Punjabi Essay on “Computer ka Badh raha Prabhav”, “ਕੰਪਿਊਟਰ ਦਾ ਵਧ ਰਿਹਾ ਪ੍ਰਭਾਵ”, Punjabi Essay for Class 10, Class 12 ,B.A Students and Competitive Examinations.

ਕੰਪਿਊਟਰ ਦਾ ਵਧ ਰਿਹਾ ਪ੍ਰਭਾਵ

Computer ka Badh raha Prabhav

 

 

ਕੰਪਿਉਟਰ ਕੀ ਹੈ ? : ਇਹ ਇਕ ਅਜਿਹੀ ਇਲੈਕਟ੍ਰਾਨਿਕ ਮਸ਼ੀਨ ਹੈ ਜਿਸ ਦੇ ਤਿੰਨ ਭਾਗ ਹੁੰਦੇ ਹਨ-ਆਦਾਨ ਭਾਗ, ਕੇਂਦਰੀ ਅਤੇ ਪ੍ਰਦਾਨ ਭਾਗ ਆਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਂਦੀ ਸੂਚਨਾ ਦਿੰਦੇ ਹਾਂ ਤੇ ਪਦਾਨ ਭਾਗ ਸਾਨੂੰ ਲੋੜੀਦੇ ਨਤੀਜੇ ਕੱਢ ਕੇ ਦਿੰਦਾ ਹੈ। ਕੇਂਦਰੀ ਭਾਗ ਨੂੰ C.P.U. (ਸੈਂਟਰਲ ਪ੍ਰੋਸੈਸਿੰਗ ਯੂਨਿਟ) ਕਿਹਾ ਜਾਂਦਾ ਹੈ। ਇਹੋ ਹੀ ਕੰਪਿਊਟਰ ਦਾ ਦਿਮਾਗ ਹੁੰਦਾ ਹੈ। ਕੰਪਿਊਟਰ ਦੇ ਦੋ ਭਾਗ ਹੁੰਦੇ ਹਨ। ਇਕ ਹੈ ਹਾਰਡਵੇਅਰ : ਜੋ ਕੁਝ ਦਿਸਦਾ ਹੈ, ਜਿਵੇਂ ਮਾਨੀਟਰ, ਸੀ.ਪੀ.ਯੂ ., ਕੀ-ਬੋਰਡ , ਸਪੀਕਰ, ਡਿਸਕ, ਡਿਸਕ ਪ੍ਰਿੰਟਰ, ਮਾਊਸ ਆਦਿ ਸਮਾਨ ਹਾਰਡਵੇਅਰ ਦਾ ਹਿੱਸਾ ਹਨ।

ਦੂਜਾ ਭਾਗ ਹੈ ਸਾਫ਼ਟਵੇਅਰ : ਕੋਈ ਕੰਮ ਕਰਨ ਲਈ ਕੰਪਿਊਟਰ ਨੂੰ ਦੇਣ ਵਾਲੀਆਂ ਹਿਦਾਇਤਾਂ ਦੀ ਲੜੀ ਨੂੰ ਸਾਫ਼ਟਵੇਅਰ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਅਸੀਂ ਜੋ ਫਲਾਪੀ ਜਾਂ ਸੀ.ਡੀ. ਲੈਂਦੇ ਹਾਂ, ਉਹ ਹਾਰਡਵੇਅਰ ਹੈ, ਉਸ ਅੰਦਰ ਜੋ ਫੀਡ ਕੀਤਾ ਹੋਇਆ ਹੈ, ਉਹ ਸਾਫ਼ਟਵੇਅਰ ਹੈ।

 

ਕੰਪਿਊਟਰ ਦੀ ਵਰਤੋਂ : ਅੱਜ ਮਨੁੱਖ 21ਵੀਂ ਸਦੀ ਵਿਚ ਵਿਚਰ ਰਿਹਾ ਹੈ। ਉਸ ਕੋਲ ਰੁਝੇਵਿਆਂ ਭਰੀ ਜ਼ਿੰਦਗੀ ਹੈ।ਵਿਹਲ ਨਹੀਂ ਹੈ ਤੇ ਨਾ ਹੀ ਬੇਲੋੜਾ ਵਕਤ ਹੈ। ਇਸ ਯੁੱਗ ਵਿਚ ਹਰ ਕੋਈ ਆਪਣੇ ਕੰਮ ਨੂੰ ਛੇਤੀ ਤੋਂ ਛੇਤੀ ਤੇ ਚੰਗੇ ਤੋਂ ਚੰਗਾ ਕਰਨਾ ਚਾਹੁੰਦਾ ਹੈ । ਮਨੁੱਖ ਦੀ ਇਸ ਸੋਚ ਨੂੰ ਸਾਰਥਕ ਬਣਾਇਆ ਹੈ ਕੰਪਿਉਟਰ ਨੇ। ਇਸ ਰਾਹੀਂ ਕੰਮ ਛੇਤੀ ਤੇ ਸਹੀ ਹੁੰਦਾ ਹੈ ਤੇ ਸਾਂਭਿਆ ਵੀ ਰਹਿੰਦਾ ਹੈ । ਅਸੀਂ ਕਿਸੇ ਵੀ ਵੇਲੇ ਕੋਈ ਵੀ ਫ਼ਾਈਲ ਖੋਲ ਕੇ ਪਿਛਲੇ ਹੋਏ ਕੰਮਾਂ ਤੋਂ ਸਹਾਇਤਾ ਲੈ ਸਕਦੇ ਹਾਂ। ਇਸ ਦੇ ਨਾਲ ਪਿੰਟਰ ਵੀ ਲੱਗਾ ਹੋਇਆ ਹੁੰਦਾ ਹੈ। ਜੋ ਕੁਝ ਅਸੀਂ ਕੰਪਿਊਟਰ ਵਿਚ ਫੀਡ ਕੀਤਾ, ਉਹ ਪੇਪਰ ‘ਤੇ ਛਪ ਕੇ ਆਪਣੇ-ਆਪ ਬਾਹਰ ਆ ਜਾਂਦਾ ਹੈ। ਕੰਪਿਊਟਰ ਦਾ ਪਸਾਰਾ ਅੱਜ ਹਰ ਜਗਾ ਹੈ ਜਿਵੇਂ ਸਿਹਤ, ਕਲਾ, ਵਿਗਿਆਨ, ਹਿਸਾਬ ਆਦਿ ਵਿਚ। ਉਹ ਧਰਤੀ, ਅਕਾਸ਼ ਕਿਤੇ ਵੀ ਮਨੁੱਖ ਦਾ ਮਦਦਗਾਰ ਹੈ; ਜਿਵੇਂ :

ਕੰਮ-ਕਾਜੀ ਦਫ਼ਤਰਾਂ ਵਿਚ ਵਰਤੋਂ : ਕੰਪਿਊਟਰ ਦਾ ਸਭ ਤੋਂ ਵੱਧ ਪ੍ਰਭਾਵ ਆਮ ਕੰਮ-ਕਾਜ ਦੇ ਸਥਾਨਾਂ ‘ਤੇ ਪਿਆ ਹੈ। ਦਫ਼ਤਰਾਂ ਤੇ ਫੈਕਟਰੀਆਂ ਵਿਚ ਇਸ ਨੇ ਵੱਡੇ ਤੋਂ ਵੱਡੇ ਤੇ ਗੁੰਝਲਦਾਰ ਕੰਮਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ ਜਿਸ ਨਾਲ ਸਹੁਲਤਾਂ ਵਿਚ ਵਾਧਾ । ਹੋਇਆ ਹੈ । ਪਹਿਲਾਂ ਇਕ ਕੰਮ ਲਈ ਕਈ-ਕਈ ਰਜਿਸਟਰ ਲਾਉਣੇ ਪੈਂਦੇ ਸਨ, ਹਿਸਾਬ-ਕਿਤਾਬ ਤੇ ਵੇਰਵਾ ਵੀ ਵੱਖਰਾ ਰੱਖਿਆ ਜਾਂਦਾ ਸੀ। ਉਸ ਵਿਚ ਕਈ ਵਾਰ ਗਲਤੀਆਂ ਦੀ ਵੀ ਸੰਭਾਵਨਾ ਬਣੀ ਰਹਿੰਦੀ ਸੀ ਪਰ ਕੰਪਿਊਟਰ ਨਾਲ ਅਜਿਹਾ ਬੇਲੋੜਾ ਕੰਮ ਘਟ ਗਿਆ ਹੈ। ਜਿਵੇਂ ਕਿਸੇ ਸਕੂਲ, ਕਾਲਜ ਜਾਂ ਕਿਸੇ ਵੀ ਸੰਸਥਾ ਦਾ ਵੇਰਵਾ ਤੇ ਰਿਕਾਰਡ ਵੱਖ-ਵੱਖ ਫ਼ਾਈਲਾਂ, ਰਜਿਸਟਰਾਂ ਵਿਚ ਹੋਣ ਦੀ ਬਜਾਏ ਕੰਪਿਊਟਰੀਕ੍ਰਿਤ ਹੁੰਦਾ ਹੈ । ਹਰ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਸੂਚਨਾ ਇਸ ਵਿਚ ਸਾਂਭੀ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਮਸ਼ੀਨੀ ਟਾਈਪਿੰਗ ਦਾ ਕੰਮ ਖ਼ਤਮ ਹੋ ਗਿਆ ਹੈ।ਟਾਈਪਿੰਗ ਵੀ ਇੱਥੇ ਕੀਤੀ ਜਾਂਦੀ ਹੈ। ਕਮਾਲ ਦੀ ਗੱਲ ਹੈ ਕਿ ਤਿੰਨੇ ਭਾਸ਼ਾਵਾਂ-ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੀ ਟਾਈਪਿੰਗ ਦਾ ਪ੍ਰਬੰਧ ਇਕੋ ਸਿਸਟਮ ਵਿਚ ਹੀ ਹੁੰਦਾ ਹੈ।

