰਡਤਾਂ ਨੂੰ ਮਿਲੇ ਅਤੇ ਉਹਨਾਂ ਨੂੰ ਆਪਣੇ ਵਿਚਾਰ ਦੱਸ ਕੇ ਸਿੱਧੇ ਰਾਹ ਪਾਇਆ। ਇਸ ਸਮੇਂ ਦੌਰਾਨ ਹੀ ਆਪ ਜੀ ਨੇ ਕਰਤਾਰਪੁਰ ਸ਼ਹਿਰ ਵਸਾਇਆ। ਆਪ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਵੀ ਮਿਲਦਾ ਹੈ।

ਵਿਚਾਰਧਾਰਾ : ਆਪ ਜੀ ਨੇ ਦੱਸਿਆ ਕਿ ਰੱਬ ਇਕ ਹੈ ਅਤੇ ਉਹ ਬ੍ਰਹਿਮੰਡ ਦੇ ਕਣਕਣ ਵਿਚ ਵੱਸਿਆ ਹੋਇਆ ਹੈ। ਆਪ ਜੀ ਨੇ ਲੋਕਾਂ ਨੂੰ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ ਦੇ ਦੰਭ-ਪਾਖੰਡ ਵਿਰੁੱਧ ਆਵਾਜ਼ ਉਠਾਈ। ਆਪ ਜੀ ਨੇ ਇਸਤਰੀ ਨੂੰ ‘ਰਾਜਿਆਂ ਦੀ ਨਹੀਂ, ਆਖ ਕੇ ਸਤਿਕਾਰਿਆ ਤੇ ਹਿਸਥ ਜੀਵਨ ਨੂੰ ਸਭ ਧਰਮਾਂ ਤੋਂ ਉੱਤਮ ਦੱਸਿਆ।

ਮਹਾਨ ਕਵੀ ਅਤੇ ਸੰਗੀਤਕਾਰ : ਗੁਰੂ ਨਾਨਕ ਦੇਵ ਜੀ ਇਕ ਮਹਾਨ ਕਵੀ ਅਤੇ ਸੰਗੀਤਕਾਰ ਸਨ। ਆਪ ਨੇ 19 ਰਾਗਾਂ ਵਿਚ ਬਾਣੀ ਰਚੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।‘ਜਪੁਜੀ ਸਾਹਿਬ’ ਆਪ ਜੀ ਦੀ ਇਕ ਮਹਾਨ ਰਚਨਾ ਹੈ।

ਨਿੱਡਰ ਦੇਸ਼-ਭਗਤ : ਆਪ ਇਕ ਨਿੱਡਰ ਦੇਸ਼-ਭਗਤ ਸਨ। ਸੰਨ 1521 ਈ. ਵਿਚ ਬਾਬਰ ਦੇ ਭਾਰਤ ਉੱਪਰ ਹਮਲੇ ਅਤੇ ਉਸ ਦੁਆਰਾ ਭਾਰਤ ਵਿਚ ਮਚਾਈ ਲੁੱਟ-ਖਸੁੱਟ ਅਤੇ ਇਸਤਰੀਆਂ ਦੀ ਬੇਪੱਤੀ ਵਿਰੁੱਧ ਆਵਾਜ਼ ਉਠਾਉਂਦਿਆਂ ਆਪ ਜੀ ਨੇ ਰੱਬ ਨੂੰ ਉਲ੍ਹਾਮਾ ਦਿੰਦਿਆਂ ਕਿਹਾ :

ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।

ਅੰਤਿਮ ਸਮਾਂ : ਆਪ ਜੀ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਬਿਤਾਇਆ। ਇੱਥੇ ਹੀ ਆਪ ਜੀ ਨੇ ਭਾਈ ਲਹਿਣਾ ਨੂੰ ਆਪਣੀ ਗੱਦੀ ਦਾ ਵਾਰਸ ਚੁਣਿਆ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਸੁਸ਼ੋਭਿਤ ਕੀਤਾ। ਇੱਥੇ ਹੀ ਆਪ ਸੰਨ 1539 ਈ. ਨੂੰ ਜੋਤੀ ਜੋਤ ਸਮਾ ਗਏ।

Leave a Reply