Punjabi Essay on “Garmiya vich Rukhan di Chav”, “ਗਰਮੀਆਂ ਵਿੱਚ ਰੁੱਖਾਂ ਦੀ ਛਾਂ”, Punjabi Essay for Class 10, Class 12 ,B.A Students and Competitive Examinations.

ਗਰਮੀਆਂ ਵਿੱਚ ਰੁੱਖਾਂ ਦੀ ਛਾਂ

Garmiya vich Rukhan di Chav

 

ਰੁੱਖ ਸਾਡੇ ਜੀਵਨ ਲਈ ਅਤਿਅੰਤ ਲਾਭਦਾਇਕ ਹਨ। ਇਹ ਸਾਨੂੰ ਬਹੁਤ  ਕੁੱਝ ਦਿੰਦੇ ਹਨ। ਇਹ ਪੰਛੀਆਂ ਨੂੰ ਸਹਾਰਾ ਦਿੰਦੇ ਹਨ। ਗਰਮੀਆਂ ਵਿੱਚ ਇਹਨਾਂ ਦੀ ਛਾਂ ਬੜੀ ਸੁਖਦਾਇਕ ਲੱਗਦੀ ਹੈ। ਜਦੋਂ ਗਰਮੀਆਂ ਵਿੱਚ ਖਾਸ ਕਰਕੇ ਮਈਜੂਨ ਦੇ ਮਹੀਨੇ ਵਿੱਚ ਸੂਰਜ ਤੇਜ਼ ਹੁੰਦਾ ਹੈ, ਗਰਮ ਹਵਾਵਾਂ ਚਲਦੀਆਂ ਹਨ। ਉਸ । ਸਮੇਂ ਹਰ ਕੋਈ, ਚਾਹੇ ਮਨੁੱਖ ਹੋਵੇ ਜਾਂ ਜਾਨਵਰ ਤੇ ਪੰਛੀ ਰੁੱਖਾਂ ਵੱਲ ਭੱਜਦਾ ਹੈ। ਜਿਹੜਾ ਕੋਈ ਘਰ ਵਿੱਚ ਹੁੰਦਾ ਹੈ, ਉਹ ਆਪਣੇ ਵਿਹੜੇ ਜਾਂ ਘਰ ਦੇ ਬਾਹਰ ਲੱਗੇ ਰੁੱਖ ਹੇਠ ਬੈਠ ਕੇ ਆਪਣਾ ਕੰਮ ਕਰਦਾ ਹੈ। ਜਿਹੜਾ ਘਰ ਤੋਂ ਬਾਹਰ ਹੁੰਦਾ ਹੈ ਉਹ ਵੀ ਰੁੱਖਾਂ ਦੀ ਛਾਂ ਲੱਭਦਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕ ਆਮ ਤੌਰ ਤੇ ਰੁੱਖਾਂ ਦੀ ਛਾਂ ਨਾਲ ਜੁੜੇ ਰਹਿੰਦੇ ਹਨ। ਕੁਝ ਬਜ਼ੁਰਗ ਰੁੱਖਾਂ ਹੇਠ ਬੈਠ ਕੇ ਤਾਸ਼ ਖੇਡਦੇ ਹਨ। ਅਕਸਰ ਰਿਕਸ਼ਾ ਚਲਾਉਣ ਵਾਲੇ ਵੀ ਰੁੱਖਾਂ ਦੇ ਹੇਠ ਹੀ ਰਿਕਸ਼ੇ ਲੈ ਕੇ ਖੜੇ। ਹੁੰਦੇ ਹਨ। ਪਿੰਡਾਂ ਵਿੱਚ ਬੋਹੜਾਂ ਤੇ ਪਿੱਪਲਾਂ ਹੇਠ ਮੰਡਲੀਆਂ ਤੇ ਢਾਣੀਆਂ ਬੈਠਦੀਆਂ ਹਨ। ਵਿਗਿਆਨ ਨੇ ਬੇਸ਼ੱਕ ਤਰੱਕੀ ਕਰ ਲਈ ਹੈ ਪਰ ਜੋ ਸੁੱਖ ਰੁੱਖਾਂ ਦੀ ਛਾਂ ਹੇਠ ਮਿਲਦਾ ਹੈ ਉਹ ਏਅਰ ਕੰਡੀਸ਼ਨ ਤੇ ਪੱਖੇ, ਕੂਲਰ ਵੀ ਨਹੀਂ ਦੇ ਸਕਦੇ। ਪੱਖਿਆਂ ਦੀ ਹਵਾ ਗਰਮ ਹੁੰਦੀ ਹੈ, ਪਰ ਰੁੱਖਾਂ ਦੀ ਛਾਂ ਬੇਹੱਦ ਠੰਢੀ। ਇਹ ਸਾਨੂੰ ਬਿਨਾਂ ਪੈਸੇ ਖ਼ਰਚੇ ਤੋਂ ਪ੍ਰਾਪਤ ਹੁੰਦੀ ਹੈ। ਇਹ ਤਾਂ ਕੁਦਰਤੀ ਏਅਰ ਕੰਡੀਸ਼ਨ ਹੈ। ਪੱਕੇ ਮਕਾਨ ਵੀ ਗਰਮੀਆਂ ਵਿੱਚ ਤਪਦੇ ਹਨ। ਰੁੱਖ ਦੀ ਛਾਂ ਹੇਠ ਬੈਠਦਿਆਂ ਹੀ ਸਰੀਰ ਨੂੰ ਠੰਢਕ ਮਿਲਦੀ ਹੈ। ਰੁੱਖਾਂ ਉੱਪਰ ਬੈਠੇ ਪੰਛੀਆਂ ਦੀਆਂ ਚਹਿਚਹਾਉਦੀਆਂ ਅਵਾਜ਼ਾਂ ਮਨ ਨੂੰ ਵੀ ਠੰਢਕ ਦਿੰਦੀਆਂਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਰੁੱਖਾਂ ਦੀ ਛਾਂ ਦੇ ਆਨੰਦ ਦਾ ਮੁਕਾਬਲਾ ਕੋਈ ਪੱਕਾ ਮਕਾਨ, ਪੱਖਾ, ਕੂਲਰ ਜਾਂ ਏਅਰ ਕੰਡੀਸ਼ਨ ਨਹੀਂ ਕਰ ਸਕਦਾ।

2 Comments

  1. Anchalpreet Patwalia July 4, 2019
  2. Anchalpreet Patwalia July 4, 2019

Leave a Reply