ਬੈੰਕਾਂ ਵਿਚ ਵਰਤੋਂ : ਕੋਈ ਸਮਾਂ ਸੀ ਜਦੋਂ ਬੈਂਕਾਂ ਵਿਚ ਖ਼ਾਤਿਆਂ ਦਾ ਹਿਸਾਬ-ਕਿਤਾਬ ਰੱਖਣ ਲਈ ਵੱਖਰੇ-ਵੱਖਰੇ ਰਜਿਸਟਰ ਬਣਾਏ ਜਾਂਦੇ ਹਨ ਪਰ ਹੁਣ ਕੰਪਿਉਟਰ ਦੀ ਸਹਾਇਤਾ ਨਾਲ ਅਸੀਂ ਇਸ ਵਿਚ ਅਨੇਕਾਂ ਹੀ ਗਾਹਕਾਂ ਦਾ ਰਿਕਾਰਡ ਸਹਿਜੇ ਹੀ ਰੱਖ ਸਕਦੇ ਹਾਂ। ਉਸ ਨੂੰ ਮਿੰਟਾ-ਸਕਿੰਟਾਂ ਵਿਚ ਖੁਲ ਕ ਪੂਰਾ ਵੇਰਵਾ ਚੈੱਕ ਕਰ ਸਕਦੇ ਹਾਂ । ਇਸ ਤੋਂ ਇਲਾਵਾ ਅਸੀਂ ਕਿਸੇ ਥਾਂ ਵੀ ਆਪਣੇ ਖਾਤੇ ਵਿੱਚ ਰਕਮ ਜਮਾਂ ਕਰਵਾ ਕਦਵਾ ਸਕਦੇ ਹਾਂ। ਕੰਪਿਊਟਰੀਕ੍ਰਿਤ ਬੈਂਕਾਂ ਨੈੱਟਵਰਕ ਰਾਹੀਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ।

 

