Punjabi Essay on “Bus Added a Drish”, “ਬੱਸ-ਅੱਡੇ ਦਾ ਦ੍ਰਿਸ਼”, Punjabi Essay for Class 10, Class 12 ,B.A Students and Competitive Examinations.

ਬੱਸ-ਅੱਡੇ ਦਾ ਦ੍ਰਿਸ਼

Bus Added a Drish

ਬਸਾਂ ਦੇ ਅੱਡੇ ਤੇ ਹਮੇਸ਼ਾ ਚਹਿਲ-ਪਹਿਲ ਦਿਖਾਈ ਦਿੰਦੀ ਹੈ। ਹਰ ਕੋਈ ਆਪਣਾ ਸਮਾਨ ਚੁੱਕ ਕੇ ਇੱਧਰ-ਉੱਧਰ ਭਰਿਆ ਦਿਖਾਈ ਦਿੰਦਾ ਹੈ। ਕੋਈ ਕੰਡਕਟਰ ਨੂੰ ਬੱਸ ਬਾਰੇ ਪੁੱਛ ਰਿਹਾ ਹੁੰਦਾ ਹੈ। ਕੰਡਕਟਰ ਵੀ ਉੱਚੀ-ਉੱਚੀ ਹੋਕੇ ਦੇ ਰਹੇ ਹੁੰਦੇ ਹਨ। ਲੋਕ ਟਿਕਟਾਂ ਲੈ ਕੇ ਬੱਸਾਂ ਵਿੱਚ ਚੜ ਰਹੇ ਹੁੰਦੇ ਹਨ। ਲੋਕਾਂ ਨੇ ਬੈਗ ਗਲਾਂ ਵਿੱਚ ਪਾਏ ਹੁੰਦੇ ਹਨ ਤੇ ਦੌੜ ਰਹੇ ਹੁੰਦੇ ਹਨ ਕਿ ਬੱਸ ਨਿਕਲ ਨਾ ਜਾਵੇ। ਜਿਹਨਾਂ ਨੇ ਦੁਰ ਦਾ ਸਫ਼ਰ ਕਰਨਾ ਹੁੰਦਾ ਹੈ ਉਹਨਾਂ ਨੇ ਵੱਡੇ-ਵੱਡੇ ਅਟੈਚੀਕੇਸ ਤੇ ਟਰੰਕ ਵੀ ਫੜੇ ਹੁੰਦੇ ਹਨ। ਕੰਡਕਟਰ ਉਹਨਾਂ ਨੂੰ ਟਰੰਕਾਂ ਨੂੰ ਬੱਸ ਦੇ ਉੱਪਰ ਚੜਾਉਣ ਦੀ ਹਦਾਇਤ ਦਿੰਦੇ ਹਨ। ਭਿੰਨ-ਭਿੰਨ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਆਪਣੇ-ਆਪਣੇ ਨੰਬਰ ਤੇ ਖੜੀਆਂ ਹੁੰਦੀਆਂ ਹਨ। ਹਰ ਕੰਡਕਟਰ ਬੱਸ ਦੀ ਬਾਰੀ ਅੱਗੇ ਖੜਾ ਹੋ ਕੇ ਟਿਕਟਾਂ ਦੇ ਰਿਹਾ ਹੁੰਦਾ ਹੈ। ਲੋਕ ਲਾਈਨ ਬਣਾ ਕੇ ਟਿਕਟਾਂ ਲੈਂਦੇ ਜਾਂਦੇ ਹਨ ਤੇ ਬੱਸ ਵਿੱਚ ਸਵਾਰ ਹੁੰਦੇ ਜਾਂਦੇ ਹਨ। ਕਈ ਲੋਕ ਲਾਈਨ ਤੋੜ ਕੇ ਅੱਗੇ ਆਉਣ ਦੀ ਕੋਸ਼ਸ਼ ਕਰਦੇ ਹਨ ਜਿਸ ਕਰਕੇ ਕਈ ਵਾਰ ਸਵਾਰੀਆਂ ਵਿੱਚ ਤੂੰ-ਤੂੰ, ਮੈਂ-ਮੈਂ ਵੀ ਹੋ ਜਾਂਦੀ ਹੈ। ਜਦੋਂ ਬੱਸ ਦੇ ਚਲਣ ਦਾ ਸਮਾਂ ਹੁੰਦਾ ਹੈ ਤਾਂ ਕੰਡਕਟਰ ਸੀਟੀ ਵਜਾਉਂਦਾ ਹੈ ਤੇ ਡਰਾਈਵਰ ਆਪਣੀ ਸੀਟ ਉਪਰ ਬੈਠ ਕੇ ਬੱਸ ਨੂੰ ਤੋਰ ਦਿੰਦਾ ਹੈ। ਕਈ ਸਵਾਰੀਆਂ  ਬਸ ਦੇ ਪਿੱਛੇ ਦੌੜ-ਦੌੜ ਕੇ ਬੱਸ ਫੜਦੀਆਂ ਹਨ। ਇਸ ਤੋਂ ਬਿਨਾਂ ਬਾਹਰਲੇ ਥਾਵਾਂ ਆਉਣ ਵਾਲੀਆਂ ਸਵਾਰੀਆਂ ਜਲਦੀ-ਜਲਦੀ ਉਤਰਦੀਆਂ ਹਨ ਤੇ ਬੱਸ – ਅੱਡੇ ਦੇ ਬਾਹਰੋਂ ਰਿਕਸ਼ਾ ਜਾਂ ਆਟੋ-ਰਿਕਸ਼ਾ ਲੈ ਕੇ ਆਪਣੇ-ਆਪਣੇ ਟਿਕਾਣਿਆਂ ਤੇ  ਜਾਂਦੀਆਂ ਹਨ। ਇਸ ਤੋਂ ਇਲਾਵਾ ਇੱਥੇ  ਅਖ਼ਬਾਰਾਂ ਵੇਚਣ ਵਾਲੇ ਤੇ ਖਾਣਜੀਣ ਦਾ ਸਮਾਨ ਵੇਚਣ ਵਾਲੇ ਵੀ ਹੋਕੇ ਦੇ-ਦੇ ਕੇ ਆਪਣਾ ਸਮਾਨ ਵੇਚ ਰਹੇ ਮੰਗਤੇ ਤੇ ਮੰਗਤੀਆਂ ਵੀ ਘੁੰਮ ਫਿਰ ਕੇ ਲੋਕਾਂ ਨੂੰ ਆਪਣੀ ਕਹਾਣੀਆਂ। – ਰੋ ਕੀਖ ਮੰਗਦੇ ਹਨ। ਕਈ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਬੱਸਾਂ ਵਿੱਚ ਆ ਕੇ ਆਪਣਾ ਸਮਾਨ ਵੇਚਦੇ ਹਨ। ਬੱਸ ਅੱਡੇ ਤੇ ਕਈ ਦੁਕਾਨਾਂ ਵੀ ਬਣਾਈਆਂ ਹੁੰਦੀਆਂ ਹਨ ਜਿੱਥੋਂ ਯਾਤਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਖ਼ਰੀਦਦਾਰੀ ਕਰਦੇ ਹਨ। ਸਾਰੇ ਰੌਲੇ-ਰੱਪੇ ਨੂੰ ਜਾਂ ਕਿਸੇ ਤਰ੍ਹਾਂ ਦੀ ਲੜਾਈ ਆਦਿ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਕਰਮਚਾਰੀ ਵੀ ਹੁੰਦੇ ਹਨ। ਇਸ ਤਰ੍ਹਾਂ ਬੱਸੇ ਅੱਡੇ ਦਾ ਦ੍ਰਿਸ਼ ਰੌਲੇ-ਰੱਪੇ ਨਾਲ ਭਰਪੂਰ ਹੁੰਦਾ ਹੈ।

Leave a Reply