ਵਿੱਦਿਆ ਦੇ ਖੇਤਰ ਵਿਚ : ਵਿਦਿਆਰਥੀ ਕੰਪਿਊਟਰਾਂ ਰਾਹੀਂ ਅਨੇਕਾਂ ਯੂਨੀਵਰਸਿਟੀਆਂ ਤੋਂ ਜਾਣਕਾਰੀ ਹਾਸਲ ਕਰ ਸਕਦਾ ਹੈ। ਇੰਟਰਨੈੱਟ ਦੀ ਮਦਦ ਨਾਲ ਉਹ ਵਿਗਿਆਨਕ ਕਾਢਾਂ ਬਾਰੇ ਜਾਣਕਾਰੀ ਆਪਣੇ ਸਕੂਲ ਜਾਂ ਫਿਰ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ। hਲੇਬਲ, ਰਿਜ਼ਲਟ, ਅਸਾਮੀਆਂ ਆਦਿ ਦਾ ਕੰਪਿਊਟਰੀਕ੍ਰਿਤ ਹੋ ਗਿਆ ਹੈ। ਅੱਜ-ਕੱਲ੍ਹ ਕੰਪਿਊਟਰ ਰਾਹੀਂ ਕਈ ਸਕੂਲਾਂ-ਕਾਲਜਾਂ ਦੀ ਪੜਾਈ ਹੋ ਰਹੀ ਹੈ। ਸਕੂਲਾਂ-ਕਾਲਜਾਂ ਨੂੰ ਇਕ-ਦੂਜੇ ਨਾਲ ਆਪਸ ਵਿਚ ਜੋੜਿਆ ਜਾ ਰਿਹਾ ਹੈ। ਇਸ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਕੰਪਿਊਟਰ ਨੂੰ ਇਕ ਵਿਸ਼ੇ ਵਜੋਂ ਪੜਾਇਆ ਜਾਣ ਲੱਗ ਪਿਆ ਹੈ ਤੇ ਇਸ ਤੋਂ ਇਲਾਵਾ ਇਸ ਦੇ ਭਿੰਨ-ਭਿੰਨ ਕੋਰਸ ਵੀ ਹਨ ਤਾਂ ਜੋ ਅੱਜ ਦਾ ਵਿਦਿਆਰਥੀ ਸਮੇਂ ਦਾ ਹਾਣੀ ਬਣ ਸਕੇ।

ਸਿਹਤ ਦੇ ਖੇਤਰ ਵਿਚ : ਮਨੁੱਖੀ ਸਰੀਰ ਦੀ ਅੰਦਰੂਨੀ ਜਾਂਚ ਕਰਨ ਲਈ ਕਈ ਸਕੈਨਿੰਗ ਮਸ਼ੀਨਾਂ ਆ ਗਈਆਂ ਹਨ ਤੇ ਇਲਾਜਪ੍ਰਣਾਲੀ ਵਿਚ ਹੁਣ ਹਰ ਬਿਮਾਰੀ ਨੂੰ ਇਸ ਦੀ ਮਦਦ ਨਾਲ ਲੱਭਿਆ ਜਾ ਰਿਹਾ ਹੈ ਤੇ ਆਪਰੇਸ਼ਨ ਵੀ ਹੋ ਰਹੇ ਹਨ।

ਸੰਚਾਰ ਦੇ ਖੇਤਰ ਵਿਚ : ਮੋਬਾਈਲ , ਲੈਪਟਾਪ, ਈਮੇਲ, ਕੋਰੀਅਰ ਆਦਿ ਦੀਆਂ ਸਹੂਲਤਾਂ ਮਿਲ ਰਹੀਆਂ ਹਨ।

 

ਫ਼ੈਸ਼ਨ ਤੇ ਡਿਜ਼ਾਈਨਿੰਗ ਦੇ ਖੇਤਰ ਵਿਚ : ਇਸ ਰਾਹੀਂ ਕੱਪੜਿਆਂ ਦੇ ਰੰਗ, ਡਿਜ਼ਾਈਨ, ਮੈਚਿੰਗ, ਘਰਾਂ ਵਿਚ , ਦਫਤਰਾਂ ਵਿਚ ਪੇਂਟ ਦੇ ਰੰਗਾਂ ਦੀ ਚੋਣ ਆਦਿ, ਮਕਾਨਾਂ, ਦੁਕਾਨਾਂ ਤੇ ਇਮਾਰਤਾਂ ਦੇ ਨਕਸ਼ੇ ਆਦਿ ਸਭ ਕੁਝ ਕੰਪਿਊਟਰ ਦੀ ਬਦੌਲਤ ਬਣ ਰਹੇ ਹਨ।

ਜੋਤਸ਼ ਵਿੱਦਿਆ ਦੇ ਖੇਤਰ ਵਿਚ : ਇਸ ਦੀ ਵਰਤੋਂ ਨਾਲ ਜੋਤਸ਼ੀਆਂ ਨੇ ਵੀ ਆਪਣਾ ਕੰਮ ਸੌਖਾ ਕਰ ਲਿਆ ਹੈ, ਜਨਮ-ਕੁੰਡਲੀਆਂ । ਟੇਵੇ, ਰਾਸ਼ੀਫਲ, ਗ੍ਰਹਿ-ਚਾਲ, ਦਿਸ਼ਾਵਾਂ ਅਤੇ ਉਨ੍ਹਾਂ ਦੇ ਉਪਾਅ ਆਦਿ ਸਭ ਕੰਪਿਊਟਰ ਰਾਹੀਂ ਹੋ ਰਹੇ ਹਨ।

ਪੁਲਾੜ ਦੇ ਖੇਤਰ ਵਿਚ : ਕੰਪਿਊਟਰ ਦੀ ਮਦਦ ਨਾਲ ਅੱਜ ਦਾ ਮਨੁੱਖ ਚੰਨ ‘ਤੇ ਹੀ ਨਹੀਂ ਬਲਕਿ ਮੰਗਲ ਗ੍ਰਹਿ ‘ਤੇ ਵੀ ਪਹੁੰਚ ਚੁੱਕਾ ਹੈ। ਧਰਤੀ ਤੇ ਬੈਠ ਕੇ ਮਨੁੱਖ ਪੁਲਾੜ ਵਿਚ ਜਿੰਨੇ ਵੀ ਕੇ ਮਨੁੱਖ ਉਸ ਨਾਲ ਸੰਪਰਕ ਬਣਾਈ ਰੱਖਦਾ ਹੈ।

ਮੌਸਮ ਬਾਰੇ ਜਾਣਕਾਰੀ : ਕੰਪਿਊਟਰ ਦੀ ਮਦਦ ਨਾਲ ਸਾਨੂੰ ਮੌਸਮ ਦਾ ਹਾਲ ਪਤਾ ਲਗਦਾ ਰਹਿੰਦਾ ਹੈ। ਗਲੋਬਲ ਵਾਰਮਿੰਗ ਦੇ ਕੀ ਭਿਆਨਕ ਸਿੱਟੇ ਨਿਕਲਣ ਵਾਲੇ ਹਨ ਜਾਂ ਧਰਤੀ ਤੇ ਗ੍ਰਹਿਆਂ ਦਾ ਕੀ ਅਸਰ ਹੈ ? ਆਦਿ ਬਾਰੇ ਜਾਣਕਾਰੀ ਕੰਪਿਉਟਰ ਤੋਂ ਹੀ ਮਿਲਦੀ ਹੈ। ਕੁਦਰਤੀ ਕਰੋਪੀਆਂ ਬਾਰੇ ਵੀ ਪਹਿਲਾਂ ਤੋਂ ਪਤਾ ਲਾਉਣ ਦੇ ਜਤਨ ਹੋ ਰਹੇ ਹਨ ਤਾਂ ਜੋ ਵਕਤ ਸਿਰ ਸੰਭਲਿਆ ਜਾ ਸਕੇ ।

ਰਿਜ਼ਰਵੇਸ਼ਨ ਦੇ ਖੇਤਰ ਵਿਚ : ਕੰਪਿਊਟਰ ਦੀ ਸਹਾਇਤਾ ਨਾਲ ਅਸੀਂ ਹਵਾਈ ਤੇ ਰੇਲਵੇ ਦੀਆਂ ਟਿਕਟਾਂ ਦੀ ਰਿਜ਼ਰਵੇਸ਼ਨ ਕਰਵਾ ਸਕਦੇ ਹਾਂ। ਸਾਨੂੰ ਸਟੇਸ਼ਨਾਂ ਤੇ ਜਾ ਕੇ ਘੰਟਿਆਂ-ਬੱਧੀ ਲਾਈਨਾਂ ਵਿਚ ਨਹੀਂ ਲੱਗਣਾ ਪੈਂਦਾ।

ਅਪਰਾਧ ਤੇ ਅਪਰਾਧੀਆਂ ਦਾ ਪਤਾ ਲਾਉਣ ਸਬੰਧੀ: ਅੱਜ-ਕੋਲ਼ ਕੋਈ ਵੀ ਅਪਰਾਧੀ ਆਪਣੇ-ਆਪ ਨੂੰ ਦੋਸ਼-ਮੁਕਤ ਨਹੀਂ ਸਮਝਾ ਸਕਦਾ ਕਿਉਂਕਿ ਕੰਪਿਊਟਰ ਨਾਲ ਮੁਜਰਮਾਂ ਦੀਆਂ ਫੋਟੋਆਂ ਛਪ ਸਕਦੀਆਂ ਹਨ। ਅਪਰਾਧੀ ਦੇ ਕਿੰਗਰ-ਪਿਟਸ ਲੈਣੇ ਹਾਂ ਦੀਆਂ ਗੱਲਾਂ ਹੋ ਗਈਆਂ ਹਨ। ਹੁਣ ਤਾਂ ਅਜਿਹੇ ਯੰਤਰ ਆ ਗਏ ਹਨ ਜਿਹੜੇ ਮਨੁੱਖ ਦੁਆਰਾ ਬੋਲਿਆ ਗਿਆ ਝਨ ਵੀ ਦੱਸ ਸਕਦੇ ਹਨ। ਪਕੜਨ ਵਾਲਾ ਯੰਤਰ’ ਮਨੁੱਖ ਨੂੰ ਆਪਣੇ ਸਵਾਲਾਂ ਨਾਲ ਹੀ ਬਕਾ ਲੈਂਦਾ ਹੈ।

ਸਾਰੰਸ਼ : ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਕੰਪਿਊਟਰ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਨੇ ਮਨੁੱਖੀ ਜੀਵਨ ਦੀਆਂ ਮੁਸ਼ਕਿਲਾਂ ਨੂੰ ਅਸਾਨ ਕਰ ਦਿੱਤਾ ਹੈ । ਹਿਸਾਬ-ਕਿਤਾਬ ਤੋਂ ਲੈ ਕੇ ਹਿਮੰਡ ਦੇ ਹਰ ਕੋਨੇ ਤੱਕ ਇਸ ਦੀ ਵਰਤੋਂ ਹੋ ਰਹੀ ਹੈ। ਅਸਲ । ਬਾਰੇ ਕੰਮ ਇੰਟਰਨੈੱਟ ਰਾਹੀਂ ਹੀ ਸੰਭਵ ਹਨ । ਵੈੱਬਸਾਈਟਾਂ ਖੋਲ੍ਹ ਕੇ ਕਈ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਦਾਖਲੇ ਸੰਬੰਧੀ ਸੂਚਨਾਵਾਂ, ਨਤੀਜੇ, ਆਨ-ਲਾਈਨ ਪ੍ਰੀਖਿਆਵਾਂ, ਨੌਕਰੀ ਲਈ ਅਸਾਮੀਆਂ, ਬਿੱਲਾਂ ਦੀ ਅਦਾਇਗੀ, ਘਰੇਲੂ ਵਰਤਣ ਵਾਲੇ ਕੰਪੂਟੇਰੀਜ਼ਡ ਸਮਾਨ ਜਿਵੇਂ ਵਾਸ਼ਿੰਗ-ਮਸ਼ੀਨਾਂ, ਗੀਜ਼ਰ, ਮਾਈਕਰੋਵੇਵ-ਓਵਨ ਆਦਿ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਵਿਦਿਆਰਥੀ ਵਰਗ ਇਸ ਤੋਂ ਬਹੁਤ ਸਾਰਾ ਲਾਭ ਪ੍ਰਾਪਤ ਕਰਦੇ ਹਨ। ਛੋਟੇ ਬੱਚੇ ਵੀ ਅੱਜ-ਕੱਲ੍ਹ ਕੰਪਿਉਟਰ ਤੋਂ ਵਧੇਰੇ ਪ੍ਰਭਾਵਤ ਹੁੰਦੇ ਹਨ। ਉਹ ਗਿਆਨ-ਵਧਾਊ ਸਮਗਰੀ ਮਨਪ੍ਰਚਾਵੇ ਲਈ ਗੇਮਾਂ ਤੇ ਦਿਮਾਗੀ ਕਸਰਤ ਵਾਲੀਆਂ ਸੀ.ਡੀਜ਼ ਲਿਆ ਕੇ ਕੰਪਿਊਟਰ ਤੇ ਵੇਖ ਸਕਦੇ ਹਨ। ਗੱਲ ਕੀ, ਕੰਪਿਊਟਰ ਦੀ ਮਦਦ ਨਾਲ ਅਸੰਭਵ ਕੁਝ ਵੀ ਨਹੀਂ ਰਹਿੰਦਾ। ਲੋੜ ਹੈ ਕੰਪਿਊਟਰ ਦੀ ਸਹੀ ਵਰਤੋਂ ਕਰਨ ਦੀ।

Leave a Reply